ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦਾਵੋਸ ਵਿਖੇ ਵਰਲਡ ਇਕੌਨਮਿਕ ਫੋਰਮ 2025 ਵਿੱਚ ਹਿੱਸਾ ਲੈਣਗੇ
ਸ਼੍ਰੀ ਅਸ਼ਵਿਨੀ ਵੈਸ਼ਣਵ ਦਾਵੋਸ ਵਿਖੇ ਭਾਰਤ ਦੇ ਵਿਕਾਸ ਮਾਡਲ ਨੂੰ ਉਜਾਗਰ ਕਰਨਗੇ; ਡਬਲਿਊਈਐੱਫ 2025 ਵਿੱਚ ਸਮਾਵੇਸ਼ੀ ਵਿਕਾਸ ਅਤੇ ਡਿਜੀਟਲ ਪਰਿਵਰਤਨ ਲਈ ਭਾਰਤ ਦਾ ਵਿਜ਼ਨ ਮੁੱਖ ਹਾਈਲਾਈਟਸ ਹੋਵੇਗਾ
Posted On:
19 JAN 2025 7:52AM by PIB Chandigarh
ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣ ਵਾਦੋਸ ਵਿਖੇ ਵਰਲਡ ਇਕੌਨਮਿਕ ਫੋਰਮ (ਡਬਲਿਊਈਐੱਫ) 2025 ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੀ ਯਾਤਰਾ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ ਸਮਾਵੇਸ਼ੀ ਅਤੇ ਪਰਿਵਰਤਨਕਾਰੀ ਵਿਕਾਸ ਨੂੰ ਅੱਗੇ ਵਧਾਉਣ ਦੀ ਭਾਰਤ ਦੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ।
ਭਾਰਤ ਦੇ ਸਮਾਵੇਸ਼ੀ ਵਿਕਾਸ ਦਾ ਮਾਡਲ
ਦਾਵੋਸ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼੍ਰੀ ਵੈਸ਼ਣਵ ਨੇ ਸਮਾਜ ਦੇ ਸਾਰੇ ਵਰਗਾਂ, ਖਾਸ ਤੌਰ ‘ਤੇ ਇਤਿਹਾਸਿਕ ਤੌਰ ‘ਤੇ ਪ੍ਰਗਤੀ ਤੋਂ ਵੰਚਿਤ ਲੋਕਾਂ ਲਈ ਵਿਕਾਸ ਸੁਨਿਸ਼ਚਿਤ ਕਰਨ ਵਿੱਚ ਭਾਰਤ ਦੀਆਂ ਪ੍ਰਮੁੱਖ ਕੋਸ਼ਿਸ਼ਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਭਾਰਤ ਦੇ ਪ੍ਰਧਾਨ ਮੰਤਰੀ ਨੇ ਸਮਾਵੇਸ਼ੀ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਜੋ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਦੇ ਲੋਕਾਂ ਦੇ ਜੀਵਨ ਵਿੱਚ ਪਰਿਵਰਤਨਕਾਰੀ ਬਦਲਾਅ ਲਿਆਉਂਦਾ ਹੈ। ਬੈਂਕ ਖਾਤਿਆਂ ਰਾਹੀਂ ਵਿੱਤੀ ਸਮਾਵੇਸ਼ਨ ਤੋਂ ਲੈ ਕੇ ਸ਼ੌਚਾਲਯ, ਗੈਸ ਕਨੈਕਸ਼ਨ, ਨਲ ਦਾ ਪਾਣੀ ਜਿਹੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਅਤੇ ਗ੍ਰਾਮੀਣ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿੱਚ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਕਰਨ ਤੱਕ, ਇਹ ਕੁਝ ਅਜਿਹਾ ਹੈ ਜਿਸ ਨੂੰ ਦੁਨੀਆ ਸਮਝਣਾ ਚਾਹੁੰਦੀ ਹੈ।”
ਕੇਂਦਰੀ ਮੰਤਰੀ ਨੇ ਦੱਸਿਆ ਕਿ ਵਰਲਡ ਇਕੌਨਮਿਕ ਫੋਰਮ ਵਿੱਚ ਸਮਾਵੇਸ਼ੀ ਵਿਕਾਸ, ਸਮਾਜਿਕ, ਭੌਤਿਕ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਅਤੇ ਟੈਕਨੋਲੋਜੀ ਦੇ ਲੋਕਤੰਤਰੀਕਰਣ ‘ਤੇ ਵਿਸਤ੍ਰਿਤ ਚਰਚਾ ਹੋਵੇਗੀ।
ਸਪੌਟਲਾਈਟ ਵਿੱਚ ਭਾਰਤ ਦੀ ਡਿਜੀਟਲ ਕ੍ਰਾਂਤੀ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਦਾਵੋਸ ਵਿਖੇ ਵਰਲਡ ਇਕੌਨਮਿਕ ਫੋਰਮ 2025 ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਪਰਿਵਰਤਨਕਾਰੀ ਡਿਜੀਟਲ ਯਾਤਰਾ ਵਿੱਚ ਦੁਨੀਆ ਦੀ ਦਿਲਚਸਪੀ ‘ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ, “ਦੁਨੀਆ ਭਾਰਤ ਦੀਆਂ ਆਰਥਿਕ ਨੀਤੀਆਂ, ਡਿਜੀਟਲ ਇੰਡੀਆ ਪ੍ਰੋਗਰਾਮ ਦੁਆਰਾ ਲਿਆਂਦੇ ਗਏ ਡਿਜੀਟਲ ਬਦਲਾਅ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਲਈ ਟੈਕਨੋਲੋਜੀ ਦੇ ਲੋਕਤੰਤਰੀਕਰਣ ਦੇ ਤਰੀਕੇ ਨੂੰ ਸਮਝਣ ਲਈ ਉਤਸੁਕ ਹੈ।”
ਡਿਜੀਟਲ ਇੰਡੀਆ ਪਹਿਲ ਦੇ ਹਿੱਸੇ ਵਜੋਂ ਵਿਕਸਿਤ ਭਾਰਤ ਦੇ ਇਨੋਵੇਟਿਵ ਡਿਜੀਟਲ ਆਰਕੀਟੈਕਚਰ ਨੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਟੈਕਨੋਲੋਜੀ ਦਾ ਲਾਭ ਉਠਾਉਣ ਲਈ ਇੱਕ ਗਲੋਬਲ ਮਿਆਰ ਸਥਾਪਿਤ ਕੀਤੀ ਹੈ, ਜੋ ਫੋਰਮ ‘ਤੇ ਚਰਚਾ ਦਾ ਮੁੱਖ ਕੇਂਦਰ ਬਿੰਦੁ ਹੈ।
ਡਬਲਿਊਈਐੱਫ 2025 ਵਿੱਚ ਭਾਰਤ ਦੀ ਭਾਗੀਦਾਰੀ ਦਾ ਉਦੇਸ਼ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ, ਨਿਵੇਸ਼ ਆਕਰਸ਼ਿਤ ਕਰਨਾ ਅਤੇ ਦੇਸ਼ ਨੂੰ ਟਿਕਾਊ ਵਿਕਾਸ ਅਤੇ ਟੈਕਨੋਲੋਜੀ ਇਨੋਵੇਸ਼ਨ ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ।
*****
ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ
(Release ID: 2094257)
Visitor Counter : 12