ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵਿਸ਼ਵ ਤਿਰੂਕੁਰਲ ਸੰਮੇਲਨ ਜਲਦੀ ਹੀ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ: ਕੇਂਦਰੀ ਮੰਤਰੀ ਡਾ. ਐੱਲ ਮੁਰੂਗਨ

Posted On: 24 JAN 2025 2:01PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ ਨਵੀਂ ਦਿੱਲੀ ਵਿੱਚ ਵਿਸ਼ਵ ਤਿਰੂਕੁਰਲ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਸਰਕਾਰ ਇਸ ਵੱਕਾਰੀ ਆਯੋਜਨ ਦੇ ਲਈ ਸਰਗਰਮੀ ਨਾਲ ਤਿਆਰੀ ਕਰ ਰਹੀ ਹੈ। ਪੁਡੂਚੇਰੀ ਵਿੱਚ 24 ਜਨਵਰੀ, 2025 ਨੂੰ ਪੌਂਡੀਚੇਰੀ ਯੂਨੀਵਰਸਿਟੀ ਵਿੱਚ ਜੀਵਨ ਕਾਲ ਵਿੱਚ ਜੀਵਨ ਕਾਲ: ਪ੍ਰਮੋਸ਼ਨ, ਰੋਕਥਾਮ ਅਤੇ ਦਖਲਅੰਦਾਜੀ ’ਤੇ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਤਿਰੂਕੁਰਲ ਦਾ ਜਾਦੂ ਸਦੀਵੀਂ ਹੈ ਅਤੇ ਇਸ ਸ਼ਾਸਤਰੀ ਪੁਸਤਕ ਨੂੰ ਦੁਨੀਆ ਦੇ ਸਰਵਸ਼੍ਰੇਸ਼ਠ ਖਜ਼ਾਨਿਆਂ ਵਿੱਚੋਂ ਇੱਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।

 

ਡਾ. ਐੱਲ ਮੁਰੂਗਨ ਨੇ ਮਦੁਰੈ ਜ਼ਿਲ੍ਹੇ ਦੇ ਮੈਲੂਰ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੁਆਰਾ ਪ੍ਰਗਟਾਈਆਂ ਗਈਆਂ ਚਿੰਤਾਵਾਂ ਤੋਂ ਬਾਅਦ ਟੰਗਸਟਨ ਮਾਈਨਿੰਗ ਪ੍ਰੋਜੈਕਟ ਨੂੰ ਰੋਕਣ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।

ਉਦਘਾਟਨੀ ਭਾਸ਼ਣ ਵਿੱਚ ਮੰਤਰੀ ਨੇ ਭਲਾਈ ਨੂੰ ਉਤਸ਼ਾਹਿਤ ਕਰਨ, ਟਾਲ-ਮਟੋਲ ਨੂੰ ਰੋਕਣ ਅਤੇ ਮਹੱਤਵਪੂਰਨ ਪਲਾਂ ਦੇ ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਦਖਲ ਦੇਣ ਦੇ ਲਈ ਇੱਕ ਏਕੀਕ੍ਰਿਤ ਅਤੇ ਅਨੁਕੂਲ ਉਪਕਰਣ ਦੇ ਰੂਪ ਵਿੱਚ ਸੰਮੋਹਨ (hypnosis) ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਸੰਮੇਲਨ ਮਹੱਤਵਪੂਰਨ ਗੱਲਬਾਤ ਨੂੰ ਹੁਲਾਰਾ ਦਿੰਦੇ ਹਨ ਅਤੇ ਮਨੁੱਖੀ ਜੀਵਨ ਕਾਲ ਵਿੱਚ ਸੰਮੋਹਨ (hypnosis) ਦੀ ਸਮਝ ਅਤੇ ਵਰਤੋਂ ਨੂੰ ਅੱਗੇ ਵਧਾਉਂਦੇ ਹਨ।

 

ਡਾ. ਐੱਲ ਮੁਰੂਗਨ ਨੇ ਸੰਮੋਹਨ (hypnosis) ਦੇ ਖੇਤਰ ਵਿੱਚ ਬੇਮਿਸਾਲ ਖੋਜ ਅਤੇ ਕੇਸ ਸਟਡੀਜ਼ ਤੋਂ ਲੈ ਕੇ ਅੰਤਰ-ਅਨੁਸ਼ਾਸਨੀ ਸਹਿਯੋਗ ਤੱਕ ਜਾਂਚ ਦੇ ਵਿਸ਼ਾਲ ਅਵਸਰਾਂ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨੌਜਵਾਨ ਵਿਦਵਾਨਾਂ, ਪ੍ਰੈਕਟਿਸ਼ਨਰਾਂ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਇਸ ਆਸ਼ਾਜਨਕ ਖੇਤਰ ਨਾਲ਼ ਜੁੜਨ ਦੇ ਲਈ ਪ੍ਰੋਤਸਾਹਿਤ ਕੀਤਾ। ਮੰਤਰੀ ਨੇ ਭਾਰਤ ਦੇ ਖੋਜ ਅਤੇ ਵਿਕਾਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਕਦਮ ਦੇ ਰੂਪ ਵਿੱਚ ਵੰਨ ਨੇਸ਼ਨ, ਵੰਨ ਸਬਸਕ੍ਰਿਪਸ਼ਨ ਅਤੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਜਿਹੀਆਂ ਸਰਕਾਰੀ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ।

 

ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, ਮੰਤਰੀ ਨੇ ਪੌਂਡੀਚੇਰੀ ਯੂਨੀਵਰਸਿਟੀ ਦੇ ਯੂਜੀਸੀ-ਮਾਲਵੀਯਾ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਨਿਰਦੇਸ਼ਕ (ਇਨਚਾਰਜ) ਪ੍ਰੋਫੈਸਰ ਪੰਚ ਰਾਮਲਿੰਗਮ ਦੁਆਰਾ ਲਿਖੀਆਂ ਦੋ ਕਿਤਾਬਾਂ, ਬੁੱਕ ਆਫ਼ ਅਬਸਟ੍ਰੈਕਟਸ ਅਤੇ ਉਲਵਿਯਾਲ ਸੋਰਕਾਲੰਜੀਯਮ (Ulaviyal Sorkalanjiyam) ਨੂੰ ਜਾਰੀ ਕੀਤਾ ਗਿਆ। ਉਨ੍ਹਾਂ ਨੇ ਅਕੈਡਮੀ ਆਫ਼ ਹਿਪਨੋਸਿਸ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਇੰਡੀਅਨ ਸਕੂਲ ਆਫ਼ ਸਾਈਕੋਲੋਜੀ ਐਸੋਸੀਏਸ਼ਨ ਲੀਡਰਸ਼ਿਪ ਅਵਾਰਡਸ 2024 ਵੀ ਪ੍ਰਦਾਨ ਕੀਤੇ।

 

ਪੌਂਡੀਚੇਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਇਨਚਾਰਜ) ਪ੍ਰੋਫੈਸਰ ਕੇ. ਤਾਰਾਨਿਕਾਰਾਸੂ (Prof. K. Tharanikkarasu) ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪੁਡੂਚੇਰੀ ਵਿਧਾਨ ਸਭਾ ਦੇ ਸਪੀਕਰ, ਸ਼੍ਰੀ. ਆਰ ਸੇਲਵਮ, ਪੁਡੂਚੇਰੀ ਦੇ ਸਿੱਖਿਆ ਮੰਤਰੀ ਸ਼੍ਰੀ ਏ ਨਮਸਿਵਯਮ, ਵਿਧਾਇਕ ਸ਼੍ਰੀ ਪੀਐੱਮਐੱਲ ਕਲਿਆਣਸੁੰਦਰਮ, ਪੁਡੂਚੇਰੀ ਟੈਕਨੋਲੋਜੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਐੱਸ ਮੋਹਨ ਪੌਂਡੀਚੇਰੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਰਜਨੀਸ਼ ਭੂਟਾਨੀ, ਅਤੇ ਅਕੈਡਮੀ ਆਫ਼ ਹਿਪਨੋਸਿਸ (Academy of Hypnosis) ਦੇ ਪ੍ਰਧਾਨ ਪ੍ਰੋ. ਭੂਪੇਂਦਰ ਪਾਲਨ ਨੇ ਵੀ ਸਮਾਰੋਹ ਵਿੱਚ ਹਿੱਸਾ ਲਿਆ।

ਦੋ-ਦਿਨਾਂ ਸੰਮੇਲਨ ਦਾ ਆਯੋਜਨ ਇੰਡੀਅਨ ਸਕੂਲ ਆਵ੍ ਸਾਈਕੋਲੋਜੀ ਐਸੋਸੀਏਸ਼ਨ, ਅਕੈਡਮੀ ਆਫ਼ ਹਿਪਨੋਸਿਸ, ਵਡੋਦਰਾ ਅਤੇ ਪੌਂਡੀਚੇਰੀ ਯੂਨੀਵਰਸਿਟੀ ਦੁਆਰਾ ਸਾਂਝੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਸੰਮੇਲਨ ਵਿੱਚ ਦੇਸ਼-ਵਿਦੇਸ਼ ਤੋਂ ਲਗਭਗ 500 ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।

************ 

ਵੀਜੇ/ ਏਡੀ/ ਕੇਆਰ


(Release ID: 2096072) Visitor Counter : 8


Read this release in: English , Hindi , Tamil