ਸੱਭਿਆਚਾਰ ਮੰਤਰਾਲਾ
azadi ka amrit mahotsav

ਵੇਵਸ (WAVES) ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਹੈ, ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਰਤ ਦੇ ਕ੍ਰਿਏਟਿਵ ਟੈਲੇਂਟ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ: ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ


ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੰਟੈਂਟ ਕ੍ਰਿਏਟਰਸ ਲਈ ਟੌਪ ਪੁਰਸਕਾਰਾਂ ਦਾ ਐਲਾਨ ਕੀਤਾ

ਟੂਰਿਜ਼ਮ ਅਤੇ ਸੱਭਿਆਚਾਰ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਕੰਟੇਟ ਚੈਲੇਂਜ ਦਾ ਵੀ ਐਲਾਨ ਕੀਤਾ ਗਿਆ

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਅਤੇ ਗਜੇਂਦਰ ਸਿੰਘ ਸ਼ੇਖਾਵਤ ਨੇ ਵੇਵਸ ਬਜ਼ਾਰ ਨੂੰ ਲਾਂਚ ਕੀਤਾ

Posted On: 27 JAN 2025 8:00PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿੱਚ ਵੱਖ-ਵੱਖ ਪਹਿਲਕਦਮੀਆਂ ਨੂੰ ਲਾਂਚ ਕੀਤਾ। ਇਨ੍ਹਾਂ ਪਹਿਲਕਦਮੀਆਂ ਦੇ ਲਾਂਚ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਸ) ਦੇ ਆਯੋਜਨ ਤੋਂ ਪਹਿਲਾਂ ਇੱਕ ਮਹੱਤਵਪੂਰਵ ਉਪਲਬਧੀ ਹਾਸਲ ਕੀਤੀ। ਇਸ ਮੌਕੇ ਤੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਭਾਰਤ ਨੂੰ ਕਹਾਣੀਕਾਰਾਂ, ਸੰਗੀਤਕਾਰਾਂ, ਕੰਟੈਂਟ ਕ੍ਰਿਏਟਰਸ ਅਤੇ ਧਾਰਮਿਕ ਵਿਭਿੰਨਤਾ ਦਾ ਜੀਵੰਤ ਕੇਂਦਰ ਦੱਸਿਆ। ਸ਼੍ਰੀ ਸ਼ੇਖਾਵਤ ਨੇ ਕਿਹਾ, "ਸਾਡੀ ਸੱਭਿਆਚਾਰਕ ਵਿਰਾਸਤ ਨਾ ਸਿਰਫ਼ ਸਾਡੇ ਅਤੀਤ ਦਾ ਪ੍ਰਮਾਣ ਹੈ, ਸਗੋਂ ਆਲਮੀ ਪਲੈਟਫਾਰਮ ਤੇ ਸਾਡੇ ਭਵਿੱਖ ਦਾ ਅਧਾਰ ਵੀ ਹੈ।" ਇਸ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਲਾਭ ਚੁੱਕਣ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਵੇਵਸ ਨਾਮਕ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਸ਼ੁਰੂ ਕੀਤਾ ਹੈ, ਜੋ ਭਾਰਤ ਦੇ ਕ੍ਰਿਏਟਿਵ ਟੈਲੇਂਟਸ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਬਣਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੌਣ ਦੇ ਅਨੁਸਾਰ ਹੈ।

ਜਿਵੇਂ-ਜਿਵੇਂ ਭਾਰਤ ਵੱਖ-ਵੱਖ ਖੇਤਰਾ-ਆਰਥਿਕ, ਸਮਾਜਿਕ ਅਤੇ ਟੈਕਨੋਲੋਜੀ- ਵਿੱਚ ਪ੍ਰਗਤੀ ਕਰ ਰਿਹਾ ਹੈ, ਸਾਡੀ ਸੱਭਿਆਚਾਰਕ ਸ਼ਕਤੀ ਸਾਡੀ ਸਭ ਤੋਂ ਵੱਡੀ ਸੰਪਤੀ ਬਣੀ ਹੋਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੇਵਸ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਉਹ ਆਲਮੀ ਮਾਨਤਾ ਮਿਲੇਗੀ, ਜਿਸ ਦੀ ਉਹ ਹੱਕਦਾਰ ਹੈ। ਇਸ ਨਾਲ ਭਾਰਤ ਦੀ ਸੱਭਿਆਚਾਰਕ ਸਿਰਜਣ ਅਰਥਵਿਵਸਥਾ ਦੁਨੀਆ ਦੀ ਰਸਮੀ ਅਰਥਵਿਵਸਥਾ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਵੇਗੀ। ਇਹ ਪਹਿਲ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਵੇਵਸ ਭਾਰਤ ਦੀ ਸੱਭਿਆਚਾਰਕ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਅਤੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ, ਜਿਸ ਨਾਲ ਸਾਡੇ ਕ੍ਰਿਏਟਰਸ ਨੂੰ ਦੁਨੀਆ ਭਰ ਵਿੱਚ ਸਤਿਕਾਰ ਅਤੇ ਮਾਨਤਾ ਪ੍ਰਾਪਤ ਕਰਨ ਦਾ ਅਧਾਰ ਪ੍ਰਾਪਤ ਹੋਵੇਗਾ।

ਪ੍ਰਧਾਨ ਮੰਤਰੀ ਨੇ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਸ) ਨੂੰ ਦਾਵੋਸ ਆਰਥਿਕ ਪਲੈਟਫਾਰਮ ਦੀ ਤਰ੍ਹਾਂ ਆਲਮੀ ਪ੍ਰਤਿਸ਼ਠਾ ਦੇ ਸਿਖਰ ਸੰਮੇਲਨ ਵਜੋਂ ਸਥਾਪਿਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਪ੍ਰਯਾਸ ਭਾਰਤ ਦੀ ਕ੍ਰਿਏਟਿਵ ਅਰਥਵਿਵਸਥਾ ਪਰੰਪਰਾ, ਸਟੋਰੀ ਟੈਲਿੰਗ ਦੀ ਕਲਾ ਅਤੇ ਸੱਭਿਆਚਾਰਕ ਮਹੱਤਵ ਵਿੱਚ ਸਮ੍ਰਿੱਧ ਹੈ ਅਤੇ ਜਿਸ ਨੂੰ ਆਲਮੀ ਪੱਧਰ ਤੇ 'ਔਰੇਂਜ ਇਕੋਨੌਮੀ' ਦੇ ਤੌਰ ‘ਤੇ ਪਹਿਚਾਣਿਆ ਜਾਂਦਾ ਹੈ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, "ਸਾਡਾ ਸਮ੍ਰਿੱਧ ਸੱਭਿਆਚਾਰਜੋ ਕਦੇ ਸਵਾਮੀ ਵਿਵੇਕਾਨੰਦ ਰਾਹੀਂ ਸ਼ਿਕਾਗੋ ਵਿਸ਼ਵ ਮੇਲੇ ਦੇ ਹਾਲਾਂ ਵਿੱਚ ਗੂੰਜਦਾ ਸੀਨੂੰ ਅੱਜ ਸਾਡੇ ਪ੍ਰਧਾਨ ਮੰਤਰੀ ਯੋਗਸੱਭਿਆਚਾਰਕ੍ਰਿਏਟੀਵਿਟੀ ਅਤੇ ਆਯੁਰਵੇਦ ਵਰਗੀਆਂ ਪਹਿਲਕਦਮੀਆਂ ਰਾਹੀਂ ਆਲਮੀ ਪਲੈਟਫਾਰਮ 'ਤੇ ਅੱਗੇ ਵਧਾ ਰਹੇ ਹਨ।" ਉਨ੍ਹਾਂ ਨੇ ਅੱਗੇ ਕਿਹਾ, "ਵੇਵਸ ਇਸੇ ਯਤਨ ਦਾ ਵਿਸਥਾਰ ਹੈ, ਜਿਸ ਦਾ ਟੀਚਾ ਭਾਰਤ ਨੂੰ ਕ੍ਰਿਏਟਰ ਇਕੋਨੌਮੀ ਦੀ ਆਲਮੀ ਰਾਜਧਾਨੀ ਬਣਾਉਣਾ ਹੈ।"

ਕੇਂਦਰੀ ਮੰਤਰੀਆਂ ਨੇ ਵੇਵਸ ਬਜ਼ਾਰ, 3 ਕ੍ਰਿਏਟ ਇਨ ਇੰਡੀਆ ਚੈਲੇਂਜ, ਵੇਵਸ ਪੁਰਸਕਾਰ ਲਾਂਚ ਕੀਤੇ ਅਤੇ ਇੱਕ ਹੋਰ ਚੈਲੇਂਜ ਦਾ ਵੀ ਐਲਾਨ ਕੀਤਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਭਾਰਤ ਦੇ ਸਮ੍ਰਿੱਧ ਟੂਰਿਜ਼ਮ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੀਆਂ ਫਿਲਮਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਚੁਣੌਤੀ ਦਾ ਵੀ ਐਲਾਨ ਕੀਤਾ। ਇਹ ਪਹਿਲ ਫਿਲਮ ਨਿਰਮਾਤਾਵਾਂ ਨੂੰ ਦੇਸ਼ ਦੇ ਜੀਵੰਤ ਸੱਭਿਆਚਾਰਕ ਤਾਣੇ-ਬਾਣੇ ਨੂੰ ਗੰਭੀਰਤਾ ਨਾਲ ਸਮਝਾਉਣ ਅਤੇ ਇਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦੀ ਚੁਣੌਤੀ ਪੇਸ਼ ਕਰਦੀ ਹੈ। ਇੰਨਾਂ ਚੁਣੌਤੀਆਂ ਦਾ ਉਦੇਸ਼ ਕ੍ਰਿਏਟਿਵਿਟੀ, ਇਨੋਵੇਸ਼ਨ ਅਤੇ ਆਲਮੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨਾ ਹੈ।  ਲਾਂਚ ਦੇ ਮੌਕੇ ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ, ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਅਰੁਣੀਸ਼ ਚਾਵਲਾ, ਭਾਰਤੀ ਫਿਲਮ ਨਿਰਮਾਤਾ ਸ਼੍ਰੀ ਸ਼ੇਖਰ ਕਪੂਰ ਅਤੇ ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦ੍ਵਿਵੇਦੀ ਵੀ ਮੌਜ਼ੂਦ ਸਨ।

ਜ਼ਿਆਦਾ ਜਾਣਕਾਰੀ ਦੇ ਲਈ ਇੱਥੇ ਕਲਿਕ ਕਰੋ-  https://pib.gov.in/PressReleasePage.aspx?PRID=2096792

***

ਸੁਨੀਲ ਕੁਮਾਰ ਤਿਵਾਰੀ


(Release ID: 2100168) Visitor Counter : 24


Read this release in: English , Urdu , Hindi