ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਜਬਰਦਸਤ ਪ੍ਰਤੀਕ੍ਰਿਆ ਦਾ ਸਾਕਸ਼ੀ


ਭਾਰਤ ਮੰਡਪਮ ਵਿਖੇ ਪਹਿਲੇ ਦੋ ਦਿਨਾਂ ਵਿੱਚ 90 ਤੋਂ ਵੱਧ ਲਾਂਚ ਕੀਤੇ ਗਏ

Posted On: 19 JAN 2025 4:07PM by PIB Chandigarh

ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦੇ ਦੂਸਰੇ ਦਿਨ ਨਵੀਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿਖੇ 22 ਵਿਭਿੰਨ ਬ੍ਰਾਂਡਾਂ ਦੇ 56 ਨਵੇਂ ਉਤਪਾਦ ਲਾਂਚ ਕੀਤੇ ਗਏ ਅਤੇ ਦਵਾਰਕਾ ਦੇ ਯਸ਼ੋਭੂਮੀ ਵਿੱਚ 5 ਲਾਂਚ ਕੀਤੇ ਗਏ। ਵਿਭਿੰਨ ਉੱਨਤ ਵਾਹਨਾਂ, ਅਤਿ-ਆਧੁਨਿਕ ਮੋਬਿਲਿਟੀ ਸਮਾਧਾਨਾਂ ਅਤੇ ਸੁਪਰ ਬਾਈਕ, ਕਾਰਾਂ ਤੋਂ ਲੈ ਕੇ ਬੱਸਾਂ ਅਤੇ ਇੱਥੋਂ ਤੱਕ ਕਿ ਐਂਬੂਲੈਂਸਾਂ ਤੱਕ ਦੇ ਨਵੀਨਤਮ ਕੰਪੋਨੈਂਟਸ ਦਾ ਪ੍ਰਦਰਸ਼ਨ ਕੀਤਾ ਗਿਆ।

ਭਾਰਤ ਮੰਡਪਮ ਵਿੱਚ ਦੂਸਰੇ ਦਿਨ, ਵਿਨਫਾਸਟ ਆਟੋ ਇੰਡੀਆ ਨੇ ਭਾਰਤੀ ਬਜ਼ਾਰ ਲਈ ਆਪਣੇ ਪਹਿਲੇ ਦੋ ਇਲੈਕਟ੍ਰਿਕ ਵਾਹਨ, ਆਲ-ਇਲੈਕਟ੍ਰਿਕ ਪ੍ਰੀਮੀਅਮ ਐੱਸਯੂਵੀ, ਵੀਐੱਫ 7 ਅਤੇ ਵੀਐੱਫ 6 ਲਾਂਚ ਕਰਨ ਦਾ ਐਲਾਨ ਕੀਤਾ।

ਬੀਐੱਮਡਬਲਿਊ ਇੰਡੀਆ ਨੇ ਬਿਲਕੁਲ ਨਵਾਂ ਮਿਨੀ ਕੂਪਰ ਐੱਸ ਜੌਨ ਕੂਪਰ ਵਰਕਸ ਪੈਕ 55,90,000 ਰੁਪਏ ਦੀ ਐਕਸ-ਸ਼ੋਅਰੂਮ ਕੀਮਤ ‘ਤੇ ਲਾਂਚ ਕੀਤਾ ਅਤੇ ਬੀਐੱਮਡਬਲਿਊ ਐਕਸ3 ਦੀ ਐਕਸ-ਸ਼ੋਅਰੂਮ ਕੀਮਤ 75,80,000 - 77,80,000 ਰੁਪਏ ਹੈ। ਇਸ ਦੇ ਇਲਾਵਾ, ਬੀਐੱਮਡਬਲਿਊ ਮੋਟਰਰਾਡ ਇੰਡੀਆ ਨੇ ਭਾਰਤੀ ਬਜ਼ਾਰ ਵਿੱਚ ਦੋ ਨਵੀਆਂ ਬਾਈਕਸ, ਨਵੀਂ ਬੀਐੱਮਡਬਲਿਊ ਐੱਸ 1000 ਆਰਆਰ ਅਤੇ ਬੀਐੱਮਡਬਲਿਊ ਆਰ 1300 ਜੀਐੱਸ ਐਡਵੈਂਚਰ ਲਾਂਚ ਕੀਤੇ। ਐੱਸ 1000 ਆਰਆਰ ਸੁਪਰ ਸਪੋਰਟ ਬਾਈਕ ਭਾਰਤ ਵਿੱਚ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ‘ਤੇ 21,10,000 ਰੁਪਏ ਤੋਂ ਸ਼ੁਰੂ ਹੋਵੇਗੀ ਜਦਕਿ ਆਰ 1300 ਜੀਐੱਸ ਐਡਵੈਂਚਰ (ਬੇਸ) ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 22,95,000 ਰੁਪਏ ਤੋਂ ਸ਼ੁਰੂ ਹੋਵੇਗੀ।

ਜੇਐੱਸਡਬਲਿਊ ਐੱਮਜੀ ਮੋਟਰ ਇੰਡੀਆ ਨੇ ਐੱਮਜੀ ਮੈਜੇਸਟਰ ਨੂੰ ਲਾਂਚ ਕਰਦੇ ਹੋਏ 9 ਐਡਵਾਂਸ ਮਾਡਲ ਪ੍ਰਦਰਸ਼ਿਤ ਕੀਤੇ। ਪ੍ਰਦਰਸ਼ਿਤ ਉਤਪਾਦਾਂ ਵਿੱਚ ਹਾਈਬ੍ਰਿਡ ਇਲੈਕਟ੍ਰਿਕ ਵਾਹਨ (ਐੱਚਈਵੀ), ਪਲੱਗ-ਇਨ-ਹਾਈਬ੍ਰਿਡ ਇਲੈਕਟ੍ਰਿਕ ਵਾਹਨ (ਪੀਐੱਚਈਵੀ), ਬੈਟਰੀ ਇਲੈਕਟ੍ਰਿਕ ਵਾਹਨ (ਬੀਈਵੀ), ਅਤੇ ਅੰਦਰੂਨੀ ਕੰਬਸ਼ਨ ਇੰਜਣ (ਆਈਸੀਈ) ਸ਼ਾਮਲ ਹਨ। ਮੁੱਖ ਆਕਰਸ਼ਣਾਂ ਵਿੱਚ IM5 ਸੇਡਾਨ, IM6 ਇਲੈਕਟ੍ਰਿਕ ਐੱਸਯੂਵੀ, ਐੱਮਜੀ ਐੱਚਐੱਸ ਪੀਐੱਚਈਵੀ ਅਤੇ ਐੱਮਜੀ7 ਟ੍ਰੌਫੀ ਸੰਸਕਰਣ ਸ਼ਾਮਲ ਹਨ, ਜੋ ਅਤਿ-ਆਧੁਨਿਕ ਟੈਕਨੋਲੋਜੀ ਅਤੇ ਟਿਕਾਊ ਗਤੀਸ਼ੀਲਤਾ ਦਾ ਪ੍ਰਦਰਸ਼ਨ ਕਰਦੇ ਹਨ।

 

ਈਕਾ ਮੋਬਿਲਿਟੀ ਨੇ ਭਾਰਤ ਵਿੱਚ ਇਲੈਕਟ੍ਰਿਕ ਵਪਾਰਕ ਵਾਹਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੇਂਜ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਇਲੈਕਟ੍ਰਿਕ ਬੱਸਾਂ, ਟਰੱਕਾਂ ਅਤੇ ਛੋਟੇ ਵਪਾਰਕ ਵਾਹਨਾਂ (ਐੱਸਸੀਵੀ) ਤੱਕ 11 ਤੋਂ ਵੱਧ ਅਲਗ-ਅਲਗ ਪਲੈਟਫਾਰਮ ਸ਼ਾਮਲ ਹਨ। ਭਾਰਤੀ ਬਜ਼ਾਰ ਦੇ ਲਈ ਬਿਲਕੁਲ ਨਵਾਂ ਈਕੇਏ-ਕਨੈਕਟ ਲਾਂਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਬੱਸ ਪੋਰਟਫੋਲੀਓ ਵਿੱਚ ਈਕੇਏ ਕੋਚ, ਈਕੇਏ 12 ਐੱਮ, ਈਕੇਏ 9ਏਐੱਮ, ਈਕੇਏ ਐੱਲਐੱਫ (ਲੋਅ ਫਲੋਰ) ਅਤੇ ਈਕੇਏ 9ਏਐੱਮ ਸ਼ਾਮਲ ਹਨ। ਇਲੈਕਟ੍ਰਿਕ ਟਰੱਕਾਂ ਵਿੱਚ ਈਕਾ 55ਟੀ ਅਤੇ ਈਕਾ 7ਟੀ ਸ਼ਾਮਲ ਹਨ, ਜਦਕਿ ਉਨ੍ਹਾਂ ਦੀ ਐੱਸਸੀਵੀ ਰੇਂਜ ਦੇ ਤਹਿਤ ਈਕਾ 3.5ਟੀ, 2.5 ਟੀ, 1.5ਟੀ, ਈਕਾ 3 ਡਬਲਿਊ ਕਾਰਗੋ, ਈਕਾ 6ਐੱਸ ਅਤੇ ਈਕਾ 3ਐੱਸ ਦਾ ਉਦਘਾਟਨ ਕੀਤਾ ਗਿਆ।

ਬੀਵਾਈਡੀ ਇੰਡੀਆ ਨੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ ਬੀਵਾਈਡੀ SEALION 7 ਪਿਓਰ ਪਰਫੌਰਮੈਂਸ eSUV ਲਾਂਚ ਕੀਤੀ। ਇਸ ਤੋਂ ਇਲਾਵਾ, ਬੀਵਾਈਡੀ ਇੰਡੀਆ ਨੇ ਬੀਵਾਈਡੀ SEALION 6, DM-i ਟੈਕਨੋਲੋਜੀ ਦੇ ਨਾਲ ਬੀਵਾਈਡੀ ਸੁਪਰ ਪਲੱਗ-ਇਨ ਹਾਈਬ੍ਰਿਡ ਈਵੀ ਅਤੇ ਸ਼ਾਨਦਾਰ  ਯਾਂਗਵਾਂਗ (Yangwang) ਯੂ8 ਦਾ ਵੀ ਪ੍ਰਦਰਸ਼ਨ ਕੀਤਾ।

ਜੇਬੀਐੱਮ ਇਲੈਕਟ੍ਰਿਕ ਵ੍ਹੀਕਲਜ਼ ਨੇ ਆਟੋ ਐਕਸਪੋ 2025 ਦੂਸਰੇ ਦਿਨ 4 ਬਿਲਕੁਲ ਨਵੀਆਂ ਇਲੈਕਟ੍ਰਿਕ ਬੱਸਾਂ ਲਾਂਚ ਕੀਤੀਆਂ, ਜਿਨ੍ਹਾਂ ਵਿੱਚ ਲਗਜ਼ਰੀ ਕੋਚ ਅਤੇ ਮੈਡੀਕਲ ਮੋਬਾਈਲ ਯੂਨਿਟਾਂ ਤੋਂ ਲੈ ਕੇ ਇਲੈਕਟ੍ਰਿਕ ਟਰਮੈਕ ਕੋਚ ਤੱਕ ਸ਼ਾਮਲ ਹਨ। ਲਾਂਚ ਦੇ ਮੁੱਖ ਆਕਰਸ਼ਣ ਸਨ - ਗਲੈਕਸੀ; ਇਲੈਕਟ੍ਰਿਕ ਲਗਜ਼ਰੀ ਕੋਚ, ਐਕਸਪ੍ਰੈੱਸ; ਇੱਕ ਇੰਟਰਸਿਟੀ ਬੱਸ, ਈ-ਮੈਡੀਲਾਈਫ; ਲੋਅ ਫਲੋਰ ਇਲੈਕਟ੍ਰਿਕ ਮੈਡੀਕਲ ਮੋਬਾਈਲ ਯੂਨਿਟ, ਅਤੇ ਈ-ਸਕਾਈਲਾਈਫ; 9-ਮੀਟਰ ਇਲੈਕਟ੍ਰਿਕ ਟਰਮੈਕ ਕੋਚ।

ਮੋਂਟਰਾ ਇਲੈਕਟ੍ਰਿਕ (ਟੀਆਈ ਕਲੀਨ ਮੋਬਿਲਿਟੀ) ਨੇ ਬ੍ਰਾਂਡ ਦੀ ਪੂਰੀ ਲੀਡਰਸ਼ਿਪ ਟੀਮ ਦੀ ਮੌਜੂਦਗੀ ਵਿੱਚ 'ਏਵੀਏਟਰ' (ਈ ਐੱਸਸੀਵੀ) ਅਤੇ ਸੁਪਰ ਕਾਰਗੋ (ਈ 3-ਵ੍ਹੀਲਰ) ਨੂੰ ਲਾਂਚ ਕੀਤਾ।

ਹੁੰਡਈ ਮੋਟਰ ਕੰਪਨੀ ਨੇ ਦੂਸਰੇ ਦਿਨ ਐਡਵਾਂਸਡ ਇਲੈਕਟ੍ਰਿਕ ਥ੍ਰੀ-ਵ੍ਹੀਲਰ ਅਤੇ ਮਾਈਕ੍ਰੋ ਫੋਰ-ਵ੍ਹੀਲਰ ਦੇ 2 ਕਨਸੈਪਟ ਮਾਡਲ ਲਾਂਚ ਕੀਤੇ। ਇਸ ਦਾ ਉਦੇਸ਼ ਟੀਵੀਐੱਸ ਮੋਟਰ ਕੰਪਨੀ ਲਿਮਿਟਿਡ (ਟੀਵੀਐੱਸ ਮੋਟਰ) ਦੇ ਸਹਿਯੋਗ ਨਾਲ ਮਿਲ ਕੇ ਭਾਰਤ ਵਿੱਚ ਅੰਤਿਮ-ਮੀਲ ਗਤੀਸ਼ੀਲਤਾ ਬਜ਼ਾਰ ਵਿੱਚ ਯੋਗਦਾਨ ਦੀ ਖੋਜ ਕਰਨਾ ਹੈ।

ਪਿਨੈਕਲ ਇੰਡਸਟ੍ਰੀਜ਼ ਨੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ ਆਪਣੀ ਅਗਲੀ ਪੀੜ੍ਹੀ ਦੀ ਐਂਬੂਲੈਂਸ ਰੇਂਜ ਲਾਂਚ ਕੀਤੀ। ਨਵੀਂ ਰੇਂਜ ਵਿੱਚ ਤਿੰਨ ਅਤਿ-ਆਧੁਨਿਕ ਐਂਬੂਲੈਂਸ ਮਾਡਲ ਸ਼ਾਮਲ ਹਨ: ਏਡੀ-ਜਨਰਲ ਅਲਟਰਾ, ਏਡੀ-ਜਨਰਲ ਐਂਬੂਲੈਂਸ ਅਤੇ ਨਿਓਨੇਟਲ ਐਂਬੂਲੈਂਸ।

ਨਿਊਮੇਰੋਸ ਮੋਟਰਸ ਨੇ ਅੱਜ ਆਪਣਾ ਬਹੁ-ਮੰਤਵੀ ਅਤੇ ਭਰੋਸੇਮੰਦ ਈ-ਸਕੂਟਰ 'ਡਿਪਲੋਸ ਮੈਕਸ' 1,09,999 ਰੁਪਏ  ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ  (ਬੰਗਲੌਰ) 'ਤੇ ਲਾਂਚ ਕੀਤਾ ਜਿਸ ਵਿੱਚ ਪੀਐੱਮ ਈ-ਡਰਾਈਵ ਸਕੀਮ ਵੀ ਸ਼ਾਮਲ ਹੈ। ਇਸ ਦੇ ਨਾਲ ਹੀ, ਕੰਪਨੀ ਨੇ ਇੱਕ ਹੋਰ ਵਿਲੱਖਣ ਪਲੈਟਫਾਰਮ ਦਾ ਉਦਘਾਟਨ ਕੀਤਾ ਜੋ ਭਾਰਤ ਦਾ ਪਹਿਲਾ ਬਾਈਕ-ਸਕੂਟਰ ਕ੍ਰਾਸਓਵਰ ਹੋਵੇਗਾ।

ਭਾਰਤ ਦੀ ਪਹਿਲੀ ਸੋਲਰ ਇਲੈਕਟ੍ਰਿਕ ਕਾਰ 'ਈਵਾ' ਅੱਜ ਵੇਵ ਮੋਬਿਲਿਟੀ ਨੇ  3.25 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤੀ। ਸੋਲਰ ਇਲੈਕਟ੍ਰਿਕ ਕਾਰ ਤਿੰਨ ਵੱਖ-ਵੱਖ ਵਿਕਲਪਾਂ ਵਿੱਚ ਉਪਲਬਧ ਹੋਵੇਗੀ: 9 ਕਿਲੋਵਾਟ-ਘੰਟੇ (ਡਬਲਿਊਐੱਚਆਰ), 12 ਕਿਲੋਵਾਟ-ਘੰਟਾ ਅਤੇ 18 ਕਿਲੋਵਾਟ-ਘੰਟਾ, ਜਿਨ੍ਹਾਂ ਦੀਆਂ ਕੀਮਤਾਂ 3.25 ਲੱਖ ਰੁਪਏ (ਐਕਸ-ਸ਼ੋਅਰੂਮ) ਅਤੇ 5.99 ਲੱਖ ਰੁਪਏ (ਐਕਸ-ਸ਼ੋਅਰੂਮ) ਦਰਮਿਆਨ ਹੋਵੇਗੀ। 

ਐੱਸਐੱਮਐੱਲ ਇਸੁਜੁ ਨੇ ਏਏਐੱਸਏਆਈ ਐੱਮਐਕ, ਪ੍ਰੀਮੀਅਮ ਹਿਰੋਈ ਬੱਸ, ਏਟੀਐੱਸ-125 ਮਲਟੀ ਸਟ੍ਰੈਚਰ ਐਂਬੂਲੈਂਸ ਅਤੇ ਸਮਰਾਟ ਐਕਸਟੀ ਪਲੱਸ ਟਿਪਰ ਸਮੇਤ 4 ਹੋਰ ਉਤਪਾਦ ਪੇਸ਼ ਕਰਦੇ ਹੋਏ ਹਿਰੋਈ ਈਵੀ ਲਾਂਚ ਕੀਤਾ।

ਭਾਰਤ ਵਿੱਚ ਕਮਿੰਸ ਗਰੁੱਪ ("ਕਮਿੰਸ") ਨੇ ਆਪਣੀ ਅਗਲੀ ਪੀੜ੍ਹੀ ਦੇ HELM™ (ਉੱਚ ਕੁਸ਼ਲਤਾ, ਘੱਟ ਨਿਕਾਸੀ, ਮਲਟੀਪਲ ਫਿਊਲ) ਇੰਜਣ ਪਲੈਟਫਾਰਮ ਦੇ ਲਾਂਚ ਦਾ ਐਲਾਨ ਕੀਤਾ, ਜਿਸ ਵਿੱਚ ਉੱਚ-ਪ੍ਰਦਰਸ਼ਨ ਵਾਲੇ L10 ਇੰਜਣ ਦੇ ਨਾਲ-ਨਾਲ ਉੱਨਤ ਹਾਈਡ੍ਰੋਜਨ ਫਿਊਲ ਡਿਲੀਵਰੀ ਸਿਸਟਮ (ਐੱਫਡੀਐੱਸ) ਟਾਈਪ IV ਔਨ-ਵ੍ਹੀਕਲ ਸਟੋਰੇਜ਼ ਵੈਸਲਜ਼ ਅਤੇ ਇਨੋਵੇਟਿਵ ਬੀ 6.7 ਐੱਨ ਕੁਦਰਤੀ ਗੈਸ ਇੰਜਣ ਵੀ ਸ਼ਾਮਲ ਹੈ।

ਗੋਦਾਵਰੀ ਇਲੈਕਟ੍ਰਿਕ ਮੋਟਰਜ਼ ਪ੍ਰਾਈਵੇਟ ਲਿਮਿਟਿਡ ਨੇ ਭਾਰਤ ਮੋਬਿਲਿਟੀ ਗਲੋਬਲ ਸ਼ੋਅ 2025 ਵਿੱਚ ਆਪਣੇ ਉਤਪਾਦ ਪੋਰਟਫੋਲੀਓ ਵਿੱਚ ਨਵੇਂ ਵਾਧੂ ਉਤਪਾਦਾਂ ਦਾ ਉਦਘਾਟਨ ਕੀਤਾ। ਕੰਪਨੀ ਨੇ Eblu Feo Z, Eblu Feo DX ਦਾ ਉਦਘਾਟਨ ਕੀਤਾ ਅਤੇ Eblu Rozee ECO ਲਾਂਚ ਕੀਤਾ। Eblu Rozee ECO ਦੀ ਕੀਮਤ 2,95,999/- ਰੁਪਏ (ਐਕਸ-ਸ਼ੋਅਰੂਮ) ਹੈ। ਗ੍ਰਾਹਕਾਂ ਦੀ ਸੁਵਿਧਾ ਵਿੱਚ ਸੁਧਾਰ ਲਈ ਕੰਪਨੀ ਨੇ EbluCare ਐਪ ਜਾਰੀ ਕਰਨ ਦਾ ਵੀ ਐਲਾਨ ਕੀਤਾ। EbluCare ਨਾਮਕ ਇਨੋਵੇਟਿਵ ਸਮਾਰਟਫੋਨ ਐਪ ਨੂੰ  ਇਲੈਕਟ੍ਰਿਕ ਵਾਹਨਾਂ (EVs) ਨੂੰ ਅਸਾਨੀ ਨਾਲ ਪ੍ਰਬੰਧਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਸਰਲਾ ਐਵੀਏਸ਼ਨ ਨੇ ਦੂਸਰੇ ਦਿਨ ਆਪਣੇ ਪਹਿਲੇ ਉਤਪਾਦ ਅਤੇ ਭਾਰਤ ਦੀ ਪਹਿਲੀ ਫਲਾਇੰਗ ਟੈਕਸੀ - ਜ਼ੀਰੋ ਦਾ ਉਦਘਾਟਨ ਕੀਤਾ।

ਮੋਟੋਵੋਲਟ ਮੋਬਿਲਿਟੀ ਨੇ ਇਲੈਕਟ੍ਰਿਕ ਵਾਹਨਾਂ ਦੀ ਇੱਕ ਰੇਂਜ ਦਾ ਉਦਘਾਟਨ ਕੀਤਾ। ਲਾਈਨਅੱਪ ਵਿੱਚ ਹਾਈਪਰ ਵਨ, ਭਾਰਤ ਦੀ ਪਹਿਲੀ ਡਿਜੀਟਲ ਪੈਡਲ ਮੋਟਰਬਾਈਕ,  ਅਤੇ ਐੱਚਯੂਐੱਮ ਐੱਨਵਾਈਸੀ, ਮਲਟੀ-ਯੂਟੀਲਿਟੀ ਸਪੀਡ ਪੈਡੇਲੇਕ ਸ਼ਾਮਲ ਹੈ, ਜੋ ਅੰਤਿਮ-ਮੀਲ ਡਿਲੀਵਰੀ ਜ਼ਰੂਰਤਾਂ ਦੀ ਮੰਗ ਲਈ ਤਿਆਰ ਕੀਤੀ ਗਈ ਹੈ।

ਬਹੁਪੱਖੀ M7 ਅਤੇ ਇਸ ਦਾ ਸਪੋਰਟੀ ਵੇਰੀਐਂਟ, M7 ਰੈਲੀ, ਲੌਜਿਸਟਿਕਸ ਅਤੇ ਨਿਜੀ ਆਉਣ-ਜਾਣ ਦੋਵਾਂ ਨੂੰ ਪੂਰਾ ਕਰਦਾ ਹੈ, ਜਦਕਿ ਇਨੋਵੇਟਿਵ CLIP, ਪੋਰਟੇਬਲ ਈ-ਬਾਈਕ ਪਰਿਵਰਤਨ ਕਿੱਟ, ਮੌਜੂਦਾ ਸਾਈਕਲਾਂ ਲਈ ਨਿਰਵਿਘਨ ਈ-ਗਤੀਸ਼ੀਲਤਾ ਨੂੰ ਸਮਰੱਥ ਬਣਾਉਂਦਾ ਹੈ।

ਓਲੈਕਟ੍ਰਾ ਗ੍ਰੀਨ ਟੈਕ ਲਿਮਿਟਿਡ ਨੇ 12-ਮੀਟਰ ਬਲੇਡ ਬੈਟਰੀ ਪਲੈਟਫਾਰਮ, 9-ਮੀਟਰ ਸਿਟੀ ਬੱਸ, 12-ਮੀਟਰ ਕੋਚ ਬੱਸ ਅਤੇ ਬਲੇਡ ਬੈਟਰੀ ਚੈਸੀ ਦਾ ਉਦਘਾਟਨ ਕੀਤਾ। ਇਹ ਉਤਪਾਦ ਅਤਿ-ਆਧੁਨਿਕ ਟੈਕਨੋਲੋਜੀ ਅਤੇ ਸਮਾਵੇਸ਼ੀ ਡਿਜ਼ਾਈਨ 'ਤੇ ਅਧਾਰਿਤ ਹਨ।

ਓਮੇਗਾ ਸੇਕੀ ਪ੍ਰਾਈਵੇਟ ਲਿਮਿਟਿਡ ਨੇ ਭਾਰਤ ਮੋਬਿਲਿਟੀ 2025 ਪ੍ਰਦਰਸ਼ਨੀ ਵਿੱਚ M1KA 1.0 ਇਲੈਕਟ੍ਰਿਕ ਟਰੱਕ ਲਾਂਚ ਕੀਤਾ, ਜਿਸ ਦੀ ਕੀਮਤ 6,99,000 ਰੁਪਏ ਹੈ। ਕੰਪਨੀ ਨੇ ਆਉਣ ਵਾਲੇ M1KA 3.0 ਮਾਡਲ ਦਾ ਵੀ ਉਦਘਾਟਨ ਕੀਤਾ ਅਤੇ ਉੱਨਤ 2025 ਸਟ੍ਰੀਮ ਸਿਟੀ, ਅਗਲੀ ਪੀੜ੍ਹੀ ਦਾ ਇਲੈਕਟ੍ਰਿਕ ਯਾਤਰੀ ਵਾਹਨ ਪੇਸ਼ ਕੀਤਾ ਹੈ।

'ਦ ਕੰਪੋਨੈਂਟਸ ਸ਼ੋਅ' ਦੇ ਪਹਿਲੇ ਦਿਨ, ਪ੍ਰਦਰਸ਼ਕਾਂ ਨੇ 5 ਤੋਂ ਵੱਧ ਉਤਪਾਦ ਲਾਂਚ ਕੀਤੇ ਅਤੇ 7 ਤੋਂ ਵੱਧ ਆਟੋਮੋਟਿਵ ਸਮਾਧਾਨਾਂ ਦਾ ਉਦਘਾਟਨ ਕੀਤਾ।

ਲਾਂਚਾਂ ਦੇ ਦਰਮਿਆਨ, ਆਈਸੀਓਐੱਨ ਆਟੋਕ੍ਰਾਫਟ ਪ੍ਰਾਈਵੇਟ ਲਿਮਿਟਿਡ ਨੇ ਤਿੰਨ ਅਤਿ-ਆਧੁਨਿਕ ਆਟੋਮੋਟਿਵ ਸਮਾਧਾਨ ਪੇਸ਼ ਕੀਤੇ: ਟਰੱਕ ਮਾਸਟਰ, ਟਰੱਕਾਂ ਅਤੇ ਬੱਸਾਂ ਲਈ ਇੱਕ ਉੱਨਤ ਵ੍ਹੀਲ ਅਲਾਈਨਮੈਂਟ ਸਿਸਟਮ; ਐੱਸਐਕਸ 119 ਪ੍ਰੋ ਡੁਓ ਐੱਲਐੱਨਐੱਲ, ਪਰਮ ਟਾਇਰ ਚੇਂਜਰ; ਅਤੇ ਕਾਰਾਂ ਲਈ ਉੱਨਤ ਡਰਾਈਵਰ ਸਹਾਇਤਾ ਪ੍ਰਣਾਲੀਆਂ (ਏਡੀਏਐੱਸ)।

ਸੁਪਰੀਮ ਨੇ ਉੱਨਤ ਆਟੋਮੋਟਿਵ ਆਡੀਓ ਉਤਪਾਦ ਲਾਂਚ ਕੀਤੇ, ਜਿਨ੍ਹਾਂ  ਵਿੱਚ ਸ਼ਾਮਲ ਹਨ: ਮੋਰੇਲ ਸੁਪ੍ਰੀਮੋ ਸਪੈਸ਼ਲ ਐਡੀਸ਼ਨ, ਫਲੈਗਸ਼ਿਪ ਸਪੀਕਰ ਸਿਸਟਮ ਜਿਸ ਵਿੱਚ ਹਾਰਮੋਨਿਕ  ਵਿਗਾੜ ਨੂੰ ਘੱਟ ਕਰਨ ਲਈ ਅੰਡਰਹੰਗ ਵੌਇਸ ਕੋਇਲਸ ਅਤੇ ਕੌਪਰ ਸਲੀਵਜ਼ ਹਨ, ਮੋਰੇਲ ਨਿਊ ਐਕਟਿਵ ਡੀਐੱਸਪੀ ਇੰਟੀਗ੍ਰੇਸ਼ਨ ਸੌਲਿਊਸ਼ਨ, ਕੰਪੈਕਟ ਐਂਪਲੀਫਾਇਰ ਜੋ ਓਈਐੱਮ ਸਿਸਟਮਸ ਅਤੇ ਓਨਕੀਓ ਨਾਲ ਨਿਰਵਿਘਨ ਏਕੀਕਰਣ ਸੁਨਿਸ਼ਚਿਤ ਕਰਦਾ ਹੈ ਅਤੇ  ਹਾਈ-ਫੀਡੇਲਿਟੀ ਆਡੀਓ ਸੈਟਅੱਪ ਲਈ ਵਾਇਰਿੰਗ ਐਕਸੈਸਰੀਜ਼ ਦੀ ਰੇਂਜ।

ਏਐੱਸਕੇ ਆਟੋਮੋਟਿਵ ਨੇ ਅਤਿ-ਆਧੁਨਿਕ ਉਤਪਾਦਾਂ ਅਤੇ ਤਕਨੀਕੀ ਪ੍ਰਗਤੀ ਦੀ ਰੇਂਜ਼ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਏਆਈਐੱਸਆਈਐੱਨ ਏਐੱਸਕੇ ਉਤਪਾਦ ਰੇਂਜ ਦਾ ਲਾਂਚ ਵੀ ਸ਼ਾਮਲ ਹੈ। ਏਆਈਐੱਸ ਇਨ ਏਐੱਸਕੇ ਇੰਡੀਆ ਪ੍ਰਾਈਵੇਟ ਲਿਮਿਟਿਡ, ਏਐੱਸਕੇ ਆਟੋਮੋਟਿਵ ਲਿਮਿਟਿਡ ਦਾ ਸੰਯੁਕਤ ਉੱਦਮ ਹੈ।

ਉਸ ਨੇ  ਸੁਤੰਤਰ ਆਫਟਰਮਾਰਕਿਟ ਸੈਕਟਰ ਵਿੱਚ ਇਨੋਵੇਟਿਵ ਯਾਤਰੀ ਕਾਰ ਉਤਪਾਦ ਪੇਸ਼ ਕੀਤੇ, ਜੋ  ਭਾਰਤ, ਨੇਪਾਲ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਿੱਚ 4-ਪਹੀਆ ਯਾਤਰੀ ਕਾਰ ਬਜ਼ਾਰ ਵਿੱਚ ਏਐੱਸਕੇ ਆਟੋਮੋਟਿਵ ਦੀ ਸ਼ੁਰੂਆਤ ਦਾ ਪ੍ਰਤੀਕ ਹੈ।

ZF ਨੇ ਆਪਣੀ ਅਗਲੀ ਪੀੜ੍ਹੀ ਦੇ ਡਿਜੀਟਲ ਫਲੀਟ ਮੈਨੇਜਮੈਂਟ ਪਲੈਟਫਾਰਮ, SCALAR  ਦੇ ਭਾਰਤ ਲਾਂਚ ਦਾ ਐਲਾਨ ਕੀਤਾ, ਜੋ  ਵਪਾਰਕ ਫਲੀਟਾਂ ਦੇ ਸੰਚਾਲਨ ਨੂੰ ਅਨੁਕੂਲ ਬਣਾਉਣ ਲਈ, ਯਾਤਰੀ ਅਤੇ ਕਾਰਗੋ ਆਵਾਜਾਈ ਦੋਵਾਂ ਲਈ ਕੁਸ਼ਲਤਾ, ਸੁਰੱਖਿਆ ਅਤੇ ਸਥਿਰਤਾ ਵਧਾਉਂਣ ਲਈ ਅਤਿ-ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਦਾ ਹੈ । ਉਨ੍ਹਾਂ ਨੇ ਭਾਰਤ ਵਿੱਚ ਪਹਿਲੀ ਵਾਰ ਆਪਣੇ ਐਕਸ-ਬਾਈ-ਵਾਇਰ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਬਿਹਤਰ ਵਾਹਨਾਂ ਅਨੁਕੂਲਨ ਅਤੇ ਉੱਨਤ ਸੁਰੱਖਿਆ ਸੁਵਿਧਾਵਾਂ ਸਮਰੱਥ ਹੋਈਆਂ।

ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025  ਪੂਰੇ ਭਾਰਤੀ ਆਟੋਮੋਟਿਵ ਅਤੇ ਮੋਬਿਲਿਟੀ ਈਕੋਸਿਸਟਮ ਨੂੰ ਇੱਕ ਛੱਤ ਹੇਠ ਇਕਜੁੱਟ ਕਰਨ ਵਾਲਾ ਇਤਿਹਾਸਕ ਪ੍ਰੋਗਰਾਮ ਬਣਨ ਜਾ ਰਿਹਾ ਹੈ । ਇਹ 17 ਤੋਂ 22 ਜਨਵਰੀ, 2025 ਤੱਕ ਤਿੰਨ ਪ੍ਰਮੁੱਖ ਸਥਾਨਾਂ - ਨਵੀਂ ਦਿੱਲੀ ਵਿੱਚ ਭਾਰਤ ਮੰਡਪਮ, ਦਵਾਰਕਾ ਵਿੱਚ ਯਸ਼ੋਭੂਮੀ ਅਤੇ ਗ੍ਰੇਟਰ ਨੋਇਡਾ ਵਿੱਚ ਇੰਡੀਆ ਐਕਸਪੋ ਮਾਰਟ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇਸ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ। ਇਹ ਐਕਸਪੋ 200,000 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ 1,500 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਹਨ ਅਤੇ 500,000 ਤੋਂ ਵੱਧ ਵਿਜ਼ਿਟਰ ਆਕਰਸ਼ਿਤ ਹੋ ਰਹੇ ਹਨ। EEPC ਦੁਆਰਾ SIAM, ACMA, ICEMA, ATMA, IESA, NASSCOM, ISA, MRAI ਅਤੇ CII ਜਿਹੇ ਪ੍ਰਮੁੱਖ ਉਦਯੋਗ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰੋਗਰਾਮ ਆਟੋਮੋਟਿਵ ਮੈਨੂਫੈਕਚਰਿੰਗ, ਈ-ਮੋਬਿਲਿਟੀ, ਨਿਰਮਾਣ ਉਪਕਰਣ, ਬੈਟਰੀ ਟੈਕਨੋਲੋਜੀ,ਸ਼ਹਿਰੀ ਗਤੀਸ਼ੀਲਤਾ ਅਤੇ ਸੌਫਟਵੇਅਰ ਇਨੋਵੇਸ਼ਨ, ਭਾਰਤ ਦੀ ਗਤੀਸ਼ੀਲਤਾ ਵੈਲਿਊ ਚੇਨ ਦਾ ਵਿਆਪਕ ਪ੍ਰਦਰਸ਼ਨ ਪੇਸ਼ ਸਮੇਤ ਖੇਤਰਾਂ ਦੀਆਂ ਪ੍ਰਮੁੱਖ ਕੰਪਨੀਆਂ ਨੂੰ ਇਕੱਠਾ ਲਿਆਉਂਦਾ ਹੈ।

ਇਹ ਆਪਣੇ ਨੌਂ ਸਮਕਾਲੀ ਸ਼ੋਅਜ਼, 20 ਤੋਂ ਵੱਧ ਕਾਨਫਰੰਸਾਂ ਅਤੇ ਸਥਿਰਤਾ, ਡੀਕਾਰਬੋਨਾਈਜ਼ੇਸ਼ਨ ਅਤੇ ਟੈਕਨੋਲੋਜੀ 'ਤੇ ਵਿਸ਼ੇਸ਼ ਪਵੇਲੀਅਨਾਂ ਦੁਆਰਾ ਪ੍ਰਤਿਸ਼ਠਿਤ, ਭਾਰਤ ਮੋਬਿਲਿਟੀ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋਏ ਅਤਿ-ਆਧੁਨਿਕ ਪ੍ਰਗਤੀ ਨੂੰ ਉਜਾਗਰ ਕਰਦਾ ਹੈ। ਵਿਜ਼ਿਟਰ ਸਮਰਪਿਤ ਮੋਬਾਈਲ ਐਪਸ ਰਾਹੀਂ ਮੁਫ਼ਤ ਰਜਿਸਟਰ ਕਰ ਸਕਦੇ ਹਨ, ਇਹ ਸਭ ਇਸ ਨੂੰ ਉਦਯੋਗ ਦੇ ਪੇਸ਼ੇਵਰਾਂ ਅਤੇ ਉਤਸ਼ਾਹੀ ਲੋਕਾਂ ਲਈ ਸਮਾਨ ਤੌਰ ‘ਤੇ ਉਪਯੋਗੀ ਪ੍ਰੋਗਰਾਮ ਬਣਾਉਂਦੇ ਹਨ।

ਈਈਪੀਸੀ ਇੰਡੀਆ,1955 ਵਿੱਚ ਸਥਾਪਿਤ, ਭਾਰਤੀ ਇੰਜੀਨੀਅਰਿੰਗ ਖੇਤਰ ਲਈ ਪ੍ਰਮੁੱਖ ਵਪਾਰ ਅਤੇ ਨਿਵੇਸ਼ ਪ੍ਰੋਤਸਾਹਨ ਸੰਗਠਨ ਹੈ, ਜੋ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਸਪਾਂਸਰ ਹੈ। ਆਪਣੇ 69 ਸਾਲਾਂ ਦੇ ਇਤਿਹਾਸ ਵਿੱਚ, ਈਈਪੀਸੀ ਨੇ ਭਾਰਤ ਦੇ ਇੰਜੀਨੀਅਰਿੰਗ ਨਿਰਯਾਤ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜੋ 1955 ਵਿੱਚ ਮਾਮੂਲੀ $10 ਮਿਲੀਅਨ ਤੋਂ ਵਧ ਕੇ ਵਿੱਤੀ ਵਰ੍ਹੇ 2023-24 ਵਿੱਚ 109.32 ਬਿਲੀਅਨ  ਅਮਰੀਕੀ ਡਾਲਰ ਹੋ ਗਿਆ ਹੈ। ਇਸ ਨੂੰ ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਮਾਡਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈਪੀਸੀ) ਵਜੋਂ ਮਾਨਤਾ ਪ੍ਰਾਪਤ ਹੈ। ਲਗਭਗ 9,500 ਮੁੱਖ ਤੌਰ 'ਤੇ ਐੱਮਐੱਸਐੱਮਈ ਦੀ ਮੈਂਬਰਸ਼ਿਪ ਅਧਾਰ ਦੇ ਨਾਲ, ਈਈਪੀਸੀ ਇੰਡੀਆ ਖਰੀਦਦਾਰ-ਵਿਕਰੇਤਾ ਮੀਟਿੰਗਾਂ (ਬੀਐੱਸਐੱਮ), ਰਿਵਰਸ ਬੀਐੱਸਐੱਮ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ ਜਿਹੀਆਂ ਗਤੀਵਿਧੀਆਂ ਰਾਹੀਂ ਵਿਸ਼ਵਵਿਆਪੀ ਵਪਾਰ ਏਕੀਕਰਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।  ਇੰਟਰਨੈਸ਼ਨਲ ਇੰਜੀਨੀਅਰਿੰਗ ਸੋਰਸਿੰਗ ਸ਼ੋਅ (IESS) ਅਤੇ ਇੰਡੀਅਨ ਇੰਜੀਨੀਅਰਿੰਗ ਪ੍ਰਦਰਸ਼ਨੀ (INDEE) ਜਿਹੇ ਪ੍ਰਮੁੱਖ ਪ੍ਰੋਗਰਾਮ ਵਿਸ਼ਵ ਪੱਧਰ 'ਤੇ ਭਾਰਤ ਦੀਆਂ ਇੰਜੀਨੀਅਰਿੰਗ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਦੇ ਹਨ। ਉਦਯੋਗ ਮਿਆਰਾਂ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ, ਈਈਪੀਸੀ ਇੰਡੀਆ ਟੈਕਨੋਲੋਜੀ ਅਪਗ੍ਰੇਡੇਸ਼ਨ ਦਾ ਸਮਰਥਨ ਕਰਦਾ ਹੈ, ਨੀਤੀ ਨਿਰਮਾਤਾਵਾਂ ਨਾਲ ਜੁੜਦਾ ਹੈ, ਅਤੇ ਰਿਪੋਰਟਾਂ ਅਤੇ ਅਧਿਐਨਾਂ ਰਾਹੀਂ ਸੂਝ ਪ੍ਰਦਾਨ ਕਰਦਾ ਹੈ। ਇਸ ਵਿੱਚ ਨਿਰਯਾਤ ਰਣਨੀਤੀ ਪੇਪਰ 2023 ਵੀ ਸ਼ਾਮਲ ਹੈ, ਜੋ 2030 ਤੱਕ ਇੰਜੀਨੀਅਰਿੰਗ ਨਿਰਯਾਤ ਵਿੱਚ 300 ਬਿਲੀਅਨ ਅਮਰੀਕੀ ਡਾਲਰ ਦਾ ਟੀਚਾ ਹਾਸਲ ਕਰਨ ਲਈ ਰੋਡਮੈਪ ਤਿਆਰ ਕਰਦਾ ਹੈ।

 

*********

ਏਡੀ


(Release ID: 2094517) Visitor Counter : 11


Read this release in: English , Urdu , Hindi