ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਗੁੱਡ ਗਵਰਨੈਂਸ ਦੇ ਬਿਹਤਰ ਤੌਰ-ਤਰੀਕਿਆਂ ਦੇ ਪ੍ਰਸਾਰ ਅਤੇ ਅਨੁਕਰਣ ਲਈ 24 ਜਨਵਰੀ 2025 ਨੂੰ ‘ਹਰ ਘਰ ਜਲ ਯੋਜਨਾ’ ਵਿਸ਼ੇ ਦੇ ਅਧੀਨ ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਸੀਰੀਜ਼ 2024-25 ਦਾ 26ਵਾਂ ਵੈਬੀਨਾਰ ਆਯੋਜਿਤ
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਅਤੇ ਮਿਜ਼ੋਰਮ ਦੇ ਸੇਰਛਿਪ ਜ਼ਿਲ੍ਹੇ ਦੀਆਂ ਪਹਿਲਕਦਮੀਆਂ ਦਾ ਰਾਸ਼ਟਰ ਪੱਧਰ ‘ਤੇ ਪੇਸ਼ਕਾਰੀ
Posted On:
24 JAN 2025 4:21PM by PIB Chandigarh
ਪ੍ਰਧਾਨ ਮੰਤਰੀ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੂੰ ਜ਼ਿਲ੍ਹਾ ਕਲੈਕਟਰਾਂ ਅਤੇ ਹੋਰ ਅਧਿਕਾਰੀਆਂ ਦੇ ਨਾਲ ਵਰਚੁਅਲ ਸੰਮੇਲਨ/ਵੈਬੀਨਾਰ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਵਿੱਚ ਜਨਤਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਦੇ ਪਿਛਲੇ ਪੁਰਸਕਾਰ ਜੇਤੂਆਂ ਨੂੰ ਆਪਣੇ ਅਨੁਭਵ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ, ਤਾਕਿ ਉਨ੍ਹਾਂ ਦੇ ਅਨੁਭਵਾਂ ਦਾ ਵੱਧ ਪ੍ਰਸਾਰ ਅਤੇ ਅਨੁਕਰਣ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਵਿੱਚ, ਡੀਏਆਰਪੀਜੀ ਨੇ ਅਪ੍ਰੈਲ, 2022 ਤੋਂ 25 ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਆਯੋਜਿਤ ਕੀਤੇ ਹਨ, ਯਾਨੀ ਹਰ ਮਹੀਨੇ ਇੱਕ ਵੈਬੀਨਾਰ, ਤਾਕਿ ਜਨਤਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ ਦੇ ਤਹਿਤ ਪੁਰਸਕਾਰ ਜੇਤੂ ਨਾਮਜ਼ਦਗੀਆਂ (ਗੁੱਡ ਗਵਰਨੈਂਸ ਕਾਰਜਾਂ) ਦੇ ਪ੍ਰਸਾਰ ਅਤੇ ਅਨੁਕਰਣ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਹਰੇਕ ਵੈਬੀਨਾਰ ਵਿੱਚ ਸਬੰਧਿਤ ਵਿਭਾਗਾਂ, ਰਾਜ ਸਰਕਾਰਾਂ, ਜ਼ਿਲ੍ਹਾ ਕਲੈਕਟਰਾਂ, ਰਾਜ ਪ੍ਰਸ਼ਾਸਨਿਕ ਟ੍ਰੇਨਿੰਗ ਸੰਸਥਾਵਾਂ ਅਤੇ ਕੇਂਦਰੀ ਟ੍ਰੇਨਿੰਗ ਸੰਸਥਾਵਾਂ ਦੇ ਲਗਭਗ 1000 ਅਧਿਕਾਰੀ ਹਿੱਸਾ ਲੈਂਦੇ ਹਨ।
ਇਸ ਵੈਬੀਨਾਰ ਵਿੱਚ ਨਾ ਸਿਰਫ਼ ਪਹਿਲ ਦੇ ਸੰਸਥਾਗਤਕਰਣ/ਟਿਕਾਊਪੁਣੇ ਦੀ ਮੌਜੂਦਾ ਸਥਿਤੀ ਪੇਸ਼ ਕੀਤੀ ਜਾਂਦੀ ਹੈ, ਬਲਕਿ ਇਸ ਦੇ ਅਨੁਕਰਣ/ਵਿਸਤਾਰ ਦੀ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
26ਵਾਂ ਵੈਬੀਨਾਰ 24 ਜਨਵਰੀ 2025 ਨੂੰ ਆਯੋਜਿਤ ਕੀਤਾ ਗਿਆ ਜਿਸ ਵਿੱਚ ‘ਹਰ ਘਰ ਜਲ ਯੋਜਨਾ’ ਵਿਸ਼ੇ ਦੇ ਤਹਿਤ ਵਰ੍ਹੇ 2022 ਦੇ ਲਈ ਪੀਐੱਮ ਪੁਰਸਕਾਰ ਦੇ ਲਈ ਮਾਹਿਰ ਕਮੇਟੀ ਵੱਲੋਂ ਚੁਣੀਆਂ ਗਈਆਂ ਦੋ ਪਹਿਲਕਦਮੀਆਂ ‘ਤੇ ਚਰਚਾ ਕੀਤੀ ਗਈ;
-
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਪਹਿਲ ਦੀ ਪੇਸ਼ ਕੀਤੀ ਬਠਿੰਡਾ ਦੇ ਡਿਪਟੀ ਕਮਿਸ਼ਨਰ Shri Showkat Ahmad Parray ਨੇ ਕੀਤੀ;
-
ਮਿਜ਼ੋਰਮ ਦੇ ਸੇਰਛਿਪ ਜ਼ਿਲ੍ਹੇ ਵਿੱਚ ਪਹਿਲ ਦੀ ਪੇਸ਼ਕਾਰੀ ਉੱਥੋਂ ਦੀ ਏਟੀਆਈਈ ਸ਼੍ਰੀਮਤੀ ਨਾਜ਼ੁਕ ਕੁਮਾਰ ਨੇ ਕੀਤੀ।
ਇਸ ਵੈਬੀਨਾਰ ਦੀ ਪ੍ਰਧਾਨਗੀ ਡੀਏਆਰਪੀਜੀ ਦੇ ਐਡੀਸ਼ਨਲ ਸਕੱਤਰ ਸ਼੍ਰੀ ਪੁਨੀਤ ਯਾਦਵ ਨੇ ਕੀਤੀ ਅਤੇ ਇਸ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਵੈਬੀਨਾਰ ਵਿੱਚ ਦੇਸ਼ ਭਰ ਦੇ 450 ਤੋਂ ਵੱਧ ਥਾਵਾਂ ਤੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ, ਜ਼ਿਲ੍ਹਾ ਕਲੈਕਟਰਾਂ, ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ, ਕੇਂਦਰੀ ਅਤੇ ਰਾਜ ਪ੍ਰਸ਼ਾਸਨਿਕ ਟ੍ਰੇਨਿੰਗ ਸੰਸਥਾਵਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
****
ਐੱਨਕੇਆਰ/ਪੀਐੱਸਐੱਮ
(Release ID: 2096060)
Visitor Counter : 5