ਸੰਸਦੀ ਮਾਮਲੇ
ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਜਵਾਹਰ ਨਵੋਦਯ ਵਿਦਿਆਲਿਆਂ ਲਈ 25ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2023-24 ਦੇ ਪੁਰਸਕਾਰ ਵੰਡੇ
ਕੇਂਦਰੀ ਮੰਤਰੀ ਨੇ ਨੌਜਵਾਨ ਪੀੜ੍ਹੀ ਨੂੰ ਲੋਕਤੰਤਰੀ ਮੁੱਲਾਂ ਅਤੇ ਲੋਕਤੰਤਰ ਦੀ ਨੈਤਿਕਤਾ ਨੂੰ ਸਿੱਖਣ ਅਤੇ ਅਪਣਾਉਣ ਅਤੇ ਸਦਭਾਵਨਾ ਅਤੇ ਪਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ
ਸ਼੍ਰੀ ਮੇਘਵਾਲ ਨੇ ਵਾਤਾਵਰਣ ਦੀ ਰੱਖਿਆ ਲਈ "ਜੀਵਨ ਪ੍ਰਤੀਗਿਆ" ਵੀ ਦਿਲਵਾਈ
ਜਵਾਹਰ ਨਵੋਦਯ ਵਿਦਿਆਲਿਆਂ, ਚੰਦਰਪੁਰ, ਮਹਾਰਾਸ਼ਟਰ (ਪੁਣੇ ਖੇਤਰ) ਨੇ 25ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2023-24 ਵਿੱਚ ਪਹਿਲਾ ਪੁਰਸਕਾਰ ਜਿੱਤਿਆ
Posted On:
16 JAN 2025 8:02PM by PIB Chandigarh
ਜਵਾਹਰ ਨਵੋਦਯ ਵਿਦਿਆਲਿਆਂ ਲਈ 25ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਤਾ, 2023-24 ਦਾ ਪੁਰਸਕਾਰ ਵੰਡ ਸਮਾਰੋਹ ਵੀਰਵਾਰ, 16 ਜਨਵਰੀ, 2025 ਨੂੰ ਜੀਐੱਮਸੀ ਬਾਲਯੋਗੀ ਔਡੀਟੋਰੀਅਮ, ਸੰਸਦ ਲਾਇਬ੍ਰੇਰੀ ਬਿਲਡਿੰਗ, ਸੰਸਦ ਭਵਨ ਕੰਪਲੈਕਸ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ।
ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਜਵਾਹਰ ਨਵੋਦਯ ਵਿਦਿਆਲਿਆਂ ਦੀਆਂ ਜੇਤੂ ਟੀਮਾਂ ਨੂੰ ਪ੍ਰਤੀਯੋਗਿਤਾ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਲਈ ਪੁਰਸਕਾਰ ਵੰਡੇ। ਪ੍ਰੋਗਰਾਮ ਦੌਰਾਨ, ਕੇਂਦਰੀ ਮੰਤਰੀ ਸ਼੍ਰੀ ਮੇਘਵਾਲ ਨੇ ਵਿਦਿਆਰਥੀਆਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਵੀ ਆਯੋਜਿਤ ਕੀਤਾ। ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਅਪੀਲ ਕੀਤੀ ਕਿ ਨੌਜਵਾਨ ਪੀੜ੍ਹੀ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਲੋਕਤੰਤਰ ਦੇ ਨੈਤਿਕਤਾ ਨੂੰ ਸਿੱਖਣਾ ਚਾਹੀਦਾ ਅਤੇ ਅਪਣਾਉਣਾ ਚਾਹੀਦਾ ਅਤੇ ਇਸ ਲੋਕਤੰਤਰੀ ਦੇਸ਼ ਦੀ ਸਦਭਾਵਨਾ ਅਤੇ ਪਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਚਾਹੀਦਾ ਹੈ। ਸ਼੍ਰੀ ਮੇਘਵਾਲ ਨੇ ਸਮਾਗਮ ਵਿੱਚ ਮੌਜੂਦਾ ਸਾਰੇ ਲੋਕਾਂ ਨੂੰ ਵਾਤਾਵਰਣ ਦੀ ਰੱਖਿਆ ਲਈ "ਜੀਵਨ ਪ੍ਰਤੀਗਿਆ" ਵੀ ਦਿਲਵਾਈ।
ਸੰਸਦੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਉਮੰਗ ਨਰੂਲਾ ਨੇ ਸਵਾਗਤੀ ਭਾਸ਼ਣ ਦਿੰਦੇ ਹੋਏ ਵਿਦਿਆਰਥੀਆਂ ਨੂੰ ਸੰਸਦੀ ਕਾਰਵਾਈਆਂ ਦੀਆਂ ਪ੍ਰਕਿਰਿਆਵਾਂ ਅਤੇ ਤਰੀਕਿਆਂ ਨੂੰ ਪ੍ਰਸਿੱਧ ਬਣਾਉਣ ਅਤੇ ਉਨ੍ਹਾਂ ਨੂੰ ਆਤਮਸਾਤ ਕਰਨ ਦਾ ਸੱਦਾ ਦਿੱਤਾ।
ਨਵੋਦਯ ਵਿਦਿਆਲਿਆਂ ਸਮਿਤੀ ਦੇ ਸੰਯੁਕਤ ਕਮਿਸ਼ਨਰ ਸ਼੍ਰੀ ਗਿਆਨੇਂਦਰ ਕੁਮਾਰ ਨੇ ਕਿਹਾ ਕਿ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ ਨੌਜਵਾਨਾਂ ਨੂੰ ਸਾਡੇ ਮਹਾਨ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਤੋਂ ਜਾਣੂ ਕਰਵਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਇਸ ਮੌਕੇ 'ਤੇ, ਜਵਾਹਰ ਨਵੋਦਯ ਵਿਦਿਆਲਿਆਂ ਲਈ 25ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2023-24 ਵਿੱਚ ਰਾਸ਼ਟਰੀ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜਵਾਹਰ ਨਵੋਦਯ ਵਿਦਿਆਲਿਆਂ, ਚੰਦਰਪੁਰ, ਮਹਾਰਾਸ਼ਟਰ (ਪੁਣੇ ਖੇਤਰ) ਦੇ ਵਿਦਿਆਰਥੀਆਂ ਨੇ "ਯੁਵਾ ਸੰਸਦ" ਦਾ ਊਰਜਾਵਾਨ ਦੋਹਰਾਵ ਪ੍ਰਦਰਸ਼ਨ ਕੀਤਾ, ਜਿਸਦੀ ਮੌਜੂਦਾ ਜਨਸਮੂਹ ਨੇ ਬਹੁਤ ਪ੍ਰਸ਼ੰਸਾ ਕੀਤੀ।
ਸੰਸਦੀ ਮਾਮਲਿਆਂ ਦਾ ਮੰਤਰਾਲਾ ਪਿਛਲੇ 28 ਵਰ੍ਹਿਆਂ ਤੋਂ ਜਵਾਹਰ ਨਵੋਦਯ ਵਿਦਿਆਲਿਆਂ ਵਿੱਚ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਆਯੋਜਿਤ ਕਰ ਰਿਹਾ ਹੈ। ਜਵਾਹਰ ਨਵੋਦਯ ਵਿਦਿਆਲਿਆਂ ਲਈ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ ਦੀ ਯੋਜਨਾ ਦੇ ਤਹਿਤ, 2023-24 ਦੌਰਾਨ ਇਸ ਸੀਰੀਜ਼ ਦੀ 25ਵੀਂ ਪ੍ਰਤੀਯੋਗਿਤਾ ਪੂਰੇ ਭਾਰਤ ਵਿੱਚ ਨਵੋਦਯ ਵਿਦਿਆਲਿਆਂ ਸਮਿਤੀ ਦੇ 8 ਜ਼ੋਨਾਂ ਵਿੱਚ ਫੈਲੇ 80 ਵਿਦਿਆਲਿਆਂ ਵਿੱਚ ਆਯੋਜਿਤ ਕੀਤੀ ਗਈ।
ਯੁਵਾ ਸੰਸਦ ਯੋਜਨਾ ਦੇਸ਼ ਭਰ ਦੇ ਜਵਾਹਰ ਨਵੋਦਯ ਵਿਦਿਆਲਿਆਂ ਦੇ ਨੌਜਵਾਨ ਦਿਮਾਗਾਂ ਨੂੰ ਆਪਣੀ ਵਾਕਫੀਅਤ, ਆਲੋਚਨਾਤਮਕ ਸੋਚ ਅਤੇ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇਕੱਠੇ ਆਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਇਹ ਯੋਜਨਾ ਵਿਦਿਆਰਥੀਆਂ ਨੂੰ ਸੰਸਦ ਦੇ ਤਰੀਕਿਆਂ ਅਤੇ ਪ੍ਰਕਿਰਿਆਵਾਂ, ਚਰਚਾ ਅਤੇ ਬਹਿਸ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੀ ਹੈ, ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ ਗੁਣਾਂ ਅਤੇ ਪ੍ਰਭਾਵਸ਼ਾਲੀ ਭਾਸ਼ਣ ਦੀ ਕਲਾ ਅਤੇ ਹੁਨਰਾਂ ਦਾ ਵਿਕਾਸ ਕਰਦੀ ਹੈ। ਇਹ ਪ੍ਰਤਿਸ਼ਠਾਵਾਨ ਸਮਾਗਮ ਜਵਾਹਰ ਨਵੋਦਯ ਵਿਦਿਆਲਿਆਂ ਦੇ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਸਭ ਤੋਂ ਵੱਧ ਬੋਲਣ ਵਾਲੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਵਿਸ਼ਵਵਿਆਪੀ ਮਹੱਤਵ ਦੇ ਮਾਮਲਿਆਂ 'ਤੇ ਜੋਸ਼ੀਲੀ ਬਹਿਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੇਗਾ।
ਸਮਾਗਮ ਵਿੱਚ, 25ਵੀਂ ਪ੍ਰਤੀਯੋਗਿਤਾ ਵਿੱਚ ਰਾਸ਼ਟਰੀ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਕੇਂਦਰੀ ਮੰਤਰੀ ਵੱਲੋਂ ਜਵਾਹਰ ਨਵੋਦਯ ਵਿਦਿਆਲਿਆਂ, ਚੰਦਰਪੁਰ, ਮਹਾਰਾਸ਼ਟਰ (ਪੁਣੇ ਖੇਤਰ) ਨੂੰ ਰਨਿੰਗ ਸ਼ੀਲਡ ਅਤੇ ਟਰਾਫੀ ਭੇਂਟ ਕੀਤੀ ਗਈ। ਜੇਐੱਨਵੀ ਚੰਦਰਪੁਰ, ਮਹਾਰਾਸ਼ਟਰ ਤੋਂ ਇਲਾਵਾ, ਹੇਠ ਲਿਖੇ 7 ਖੇਤਰੀ ਜੇਤੂ ਵਿਦਿਆਲਿਆਂ ਨੂੰ ਵੀ ਮੰਤਰੀ ਦੁਆਰਾ ਪੁਰਸਕਾਰ ਪ੍ਰਾਪਤ ਹੋਏ:
ਲੜੀ ਨੰਬਰ
|
ਵਿਦਿਆਲਿਆਂ ਦੇ ਨਾਮ
|
ਖੇਤਰ
|
1
|
ਜਵਾਹਰ ਨਵੋਦਯ ਵਿਦਿਆਲਯ, ਪਟਿਆਲਾ
|
ਚੰਡੀਗੜ੍ਹ
|
2
|
ਜਵਾਹਰ ਨਵੋਦਯ ਵਿਦਿਆਲਯ, ਕੋਝੀਕੋਡ, ਕੇਰਲ
|
ਹੈਦਰਾਬਾਦ
|
3
|
ਜਵਾਹਰ ਨਵੋਦਯ ਵਿਦਿਆਲਯ,ਜਗਤਸਿੰਘਪੁਰ, ਓਡੀਸ਼ਾ
|
ਭੋਪਾਲ
|
4
|
ਜਵਾਹਰ ਨਵੋਦਯ ਵਿਦਿਆਲਯ, ਸਹਾਰਨਪੁਰ, ਉੱਤਰ ਪ੍ਰਦੇਸ਼
|
ਲਖਨਊ
|
5
|
ਜਵਾਹਰ ਨਵੋਦਯ ਵਿਦਿਆਲਯ, ਰਾਜਗੀਰ, ਬਿਹਾਰ
|
ਪਟਨਾ
|
6
|
ਜਵਾਹਰ ਨਵੋਦਯ ਵਿਦਿਆਲਯ, ਈਸਟ ਖਾਸੀ ਹਿਲਸ-I, ਮੇਘਾਲਿਆ
|
ਸ਼ਿਲੌਂਗ
|
7
|
ਜਵਾਹਰ ਨਵੋਦਯ ਵਿਦਿਆਲਯ, ਬਾੜਮੇਰ, ਰਾਜਸਥਾਨ,
|
ਜੈਪੁਰ
|
ਸੰਸਦੀ ਮਾਮਲਿਆਂ ਦੇ ਮੰਤਰਾਲੇ ਦੇ ਵਧੀਕ ਸਕੱਤਰ ਡਾ. ਸੱਤਿਆ ਪ੍ਰਕਾਸ਼ ਨੇ ਮੰਤਰੀ, ਅਧਿਕਾਰੀਆਂ ਅਤੇ ਸਮਾਗਮ ਵਿੱਚ ਸ਼ਾਮਲ ਸਾਰੀਆਂ ਏਜੰਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਸਾਡੇ ਨੌਜਵਾਨਾਂ ਨੂੰ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ।
*******
ਐੱਸਐੱਸ/ਐੱਨਐੱਸਕੇ
(Release ID: 2093778)
Visitor Counter : 5