ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿੱਖਿਆ ਸੰਸਥਾਨਾਂ ਦੇ ਨਜ਼ਦੀਕ ਸ਼ਰਾਬ ਅਤੇ ਤੰਬਾਕੂ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਨੂੰ ਪ੍ਰਤੀਬੱਧ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ
ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਸੀਓਪੀਟੀਏ), 2003 ਦੇ ਤਹਿਤ ਕਿਸੇ ਵੀ ਸਿੱਖਿਆ ਸੰਸਥਾਨ ਦੇ 100 ਗਜ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਪ੍ਰਤੀਬੰਧ ਹੈ
ਇਲੈਕਟ੍ਰੌਨਿਕ ਸਿਗਰੇਟ ਅਤੇ ਇਸੇ ਤਰ੍ਹਾਂ ਦੇ ਉਪਕਰਣਾਂ ਦੇ ਉਤਪਾਦਨ, ਉਸਾਰੀ, ਆਯਾਤ, ਨਿਰਯਾਤ, ਟ੍ਰਾਂਸਪੋਰਟ, ਵਿਕਰੀ, ਵੰਡ, ਭੰਡਾਰਣ ਅਤੇ ਇਸ਼ਤਿਹਾਰ ’ਤੇ ਰੋਕ ਲਗਾਉਣ ਲਈ ਇਲੈਕਟ੍ਰੌਨਿਕ ਸਿਗਰੇਟ ਰੋਕੂ ਐਕਟ , 2019 ਲਾਗੂ ਕੀਤਾ ਗਿਆ
2019 ਵਿੱਚ ਸੀਓਟੀਪੀਏ, 2003 ਦੀ ਧਾਰਾ 6(ਬੀ) ਨੂੰ ਲਾਗੂ ਕਰਨ ਲਈ ਮੰਤਰਾਲੇ ਦੁਆਰਾ ਤੰਬਾਕੂ ਮੁਕਤ ਸਿੱਖਿਆ ਸੰਸਥਾਨਾਂ (ਟੀਓਐੱਫਈਆਈ) ਲਈ ਸੰਸ਼ੋਧਿਤ ਦਿਸ਼ਾਨਿਰਦੇਸ਼ ਜਾਰੀ ਕੀਤੇ ਗਏ
2023 ਤੋਂ ਜ਼ਮੀਨੀ ਪੱਧਰ ’ਤੇ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਮੰਤਰਾਲੇ ਦੁਆਰਾ ਹਰ ਸਾਲ ਤੰਬਾਕੂ ਮੁਕਤ ਯੁਵਾ ਅਭਿਆਨ ਚਲਾਇਆ ਜਾਂਦਾ ਹੈ
Posted On:
11 FEB 2025 3:35PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੌਜਵਾਨਾਂ ਵਿੱਚ ਤੰਬਾਕੂ ਦੇ ਸੇਵਨ ਨੂੰ ਘੱਟ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਸੀਓਟੀਪੀਏ), 2003 ਦੀ ਧਾਰਾ 6 ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦਾਂ ਦੀ ਵਿਕਰੀ ’ਤੇ ਰੋਕ ਲਾਉਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਐਕਟ ਦੇ ਤਹਿਤ ਕਿਸੇ ਵੀ ਸਿੱਖਿਆ ਸੰਸਥਾਨ ਦੇ 100 ਗਜ ਦੇ ਦਾਇਰੇ ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਰੋਕ ਹੈ। ਇਸ ਦੇ ਇਲਾਵਾ, ਮੰਤਰਾਲੇ ਨੇ 2019 ਵਿੱਚ ਤੰਬਾਕੂ ਮੁਕਤ ਸਿੱਖਿਆ ਸੰਸਥਾਨਾਂ (ਟੀਓਐੱਫਈਆਈ) ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਜ਼ਮੀਨੀ ਪੱਧਰ ’ਤੇ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਮੰਤਰਾਲਾ 2023 ਤੋਂ ਹਰ ਸਾਲ ਤੰਬਾਕੂ ਮੁਕਤ ਯੁਵਾ ਅਭਿਆਨ ਚਲਾ ਰਿਹਾ ਹੈ।
ਮੰਤਰਾਲੇ ਨੇ ਇਲੈਕਟ੍ਰੌਨਿਕ ਸਿਗਰੇਟ ਅਤੇ ਇਸੇ ਤਰ੍ਹਾਂ ਦੀਆਂ ਸਮੱਗਰੀਆਂ ਦੇ ਉਤਪਾਦਨ, ਉਸਾਰੀ, ਆਯਾਤ, ਨਿਰਯਾਤ, ਟ੍ਰਾਂਸਪੋਰਟ, ਵਿਕਰੀ, ਵੰਡ, ਭੰਡਾਰਣ ਅਤੇ ਇਸ਼ਤਿਹਾਰ ’ਤੇ ਰੋਕ ਲਗਾਉਣ ਲਈ ਇਲੈਕਟ੍ਰੌਨਿਕ ਸਿਗਰੇਟ ਰੋਕ ਐਕਟ (ਪੀਈਸੀਏ), 2019 ਲਾਗੂ ਕੀਤਾ, ਇਹ ਉਤਪਾਦ ਨੁਕਸਾਨਦਾਇਕ ਹਨ ਅਤੇ ਨੌਜਵਾਨਾਂ ਵਿੱਚ ਤੰਬਾਕੂ ਦੀ ਵਰਤੋਂ ਨੂੰ ਵਧਾਉਣ ਦੀ ਸਮਰੱਥਾ ਰੱਖਦੇ ਹਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੀਓਟੀਪੀਏ, 2003 ਦੀ ਧਾਰਾ 6(ਬੀ) ਨੂੰ ਲਾਗੂ ਕਰਨ ਲਈ ਟੀਓਈਐੱਫਆਈ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ, ਜੋ ਸਿੱਖਿਆ ਸੰਸਥਾਨਾਂ ਦੇ 100 ਗਜ ਦੇ ਦਾਇਰੇ ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾਈ ਹੈ।
ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਨੇ ਨੌਂ ਤੰਬਾਕੂ ਵਿਰੋਧੀ ਗਤੀਵਿਧੀਆਂ ਨੂੰ ਲਾਗੂ ਕਰਨ ਲਈ ਟੀਓਈਐੱਫਆਈ ਮੈਨੂਅਲ ਵੀ ਜਾਰੀ ਕੀਤਾ ਹੈ। ਮੈਨੂਅਲ ਦੇ ਅਨੁਪਾਲਨ ਦੀ ਨਿਗਰਾਨੀ ਸਬੰਧਿਤ ਰਾਜ/ਸੰਘ ਰਾਜ ਖੇਤਰ ਦੇ ਨੋਡਲ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਲਾਗੂ ਕਿਸ਼ੋਰ ਨਿਆਂ ਐਕਟ, 2015 ਦੀ ਧਾਰਾ 77 ਦੇ ਅਨੁਸਾਰ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਡਾਕਟਰ ਦੇ ਹੁਕਮਾਂ ਦੇ ਬਿਨਾ ਨਸ਼ੀਲੀ ਸ਼ਰਾਬ (ਜਿਵੇਂ ਸ਼ਰਾਬ) ਜਾਂ ਕੋਈ ਵੀ ਨਸ਼ੀਲੀ ਦਵਾਈ ਜਾਂ ਤੰਬਾਕੂ ਉਤਪਾਦ ਜਾਂ ਸਾਇਕੋਟ੍ਰੋਪਿਕ ਪਦਾਰਥ (psychotropic substance) ਦੇਣ ਦੀ ਮਨਾਹੀ ਹੈ ਅਤੇ ਇਹ ਸਜਾਯੋਗ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਵੀ
(Release ID: 2102353)
Visitor Counter : 36