ਟੈਕਸਟਾਈਲ ਮੰਤਰਾਲਾ
azadi ka amrit mahotsav

ਕੇਂਦਰੀ ਕੱਪੜਾ ਮੰਤਰੀ ਸ਼੍ਰੀ ਗਿਰੀਰਾਜ ਸਿੰਘ 28.01.205 ਨੂੰ ਨਵੀਂ ਦਿੱਲੀ ਦੇ ਜਨਪਥ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਵਿੱਚ ਹੈਂਡਲੂਮ ਕਨਕਲੇਵ ‘ਮੰਥਨ’ ਦਾ ਉਦਘਾਟਨ ਕਰਨਗੇ


ਮਾਣਯੋਗ ਕੱਪੜਾ ਮੰਤਰੀ ਹੈਂਡਲੂਮ ਬੁਨਕਰਾਂ ਦੇ ਲਈ ਈ-ਪਹਿਚਾਣ ਪੋਰਟਲ ਅਤੇ ਹੈਂਡਲੂਮ ਪੁਰਸਕਾਰ ਦਾ ਔਨਲਾਈਨ ਮੌਡਿਊਲ ਲਾਂਚ ਕਰਨਗੇ

Posted On: 25 JAN 2025 11:58AM by PIB Chandigarh

“ਹੈਂਡਲੂਮ ਕਨਕਲੇਵ-ਮੰਥਨ” ਹੈਂਡਲੂਮ ਖੇਤਰ ਦੇ ਵਿਭਿੰਨ ਹਿਤਧਾਰਕਾਂ ਜਿਵੇਂ ਹੈਂਡਲੂਮ ਬੁਨਕਰ/ਨਿਰਮਾਤਾ, ਖੁਦਰਾ ਵਿਕ੍ਰੇਤਾ, ਖਰੀਦਦਾਰ, ਡਿਜ਼ਾਈਨਰ, ਅਕਾਦਮੀ, ਸਟਾਰਟਅੱਪ ਸੰਸਥਾਪਕ, ਹੈਂਡਲੂਮ ਉੱਦਮੀ/ਇਨੋਵੇਟਰਸ, ਹੈਂਡਲੂਮ ਸਹਿਕਾਰੀ ਕਮੇਟੀਆਂ, ਈ-ਕੌਮਰਸ ਕੰਪਨੀਆਂ, ਮਾਣਯੋਗ ਪ੍ਰਧਾਨ ਮੰਤਰੀ ਦੇ 5ਐੱਫ ਵਿਜ਼ਨ-ਖੇਤ ਤੋਂ ਫਾਈਬਰ, ਫੈਕਟਰੀ ਤੋਂ ਫੈਸ਼ਨ ਤੋਂ ਲੈ ਕੇ ਵਿਦੇਸ਼ ਤੱਕ ਦੇ ਸਾਰੇ ਖੇਤਰਾਂ ਵਿੱਚ ਹੈਂਡਲੂਮ ਦੇ ਲਈ ਭਵਿੱਖ ਦਾ ਰੋਡਮੈਪ ਤਿਆਰ ਕਰਨ ਦੇ ਲਈ ਇੱਕ ਇੰਟਰੈਕਟਿਵ ਵਰਕਸ਼ਾਪ ਹੈ। ਕਨਕਲੇਵ ਵਿੱਚ ਲਗਭਗ 250 ਹਿਤਧਾਰਕ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 21 ਪੈਨਲਿਸਟ, ਕਨਕਲੇਵ ਵਿੱਚ ਸ਼ਾਮਲ ਹੋਣ ਦੇ ਲਈ ਦੇਸ਼ ਭਰ ਤੋਂ ਆਏ 120 ਹੈਂਡਲੂਮ ਲਾਭਾਰਥੀ, ਬੁਨਕਰ ਸੇਵਾ ਕੇਂਦਰਾਂ ਅਤੇ ਆਈਆਈਐੱਚਟੀ ਦੇ 35 ਅਧਿਕਾਰੀ, ਲਗਭਗ 25 ਰਾਜ ਸਰਕਾਰ ਦੇ ਅਧਿਕਾਰੀ (ਹੈਂਡਲੂਮ, ਸਿਲਕ ਅਤੇ ਕੱਪੜਾ) ਅਤੇ ਕੱਪੜਾ ਮੰਤਰਾਲੇ ਦੇ ਵਿਭਿੰਨ ਹੋਰ ਵਿਭਾਗਾਂ ਅਤੇ ਪ੍ਰਤਿਸ਼ਠਾਨਾਂ ਦੇ ਅਧਿਕਾਰੀ ਸ਼ਾਮਲ ਹਨ। ਇਸ ਕਨਕਲੇਵ ਦਾ ਉਦੇਸ਼ ਵਿਭਿੰਨ ਹਿਤਧਾਰਕਾਂ ਨੂੰ ਇੱਕ ਮੰਚ ਪ੍ਰਦਾਨ ਕਰਨਾ ਹੈ, ਜਿੱਥੇ ਉਹ ਇਕੱਠੇ ਆ ਕੇ ਹੈਂਡਲੂਮ ਖੇਤਰ ਦੇ ਵਿਕਾਸ ਦੇ ਲਈ ਸਰਵੋਤਮ ਪ੍ਰਥਾਵਾਂ, ਇਨੋਵੇਸ਼ਨਾਂ ਅਤੇ ਰਣਨੀਤੀਆਂ ਨੂੰ ਸਾਂਝਾ ਕਰ ਸਕਣ।

 

ਇਹ ਪਹਿਲ ਬੁਨਕਰਾਂ ਦੀ ਆਜੀਵਿਕਾ ਵਿੱਚ ਸੁਧਾਰ ਕਰਨ ਅਤੇ ਸਮੁੱਚੇ ਹੈਂਡਲੂਮ ਉਦਯੋਗ ਵਿੱਚ ਸੁਧਾਰ ਦੇ ਲਈ ਸਰਕਾਰ ਦੇ ਯਤਨਾਂ ਦੇ ਅਨੁਰੂਪ ਹੈ। ਇਹ ਹੈਂਡਲੂਮ ਸੈਕਟਰ ਨੂੰ ਇੱਕ ਪ੍ਰਮੁੱਖ ਸੈਕਟਰ ਵਜੋਂ ਵਿਕਸਿਤ ਕਰਨ ਵਿੱਚ ਵੀ ਮਦਦ ਕਰੇਗਾ ਜਿਸ ਵਿੱਚ ਵਿਕਸਿਤ ਭਾਰਤ 2047 ਲਈ ਵਿਕਾਸ ਇੰਜਣ ਵਜੋਂ ਕੰਮ ਕਰਨ ਦੀ ਅਥਾਹ ਸੰਭਾਵਨਾ ਹੈ।

 

ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਮਾਣਯੋਗ ਕੇਂਦਰੀ ਕੱਪੜਾ ਮੰਤਰੀ ਸ਼ਾਮਲ ਹੋਣਗੇ। ਮਾਣਯੋਗ ਕੱਪੜਾ ਰਾਜ ਮੰਤਰੀ, ਗੈਸਟ ਆਫ ਔਨਰ ਹੋਣਗੇ, ਅਤੇ ਸਕੱਤਰ (ਕੱਪੜਾ) ਅਤੇ ਹੈਂਡਲੂਮ ਡਿਵੈਲਪਮੈਂਟ ਕਮਿਸ਼ਨਰ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ।

 

ਪ੍ਰੋਗਰਾਮ ਦੀਆਂ ਮੁੱਖ ਗੱਲਾਂ:

03 ਤਕਨੀਕੀ ਸੈਸ਼ਨ ਹੋਣਗੇ:

  1. ਹੈਂਡਲੂਮ ਸੈਕਟਰ ਵਿੱਚ ਸਟਾਰਟ-ਅੱਪ ਈਕੋਸਿਸਟਮ ਦੇ ਲਈ ਸਮਰਥਨ।
  2. ਹੈਂਡਲੂਮ ਮਾਰਕੀਟਿੰਗ ਦੇ ਰਸਤੇ ਅਤੇ ਰਣਨੀਤੀਆਂ।
  3. ਯੁਵਾ ਬੁਨਕਰਾਂ ਦੇ ਲਈ ਹੈਂਡਲੂਮ ਸੈਕਟਰ ਦੀ ਮੌਡਲਿੰਗ: ਦ੍ਰਿਸ਼ਟੀਕੋਣ ਅਤੇ ਰਣਨੀਤੀ।

 

 “ਹੈਂਡਲੂਮ ਸੈਕਟਰ ਵਿੱਚ ਸਟਾਰਟ-ਅੱਪ ਈਕੋਸਿਸਟਮ ਦੇ ਲਈ ਸਮਰਥਨ” ਵਿਸ਼ੇ ‘ਤੇ ਤਕਨੀਕੀ ਸੈਸ਼ਨ ਵਿੱਚ ਸਟਾਰਟ-ਅੱਪ ਅਤੇ ਯੁਵਾ ਉੱਦਮੀਆਂ ਨੂੰ ਸਮਰਥਨ ਦੇਣ ਅਤੇ ਹੈਂਡਲੂਮ ਸੈਕਟਰ ਵਿੱਚ ਕੰਮ ਕਰ ਰਹੇ ਸਟਾਰਟ-ਅੱਪ ਦੇ ਲਈ ਇੱਕ ਮਜ਼ਬੂਤ ਈਕੋ-ਸਿਸਟਮ ਬਣਾਉਣ ਦੇ ਲਈ ਡਿਪਟੀ ਕਮਿਸ਼ਨਰ (ਹੈਂਡਲੂਮ) ਦਫਤਰ ਦੀਆਂ ਵਿਭਿੰਨ ਪਹਿਲਕਦਮੀਆਂ ‘ਤੇ ਚਾਨਣਾ ਪਾਇਆ ਜਾਵੇਗਾ।

 

 “ਹੈਂਡਲੂਮ ਮਾਰਕੀਟਿੰਗ ਦੇ ਰਸਤੇ ਅਤੇ ਰਣਨੀਤੀ” ‘ਤੇ ਪੈਨਲ ਚਰਚਾ ਵਿੱਚ ਪ੍ਰਤਿਸ਼ਠਿਤ ਪੈਨਲਿਸਟਾਂ ਦੁਆਰਾ ਹੈਂਡਲੂਮ ਮਾਰਕੀਟਿੰਗ ਦੇ ਅਨੁਭਵ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕੀਤਾ ਜਾਵੇਗਾ। ਇਹ ਚਰਚਾ ਇੱਛੁਕ ਉੱਦਮੀਆਂ, ਸੰਗਠਨਾਂ ਅਤੇ ਪੂਰੇ ਹੈਂਡਲੂਮ ਸੈਕਟਰ ਦੇ ਲਈ ਉਪਯੋਗੀ ਹੋਵੇਗੀ।

 

ਆਖਰੀ ਸੈਸ਼ਨ ਵਿੱਚ ਹੈਂਡਲੂਮ ਸੈਕਟਰ ਨੂੰ ਯੁਵਾ ਪੀੜ੍ਹੀ ਦੇ ਲਈ ਆਕਰਸ਼ਕ ਬਣਾਉਣ ਦੀਆਂ ਵਿਭਿੰਨ ਰਣਨੀਤੀਆਂ ‘ਤੇ ਚਰਚਾ ਕੀਤੀ ਜਾਵੇਗੀ ਅਤੇ ਵਿਭਿੰਨ ਤਕਨੀਕੀ ਦਖਲਅੰਦਾਜ਼ੀਆਂ ਅਤੇ ਸਮਾਜਿਕ ਅਤੇ ਡਿਜੀਟਲ ਮੀਡੀਆ ਦੀ ਸਹਾਇਤਾ ਨਾਲ ਵੱਧ ਮੁੱਲਵਾਨ ਬਣਾ ਕੇ ਹੈਂਡਲੂਮ ਸੈਕਟਰ ਨੂੰ ਵੱਧ ਜੀਵੰਤ ਅਤੇ ਟਿਕਾਊ ਵੈਲਿਊ ਚੇਨ ਬਣਾਉਣ ਵਿੱਚ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ।

 

ਉਪਰੋਕਤ ਤਕਨੀਕੀ ਸੈਸ਼ਨਾਂ ਦੇ ਪੈਨਲਿਸਟ ਸੰਪੂਰਨ ਹੈਂਡਲੂਮ ਵੈਲਿਊ ਚੇਨ ਦੀਆਂ ਵਿਭਿੰਨ ਸੰਸਥਾਵਾਂ ਦਾ ਪ੍ਰਤੀਨਿਧੀਤਵ ਕਰਨਗੇ ਜਿਵੇਂ ਸਰਕਾਰੀ ਅਧਿਕਾਰੀ, ਤਕਨੀਕੀ ਮਾਹਿਰ, ਸਟਾਰਟ-ਅੱਪ ਸੰਸਥਾਪਕ, ਹੈਂਡਲੂਮ ਸਹਿਕਾਰੀ ਕਮੇਟੀਆਂ, ਉਤਪਾਦਕ ਕੰਪਨੀਆਂ, ਨਿਫਟ ਅਤੇ ਹੋਰ ਸੰਸਥਾਵਾਂ ਦੇ ਅਕਾਦਮੀ, ਈ-ਕੌਮਰਸ ਸਟਰੋ, ਹੈਂਡਲੂਮ ਖੁਦਰਾ ਵਿਕ੍ਰੇਤਾ, ਬੁਨਕਰ ਉੱਦਮੀ/ਇਨੋਵੇਟਰਸ, ਟਿਕਾਊ ਬ੍ਰਾਂਡ, ਹੈਂਡਲੂਮ ਨਿਰਯਾਤਕ ਅਤੇ ਡਿਜ਼ਾਈਨਰ; ਉਨ੍ਹਾਂ ਦੀ ਬਹੁਮੁੱਲ ਅੰਤਰਦ੍ਰਿਸ਼ਟੀ ਨਾਲ ਹੈਂਡਲੂਮ ਕਨਕਲੇਵ: ਮੰਥਨ ਵਿੱਚ ਹਿੱਸਾ ਲੈਣ ਵਾਲੇ ਸੰਪੂਰਨ ਹੈਂਡਲੂਮ ਭਾਈਚਾਰੇ ਨੂੰ ਲਾਭ ਮਿਲੇਗਾ।

****

ਧਾਨਿਆ ਸਨਲ ਕੇ

ਡਾਇਰੈਕਟਰ
 


(Release ID: 2096627) Visitor Counter : 18