ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਾਨਸਿਕ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਚੁੱਕੇ ਗਏ ਕਦਮ
ਸਰਕਾਰ ਨੇ ਅਕਤੂਬਰ, 2022 ਵਿੱਚ ਇੱਕ "ਰਾਸ਼ਟਰੀ ਟੈਲੀ ਮੈਂਟਲ ਹੈਲਥ ਪ੍ਰੋਗਰਾਮ" ਸ਼ੁਰੂ ਕੀਤਾ ਹੈ, ਜੋ ਕਿ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ ਦੀ ਡਿਜੀਟਲ ਸ਼ਾਖਾ (digital arm) ਵਜੋਂ ਕੰਮ ਕਰੇਗਾ
36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 53 ਟੈਲੀ ਮਾਨਸ ਸੈੱਲ ਸਥਾਪਿਤ ਕੀਤੇ ਹਨ ਜਿਨ੍ਹਾਂ ਦੀਆਂ ਸੇਵਾਵਾਂ 20 ਭਾਸ਼ਾਵਾਂ ਵਿੱਚ ਉਪਲਬਧ ਹਨ।
ਸਰਕਾਰ ਨੇ ਮਾਨਸਿਕ ਸਿਹਤ ਲੈ ਕੇ ਮਾਨਸਿਕ ਵਿਕਾਰਾਂ ਤੱਕ ਦੀ ਸਥਿਤੀ ਲਈ ਸਹਾਇਤਾ ਪ੍ਰਦਾਨ ਕਰਨ ਲਈ ਅਕਤੂਬਰ, 2024 ਵਿੱਚ ਟੈਲੀ ਮਾਨਸ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਸੀ
ਪੁਣੇ ਦੇ ਆਰਮਡ ਫੋਰਸਿਜ਼ ਮੈਡੀਕਲ ਕਾਲਜ ਵਿਖੇ, ਟੈਲੀ-ਮਾਨਸ ਸੈੱਲ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਸਾਰੇ ਆਰਮਡ ਫੋਰਸਿਜ਼ ਸੇਵਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਟੈਲੀ-ਮਾਨਸਿਕ ਸਿਹਤ ਸਹਾਇਤਾ ਅਤੇ ਸਮਰਥਨ ਪ੍ਰਦਾਨ ਕੀਤੀ ਜਾ ਸਕੇ
1.73 ਲੱਖ ਤੋਂ ਵੱਧ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਵਿਆਪਕ ਪ੍ਰਾਇਮਰੀ ਸਿਹਤ ਸੰਭਾਲ ਦੇ ਤਹਿਤ ਸੇਵਾਵਾਂ ਦੇ ਪੈਕੇਜ ਵਿੱਚ ਮਾਨਸਿਕ ਸਿਹਤ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਹਨ
Posted On:
07 FEB 2025 1:55PM by PIB Chandigarh
ਮਾਨਸਿਕ ਸਿਹਤ ਵਿਸ਼ੇਸ਼ਤਾਵਾਂ ਵਿੱਚ ਪੋਸਟ ਗ੍ਰੈਜੂਏਟ ਵਿਭਾਗਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਤੀਜੇ ਪੱਧਰ ਦੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ 25 ਸੈਂਟਰ ਆਫ਼ ਐਕਸੀਲੈਂਸ ਨੂੰ ਮਨਜ਼ੂਰੀ ਦਿੱਤੀ ਗਈ ਹੈ
ਡਿਜੀਟਲ ਅਕੈਡਮੀਆਂ ਅਧੀਨ ਸਿਖਲਾਈ ਪ੍ਰਾਪਤ 42,488 ਮਾਨਸਿਕ ਸਿਹਤ ਸੰਭਾਲ ਪੇਸ਼ੇਵਰ, ਜੋ 2018 ਤੋਂ ਤਿੰਨ ਕੇਂਦਰੀ ਮਾਨਸਿਕ ਸਿਹਤ ਸੰਸਥਾਵਾਂ ਵਿੱਚ ਸਥਾਪਿਤ ਹਨ
ਸਰਕਾਰ ਨੇ 10 ਅਕਤੂਬਰ, 2022 ਨੂੰ ਇੱਕ "ਰਾਸ਼ਟਰੀ ਟੈਲੀ ਮੈਂਟਲ ਹੈਲਥ ਪ੍ਰੋਗਰਾਮ" (NTMHP) ਸ਼ੁਰੂ ਕੀਤਾ ਹੈ, ਜੋ ਕਿ ਦਿਨ-ਰਾਤ ਟੈਲੀ-ਮੈਂਟਲ ਹੈਲਥ ਕਾਉਂਸਲਿੰਗ ਦੇ ਜ਼ਰੀਏ ਸਾਰੇ ਲੋੜਵੰਦਾਂ ਦੀ ਨਿਆਂਸੰਗਤ, ਸੁਲਭ, ਸਸਤੀ ਅਤੇ ਗੁਣਵੱਤਾ ਭਰਪੂਰ ਮਾਨਸਿਕ ਸਿਹਤ ਦੇਖਭਾਲ ਪ੍ਰਦਾਨ ਕਰਨ ਲਈ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ ਦੀ ਡਿਜੀਟਲ ਸ਼ਾਖਾ ਵਜੋਂ ਕੰਮ ਕਰਦਾ ਹੈ। ਇਸ ਦੇ ਲਈ, ਦੇਸ਼ ਭਰ ਵਿੱਚ ਇੱਕ ਟੋਲ-ਫ੍ਰੀ ਨੰਬਰ (14416) ਸਥਾਪਿਤ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਦਾ ਵਿਸ਼ੇਸ਼ ਉਦੇਸ਼ ਹੈ
-
ਦੇਸ਼ ਦੇ ਹਰ ਇੱਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਟੈਲੀ- ਮਾਨਸਿਕ ਸਿਹਤ ਸੁਵਿਧਾ ਸਥਾਪਿਤ ਕਰਕੇ, ਪੂਰੇ ਭਾਰਤ ਵਿੱਚ ਦਿਨ-ਰਾਤ ਕਿਸੇ ਵੀ ਸਮੇਂ, ਕਿਸੇ ਵੀ ਵਿਅਕਤੀ ਤੱਕ ਮਾਨਸਿਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਤੇਜ਼ੀ ਨਾਲ ਵਧਾਉਣਾ।
-
ਇੱਕ ਸੰਪੂਰਨ ਮਾਨਸਿਕ ਸਿਹਤ ਸੇਵਾ ਨੈੱਵਰਕ ਲਾਗੂ ਕਰਨਾ, ਜੋ ਮਸ਼ਵਰੇ ਦੇ ਇਲਾਵਾ, ਏਕੀਕ੍ਰਿਤ ਦੇਖਭਾਲ ਅਤੇ ਮਨੋਸਮਾਜਿਕ ਸੇਵਾ ਪ੍ਰਦਾਨ ਕਰਨਾ।
-
ਕਮਜੋਰ ਸਮੂਹਾਂ ਅਤੇ ਦੂਰ-ਦੁਰਾਡੇ ਦੇ ਲੋਕਾਂ ਤੱਕ ਸੇਵਾਵਾਂ ਦਾ ਵਿਸਤਾਰ ਕਰਨਾ।
03.02.2025 ਤੱਕ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 53 ਟੈਲੀ ਮਾਨਸ ਸੈੱਲ ਸਥਾਪਿਤ ਕੀਤੇ ਗਏ ਹਨ। ਟੈਲੀ-ਮਾਨਸ ਸੇਵਾਵਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 53 ਟੈਲੀ ਮਾਨਸ ਸੈੱਲ ਸਥਾਪਿਤ ਕੀਤੇ ਗਏ ਹਨ। ਟੈਲੀ-ਮਾਨਸ ਸੇਵਾਵਾਂ ਰਾਜਾਂ ਦੀ ਚੁਣੀ ਹੋਈ ਭਾਸ਼ਾ ‘ਤੇ ਅਧਾਰਿਤ 20 ਭਾਸ਼ਾਵਾਂ ਵਿੱਚ ਉਪਲਬਧ ਹਨ। ਹੈਲਪਲਾਈਨ ਨੰਬਰ ‘ਤੇ 18,13000 ਤੋਂ ਜ਼ਿਆਦਾ ਲੋਕਾਂ ਨੂੰ ਕਾਲਾਂ ‘ਤੇ ਸਿਹਤ ਸੰਬਧੀ ਪ੍ਰਮਾਰਸ਼ ਦਿੱਤੇ ਗਏ ਹਨ ।
ਸਰਕਾਰ ਨੇ ਵਿਸ਼ਵ ਸਿਹਤ ਦੇਖਭਾਲ ਦਿਵਸ ਭਾਵ 10 ਅਕਤੂਬਰ 2024 ਨੂੰ ਟੈਲੀ ਮਾਨਸ ਮੋਬਾਈਲ ਐਪਲੀਕੇਸ਼ਨ ਲਾਂਚ ਕੀਤਾ। ਟੈਲੀ-ਮਾਨਸ ਮੋਬਾਈਲ ਐਪਲੀਕੇਸ਼ਨ ਇੱਕ ਵਿਆਪਕ ਮੋਬਾਈਲ ਪਲੈਟਫਾਰਮ ਹੈ ਜਿਸ ਨੂੰ ਮਾਨਸਿਕ ਸਿਹਤ ਤੋਂ ਲੈ ਕੇ ਮਾਨਸਿਕ ਵਿਗਾੜ ਦੀ ਹਾਲਤ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਗਿਆ ਹੈ।
ਸਰਕਾਰ ਨੇ ਪੁਣੇ ਵਿਖੇ ਆਰਮਡ ਫੋਰਸਿਜ਼ ਮੈਡੀਕਲ ਕਾਲਜ (AFMC), ਵਿੱਚ ਇੱਕ ਸਮਰਪਿਤ ਟੈਲੀ ਮਾਨਸ ਸੈੱਲ ਦੀ ਸਥਾਪਨੀ ਕੀਤੀ ਹੈ, ਤਾਂ ਜੋ ਸਾਰੇ ਆਰਮਡ ਫੋਰਸਿਜ਼ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਟੈਲੀ-ਮਾਨਸਿਕ ਸਿਹਤ ਸਹਾਇਤਾ ਦਿੱਤੀ ਜਾ ਸਕੇ, ਜਿਸ ਨਾਲ ਉਨ੍ਹਾਂ ਨੂੰ ਉਪਲਬਧ ਮਾਨਸਿਕ ਸਿਹਤ ਦੇਖਭਾਲ ਸੇਵਾਵਾਂ ਵਿੱਚ ਹੋਰ ਵਾਧਾ ਹੋ ਸਕੇ।
ਉਪਰੋਕਤ ਤੋਂ ਇਲਾਵਾ, ਸਰਕਾਰ ਪ੍ਰਾਇਮਰੀ ਸਿਹਤ ਸੇਵਾ ਪੱਧਰ ‘ਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਏਕੀਕ੍ਰਿਤ ਕਰਨ ਲਈ ਵੀ ਉਪਰਾਲੇ ਕਰ ਰਹੀ ਹੈ। ਸਰਕਾਰ ਨੇ 1.73 ਲੱਖ ਤੋਂ ਵੱਧ ਸਬ-ਹੈਲਥ ਸੈਂਟਰਾਂ (SHCs) ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (PHCs) ਨੂੰ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਬਦਲ ਦਿੱਤਾ ਹੈ। ਇਨ੍ਹਾਂ ਆਯੁਸ਼ਮਾਨ ਅਰੋਗਯ ਮੰਦਿਰਆਂ ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਮਗ੍ਰ ਪ੍ਰਾਇਮਰੀ ਸਿਹਤ ਦੇਖਭਾਲ ਦੇ ਤਹਿਤ ਮੈਡੀਕਲ ਪੈਕੇਜ ਵਿੱਚ ਮਾਨਸਿਕ ਸਿਹਤ ਸੇਵਾਵਾਂ ਨੂੰ ਜੋੜਿਆ ਗਿਆ ਹੈ।
ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ (DMHP) ਨੂੰ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਦੇ ਤਹਿਤ ਦੇਸ਼ ਦੇ 767 ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਮਾਨਸਿਕ ਬਿਮਾਰੀ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਲਈ ਲਾਗੂ ਕੀਤਾ ਗਿਆ ਹੈ। ਡੀਐੱਮਐੱਚਪੀ ਤਹਿਤ ਕਮਿਊਨਿਟੀ ਹੈਲਥ ਸੈਂਟਰ (CHC) ਅਤੇ ਪ੍ਰਾਇਮਰੀ ਹੈਲਥ ਸੈਂਟਰ (PHC) ਪੱਧਰ ‘ਤੇ ਵੀ ਸੁਵਿਧਾਵਾਂ ਮੁੱਹਈਆ ਕਰਵਾਈ ਜਾਂਦੀ ਹੈ। ਇਸ ਵਿੱਚ ਆਊਟਪੇਸ਼ੈਂਟ ਸਰਵਿਸਿਜ਼ (outpatient services), ਅਸੈੱਸਮੈਂਟ, ਕਾਊਂਸਲਿੰਗ/ਮਨੋ-ਸਮਾਜਿਕ ਪ੍ਰੋਗਰਾਮ, ਗੰਭੀਰ ਮਾਨਸਿਕ ਮਰੀਜਾਂ ਦੀ ਨਿਰੰਤਰ ਦੇਖਭਾਲ ਅਤੇ ਸਹਾਇਤਾ, ਦਵਾਈਆਂ, ਆਊਟਰੀਚ ਸੇਵਾਵਾਂ, ਐਂਬੂਲੈਂਸ ਸਰਵਿਸਿਜ਼ ਆਦਿ ਸ਼ਾਮਲ ਹਨ।
ਐੱਨਐੱਮਐੱਚਪੀ ਦੇ ਤੀਜੇ ਦਰਜੇ ਦੀ ਦੇਖਭਾਲ ਦੇ ਕੰਪੋਨੈਂਟ ਦੇ ਤਹਿਤ, ਮਾਨਸਿਕ ਸਿਹਤ ਸਪੈਸ਼ਲਿਟੀ ਵਿੱਚ ਪੋਸਟ ਗ੍ਰੈਜੂਏਟ (ਪੀਜੀ) ਫੈਕਲਟੀ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਤੀਜੇ ਦਰਜੇ ਦੇ ਇਲਾਜ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ 25 ਸੈਂਟਰ ਆਫ਼ ਐਕਸੀਲੈਂਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਰਕਾਰ ਨੇ 19 ਸਰਕਾਰੀ ਮੈਡੀਕਲ ਕਾਲਜਾਂ/ਸੰਸਥਾਵਾਂ ਵਿੱਚ ਮਾਨਸਿਕ ਸਿਹਤ ਵਿਸ਼ੇਸ਼ਤਾਵਾਂ ਵਿੱਚ 47 ਪੀਜੀ ਵਿਭਾਗਾਂ ਦੀ ਸਥਾਪਨਾ/ਮਜ਼ਬੂਤੀ ਲਈ ਵੀ ਸਹਾਇਤਾ ਪ੍ਰਦਾਨ ਕੀਤੀ ਹੈ।
ਦੇਸ਼ ਵਿੱਚ ਮਨੋਰੋਗ ਡਾਕਟਰਾਂ ਦੀ ਗਿਣਤੀ ਵਧਾਉਣ ਲਈ, ਨੈਸ਼ਨਲ ਮੈਡੀਕਲ ਕਮਿਸ਼ਨ (NMC) ਦੇ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਬੋਰਡ (PGMEB) ਨੇ 15.1.2024 ਨੂੰ ਪੋਸਟ ਗ੍ਰੈਜੂਏਟ ਕੋਰਸ - 2023 (PGMSR-2023) ਲਈ ਘੱਟੋ-ਘੱਟ ਮਿਆਰਾਂ ਦੀ ਜ਼ਰੂਰਤ ਜਾਰੀ ਕੀਤੀ ਹੈ। ਐੱਮਡੀ (ਮਨੋਵਿਗਿਆਨ) ਵਿੱਚ ਸੀਟਾਂ ਦੀ ਸ਼ੁਰੂਆਤ/ਵਾਧਾ ਕਰਨ ਲਈ, ਹਰੇਕ ਵਾਧੂ ਸੀਟ ਲਈ 20% ਦੇ ਵਾਧੇ ਦੇ ਨਾਲ ਵੱਧ ਤੋਂ ਵੱਧ 2 ਪੀਜੀ ਵਿਦਿਆਰਥੀਆਂ ਦੀ ਸਲਾਨਾ ਦਾਖਲਾ ਸਮਰੱਥਾ ਲਈ ਓਪੀਡੀ ਦੀ ਗਿਣਤੀ ਘਟਾ ਕੇ ਪ੍ਰਤੀਦਿਨ 30 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਇੱਕ ਮੈਡੀਕਲ ਕਾਲਜ ਵਿੱਚ 2 ਸੀਟਾਂ, 3 ਸੀਟਾਂ ਅਤੇ 5 ਸੀਟਾਂ ਵਾਲਾ ਐਮਡੀ (ਮਨੋਵਿਗਿਆਨ) ਕੋਰਸ ਸ਼ੁਰੂ ਕਰਨ ਲਈ, ਪ੍ਰਤੀ ਯੂਨਿਟ ਘੱਟੋ-ਘੱਟ ਬ੍ਰੈੱਡ ਕ੍ਰਮਵਾਰ 8 ਬੈੱਡ, 12 ਬੈੱਡ ਅਤੇ 20 ਬੈੱਡ ਹਨ।
ਸਰਕਾਰ ਨੇ 2018 ਤੋਂ ਸਥਾਪਿਤ ਤਿੰਨ ਕੇਂਦਰੀ ਮਾਨਸਿਕ ਸਿਹਤ ਸੰਸਥਾਵਾਂ ਭਾਵ - ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਜ਼, ਬੰਗਲੁਰੂ; ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਖੇਤਰੀ ਮਾਨਸਿਕ ਸਿਹਤ ਸੰਸਥਾਨ, ਤੇਜਪੁਰ, ਅਸਾਮ ਅਤੇ ਕੇਂਦਰੀ ਮਨੋਵਿਗਿਆਨ ਸੰਸਥਾਨ, ਰਾਂਚੀ ਵਿਖੇ ਡਿਜੀਟਲ ਅਕੈਡਮੀਆਂ ਰਾਹੀਂ ਜਨਰਲ ਹੈਲਥਕੇਅਰ ਸੈਕਟਰ ਮੈਡੀਕਲ ਅਤੇ ਪੈਰਾ ਮੈਡੀਕਲ ਪੇਸ਼ੇਵਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਔਨਲਾਈਨ ਟ੍ਰੇਨਿੰਗ ਕੋਰਸ ਪ੍ਰਦਾਨ ਕਰਕੇ ਦੇਸ਼ ਦੇ ਵਾਂਝੇ ਖੇਤਰਾਂ ਵਿੱਚ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜਨਸ਼ਕਤੀ ਦੀ ਉਪਲਬਧਾ ਨੂੰ ਵੀ ਵਧਾ ਰਹੀ ਹੈ। ਡਿਜੀਟਲ ਅਕੈਡਮੀਆਂ ਅਧੀਨ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਕੁੱਲ ਗਿਣਤੀ 42,488 ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਵੀ
(Release ID: 2101075)
Visitor Counter : 42