ਪੰਚਾਇਤੀ ਰਾਜ ਮੰਤਰਾਲਾ
ਪੰਚਾਇਤੀ ਰਾਜ ਦੇ ਰਾਜ ਮੰਤਰੀ ਪ੍ਰੋਫੈਸਰ. ਐੱਸਪੀ ਸਿੰਘ ਬਘੇਲ 13 ਫਰਵਰੀ 2025 ਨੂੰ ਨਵੀਂ ਦਿੱਲੀ ਵਿੱਚ ਪੰਚਾਇਤ ਡਿਵੋਲਿਊਸ਼ਨ ਇੰਡੈਕਸ ਰਿਪੋਰਟ ਜਾਰੀ ਕਰਣਗੇ
ਪੰਚਾਇਤ ਡਿਵੋਲਿਊਸ਼ਨ ਇੰਡੈਕਸ ਰਿਪੋਰਟ ਮੁਲਾਂਕਣ ਦਰਸਾਏਗਾ ਕਿ ਪੰਚਾਇਤਾਂ ਕਿੰਨੀਆਂ ‘ਸੁਤੰਤਰ ਹਨ; ਗ੍ਰਾਮੀਣ ਸਥਾਨਕ ਸੰਸਥਾਵਾਂ ਦੀ ਖੁਦਮੁਖਤਿਆਰੀ ਅਤੇ ਸਸ਼ਕਤੀਕਰਣ ‘ਤੇ ਰਾਜ ਪੱਧਰੀ ਰੈਂਕਿੰਗ ਕੀਤੀ ਜਾਵੇਗੀ
प्रविष्टि तिथि:
11 FEB 2025 2:07PM by PIB Chandigarh
ਭਾਰਤ ਵਿੱਚ ਗ੍ਰਾਮੀਣ ਸਥਾਨਕ ਸਵੈ-ਸ਼ਾਸਨ ਨੂੰ ਮਜ਼ਬੂਤ ਕਰਨ ਦੇ ਮਹੱਤਵਪੂਰਨ ਕਦਮ ਦੇ ਤਹਿਤ, ਪੰਚਾਇਤੀ ਰਾਜ ਅਤੇ ਮੱਛੀ ਪਾਲਣ, ਪਸ਼ੂ-ਪਾਲਣ ਅਤੇ ਡੇਅਰੀ ਮੰਤਰਾਲੇ ਰਾਜ ਮੰਤਰੀ ਪ੍ਰੋਫੈਸਰ. ਐੱਸਪੀ ਸਿੰਘ ਬਘੇਲ 13 ਫਰਵਰੀ, 2025 ਨੂੰ ਇੰਡੀਅਨ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਨਵੀਂ ਦਿੱਲੀ ਵਿਖੇ ਵਿਆਪਕ ਪੰਚਾਇਤ ਡਿਵੋਲਿਊਸ਼ਨ ਇੰਡੈਕਸ ਰਿਪੋਰਟ ਜਾਰੀ ਕਰਨਗੇ। ਰਾਜਾਂ ਵਿੱਚ ਪੰਚਾਇਤਾਂ ਦੇ ਡਿਵੋਲਿਊਸ਼ਨ ਦੀ ਸਥਿਤੀ-ਇੱਕ ਸੰਕੇਤਕ ਸਬੂਤ ਅਧਾਰਿਤ ਰੈਂਕਿੰਗ 2024 ਸਿਰਲੇਖ ਸਬੰਧੀ ਇਹ ਰਿਪੋਰਟ ਦੇਸ਼ ਵਿੱਚ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਨੂੰ ਸਸ਼ਕਤ ਬਣਾਉਣ ਅਤੇ 73ਵੇਂ ਸੰਵਿਧਾਨ ਸੰਸ਼ੋਧਨ ਦੇ ਸਥਾਨਕ ਸਵੈ-ਸ਼ਾਸਨ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਜ਼ਿਕਰਯੋਗ ਪ੍ਰਗਤੀ ਹੈ। ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਮੰਤਰਾਲਾ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਇੰਡੀਅਨ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਨਵੀਂ ਦਿੱਲੀ ਦੇ ਫੈਕਲਟੀ ਮੈਂਬਰ ਹਿੱਸਾ ਲੈਣਗੇ।
ਪੰਚਾਇਤ ਡਿਵੋਲਿਊਸ਼ਨ ਇੰਡੈਕਸ, ਗਹਿਣ ਖੋਜ ਅਤੇ ਵਿਸ਼ਲੇਸ਼ਣ ਦੁਆਰਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਕੇਂਦਰੀਕਰਣ ਅਤੇ ਪੰਚਾਇਤਾਂ ਦੇ ਵਿਕਾਸ, ਪ੍ਰਦਰਸ਼ਨ ਅਤੇ ਪ੍ਰਗਤੀ ਦਾ ਮੁਲਾਂਕਣ ਕਰਦਾ ਹੈ। ਪਰੰਪਰਾਗਤ ਮਾਪਦੰਡਾਂ ਤੋਂ ਪਰੇ ਇਹ ਇੰਡੈਕਸ 6 ਮਹੱਤਵਪੂਰਨ ਆਯਾਮਾਂ, ਢਾਂਚਾ, ਕਾਰਜ, ਵਿੱਤ, ਕਾਰਜਕਰਤਾ, ਸਮਰੱਥਾ ਨਿਰਮਾਣ ਅਤੇ ਪੰਚਾਇਤਾਂ ਦੀ ਜਵਾਬਦੇਹੀ ਦਾ ਮੁਲਾਂਕਣ ਕਰਦਾ ਹੈ। ਸੰਵਿਧਾਨ ਦੀ ਧਾਰਾ 243ਜੀ ਦੀ ਭਾਵਨਾ ਦੇ ਅਨੁਸਾਰ ਇਹ ਵਿਸ਼ੇਸ਼ ਤੌਰ ‘ਤੇ ਜਾਂਚ ਕਰਦਾ ਹੈ ਕਿ ਪੰਚਾਇਤਾਂ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਕਿੰਨੀਆਂ ਸੁਤੰਤਰ ਹਨ। ਇਹ ਧਾਰਾ ਰਾਜ ਵਿਧਾਨ ਸਭਾਵਾਂ ਨੂੰ 11ਵੀਂ ਅਨੁਸੂਚੀ ਵਿੱਚ ਸੂਚੀਬੱਧ 29 ਵਿਸ਼ਿਆਂ ਵਿੱਚ ਪੰਚਾਇਤਾਂ ਨੂੰ ਸ਼ਕਤੀਆਂ ਅਤੇ ਜ਼ਿੰਮੇਵਾਰੀਆਂ ਸੌਂਪਣ ਦਾ ਅਧਿਕਾਰ ਦਿੰਦਾ ਹੈ।

ਡਿਵੋਲਿਊਸ਼ਨ ਇੰਡੈਕਸ ਸਹਿਕਾਰੀ ਸੰਘਵਾਦ ਅਤੇ ਸਥਾਨਕ ਸਵੈ-ਸ਼ਾਸਨ ਨੂੰ ਮਜ਼ਬੂਤ ਕਰਨ ਦੇ ਉਪਕਰਣ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸ ਨਾਲ ਰਾਜਾਂ ਵਿੱਚ ਸੁਧਾਰ ਵਾਲੇ ਖੇਤਰਾਂ ਦੀ ਪਹਿਚਾਣ ਕਰਨ ਅਤੇ ਬਿਹਤਰ ਪ੍ਰਦਰਸ਼ਨ ਲਈ ਸਰਵੋਤਮ ਪ੍ਰਥਾਵਾਂ ਅਤੇ ਇਨੋਵੇਸ਼ਨਸ ਨੂੰ ਅਪਣਾਉਣ ਵਿੱਚ ਮਦਦ ਮਿਲਦੀ ਹੈ। ਇਸ ਇੰਡੈਕਸ ਦੀਆਂ ਵਿਭਿੰਨ ਹਿਤਧਾਰਕਾਂ ਲਈ ਵਿਵਹਾਰਿਕ ਉਪਯੋਗਿਤਾ ਹੈ। ਇਹ ਲੋਕਾਂ ਨੂੰ ਪੰਚਾਇਤਾਂ ਦੇ ਕੰਮਕਾਜ ਅਤੇ ਸਰੋਤ ਵੰਡ ‘ਤੇ ਨਜ਼ਰ ਰੱਖਣ ਵਿੱਚ ਪਾਰਦਰਸ਼ਿਤਾ ਪ੍ਰਦਾਨ ਕਰਦਾ ਹੈ। ਚੁਣੇ ਹੋਏ ਪ੍ਰਤੀਨਿਧੀਆਂ ਨੂੰ ਇਹ ਪੱਖ ਸਮਰਥਨ ਅਤੇ ਸੁਧਾਰ ਲਈ ਡੇਟਾ ਅਧਾਰਿਤ ਸੂਚਨਾ ਦਿੰਦਾ ਹੈ। ਅਧਿਕਾਰੀਆਂ ਦੇ ਲਈ, ਇਹ ਪ੍ਰਭਾਵੀ ਵਿਕੇਂਦ੍ਰੀਕਰਣ ਨੀਤੀਆਂ ਲਾਗੂ ਕਰਨ ਵਿੱਚ ਰੋਡਮੈਪ ਦਾ ਕੰਮ ਕਰਦਾ ਹੈ। ਨੀਤੀ ਨਿਰਮਾਤਾ ਸਥਾਨਕ ਸ਼ਾਸਨ ਦੇ ਸਮੁੱਚੇ ਵਿਕਾਸ ਪਹਿਲੂਆਂ ਦੇ ਮੁਲਾਂਕਣ ਅਤੇ ਸੁਧਾਰਾਂ ਦੇ ਸਭ ਤੋਂ ਵੱਧ ਜ਼ਰੂਰਤ ਵਾਲੇ ਖੇਤਰਾਂ ਦੇ ਤੌਰ ‘ਤੇ ਚਿਨ੍ਹਿਤ ਕਰਨ ਵਿੱਚ ਡਿਵੋਲਿਊਸਨ ਇੰਡੈਕਸ ਦਾ ਉਪਯੋਗ ਕਰ ਸਕਦੇ ਹਨ। ਜ਼ਮੀਨੀ ਪੱਧਰ ‘ਤੇ ਸਮਾਵੇਸ਼ੀ ਵਿਕਾਸ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੀ ਇਹ ਪਹਿਲ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਜਿੱਥੇ ਵਿਕਸਿਤ ਅਤੇ ਸਸ਼ਕਤ ਪੰਚਾਇਤਾਂ ਗ੍ਰਾਮੀਣ ਪਰਿਵਰਤਨ ਦੀ ਬੁਨਿਆਦ ਦੇ ਤੌਰ ‘ਤੇ ਕੰਮ ਕਰਦੀਆਂ ਹਨ।
****
ਅਦਿਤੀ ਆਗਰਵਾਲ
(रिलीज़ आईडी: 2102057)
आगंतुक पटल : 79