ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਰਾਜਸਥਾਨ ਦੇ ਜੈਪੁਰ ਵਿਖੇ ਜਾਮਡੋਲੀ ਵਿੱਚ ਕੰਪੋਜ਼ਿਟ ਰੀਜਨਲ ਸੈਂਟਰ ਭਵਨ ਦੀ ਨੀਂਹ ਰੱਖੀ
ਨਵੇਂ ਸੀਆਰਸੀ ਭਵਨ ਵਿੱਚ ਦਿਵਯਾਂਗ ਬੱਚਿਆਂ ਦੇ ਲਈ ਮੈਡੀਕਲ ਅਤੇ ਐਜੁਕੇਸ਼ਨਲ ਸਪੋਰਟ ਪ੍ਰਦਾਨ ਕਰਨ ਦੇ ਲਈ ਕ੍ਰੌਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰ ਵੀ ਹੋਵੇਗਾ
Posted On:
15 JAN 2025 6:21PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ ਨੇ ਅੱਜ ਜੈਪੁਰ ਦੇ ਜਾਮਡੋਲੀ ਵਿੱਚ ਦਿਵਯਾਂਗਜਨਾਂ ਦੇ ਪੁਨਰਵਾਸ ਦੇ ਲਈ ਕੰਪੋਜ਼ਿਟ ਰੀਜਨਲ ਸੈਂਟਰ (ਸੀਆਰਸੀ) ਦੀ ਨਵੀਂ ਇਮਾਰਤ ਦੀ ਨੀਂਹ ਰੱਖੀ। ਇਸ ਪ੍ਰੋਗਰਾਮ ਵਿੱਚ ਰਾਜਸਥਾਨ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਸ਼੍ਰੀ ਅਵਿਨਾਸ਼ ਗਹਿਲੋਤ, ਐਡੀਸ਼ਨਲ ਮੁੱਖ ਸਕੱਤਰ, ਸ਼੍ਰੀ ਕੁਲਦੀਪ ਰਾਂਕਾ, ਦਿਵਯਾਂਗਜਨ ਵਿਭਾਗ (ਰਾਜਸਥਾਨ) ਦੇ ਕਮਿਸ਼ਨਰ ਸ਼੍ਰੀ ਐੱਚ. ਗੁਇਤੇ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ ਵੀ ਮੌਜੂਦ ਸਨ।
ਡਾ. ਵੀਰੇਂਦਰ ਕੁਮਾਰ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਲਈ ਜਾਮਡੋਲੀ ਦੇ ਸਮਾਜਿਕ ਨਿਆਂ ਸੰਕੁਲ ਵਿੱਚ 2.5 ਏਕੜ ਭੂਮੀ ਅਲਾਟ ਕਰਨ ਦੇ ਲਈ ਰਾਜਸਥਾਨ ਸਰਕਾਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ 30 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਨਵੇਂ ਸੀਆਰਸੀ ਭਵਨ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਵਿੱਚ ਇੱਕ ਕ੍ਰੌਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰ ਵੀ ਹੋਵੇਗਾ। ਇਹ ਕੇਂਦਰ ਦਿਵਯਾਂਗ ਬੱਚਿਆਂ ਨੂੰ ਮੈਡੀਕਲ ਅਤੇ ਐਜੁਕੇਸ਼ਨਲ ਸਪੋਰਟ ਪ੍ਰਦਾਨ ਕਰੇਗਾ।
ਕੇਂਦਰੀ ਮੰਤਰੀ ਨੇ ਜੈਪੁਰ ਵਿੱਚ ਪ੍ਰਧਾਨ ਮੰਤਰੀ ਦਿਵਯਾਸ਼ਾ ਕੇਂਦਰ ਦੀ ਸਥਾਪਨਾ ਦਾ ਵੀ ਜ਼ਿਕਰ ਕੀਤਾ, ਜਿਸ ਦੀ ਮਦਦ ਨਾਲ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਦਿਵਯਾਂਗਜਨਾਂ ਨੂੰ ਹੁਣ ਸਹਾਇਕ ਉਪਕਰਣਾਂ ਤੱਕ ਪਹੁੰਚਣ ਵਿੱਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਜ਼ਰੂਰੀ ਟ੍ਰੇਨਿੰਗ ਪ੍ਰਦਾਨ ਕਰਨ ਦੇ ਲਈ ਜਲਦ ਹੀ ਸੀਆਰਸੀ ਵਿੱਚ ਦੇਖਭਾਲਕਰਤਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।
ਡਾ. ਕੁਮਾਰ ਨੇ ਰਾਜਸਥਾਨ ਸਰਕਾਰ ਨੂੰ ਦਿਵਯਾਂਗ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਲਈ ਆਵਾਸੀ ਸੁਵਿਧਾਵਾਂ ਵਿਕਸਿਤ ਕਰਨ ਲਈ, ਕੇਂਦਰ ਦੇ ਵਿਸਤਾਰ ਦੇ ਲਈ ਵਾਧੂ 2.5 ਏਕੜ ਭੂਮੀ ਅਲਾਟ ਕਰਨ ਦੀ ਤਾਕੀਦ ਕੀਤੀ। ਕੇਂਦਰੀ ਮੰਤਰੀ ਨੇ ਅੱਜ ਦਿਵਯਾਂਗ ਅਤੇ ਸੀਨੀਅਰ ਨਾਗਰਿਕ ਲਾਭਾਰਥੀਆਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣ ਵੀ ਵੰਡੇ।
ਇਸ ਅਵਸਰ ‘ਤੇ ਸ਼੍ਰੀ ਅਵਿਨਾਸ਼ ਗਹਿਲੋਤ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਸਰਕਾਰ, ਦਿਵਯਾਂਗਜਨਾਂ ਲਈ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਸਮਰਥਨ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਦਿਵਯਾਂਗਜਨਾਂ ਨੂੰ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।
*****
ਵੀਐੱਮ
(Release ID: 2093359)
Visitor Counter : 17