ਰੱਖਿਆ ਮੰਤਰਾਲਾ
azadi ka amrit mahotsav

ਐੱਨਸੀਸੀ ਗਣਤੰਤਰ ਦਿਵਸ ਕੈਂਪ 2025 ਵਿੱਚ ਹਿੱਸਾ ਲੈਣ ਵਾਲੇ ਕੈਡਿਟਾਂ ਦੁਆਰਾ ‘ਹੌਰਸ ਸ਼ੋਅ’

Posted On: 19 JAN 2025 5:13PM by PIB Chandigarh

ਗਣਤੰਤਰ ਦਿਵਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਐੱਨਸੀਸੀ ਕੈਡਿਟਾਂ ਦੁਆਰਾ 19 ਜਨਵਰੀ, 2025 ਨੂੰ ਦਿੱਲੀ ਕੈਂਟ ਸਥਿਤ 61 ਕੈਵਲਰੀ  ਗਰਾਉਂਡ ਵਿੱਚ ਸਲਾਨਾ ‘ਹੌਰਸ ਸ਼ੋਅ’ ਪੇਸ਼ ਕੀਤਾ ਗਿਆ। ਇਸ ਕੈਂਪ ਦੌਰਾਨ ਰਾਸ਼ਟਰੀ ਪੱਧਰ ਦੀ ਇੰਟਰ-ਡਾਇਰੈਕਟੋਰੇਟ ਐੱਨਸੀਸੀ ਘੁੜਸਵਾਰੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਦੀ ਸਮਾਪਤੀ ਇੱਕ ਸ਼ਾਨਦਾਰ ‘ਹੌਰਸ ਸ਼ੋਅ’ ਦੇ ਨਾਲ ਹੁੰਦੀ ਹੈ। ਕੈਡਿਟ, ਲੜਕੇ ਅਤੇ ਲੜਕੀਆਂ ਦੋਨੋਂ, ਟੈਂਟ ਪੈਗਿੰਗ ਅਤੇ ਸ਼ੋਅ ਜੰਪਿੰਗ ਦੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹਨ। ਇਸ  ਸਾਲ ਘੁੜਸਵਾਰੀ ਪ੍ਰਤੀਯੋਗਿਤਾ ਵਿੱਚ ਦੇਸ਼ ਭਰ ਤੋਂ 40 ਸੀਨੀਅਰ ਡਿਵੀਜ਼ਨ ਅਤੇ 20 ਸੀਨੀਅਰ ਵਿੰਗ ਦੇ ਕੈਡਿਟਾਂ ਨੇ ਹਿੱਸਾ ਲਿਆ। ਇਸ ਘੁੜਸਵਾਰੀ ਪ੍ਰਤੀਯੋਗਿਤਾ ਦੇ ਪੁਰਸਕਾਰ ਜੇਤੂ ਕੈਡਿਟ ਇਸ ਪ੍ਰਕਾਰ ਹਨ:

  • ਬੈਸਟ ਰਾਈਡਰ (ਸੰਯੁਕਤ) ਅੰਡਰ ਅਫ਼ਸਰ ਅੰਸ਼ ਕਰਨਾਵਤ (ਰਾਜਸਥਾਨ, ਡਾਇਰੈਕਟੋਰੇਟ) ਅਤੇ ਜੂਨੀਅਰ ਅੰਡਰ ਅਫਸਰ ਵਡਲਮੁਡੀ ਲੋਕੇਸ਼ (ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਡਾਇਰੈਕਟੋਰੇਟ)

  • ਬੈਸਟ ਰਾਈਡਰ (ਲੜਕੀਆਂ): ਸਾਰਜੈਂਟ ਭੂਮਿਕਾ ਕੰਵਰ (ਦਿੱਲੀ ਡਾਇਰੈਕਟੋਰੇਟ)

  • ਬੈਸਟ ਰਾਈਡਰ  ਰਨਰ ਅੱਪ (ਲੜਕੀਆਂ): ਅੰਡਰ ਅਫ਼ਸਰ ਸਵਰਨਿਕਾ ਰਾਠੌਰ (ਰਾਜਸਥਾਨ ਡਾਇਰੈਕਟੋਰੇਟ)

  • ਬੈਸਟ ਟੈਂਟ ਪੇਗਰ:

  • ਡਾ. ਰੂਪ ਜਯੋਤੀ ਸ਼ਰਮਾ ਟ੍ਰੌਫੀ: ਸੀਨੀਅਰ ਅੰਡਰ ਅਫ਼ਸਰ ਹਰਸ਼ਿਤ ਸਿੰਘ (ਉੱਤਰ ਪ੍ਰਦੇਸ਼ ਡਾਇਰੈਕਟੋਰੇਟ)

  • ਡੀਜੀ ਆਰਵੀਐੱਸ ਟ੍ਰੌਫੀ: ਸਾਰਜੈਂਟ ਵਤਨਦੀਪ ਸਿੰਘ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ)

  •  

ਐੱਨਸੀਸੀ  ਦੇ  ਡੀਜੀ ਨੇ ਕੈਡਿਟਾਂ ਨੂੰ ਟ੍ਰੌਫੀ ਅਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਘੁੜਸਵਾਰੀ ਅਤੇ ਘੁੜਸਵਾਰੀ ਵਿੱਚ ਟ੍ਰੇਨਿੰਗ ਐੱਨਸੀਸੀ ਕੈਡਿਟਾਂ ਨੂੰ ਇੱਕ ਰੋਮਾਂਚਕ ਸਾਹਸੀ ਕਾਰਜ ਦਾ ਅਨੁਭਵ ਪ੍ਰਦਾਨ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਦ੍ਰਿੜ੍ਹਤਾ, ਅਨੁਸ਼ਾਸਨ, ਧੀਰਜ ਅਤੇ ਸਹਿਨਸ਼ਕਤੀ ਜਿਹੇ ਮਹੱਤਵਪੂਰਨ ਗੁਣਾਂ ਨੂੰ ਹਾਸਲ ਕਰਨ ਵਿੱਚ ਮਦਦ ਮਿਲਦੀ ਹੈ ਜੋ ਉਨ੍ਹਾਂ ਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਅੱਗੇ ਵਧਣ ਵਿੱਚ ਸਹਾਇਕ ਹੋਣਗੇ। ਇਸ ਦੇ ਬਾਅਦ, ਆਈਜ਼ੌਲ ਦੇ ਮਿਜ਼ੋ ਹਾਈ ਸਕੂਲ ਕੇ ਕੈਡਿਟਾਂ ਦੁਆਰਾ ਇੱਕ ਮਨਮੋਹਕ ਬੈਂਡ ਪ੍ਰਦਰਸ਼ਨ ਕੀਤਾ ਗਿਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਕਿਹਾ ਕਿ ਐੱਨਸੀਸੀ ਦੇ ਕੋਲ ਵਰਤਮਾਨ ਵਿੱਚ ਕੈਡਿਟਾਂ ਨੂੰ ਟ੍ਰੇਂਡ ਕਰਨ ਅਤੇ ਤਾਲਮੇਲ, ਸ਼ਕਤੀ, ਅਨੁਸ਼ਾਸਨ, ਆਤਮਵਿਸ਼ਵਾਸ, ਦ੍ਰਿੜ੍ਹਤਾ ਅਤੇ ਅਡਿਗ ਖੇਡ ਭਾਵਨਾ ਜਿਹੇ ਕੌਸ਼ਲ ਵਿਕਸਿਤ ਕਰਨ ਲਈ 294 ਘੋੜੇ ਹਨ।

ਐੱਨਸੀਸੀ ਦੇ ਕੋਲ ਵਰਤਮਾਨ ਵਿੱਚ 12 ਐੱਨਸੀਸੀ ਡਾਇਰੈਕਟੋਰੇਟਸ ਵਿੱਚ 20 ਰਾਈਡਿੰਗ ਯੂਨਿਟਾਂ ਹਨ ਜੋ ਕੈਡਿਟਾਂ ਨੂੰ ਖੇਡ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਦੇ ਜ਼ਰੂਰੀ ਅਵਸਰ ਪ੍ਰਦਾਨ ਕਰਦੀਆਂ ਹਨ। ਸਰਬਉੱਚ ਪੱਧਰ ਦਾ ਘੁੜਸਵਾਰੀ ਕੌਸ਼ਲ ਹਾਸਲ ਕਰਨ ਲਈ ਕੈਡਿਟਾਂ ਨੂੰ ਐਨਸੀਸੀ ਰੀਮਾਉਂਟ ਐਂਡ ਵੈਟਰਨਰੀ (ਆਰ ਐਂਡ ਵੀ) ਯੂਨਿਟਾਂ ਵਿੱਚ ਸਾਲ ਭਰ ਸਖ਼ਤ ਟ੍ਰੇਨਿੰਗ ਤੋਂ ਗੁਜ਼ਰਨਾ ਪਿਆ ਹੈ।

 ਵਰ੍ਹੇ 2024 ਵਿੱਚ ਕੈਡਿਟਾਂ ਨੇ ਕਈ ਖੇਤਰੀ ਘੁੜਸਵਾਰੀ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਪੰਜ ਗੋਲਡ, ਚਾਰ ਸਿਲਵਰ ਅਤੇ ਇੱਕ ਕਾਂਸੀ ਦਾ ਮੈਡਲ ਜਿੱਤਿਆ ਅਤੇ ਤਿੰਨ ਕੈਡਿਟਾਂ ਨੇ ਜੂਨੀਅਰ ਨੈਸ਼ਨਲ ਇਕਵੇਸਟ੍ਰੀਅਨ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ।

***********

 

ਐੱਸਆਰ/ਐੱਸਏਵੀਵੀਵਾਈ


(Release ID: 2094515) Visitor Counter : 4


Read this release in: Tamil , English , Urdu , Hindi