ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੇ ਦਸੰਬਰ, 2024 ਮਹੀਨੇ ਲਈ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਪਟਾਰੇ ਅਤੇ ਨਿਗਰਾਨੀ ਪ੍ਰਣਾਲੀ (CPGRAMS) ਦੇ ਪ੍ਰਦਰਸ਼ਨ ‘ਤੇ 32ਵੀਂ ਮਹੀਨਾਵਾਰ (ਮਾਸਿਕ) ਰਿਪੋਰਟ ਜਾਰੀ ਕੀਤੀ


ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ ਦਸੰਬਰ, 2024 ਵਿੱਚ ਕੁੱਲ 1,13,131 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ

ਕੇਂਦਰੀ ਸਕੱਤਰੇਤ ਵਿੱਚ ਮਾਸਿਕ ਨਿਪਟਾਰਾ ਲਗਾਤਾਰ 30ਵੇਂ ਮਹੀਨੇ 1 ਲੱਖ ਮਾਮਲਿਆਂ ਨੂੰ ਪਾਰ ਕਰ ਗਿਆ

ਦਸੰਬਰ, 2024 ਮਹੀਨੇ ਦੇ ਲਈ ਜਾਰੀ ਰੈਂਕਿੰਗ ਵਿੱਚ ਦੂਰਸੰਚਾਰ ਵਿਭਾਗ, ਡਾਕ ਵਿਭਾਗ ਅਤੇ ਨੀਤੀ ਆਯੋਗ ਨੇ ‘ਏ’ ਕੈਟੇਗਰੀ ਵਿੱਚ ਟੌਪ ਸਥਾਨ ਪ੍ਰਾਪਤ ਕੀਤਾ

ਦਸੰਬਰ, 2024 ਮਹੀਨੇ ਦੇ ਲਈ ਜਾਰੀ ਰੈਂਕਿੰਗ ਵਿੱਚ ਡਿਪਾਰਟਮੈਂਟ ਆਫ ਲੈਂਡ ਰਿਸੋਰਸਿਜ਼, ਦਿਵਯਾਂਗਜਨਾਂ ਦੇ ਸਸ਼ਕਤੀਕਰਣ ਵਿਭਾਗ ਅਤੇ ਜਨਤਕ ਉੱਦਮ ਵਿਭਾਗ ਨੇ ‘ਬੀ’ ਸ਼੍ਰੇਣੀ ਵਿੱਚ ਟੌਪ ਸਥਾਨ ਪ੍ਰਾਪਤ ਕੀਤਾ

Posted On: 31 JAN 2025 1:27PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਨੇ ਦਸੰਬਰ, 2024 ਦੇ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਪਟਾਰਾ ਅਤੇ ਨਿਗਰਾਨੀ ਪ੍ਰਣਾਲੀ (CPGRAMS) ਦੀ ਮਾਸਿਕ ਰਿਪੋਰਟ ਜਾਰੀ ਕੀਤੀ, ਜੋ ਜਨਤਕ ਸ਼ਿਕਾਇਤਾਂ ਦੀਆਂ ਕਿਸਮਾਂ ਅਤੇ ਸ਼੍ਰੇਣੀਆਂ ਅਤੇ ਉਨ੍ਹਾਂ ਦੇ ਨਿਪਟਾਰੇ ਦੀ ਕੁਦਰਤ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਦੀ ਹੈ। ਇਹ ਡੀਏਆਰਪੀਜੀ (DARPG) ਦੁਆਰਾ ਪ੍ਰਕਾਸ਼ਿਤ ਕੇਂਦਰੀ ਮੰਤਰਾਲਿਆਂ /ਵਿਭਾਗਾਂ ‘ਤੇ 30ਵੀਂ ਰਿਪੋਰਟ ਹੈ।

ਦਸੰਬਰ, 2024 ਦੀ ਪ੍ਰਗਤੀ ਤੋਂ ਪਤਾ ਚਲਦਾ ਹੈ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ 1,13,131 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। 1 ਜਨਵਰੀ ਤੋਂ 31 ਦਸੰਬਰ, 2024 ਤੱਕ ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ ਔਸਤ ਸ਼ਿਕਾਇਤ ਨਿਪਟਾਰੇ ਦਾ ਸਮਾਂ 13 ਦਿਨ ਹੈ। ਇਹ ਰਿਪੋਰਟ 10 –ਪੜਾਵਾਂ (ਸਟੈੱਪ) CPGRAMS ਸੁਧਾਰ ਪ੍ਰਕਿਰਿਆ ਦਾ ਹਿੱਸਾ ਹਨ ਜਿਸ ਨੂੰ ਜੀਏਆਰਪੀਜੀ ਦੁਆਰਾ ਨਿਪਟਾਰੇ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸਮਾਂ-ਸੀਮਾ ਨੂੰ ਘਟਾਉਣ ਲਈ ਅਪਣਾਇਆ ਗਿਆ ਸੀ।

ਰਿਪੋਰਟ ਵਿੱਚ ਦਸੰਬਰ, 2024 ਦੇ ਮਹੀਨੇ ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ਦੇ ਰਾਹੀਂ ਰਜਿਸਟਰਡ ਨਵੇਂ ਉਪਯੋਗਕਰਤਾਵਾਂ ਦੇ ਲਈ ਡੇਟਾ ਦਿੱਤਾ ਗਿਆ ਹੈ। ਦਸੰਬਰ, 2024 ਦੇ ਮਹੀਨੇ ਵਿੱਚ ਕੁੱਲ 56,490 ਨਵੇਂ ਉਪਯੋਗਕਰਤਾ ਰਜਿਸਟਰਡ ਹੋਏ, ਜਿਨ੍ਹਾਂ ਵਿੱਚ ਜ਼ਿਆਦਾਤਰ ਰਜਿਸਟ੍ਰੇਸ਼ਨ ਉੱਤਰ ਪ੍ਰਦੇਸ਼ (8,476) ਤੋਂ ਸਨ।

ਉਪਰੋਕਤ ਰਿਪੋਰਟ ਵਿੱਚ ਦਸੰਬਰ, 2024 ਵਿੱਚ ਕੌਮਨ ਸਰਵਿਸ ਸੈਂਟਰਾਂ ਦੇ ਜ਼ਰੀਏ ਰਜਿਸਟਰਡ ਸ਼ਿਕਾਇਤਾਂ ‘ਤੇ ਮੰਤਰਾਲੇ/ਵਿਭਾਗ-ਵਾਰ ਵਿਸ਼ਲੇਸ਼ਣ ਵੀ ਦਿੱਤਾ ਗਿਆ ਹੈ। ਸੀਪੀਜੀਆਰਏਐੱਮਐੱਸ (CPGRAMS) ਨੂੰ ਕੌਮਨ ਸਰਵਿਸ ਸੈਂਟਰ (CSC) ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ ਅਤੇ ਇਹ 2.5 ਲੱਖ ਗ੍ਰਾਮ ਪੱਧਰੀ ਉਦਮੀਆਂ (VLEs) ਨਾਲ ਜੁੜ ਕੇ 5 ਲੱਖ ਤੋਂ ਵੱਧ ਸੀਐੱਸਸੀ ‘ਤੇ ਮੌਜੂਦ ਹਨ। ਦਸੰਬਰ, 2024 ਦੇ ਮਹੀਨੇ ਵਿੱਚ ਸੀਐੱਸਸੀ ਦੇ ਜ਼ਰੀਏ 6674 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਹ ਉਨ੍ਹਾਂ ਪ੍ਰਮੁੱਖ ਮੁੱਦਿਆਂ/ਸ਼੍ਰੇਣੀਆਂ ਨੂੰ ਵੀ ਉਜਾਗਰ ਕਰਦਾ ਹੈ ਜਿਨ੍ਹਾਂ ਦੇ ਲਈ ਸੀਐੱਸਸੀ ਦੇ ਰਾਹੀਂ ਜ਼ਿਆਦਾਤਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।

ਦਸੰਬਰ, 2024 ਵਿੱਚ, ਫੀਡਬੈਕ ਕਾਲ ਸੈਂਟਰ ਨੇ 47,238 ਫੀਡਬੈਕ ਕਲੈਕਟ ਕੀਤੇ। ਦਸੰਬਰ 2024 ਵਿੱਚ ਟੌਪ 10 ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਲਈ 61% ਨਾਗਰਿਕਾਂ ਨੇ ਆਪਣੀਆਂ ਸ਼ਿਕਾਇਤਾਂ ‘ਤੇ ਦਿੱਤੇ ਗਏ ਸਮਾਧਾਨ ‘ਤੇ ਸੰਤੋਸ਼ ਪ੍ਰਗਟਾਇਆ।

ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਲਈ ਡੀਏਆਰਪੀਜੀ ਦੀ ਦਸੰਬਰ, 2024 ਦੀ ਮਹੀਨਾਵਾਰ (ਮਾਸਿਕ) ਸੀਪੀਜੀਆਰਏਐੱਮਐੱਸ ਰਿਪੋਰਟ ਦੀਆਂ ਮੁੱਖ ਗੱਲਾਂ ਇਸ ਪ੍ਰਕਾਰ ਹਨ:

1 ਪੀਜੀ ਮਾਮਲੇ

  • ਦਸੰਬਰ 2024 ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ‘ਤੇ 1,17,061 ਪੀਜੀ ਮਾਮਲੇ ਆਏ ਹਨ ਜਿਨ੍ਹਾਂ ਵਿੱਚ 1,13,131 ਪੀਜੀ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ 31 ਦਸੰਬਰ 2024 ਤੱਕ 58,138 ਪੀਜੀ ਮਾਮਲੇ ਪੈਂਡਿੰਗ ਹਨ। 

2        ਪੀਜੀ ਅਪੀਲਾਂ

*        ਦਸੰਬਰ, 2024 ਵਿੱਚ, 20,166 ਅਪੀਲਾਂ ਪ੍ਰਾਪਤ ਹੋਈਆਂ ਅਤੇ 18,202 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।

*        ਦਸੰਬਰ, 2024 ਦੇ ਅੰਤ ਵਿੱਚ ਕੇਂਦਰੀ ਸਕੱਤਰੇਤ ਵਿੱਚ 24,071 ਪੀਜੀ ਅਪੀਲਾਂ ਪੈਂਡਿੰਗ ਹਨ।

3        ਸ਼ਿਕਾਇਤ ਨਿਪਟਾਨ ਮੁਲਾਂਕਣ ਅਤੇ ਸੂਚਕਾਂਕ (GRAI) – ਦਸੰਬਰ, 2024

*        ਦਸੰਬਰ, 2024 ਦੇ ਲਈ ਸਮੂਹ ਏ (500 ਤੋਂ ਵੱਧ ਸ਼ਿਕਾਇਤਾਂ) ਦੇ ਅੰਦਰ ਸ਼ਿਕਾਇਤ ਨਿਪਟਾਨ ਮੁਲਾਂਕਣ ਅਤੇ ਸੂਚਕਾਂਕ ਵਿੱਚ ਦੂਰਸੰਚਾਰ ਵਿਭਾਗ, ਡਾਕ ਵਿਭਾਗ ਅਤੇ ਨੀਤੀ ਆਯੋਗ ਟੌਪ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਹਨ।

  • ਦਸੰਬਰ 2024 ਦੇ ਲਈ ਸਮੂਹ ਬੀ (500 ਤੋਂ ਘੱਟ ਸ਼ਿਕਾਇਤਾਂ) ਦੇ ਅੰਦਰ ਸ਼ਿਕਾਇਤ ਨਿਪਟਾਨ ਮੁਲਾਂਕਣ ਅਤੇ ਸੂਚਕਾਂਕ ਵਿੱਚ ਡਿਪਾਰਟਮੈਂਟ ਆਫ ਲੈਂਡ ਰਿਸੋਰਸਿਜ਼, ਦਿਵਯਾਂਗਜਨਾਂ ਦੇ ਸਸ਼ਕਤੀਕਰਣ ਵਿਭਾਗ ਅਤੇ ਜਨਤਕ ਉੱਤਮ ਵਿਭਾਗ ਟੌਪ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਹਨ।
  1. ਰਿਪੋਰਟ ਵਿੱਚ ਕੇਂਦਰੀ ਮੰਤਰਾਲਿਆਂ/ਵਿਭਾਗਾਂ ਨੂੰ ਪ੍ਰਭਾਵੀ ਸ਼ਿਕਾਇਤ ਨਿਪਟਾਨ ਦੀਆਂ 3 ਸਫ਼ਲਤਾ ਦੀਆਂ ਕਹਾਣੀਆਂ ਨੂੰ ਵੀ ਦਰਸਾਇਆ ਗਿਆ ਹੈ:

ਸ਼੍ਰੀ ਏਜਾਜ਼ ਅਹਿਮਦ ਜ਼ੈਂਡੇ (Shri Aijaz Ahmad Zende)  ਦੀ ਸ਼ਿਕਾਇਤ : ਪਾਸਪੋਰਟ ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚ ਦੇਰੀ

ਕਰਨਾਟਕ ਦੇ ਵਿਜਯਪੁਰਾ ਦੇ ਨਿਵਾਸੀ ਸ਼੍ਰੀ ਏਜਾਜ਼ ਅਹਿਮਦ ਜ਼ੈਂਡੇ (Shri Aijaz Ahmad Zende) ਨੇ ਆਪਣੀ ਬੇਟੀ ਦੇ ਪਾਸਪੋਰਟ ਐਪਲੀਕੇਸ਼ਨ ਲਈ ਪੁਲਿਸ ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚ ਦੇਰੀ ਦੀ ਸੂਚਨਾ ਦਿੱਤੀ। ਦੋ ਮਹੀਨੇ ਤੋਂ ਵੱਧ ਸਮੇਂ ਤੱਕ ਉਡੀਕ ਕਰਨ ਦੇ ਬਾਵਜੂਦ, ਖੇਤਰੀ ਪਾਸਪੋਰਟ ਦਫਤਰ ਵਿੱਚ ਐਪਲੀਕੇਸ਼ਨ ਦੀ ਸਥਿਤੀ ֥‘ਸਮੀਖਿਆ ਅਧੀਨ ’ ਬਣੀ ਹੋਈ ਸੀ। ਲੰਬੇ ਸਮੇਂ ਤੱਕ ਦੇਰੀ ਨੂੰ ਲੈ ਕੇ ਚਿੰਤਾ ਕਰਨ ‘ਤੇ, ਉਨ੍ਹਾਂ ਨੇ ਤੁਰੰਤ ਦਖਲਅੰਦਾਜੀ ਦੀ ਮੰਗ ਕਰਦੇ ਹੋਏ ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਇੱਕ ਸ਼ਿਕਾਇਤ ਦਰਜ ਕੀਤੀ। ਅਧਿਕਾਰੀਆਂ ਨੇ ਤੁਰੰਤ ਮਾਮਲੇ ਨੂੰ ਦੇਖਣਾ ਸ਼ੁਰੂ ਕੀਤਾ, ਪੁਸ਼ਟੀ ਕਰਦੇ ਹੋਏ ਕਿ ਪਾਸਪੋਰਟ ਐਪਲੀਕੇਸ਼ਨ ਪ੍ਰੋਸੈੱਸ ਕਰ ਦਿੱਤਾ ਗਿਆ ਹੈ ਅਤੇ ਪ੍ਰਿੰਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪਾਸਪੋਰਟ ਨੂੰ ਉਸ ਤੋਂ ਬਾਅਦ ਜਲਦੀ ਹੀ ਡਿਸਪੈਚ ਕਰਨਾ ਨਿਰਧਾਰਿਤ ਸੀ। ਸ਼ਿਕਾਇਤ ਦਰਜ ਕਰਨ ਦੇ 9 ਦਿਨਾਂ ਦੇ ਅੰਦਰ ਹੀ ਇਸ ਦਾ ਹੱਲ ਕਰ ਦਿੱਤਾ ਗਿਆ।

2. ਸ਼੍ਰੀਮਤੀ ਰਿਜ਼ਵਾਨਾ (Ms. Rizwana) ਦੀ ਸ਼ਿਕਾਇਤ: ਪ੍ਰੌਵੀਡੈਂਟ ਫੰਡ ਅਕਾਊਂਟ ਦੇ ਟ੍ਰਾਂਸਫਰ ਵਿੱਚ ਅੰਤਰ

ਸ਼੍ਰੀਮਤੀ ਰਿਜ਼ਵਾਨਾ ਨੇ ਡੇਲੋਇਟ ਇੰਡੀਆ ਤੋਂ ਡੇਲੋਇਟ ਏਸ਼ੀਆ ਪੈਸੀਫਿਕ ਵਿੱਚ ਅੰਦਰੂਨੀ ਟ੍ਰਾਂਸਫਰ ਤੋਂ ਬਾਅਦ ਆਪਣੇ ਪੀਐੱਫ ਖਾਤੇ ਨੂੰ ਟ੍ਰਾਂਸਫਰ ਕਰਦੇ ਸਮੇਂ ਇੱਕ ਅੰਤਰ ਦੇਖਿਆ। ਔਨਲਾਈਨ ਟ੍ਰਾਂਸਫਰ ਪ੍ਰਕਿਰਿਆ ਦੌਰਾਨ, ਉਨ੍ਹਾਂ ਦੇਖਿਆ ਕਿ ਪਿਛਲੇ ਮਾਲਕ ਦੇ ਡ੍ਰੌਪਡਾਉਨ ਮੀਨੂ ਤੋ ਡੇਲੋਇਟ ਫਰਮਾਂ ਗਾਇਬ ਸੀ, ਜਿਸ ਨਾਲ ਟ੍ਰਾਂਸਫਰ ਬੇਨਤੀ ਦੀ ਸਫਲ ਪ੍ਰਕਿਰਿਆ ਵਿੱਚ ਰੁਕਾਵਟ ਆ ਰਹੀ ਸੀ।

 

ਸਮਾਧਾਨ ਦੀ ਭਾਲ ਵਿੱਚ, ਉਨ੍ਹਾਂ ਨੇ ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਇੱਕ ਸ਼ਿਕਾਇਤ ਦਰਜ ਕੀਤੀ। ਅਧਿਕਾਰੀਆਂ ਨੇ ਤੁਰੰਤ ਮਾਮਲੇ ਨੂੰ ਸੰਬੋਧਨ ਕੀਤਾ, ਪੁਸ਼ਟੀ ਕਰਦੇ ਹੋਏ ਕਿ ਦਾਅਵਾ (ਫਾਰਮ 13) ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਸਫਲਤਾਪੂਰਵਕ ₹1,04,588 ਦੀ ਰਾਸ਼ੀ ਟ੍ਰਾਂਸਫਰ ਕੀਤੀ ਗਈ ਹੈ। ਸ਼ਿਕਾਇਤ ਦਰਜ ਕਰਨ ਦੇ 12 ਦਿਨਾਂ ਦੇ ਅੰਦਰ ਇਸ ਦਾ ਸਮਾਧਾਨ ਕਰ ਦਿੱਤਾ ਗਿਆ।

3        ਸ਼੍ਰੀ ਭਰਤ ਸਿੰਘ ਦੀ ਸ਼ਿਕਾਇਤ : ਰਿਫੰਡ ਜਾਰੀ ਕਰਨ ਵਿੱਚ ਦੇਰੀ

ਸ਼੍ਰੀ ਭਰਤ ਸਿੰਘ ਨੇ ਮੱਧ ਪ੍ਰਦੇਸ਼ ਦੇ ਇੰਦੌਰ ਜੰਕਸ਼ਨ 'ਤੇ ਇੱਕ ਰੇਲਵੇ ਰਿਟਾਇਰਿੰਗ ਰੂਮ ਬੁੱਕ ਕੀਤਾ ਸੀ, ਜੋ ਕਿ 23 ਅਕਤੂਬਰ 2024 ਨੂੰ ਸਵੇਰੇ 8:00 ਵਜੇ ਤੋਂ 24 ਅਕਤੂਬਰ 2024 ਨੂੰ ਸਵੇਰੇ 8:00 ਵਜੇ ਤੱਕ ਨਿਰਧਾਰਿਤ ਸੀ। ਹਾਲਾਂਕਿ, ਕਮਰਾ ਨੰਬਰ 5 ਰਿਜ਼ਰਵ ਕਰਨ ਦੇ ਬਾਵਜੂਦ, ਨਾਗਰਿਕ ਨੂੰ ਰੱਖ-ਰਖਾਓ ਦੇ ਕੰਮ ਦਾ ਹਵਾਲਾ ਦਿੰਦੇ ਹੋਏ ਕਮਰਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਅਤੇ ਉਸ ਸਮੇਂ ਕੋਈ ਰਿਫੰਡ ਜਾਰੀ ਨਹੀਂ ਕੀਤਾ ਗਿਆ।

ਮਾਮਲੇ ਨੂੰ ਲੈ ਕੇ  ਚਿੰਤਾ, ਉਨ੍ਹਾਂ ਨੇ ਸੀਪੀਜੀਆਰਏਐੱਮਐੱਸ (CPGRAMS) ਪੋਰਟਲ ‘ਤੇ ਇੱਕ ਸ਼ਿਕਾਇਤ ਦਰਜ ਕਰਵਾਈ। ਜੁਆਬ ਵਿੱਚ, ਅਧਿਕਾਰੀਆਂ ਨੇ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਅਤੇ ਨਾਗਰਿਕ ਨੂੰ ਸੂਚਿਤ ਕੀਤਾ ਕਿ ਬੁਕਿੰਗ ਦੇ ਲਈ ਪੂਰਨ ਰਿਫੰਡ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਰਾਸ਼ੀ 5-7 ਕੰਮਕਾਜੀ ਦਿਨਾਂ ਦੇ ਅੰਦਰ ਭੁਗਤਾਨ ਗੇਟਵੇਅ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।

Click here to download PDF

***

ਐੱਨਕੇਆਰ/ਪੀਐੱਸਐੱਮ
 


(Release ID: 2098432) Visitor Counter : 21


Read this release in: English , Urdu , Hindi