ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਨੂੰ ਫੰਡਸ ਐਲੋਕੇਸ਼ਨ
Posted On:
11 FEB 2025 6:01PM by PIB Chandigarh
ਵਿੱਤੀ ਵਰ੍ਹੇ 2014-2023 ਦੌਰਾਨ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਦੇ ਲਈ ਅਲਾਟ ਕੀਤੀ ਗਈ ਧਨਰਾਸ਼ੀ ਦਾ ਵੇਰਵਾ ਬਜਟ ਅਨੁਮਾਨ, ਸੰਸ਼ੋਧਿਤ ਅਨੁਮਾਨ ਅਤੇ ਵਾਸਤਵਿਕ ਖਰਚ ਸਮੇਤ ਹੇਠਾਂ ਲਿਖੇ ਅਨੁਸਾਰ ਹੈ:
(ਕਰੋੜ ਰੁਪਏ ਵਿੱਚ)
|
ਵਰ੍ਹੇ
|
ਬਜਟ ਅਨੁਮਾਨ (ਬੀਈ)
|
ਸੰਸ਼ੋਧਿਤ ਅਨੁਮਾਨ (ਆਰਈ)
|
ਵਾਸਤਵਿਕ ਖਰਚ
|
2014-15
|
6144.39
|
4884.00
|
4840.03
|
2015-16
|
6320.00
|
5586.00
|
5572.90
|
2016-17
|
6620.00
|
6238.00
|
5995.21
|
2017-18
|
6800.00
|
6992.00
|
6989.92
|
2018-19
|
7800.00
|
7952.73
|
7943.59
|
2019-20
|
8078.76
|
7846.17
|
7844.98
|
2020-21
|
8362.58
|
7762.38
|
7685.52
|
2021-22
|
8513.62
|
8513.62
|
8439.94
|
2022-23
|
8513.62
|
8658.89
|
8578.17
|
2023-24
|
9504.00
|
9876.60
|
9804.39
|
ਪਿਛਲੇ ਕੁਝ ਵਰ੍ਹਿਆਂ ਵਿੱਚ ਬਜਟ ਖਰਚ ਵਿੱਚ ਲਗਾਤਾਰ ਵਾਧਾ ਹੋਇਆ ਹੈ। ਹਾਲਾਕਿ, ਕੋਵਿਡ-19 ਮਹਾਮਾਰੀ ਦੇ ਕਾਰਨ 2019-20 ਅਤੇ 2020-21 ਦੌਰਾਨ ਸੰਸ਼ੋਧਿਤ ਅਨੁਮਾਨ ਵਿੱਚ ਮਮੂਲੀ ਕਮੀ ਕੀਤੀ ਗਈ ਸੀ।
ਪਿਛਲੇ ਦਹਾਕੇ ਦੌਰਾਨ, ਵਿਭਾਗ ਨੇ ਉਪਲਬਧ ਸੰਸਾਧਨਾਂ ਦਾ ਸਰਵੋਤਮ ਉਪਯੋਗ ਕਰਨ ਅਤੇ ਰਿਸਰਚ ਗਤੀਵਿਧੀਆਂ ਨੂੰ ਪ੍ਰਾਥਮਿਕਤਾ ਦੇ ਕੇ ਸੀਮਾਂਤ ਵਾਧੇ ਦਾ ਵੱਧ ਤੋਂ ਵੱਧ ਉਪਯੋਗ ਕਰਨ ਦਾ ਯਤਨ ਕੀਤਾ ਹੈ। ਇਹ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਆਪਣੇ ਖੋਜ ਅਤੇ ਵਿਕਾਸ ਅਤੇ ਪਰਿਚਾਲਨ ਗਤੀਵਿਧੀਆਂ ਨੂੰ ਅੱਗੇ ਵਧਾਉਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੀਆਂ ਪ੍ਰਕਿਰਿਆਵਾਂ ਨੂੰ ਫਿਰ ਤੋਂ ਸੰਗਠਿਤ ਕਰਕੇ ਆਪਣੇ ਵਾਂਝੇ ਨਤੀਜੇ ਪ੍ਰਾਪਤ ਕਰਨ ਵਿੱਚ ਸਮਰੱਥ ਰਿਹਾ ਹੈ।
ਇਸ ਤੋਂ ਇਲਾਵਾ, ਡੀਏਆਰਈ ਇੱਕ ਵਿਗਿਆਨੀ ਵਿਭਾਗ ਹੋਣ ਦੇ ਨਾਤੇ, ਖੇਤੀਬਾੜੀ, ਮੱਛੀਪਾਲਨ, ਪਸ਼ੂਪਾਲਨ ਅਤੇ ਡੇਅਰੀ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਆਦਿ ਜਿਹੇ ਪ੍ਰਮੁੱਖ ਮੰਤਰਾਲਿਆਂ ਦੇ ਨਾਲ ਮਿਲ ਕੇ ਖੋਜ ਭਾਗੀਦਾਰ ਦੇ ਰੂਪ ਵਿੱਚ ਕਈ ਰਿਸਰਚ ਪ੍ਰੋਜੈਕਟਾਂ ‘ਤੇ ਕੰਮ ਕਰਦਾ ਹੈ ਤਾਕਿ ਸਹਿਯੋਗਾਤਮਕ ਤਰੀਕੇ ਨਾਲ ਆਪਣੇ ਵਾਂਝੇ ਟੀਚਿਆਂ ਅਤੇ ਨਤੀਜਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।
ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਭਾਗੀਰਥ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ।
*****
ਐੱਮਜੀ/ਕੇਐੱਸਆਰ/1333
(Release ID: 2102329)
Visitor Counter : 16