ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਸਟੀਲ ਅਤੇ ਭਾਰੀ ਉਦਯੋਗ ਮੰਤਰੀ ਕੱਲ੍ਹ ਪੀਐੱਲਆਈ ਯੋਜਨਾ 1.1 ਦੀ ਸ਼ੁਰੂਆਤ ਕਰਨਗੇ ਅਤੇ ਐਪਲੀਕੇਸ਼ਨ ਵਿੰਡੋ ਖੋਲਣਗੇ


ਸਟੀਲ ਮੰਤਰਾਲੇ ਦੀ ਪੀਐੱਲਆਈ ਯੋਜਨਾ ਨਾਲ 27,106 ਕਰੋੜ ਰੁਪਏ ਦੇ ਨਿਵੇਸ਼, 14,760 ਲੋਕਾਂ ਨੂੰ ਸਿੱਧਾ ਰੋਜਗਾਰ ਅਤੇ 7.90 ਮਿਲੀਅਨ ਟਨ ‘ਸਪੈਸ਼ਲਿਟੀ ਸਟੀਲ’ ਦੇ ਉਤਪਾਦ ਦਾ ਅਨੁਮਾਨ ਹੈ

Posted On: 05 JAN 2025 12:39PM by PIB Chandigarh

 

ਕੇਂਦਰੀ ਸਟੀਲ ਅਤੇ ਭਾਰੀ ਉਦਯੋਗ ਮੰਤਰੀ ਸ਼੍ਰੀ ਐੱਚਡੀ ਕੁਮਾਰਸਵਾਮੀ (Shri H.D. Kumaraswamy) 6 ਜਨਵਰੀ 2025 ਨੂੰ ਨਵੀਂ ਦਿੱਲੀ ਵਿੱਚ ਮੌਲਾਨਾ ਆਜ਼ਾਦ ਰੋਡ ‘ਤੇ ਵਿਗਿਆਨ ਭਵਨ ਦੇ ਹਾਲ ਨੰਬਰ 1 ਵਿੱਚ ਆਯੋਜਿਤ ਇੱਕ ਪ੍ਰੋਗਾਰਾਮ ਦੇ ਦੌਰਾਨ ਇਸਪਾਤ ਉਦਯੋਗ ਦੇ ਲਈ ‘ਪੀਐੱਲਆਈ ਯੋਜਨਾ 1.1 ਦੀ ਸ਼ੁਰੂਆਤ ਕਰਨਗੇ ਅਤੇ ਐਪਲੀਕੇਸ਼ਨਾਂ ਮੰਗਣਗੇ

 

ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐੱਲਆਈ) ਦੀ ਸੰਕਲਪ 2020 ਦੇ ਗੋਲੋਬਲ ਲਾਕਡਾਊਨ ਦੇ ਦੌਰਾਨ ਤਿਆਰ ਕੀਤੀ ਗਈ ਸੀ, ਜਿਸ ਵਿੱਚ ਘਰੇਲੂ ਨਿਰਮਾਣ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜੋਰ ਦਿੱਤਾ ਗਿਆ ਸੀ। ਸ਼ੁਰੂਆਤ ਵਿੱਚ ਤਿੰਨ ਖੇਤਰਾਂ ਦੇ ਲਈ ਸ਼ੁਰੂ ਕੀਤੀ ਗਈ ਪੀਐੱਲਆਈ ਯੋਜਨਾ ਨੂੰ ਬਾਅਦ ਵਿੱਚ ਨਵੰਬਰ 2020 ਵਿੱਚ ਵਿਸਤਾਰ ਦਿੰਦੇ ਹੋਏ ਇਸ ਵਿੱਚ ਸਟੀਲ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। 

 

ਸਟੀਲ ਮੰਤਰਾਲੇ ਦੀ ਪੀਐੱਲਆਈ ਯੋਜਨਾ ਨਾਲ 27,106 ਕਰੋੜ ਰੁਪਏ ਦਾ ਨਿਵੇਸ਼, 14,760 ਲੋਕਾਂ ਨੂੰ ਸਿੱਧਾ ਰੋਜਗਾਰ ਅਤੇ 7.90 ਮਿਲੀਅਨ ਟਨ ‘ਸਪੈਸ਼ਲਿਟੀ ਸਟੀਲ’ ਦੇ ਅੰਦਾਜਨ ਉਤਪਾਦਨ ਨੂੰ ਚਿੰਨ੍ਹਿਤ ਕੀਤਾ ਗਿਆ ਹੈ। ਨਵੰਬਰ 2024 ਤੱਕ, ਕੰਪਨੀਆਂ ਨੇ ਪਹਿਲਾਂ ਹੀ 18,300 ਕਰੋੜ ਰੁਪਏ ਦਾ ਨਿਵੇਸ਼ ਕਰ ਦਿੱਤਾ ਹੈ ਅਤੇ 8,660 ਤੋਂ ਵੱਧ  ਰੋਜਗਾਰ ਪੈਦਾ ਕੀਤਾ ਹੈ। ਸਟੀਲ ਮੰਤਰਾਲਾ ਨਿਯਮਿਤ ਰੂਪ ਨਾਲ ਭਾਗ ਲੈਣ ਵਾਲੀ ਕੰਪਨੀਆਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਫੀਡਬੈੱਕ ਦੇ ਅਧਾਰ ‘ਤੇ ਇਹ ਮਹਿਸੂਸ ਕੀਤਾ ਗਿਆ ਕਿ ਵੱਧ ਭਾਗੀਦਾਰੀ ਨੂੰ ਆਕਰਸ਼ਿਤ ਕਰਨ ਦੇ ਲਈ ਇਸ ਯੋਜਨਾ ਨੂੰ ਮੁੜ ਤੋਂ ਨੋਟੀਫਾਈ ਕਰਨ ਦੀ ਗੁੰਜਾਇਸ਼ ਹੈ। 

**** 

 

ਐੱਮਜੀ/ਕੇਐੱਸਆਰ


(Release ID: 2090602) Visitor Counter : 6