ਖੇਤੀਬਾੜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜਾਂ ਨੂੰ ਰਾਸ਼ਟਰੀ ਖਾਣ ਵਾਲੇ ਤੇਲਾਂ ਮਿਸ਼ਨ – ਆਇਲ ਪਾਮ (NMEO-OP) ਅਧੀਨ ਯਤਨਾਂ ਨੂੰ ਵਧਾਉਣ ਦੀ ਅਪੀਲ ਕੀਤੀ
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਰਾਜਾਂ ਨੂੰ ਰੁਕਾਵਟਾਂ ਨੂੰ ਦੂਰ ਕਰਕੇ ਅਤੇ ਉਪਲਬਧ ਸਰੋਤਾਂ ਨੂੰ ਜੁਟਾ ਕੇ ਆਪਣੇ ਪਲਾਂਟੇਸ਼ਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਨੂੰ ਤਰਜੀਹ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
Posted On:
06 JAN 2025 6:05PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਰੇ ਰਾਜਾਂ ਨੂੰ ਰਾਸ਼ਟਰੀ ਖਾਣ ਵਾਲੇ ਤੇਲਾਂ ਮਿਸ਼ਨ – ਆਇਲ ਪਾਮ (NMEO-OP) ਦੇ ਤਹਿਤ ਆਪਣੇ ਯਤਨਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਇਹ ਮਿਸ਼ਨ ਭਾਰਤ ਦੇ ਖਾਣ ਵਾਲੇ ਤੇਲ ਉਤਪਾਦਨ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨ, ਆਯਾਤ 'ਤੇ ਨਿਰਭਰਤਾ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਦ੍ਰਿਸ਼ਟੀਕੋਣ ਦਾ ਇੱਕ ਅਧਾਰ ਹੈ।
ਘਰੇਲੂ ਆਇਲ ਪਾਮ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ਇਸ ਮਿਸ਼ਨ ਦਾ ਉਦੇਸ਼ 2025-26 ਤੱਕ 6.5 ਲੱਖ ਹੈਕਟੇਅਰ ਆਇਲ ਪਾਮ ਦੇ ਬਾਗਾਂ ਦੇ ਤਹਿਤ ਲਿਆਉਣਾ ਹੈ। ਉੱਤਰ-ਪੂਰਬੀ ਖੇਤਰ ਅਤੇ ਹੋਰ ਆਇਲ ਪਾਮ ਉਤਪਾਦਕ ਰਾਜਾਂ ਦੀ ਖੇਤੀ-ਜਲਵਾਯੂ ਸੰਭਾਵਨਾ ਦਾ ਲਾਭ ਉਠਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਜਦੋਂ ਕਿ ਕੁਝ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ, ਬਾਕੀ ਖੇਤਰਾਂ ਨੂੰ ਵੀ ਆਪਣੇ ਯਤਨਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਨਿਰਧਾਰਿਤ ਫੰਡਾਂ ਦੀ ਘੱਟ ਵਰਤੋਂ ਅਤੇ ਪੌਦੇ ਲਗਾਉਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਦੇਰੀ ਵਧੇਰੇ ਕੇਂਦ੍ਰਿਤ ਅਤੇ ਤਾਲਮੇਲ ਵਾਲੇ ਦ੍ਰਿਸ਼ਟੀਕੋਣ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜਾਂ ਨੂੰ ਰੁਕਾਵਟਾਂ ਨੂੰ ਦੂਰ ਕਰਕੇ ਅਤੇ ਉਪਲਬਧ ਸਰੋਤਾਂ ਨੂੰ ਜੁਟਾ ਕੇ ਆਪਣੇ ਪੌਦੇ ਲਗਾਉਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਨੂੰ ਤਰਜੀਹ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। NMEO-OP ਅਧੀਨ ਕਾਫ਼ੀ ਅਣਵਰਤੇ ਫੰਡਾਂ ਦੇ ਨਾਲ, ਰਾਜਾਂ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ, ਕਿਸਾਨ ਸਹਾਇਤਾ ਅਤੇ ਪੌਦੇ ਲਗਾਉਣ ਦੇ ਵਿਸਥਾਰ ਲਈ ਸਰੋਤਾਂ ਦੀ ਵਰਤੋਂ ਵਧਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਰਾਜਾਂ ਨੂੰ ਕਿਸਾਨਾਂ ਦੀ ਸ਼ਮੂਲੀਅਤ ਨੂੰ ਵੀ ਵਧਾਉਣਾ ਚਾਹੀਦਾ ਹੈ, ਗਲਤ ਜਾਣਕਾਰੀ ਵਰਗੀਆਂ ਚੁਣੌਤੀਆਂ ਨਾਲ ਨਜਿੱਠਣਾ ਚਾਹੀਦਾ ਹੈ, ਅਤੇ ਕਿਸਾਨਾਂ ਦੀ ਸੰਤੁਸ਼ਟੀ ਅਤੇ ਨਿਰੰਤਰ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਲਈ ਸਹਾਇਤਾ ਦੀ ਵੰਡ ਵਿੱਚ ਤੇਜੀ ਲਿਆਉਣੀ ਚਾਹੀਦੀ ਹੈ।
ਪਾਰਦਰਸ਼ਿਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਲਈ, ਸਰਕਾਰ ਨੇ ਜੀਓ-ਮੈਪਿੰਗ ਅਤੇ ਡਰੋਨ ਨਿਗਰਾਨੀ ਰਾਹੀਂ ਡਿਜੀਟਲ ਨਿਗਰਾਨੀ ਵਰਗੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਮੰਤਰੀ ਨੇ ਰਾਜਾਂ ਨੂੰ ਇਨ੍ਹਾਂ ਉਪਾਵਾਂ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਬਜ਼ਾਰ ਵਿੱਚ ਉਤਰਾਅ-ਚੜ੍ਹਾਅ ਤੋਂ ਬਚਾਉਣ ਲਈ ਵਿਵਹਾਰਕਤਾ ਮੁੱਲ (Viability Price) ਵਿਧੀ ਪੇਸ਼ ਕੀਤੀ ਗਈ ਹੈ। ਰਾਜਾਂ ਨੂੰ ਕਿਸਾਨਾਂ ਲਈ ਇਸ ਲਾਭ ਦੀ ਸਹੂਲਤ ਲਈ ਸਮਝੌਤਿਆਂ (MoUs) 'ਤੇ ਸਮੇਂ ਸਿਰ ਦਸਤਖਤ ਕਰਨੇ ਸੁਨਿਸ਼ਚਿਤ ਕਰਨੇ ਚਾਹੀਦੇ ਹਨ।
ਕੇਂਦਰੀ ਮੰਤਰੀ ਨੇ ਖਾਣ ਵਾਲੇ ਤੇਲ ਉਤਪਾਦਨ ਵਿੱਚ ਆਤਮਨਿਰਭਰਤਾ (ਸਵੈ-ਨਿਰਭਰਤਾ) ਪ੍ਰਾਪਤ ਕਰਨ ਲਈ ਇੱਕ ਸੰਯੁਕਤ ਯਤਨ ਦੀ ਮਹੱਤਤਾ ਨੂੰ ਦੁਹਰਾਇਆ। ਮਿਸ਼ਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ, ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਕਿਸਾਨਾਂ ਵਿਚਕਾਰ ਇੱਕ ਮਜ਼ਬੂਤ ਸਾਂਝੇਦਾਰੀ ਮਹੱਤਵਪੂਰਨ ਹੋਵੇਗੀ।
*****
ਐੱਸਐੱਸ/ਆਰਐੱਨ
(Release ID: 2090908)
Visitor Counter : 8