ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਐੱਨਸੀਜੀਜੀ ਨੇ “ਸ਼ਾਸਨ ਅਤੇ ਨੀਤੀ ਖੋਜ ਵਿੱਚ ਉੱਤਮਤਾ ਨੂੰ ਅੱਗੇ ਵਧਾਉਣਾ” ਵਿਸ਼ੇ ’ਤੇ ਚੌਥਾ ਇੰਟਰਨਸ਼ਿਪ ਬੈਚ ਸ਼ੁਰੂ ਕੀਤਾ


ਗਹਿਰੀ ਖੋਜ ਰਾਹੀਂ ਸ਼ਾਸਨ ਅਤੇ ਨੀਤੀਗਤ ਮਹੱਤਵਪੂਰਨ ਚੁਣੌਤੀਆਂ ਦਾ ਹੱਲ ਕਰਨ ਦੇ ਲਈ ਸਿਖਿਆਰਥੀਆਂ ਨੂੰ ਸਸ਼ਕਤ ਬਣਾਉਣਾ

Posted On: 21 JAN 2025 4:47PM by PIB Chandigarh

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਨੇ 20 ਜਨਵਰੀ, 2025 ਨੂੰ ਆਪਣੇ ਇੰਟਰਨਸ਼ਿਪ ਪ੍ਰੋਗਰਾਮ ਦੇ ਚੌਥੇ ਬੈਚ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ। ਸਤੰਬਰ ਅਤੇ ਅਕਤੂਬਰ 2024 ਵਿੱਚ ਪ੍ਰਾਪਤ ਹੋਈਆਂ 1,438 ਅਰਜ਼ੀਆਂ ਵਿੱਚੋਂ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ 16 ਵਧੀਆ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਹ ਚੁਣੇ ਗਏ ਸਿਖਿਆਰਥੀ ਭਾਰਤ ਦੇ ਵਿਭਿੰਨ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਨ੍ਹਾਂ ਦੇ ਕੋਲ ਵਿਲੱਖਣ ਅਕਾਦਮਿਕ ਅਤੇ ਪੇਸ਼ੇਵਰ ਯੋਗਤਾਵਾਂ ਹਨ।

ਚੁਣੇ ਗਏ ਸਿਖਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਪ੍ਰਮੁੱਖ ਸੰਸਥਾਨਾਂ ਤੋਂ ਹਨ, ਜਿਨ੍ਹਾਂ ਵਿੱਚ ਬਰਮਿੰਘਮ ਯੂਨੀਵਰਸਿਟੀ, ਨੌਟਿੰਘਮ ਯੂਨੀਵਰਸਿਟੀ, ਆਈਆਈਟੀ ਕਾਨਪੁਰ, ਆਈਆਈਟੀ ਗੁਵਾਹਾਟੀ, ਟਾਟਾ ਸਮਾਜਿਕ ਵਿਗਿਆਨ ਸੰਸਥਾਨ, ਜਾਮੀਆ ਹਮਦਰਦ ਯੂਨੀਵਰਸਿਟੀ, ਮਦਰਾਸ ਸਕੂਲ ਆਵ੍ ਇਕੌਨਾਮਿਕਸ, ਪੋਂਡੀਚੇਰੀ ਯੂਨੀਵਰਸਿਟੀ, ਪ੍ਰੈਜ਼ੀਡੈਂਸੀ ਯੂਨੀਵਰਸਿਟੀ, ਲਖਨਊ ਯੂਨੀਵਰਸਿਟੀ ਅਤੇ ਡਾ. ਬੀਆਰ ਅੰਬੇਡਕਰ ਯੂਨੀਵਰਸਿਟੀ, ਨਵੀਂ ਦਿੱਲੀ ਆਦਿ ਸ਼ਾਮਲ ਹਨ।

ਇਸ ਛੋਟੀ ਮਿਆਦ ਦੇ ਇੰਟਰਨਸ਼ਿਪ ਪ੍ਰੋਗਰਾਮ ਦੀ ਮਿਆਦ ਘੱਟੋ-ਘੱਟ 8 ਹਫ਼ਤਿਆਂ ਤੋਂ ਵੱਧ ਤੋਂ ਵੱਧ 6 ਮਹੀਨਿਆਂ ਤੱਕ ਹੁੰਦੀ ਹੈ। ਇਨ੍ਹਾਂ ਪ੍ਰਤਿਭਾਸ਼ਾਲੀ ਸਿਖਿਆਰਥੀਆਂ ਨੂੰ ਮਹੱਤਵਪੂਰਨ ਸ਼ਾਸਨ ਚੁਣੌਤੀਆਂ ਅਤੇ ਨੀਤੀ ਲਾਗੂਕਰਨ ਦੀ ਵਿਧੀਆਂ ਬਾਰੇ ਵਿਵਹਾਰਕ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਇਸ ਪ੍ਰੋਗਰਾਮ ਨੂੰ ਡਿਜ਼ਾਇਨ ਕੀਤਾ ਗਿਆ ਹੈ। ਸਲਾਹਕਾਰਾਂ ਅਤੇ ਵਿਸ਼ਾ ਵਸਤੂ ਮਾਹਿਰਾਂ ਦੇ ਮਾਰਗਦਰਸ਼ਨ ਵਿੱਚ ਇਹ ਸਿਖਿਆਰਥੀ ਵਿਭਿੰਨ ਸ਼ਾਸਨ-ਸੰਬੰਧੀ ਮੁੱਦਿਆਂ ਦੀ ਡੂੰਘਾਈ ਨਾਲ ਜਾਂਚ ਵਿੱਚ ਸ਼ਾਮਲ ਹੋਣਗੇ।

ਇਸ ਚੌਥੇ ਬੈਚ ਦੇ ਸਿਖਿਆਰਥੀਆਂ ਦਾ ਖੋਜ ਕੇਂਦਰ ਮਹੱਤਵਪੂਰਨ ਸ਼ਾਸਨ ਅਤੇ ਨੀਤੀਗਤ ਮੁੱਦਿਆਂ ਨੂੰ ਕਵਰ ਕਰਨਾ ਹੈ। ਉਨ੍ਹਾਂ ਦੇ ਵਿਭਿੰਨ ਮੁੱਖ ਕੇਂਦਰਿਤ ਖੇਤਰਾਂ ਵਿੱਚ ਸ਼ਾਮਲ ਹਨ:

  • ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ): ਇਸ ਦੀ ਜ਼ਰੂਰਤ, ਸਥਿਤੀ ਅਤੇ ਪ੍ਰਭਾਵ ਦਾ ਮੁਲਾਂਕਣ।
  • ਭਾਰਤ ਵਿੱਚ ਮਹਿਲਾ-ਪੁਰਸ਼ ਵਰਕਰਾਂ ਦੇ ਵੇਤਨ ਦਾ ਫ਼ਰਕ - ਇੱਕ ਵਿਆਪਕ ਅਧਿਐਨ।
  • ਪ੍ਰਭਾਵਸ਼ਾਲੀ ਬਾਲ-ਸਮਾਵੇਸ਼ੀ ਸ਼ਾਸਨ ਦੇ ਲਈ ਸਮੁਦਾਇਕ ਏਕੀਕਰਣ ਨੀਤੀਆਂ।
  • ਟਿਕਾਊ, ਵਿੱਤੀ ਰੂਪ ਨਾਲ ਵਿਵਹਾਰਿਕ ਅਤੇ ਕੁਸ਼ਲ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਲਈ ਪੀਪੀਪੀ ਨੂੰ ਅਨੁਕੂਲ ਬਣਾਉਣਾ: ਭਾਰਤੀ ਸ਼ਹਿਰਾਂ ਦਾ ਵਿਆਪਕ ਵਿਸ਼ਲੇਸ਼ਣ।
  • ਭਾਰਤ ਵਿੱਚ ਖੁਰਾਕ ਸੁਰੱਖਿਆ ਦੀ ਪੁਨਰਕਲਪਨਾ: ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐੱਨਈਐੱਸਏ) ਵਿੱਚ ਪ੍ਰਣਾਲੀਗਤ ਅੰਤਰਾਲ ਨੂੰ ਦੂਰ ਕਰਨ ਦੇ ਲਈ ਯੂਐੱਨਡੀਪੀ ਸਮਰੱਥਾ ਨਜ਼ਰੀਏ ਦਾ ਲਾਭ ਉਠਾਉਣਾ।
  • ਭਾਰਤ ਵਿੱਚ ਪੈਕੇਜ਼ਡ ਫੂਡ ਉਤਪਾਦਾਂ ਵਿੱਚ ਉੱਚ ਚਰਬੀ, ਨਮਕ ਅਤੇ ਖੰਡ (ਐੱਚਐੱਫ਼ਐੱਸਐੱਸ) ਸਮੱਗਰੀ ਅਤੇ ਦਾਅਵਿਆਂ ਦੀ ਪਾਲਣਾ ਦਾ ਵਿਸ਼ਲੇਸ਼ਣ: ਇੱਕ ਰੈਗੂਲੇਟਰੀ ਪਰਿਪੇਖ
  • ਗ੍ਰਾਮੀਣ ਭਾਈਚਾਰਿਆਂ ਵਿੱਚ ਸਿੱਖਿਆ ਦੀ ਪਹੁੰਚ ਅਤੇ ਗੁਣਵੱਤਾ ਵਿੱਚ ਸੁਧਾਰ ਦੇ ਲਈ ਡੇਟਾ ਐਨਾਲਿਟਿਕਸ ਦਾ ਲਾਭ ਉਠਾਉਣਾ।
  • ਡੇਟਾ ਐਨਾਲਿਟਿਕਸ ਦੇ ਮਾਧਿਅਮ ਰਾਹੀਂ ਡਿਜੀਟਲ ਗਵਰਨੈਂਸ ਅਤੇ ਨਾਗਰਿਕ ਸਸ਼ਕਤੀਕਰਣ
  • ਭਾਰਤ ਵਿੱਚ ਚੰਗੇ ਸ਼ਾਸਨ ’ਤੇ ਸੇਵੋਤਮ ਮਾਡਲ ਦੇ ਲਾਗੂਕਰਨ ਅਤੇ ਪ੍ਰਭਾਵ ਦਾ ਮੁਲਾਂਕਣ: ਨਾਗਰਿਕ-ਕੇਂਦ੍ਰਿਤ ਲੋਕ ਪ੍ਰਸ਼ਾਸਨ ’ਤੇ ਇੱਕ ਅਧਿਐਨ।
  • ਵਿਰਾਸਤ ਪ੍ਰਬੰਧਨ ਅਤੇ ਟਿਕਾਊ ਟੂਰਿਜ਼ਮ ਵਿਕਾਸ ਵਿੱਚ ਨੀਤੀ ਵਿਸ਼ਲੇਸ਼ਣ।
  • ਜਲਵਾਯੂ ਲਚਕੀਲੇਪਣ ਦੇ ਲਈ ਚੰਗੇ ਸ਼ਾਸਨ ਨੂੰ ਵਧਾਉਣਾ: ਸਵੱਛ ਊਰਜਾ ਅਤੇ ਸਥਿਰਤਾ ਦੇ ਲਈ ਨੀਤੀਗਤ ਢਾਂਚਾ
  • ਸਥਾਨਕ ਸ਼ਾਸਨ ਵਿੱਚ ਵਿਰਾਸਤ ਜੋਖਮ ਪ੍ਰਬੰਧਨ ਨੀਤੀਆਂ ਦਾ ਵਿਕਾਸ (ਭਾਰਤ ਵਿੱਚ ਬਿਹਾਰ ਰਾਜ ਦੇ ਸੰਦਰਭ ਵਿੱਚ)।
  • ਪਾਣੀ ਦੀ ਕਮੀ ਦਾ ਮਹਿਲਾਵਾਂ ਦੀ ਸਿਹਤ, ਗਰਿਮਾ ਅਤੇ ਅਵਸਰਾਂ ’ਤੇ ਪ੍ਰਭਾਵ: ਗ੍ਰਾਮੀਣ ਖੇਤਰਾਂ ਵਿੱਚ ਚੁਣੌਤੀਆਂ।
  • ਸਿੱਖਿਆ ਵਿੱਚ ਜੈਂਡਰ ਸਮਾਨਤਾ: ਵਿਸ਼ਵਵਿਆਪੀ ਅਤੇ ਰਾਸ਼ਟਰੀ ਨੀਤੀਆਂ ਦੀ ਪ੍ਰਭਾਵਸ਼ੀਲਤਾ ਦਾ ਵਿਸ਼ਲੇਸ਼ਣ।
  • ਭਾਰਤ ਵਿੱਚ ਸ਼ਹਿਰੀ ਗਤੀਸ਼ੀਲਤਾ ਦੇ ਮੱਦੇਨਜ਼ਰ ਜਨਤਕ ਆਵਾਜਾਈ ਬਿਜਲੀਕਰਣ ਦੇ ਲਈ ਫੇਮ ਇੰਡੀਆ ਯੋਜਨਾ ਦੀਆਂ ਨੀਤੀਆਂ ਦਾ ਮੁਲਾਂਕਣ।
  • ਸਰਕਾਰੀ ਸਕੂਲਾਂ ਦੇ ਲਰਨਿੰਗ ਨਤੀਜਿਆਂ ’ਤੇ ਬੁਨਿਆਦੀ ਢਾਂਚੇ ਅਤੇ ਅਧਿਆਪਕਾਂ ਦੀ ਉਪਲਬਧਤਾ ਦੇ ਪ੍ਰਭਾਵ ਦਾ ਵਿਸ਼ਲੇਸ਼ਣ।
  • ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਬਚਾਉਣ ਦੇ ਲਈ ਕਾਨੂੰਨੀ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨਾ: ਰਾਸ਼ਟਰੀ ਮਨੁੱਖੀ ਸੰਪਤੀਆਂ ਦੀ ਸੁਰੱਖਿਆ ਦਾ ਮਾਰਗ

ਇੰਟਰਨਸ਼ਿਪ ਪ੍ਰੋਗਰਾਮ ਪੂਰਾ ਹੋਣ ’ਤੇ, ਹਰੇਕ ਸਿਖਿਆਰਥੀ ਆਪਣੇ ਚੁਣੇ ਹੋਏ ਵਿਸ਼ੇ ’ਤੇ ਇੱਕ ਖੋਜ ਪੱਤਰ ਪੇਸ਼ ਕਰੇਗਾ। ਇਨ੍ਹਾਂ ਪੱਤਰਾਂ ਨੂੰ ਨੀਤੀਗਤ ਸਿਫ਼ਾਰਸ਼ਾਂ ਦੇ ਲਈ ਭਾਰਤ ਸਰਕਾਰ ਦੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਭੇਜਿਆ ਜਾਵੇਗਾਇਸ ਤੋਂ ਇਲਾਵਾ, ਖੋਜ ਪੱਤਰਾਂ ਨੂੰ ਇੱਕ ਸੰਗ੍ਰਹਿ ਵਿੱਚ ਸੰਕਲਿਤ ਕੀਤਾ ਜਾਵੇਗਾ, ਜਿਸ ਨਾਲ ਐੱਨਸੀਜੀਜੀ ਦੀ ਵੈੱਬਸਾਈਟ ’ਤੇ ਜਨਤਕ ਤੌਰ ‘ਤੇ ਉਪਲਬਧ ਕਰਵਾਇਆ ਜਾਵੇਗਾ।

ਇਸ ਇੰਟਰਨਸ਼ਿਪ ਦੇ ਮਾਧਿਅਮ ਰਾਹੀਂ, ਐੱਨਸੀਜੀਜੀ ਯੁਵਾ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਲੋਕ ਪ੍ਰਸ਼ਾਸਨ ਅਤੇ ਨੀਤੀ ਨਿਰਮਾਣ ਵਿੱਚ ਉੱਤਮਤਾ ਪ੍ਰਾਪਤ ਕਰਨ ਦੇ ਦ੍ਰਿਸ਼ਟੀਕੋਣ ਦੇ ਨਾਲ ਸੁਸ਼ਾਸਨ ਦੇ ਸਿਧਾਂਤਾਂ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਜਾਰੀ ਰੱਖਦਾ ਹੈ

***

ਐੱਨਕੇਆਰ/ ਪੀਐੱਸਐੱਮ


(Release ID: 2095074) Visitor Counter : 14


Read this release in: English , Hindi , Urdu