ਸੱਭਿਆਚਾਰ ਮੰਤਰਾਲਾ
azadi ka amrit mahotsav

ਕਲਪਵ੍ਰਿਕਸ਼ ਤੋਂ ਸੁਨਹਿਰੀ ਪੰਛੀ (ਗੋਲਡਨ ਬਰਡ) ਤੱਕ: ਭਾਰਤ ਦੀ ਰਚਨਾਤਮਕਤਾ ਦੀ ਇੱਕ ਝਲਕ


ਪ੍ਰਧਾਨ ਮੰਤਰੀ ਦੇ ਮੰਤਰ 'ਵਿਰਸਾ ਵੀ, ਵਿਕਾਸ ਵੀ' ਤੋਂ ਪ੍ਰੇਰਿਤ, ਗਣਤੰਤਰ ਦਿਵਸ 'ਤੇ ਸੱਭਿਆਚਾਰਕ ਮੰਤਰਾਲੇ ਦੀ ਇੱਕ ਸ਼ਾਨਦਾਰ ਝਾਂਕੀ

Posted On: 22 JAN 2025 6:32PM by PIB Chandigarh

ਗਣਤੰਤਰ ਦਿਵਸ 'ਤੇ ਸੱਭਿਆਚਾਰਕ ਮੰਤਰਾਲੇ ਦੀ ਸ਼ਾਨਦਾਰ ਝਾਂਕੀ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਉਤਸਵ ਹੈ। ਪ੍ਰਧਾਨ ਮੰਤਰੀ ਦੇ ਮੰਤਰ 'ਵਿਰਾਸਤ ਵੀ, ਵਿਕਾਸ ਵੀ' ਤੋਂ ਪ੍ਰੇਰਿਤ, ਇਹ ਝਾਂਕੀ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਟਿਕਾਊ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕਰਦੀ ਹੈ।

ਸੱਭਿਆਚਾਰਕ ਸਕੱਤਰ ਸ਼੍ਰੀ ਅਰੁਨੇਸ਼ ਚਾਵਲਾ ਨੇ ਝਾਂਕੀ ਦੀ ਮਹੱਤਤਾ ਬਾਰੇ ਦੱਸਿਆ:

 "ਗਣਤੰਤਰ ਦਿਵਸ 'ਤੇ ਸੱਭਿਆਚਾਰ ਮੰਤਰਾਲੇ ਦੀ ਝਾਂਕੀ ਸਾਡੇ ਦੇਸ਼ ਦੀ ਵਿਭਿੰਨਤਾ, ਰਚਨਾਤਮਕਤਾ ਅਤੇ ਵਿਕਾਸ ਦਾ ਜਸ਼ਨ ਹੈ। ਪ੍ਰਧਾਨ ਮੰਤਰੀ ਦੇ ਮੂਲ ਮੰਤਰ 'ਵਿਰਾਸਤ ਵੀ, ਵਿਕਾਸ ਵੀ' ਤੋਂ ਪ੍ਰੇਰਿਤ ਇਹ ਝਾਂਕੀ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸੰਦੇਸ਼ ਦਿੰਦੀ ਹੈ।

ਘੁਮਿਆਰ ਦੇ ਚੱਕ 'ਤੇ ਸੁੰਦਰਤਾ ਨਾਲ ਰੱਖਿਆ ਗਿਆ ਪ੍ਰਾਚੀਨ ਤਮਿਲ ਸੰਗੀਤ ਵਾਦਯ 'ਯਾਧਾ' ਸਾਡੀ ਸੰਗੀਤਕ ਪਰੰਪਰਾ ਦੀ ਡੂੰਘਾਈ ਅਤੇ ਨਿਰੰਤਰਤਾ ਦਾ ਪ੍ਰਤੀਨਿਧੀਤਵ ਕਰਦਾ ਹੈ। ਇਸ ਦੌਰਾਨ, ਗਤੀਸ਼ੀਲ ਕਲਪਵ੍ਰਿਕਸ਼, ਜੋ 'ਗੋਲਡਨ ਬਰਡ' ਵਿੱਚ ਬਦਲ ਜਾਂਦਾ ਹੈ, ਰਚਨਾਤਮਕਤਾ ਅਤੇ ਪ੍ਰਗਤੀ ਦਾ ਪ੍ਰਤੀਕ ਹੈ।

 ਡਿਜੀਟਲ ਸਕ੍ਰੀਨ ਪ੍ਰਦਰਸ਼ਨ ਕਲਾ, ਸਾਹਿਤ, ਆਰਕੀਟੈਕਚਰ, ਡਿਜ਼ਾਈਨ ਅਤੇ ਟੂਰਿਜ਼ਮ ਦੀ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦੀ ਹੈ । ਇਹ ਝਾਂਕੀ ਹਰ ਭਾਰਤੀ ਨੂੰ ਆਪਣੀ ਵਿਰਾਸਤ 'ਤੇ ਮਾਣ ਕਰਨ ਅਤੇ ਉੱਜਵਲ ਭਵਿੱਖ ਵੱਲ ਕਦਮ ਵਧਾਉਣ ਦਾ ਸੱਦਾ ਦਿੰਦੀ ਹੈ।

ਝਾਂਕੀ ਦੀਆਂ ਮੁੱਖ ਝਲਕੀਆਂ : 

ਘੁਮਿਆਰ ਦੇ ਚੱਕ 'ਤੇ 'ਯਾਧ: ਇੱਕ ਪ੍ਰਾਚੀਨ ਤਮਿਲ ਸੰਗੀਤ ਵਾਦਯਯੰਤਰ, ਭਾਰਤ ਦੀਆਂ ਸੰਗੀਤਕ ਪਰੰਪਰਾਵਾਂ ਦੀ ਡੂੰਘਾਈ ਅਤੇ ਨਿਰੰਤਰਤਾ ਦਾ ਪ੍ਰਤੀਕ ਹੈ। 

ਗਤੀਸ਼ੀਲ ਕਲਪਵ੍ਰਿਕਸ਼: ਰਚਨਾਤਮਕਤਾ ਨਾਲ ਭਰਪੂਰ ਇੱਕ ਜੀਵਤ ਢਾਂਚਾ ਜੋ ਇੱਕ '’ਸੁਨਹਿਰੀ ਪੰਛੀ' ਵਿੱਚ ਬਦਲਦਾ ਹੈ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਆਰਥਿਕ ਤਰੱਕੀ ਦਾ ਪ੍ਰਤੀਕ ਹੈ।

 ਡਿਜੀਟਲ ਸਕ੍ਰੀਨ: ਪ੍ਰਦਰਸ਼ਨ ਕਲਾ, ਸਾਹਿਤ, ਆਰਕੀਟੈਕਚਰ, ਡਿਜ਼ਾਈਨ ਅਤੇ ਟੂਰਿਜ਼ਮ ਵਰਗੇ ਰਚਨਾਤਮਕ ਖੇਤਰਾਂ ਦੀ ਵਿਭਿੰਨਤਾ ਦਾ ਪ੍ਰਤੀਨਿਧੀਤਵ ਕਰਨ ਵਾਲੀਆਂ ਦਸ ਡਿਜੀਟਲ ਸਕ੍ਰੀਨਾਂ ।

ਇਹ ਝਾਂਕੀ ਨਾ ਸਿਰਫ਼ ਭਾਰਤ ਦੇ ਗੌਰਵਸ਼ਾਲੀ ਅਤੀਤ ਨੂੰ ਦਰਸਾਉਂਦੀ ਹੈ ਬਲਕਿ ਇੱਕ ਸ਼ਕਤੀਸ਼ਾਲੀ ਅਤੇ ਰਚਨਾਤਮਕ ਭਵਿੱਖ ਦੀ ਕਲਪਨਾ ਵੀ ਕਰਦੀ ਹੈ। ਇਹ ਹਰ ਭਾਰਤੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ 'ਤੇ ਮਾਣ ਕਰਨ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧਣ ਦਾ ਸੱਦਾ ਦਿੰਦੀ ਹੈ। ਇਸ ਨਾਲ ਇੱਕ ਉੱਜਵਲ, ਵਧੇਰੇ ਸਮਾਵੇਸ਼ੀ ਭਵਿੱਖ ਦਾ ਮਾਰਗ ਪੱਧਰਾ ਹੁੰਦਾ ਹੈ।

****

ਸੁਨੀਲ ਕੁਮਾਰ ਤਿਵਾਰੀ 


(Release ID: 2095443) Visitor Counter : 15


Read this release in: English , Urdu , Hindi , Kannada