ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਅਤੇ ਮੀਡੀਆ ਵਾਲਿਆਂ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ, S&T ਨਾਲ ਸਬੰਧਿਤ ਮੁੱਦਿਆਂ 'ਤੇ ਗੈਰ ਰਸਮੀ ਫੀਡਬੈਕ ਮੰਗੀ


ਡਾ. ਜਿਤੇਂਦਰ ਸਿੰਘ ਕਿਹਾ, “ਸਾਲ 2025 ਸਾਇੰਸ ਅਤੇ ਟੈਕਨੋਲੋਜੀ ਲਈ ਊਰਜ਼ਾ ਨਾਲ ਭਰਪੂਰ ਹੋਵੇਗਾ”

ਦੁਪਹਿਰ ਦੇ ਖਾਣੇ ਦੇ ਮੌਕੇ ‘ਤੇ ਮੀਟਿੰਗ ਵਿੱਚ ਪੱਤਰਕਾਰਾਂ ਨੇ 2025 ਲਈ ਵੱਖ-ਵੱਖ ਨਵੀਨਤਾਕਾਰੀ ਅਤੇ ਯੋਜਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦੇ ਨਾਲ ਵਿਚਾਰਾਂ ਦਾ ਇੱਕ ਜੀਵੰਤ ਅਦਾਨ ਪ੍ਰਦਾਨ ਕੀਤਾ

Posted On: 04 JAN 2025 8:45PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੀ ਰਿਹਾਇਸ਼ 'ਤੇ ਵੱਖ-ਵੱਖ ਜਾਣੇ-ਪਹਿਚਾਣੇ ਪ੍ਰਕਾਸ਼ਨਾਂ ਅਤੇ ਚੈਨਲਾਂ ਦੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਪੱਤਰਕਾਰਾਂ ਲਈ ਇੱਕ ਗੈਰ ਰਸਮੀ ਮੀਡੀਆ ਲੰਚ ਦੀ ਮੇਜ਼ਬਾਨੀ ਕੀਤੀ, ਜਿੱਥੇ ਉਨ੍ਹਾਂ ਨੇ S&T ਨਾਲ ਸਬੰਧਿਤ ਮੁੱਦਿਆਂ 'ਤੇ ਗੈਰ ਰਸਮੀ ਫੀਡਬੈਕ ਮੰਗੀ।

ਡਾ. ਜਿਤੇਂਦਰ ਸਿੰਘ, ਪਿਛਲੇ ਕਈ ਸਾਲਾਂ ਤੋਂ, ਸਮੇਂ-ਸਮੇਂ 'ਤੇ ਅਜਿਹੀਆਂ ਮੀਡੀਆ ਮੀਟਿੰਗਾਂ ਦਾ ਆਯੋਜਨ ਕਰਦੇ ਆ ਰਹੇ ਹਨ, ਜੋ ਅੱਜ ਨਵੇਂ ਸਾਲ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਾਗਮ ਹੈ। ਉਨ੍ਹਾਂ ਦੇ ਅਨੁਸਾਰ, ਇਸ ਤਰ੍ਹਾਂ ਦੇ ਸਮਾਗਮ ਵਿੱਚ ਵਿਭਿੰਨ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ 'ਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਅਤੇ ਕਈ ਮੌਜੂਦਾ ਵਿਸ਼ਿਆਂ 'ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਦਾ ਹੈਂ।

ਲੰਚ ਦੀ ਮੀਟਿੰਗ ਵਿੱਚ ਵਿਚਾਰਾਂ ਦਾ ਇੱਕ ਜੀਵੰਤ ਅਦਾਨ-ਪ੍ਰਦਾਨ ਦੇਖਿਆ ਗਿਆ, ਪੱਤਰਕਾਰਾਂ ਨੇ ਵੱਖ-ਵੱਖ ਨੀਤੀਗਤ ਮਾਮਲਿਆਂ ਅਤੇ ਮੌਜੂਦਾ ਮਾਮਲਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੰਤਰੀ ਨੇ ਉਨ੍ਹਾਂ ਖੇਤਰਾਂ ਬਾਰੇ ਫੀਡਬੈਕ ਮੰਗੀ ਜਿੱਥੇ ਸਹਿਯੋਗਆਤਮਕ ਯਤਨਾਂ ਤੋਂ ਪ੍ਰਸ਼ਾਸਨ, ਜਨਤਕ ਸੇਵਾ ਪ੍ਰਦਾਨ ਕਰਨ ਅਤੇ ਸਫਲਤਾ ਦੀਆਂ ਕਹਾਣੀਆਂ, ਖਾਸ ਤੌਰ 'ਤੇ ਵਿਗਿਆਨਕ ਖੇਤਰ ਵਿੱਚ ਵਿਆਪਕ ਜਾਗਰੂਕਤਾ ਨੂੰ ਵਧਾ ਸਕਦੇ ਹਨ।

ਇਸ ਮੀਟਿੰਗ ਨੂੰ ਰਚਨਾਤਮਕ ਸੰਵਾਦ ਦਾ ਮਾਹੌਲ ਚਿੰਨ੍ਹਿਤ ਕੀਤਾ ਗਿਆ, ਜਿੱਥੇ ਮੰਤਰੀ ਨੇ ਆਪਣੇ ਮੰਤਰਾਲਿਆਂ ਨਾਲ ਸਬੰਧਿਤ ਕਈ ਵਿਸ਼ਿਆਂ 'ਤੇ ਪੱਤਰਕਾਰਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ। ਇੰਟਰੈਕਟਿਵ ਸੈਸ਼ਨ ਵਿੱਚ ਸਕਾਰਾਤਮਕ ਵਿਚਾਰ - ਵਟਾਂਦਰਾ ਹੋਇਆ। ਜਿਸ ਵਿੱਚ ਨਵੀਨਤਾ ਅਤੇ ਉੱਦਮ ਨੂੰ ਉਤਸ਼ਾਹਿਤ ਕਰਨ ਵਾਲੀ ਸਰਕਾਰ ਦੀਆਂ ਪਹਿਲਕਦਮੀਆਂ ਉੱਤੇ ਗਹਿਨ ਚਰਚਾ ਕੀਤੀ ਗਈ।

ਪਤਰਕਾਰਾਂ ਦਾ ਸੁਆਗਤ ਕਰਦੇ ਹੋਏ, ਸਾਇੰਸ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪੀ.ਐਮ.ਓ., ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ, ਰਾਜ ਮੰਤਰੀ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾ. ਸਿੰਘ ਨੇ ਕਿਹਾ, "ਮੈਨੂੰ ਅੱਜ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨ ਦਾ ਇਹ ਮੌਕਾ ਮਿਲਣ 'ਤੇ ਬਹੁਤ ਖੁਸ਼ੀ ਹੋ ਰਹੀ ਹੈ। ਪੱਤਰਕਾਰ ਵਜੋਂ ਲੋਕਤੰਤਰ ਵਿੱਚ ਤੁਹਾਡੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਤਰ੍ਹਾਂ ਦੀ ਗੈਰ ਰਸਮੀ ਗੱਲਬਾਤ ਇੱਕ ਦੂਜੇ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਸਾਡੇ ਸਾਂਝੇ ਰਾਸ਼ਟਰੀ ਟੀਚਿਆਂ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਜ਼ਰੂਰੀ ਹੈ।"

ISRO ਦੇ ਸਪੇਸ ਡੌਕਿੰਗ ਐਕਸਪੈਰੀਮੇਂਟ  (SPADEX) ਮਿਸ਼ਨ ਨੂੰ ਵੱਡੀ ਉਪਲਬਧੀ ਦਸਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਇੱਕ ਉਤਸ਼ਾਹੀ ਸਮਾਂ-ਰੇਖਾ ਸਾਂਝੀ ਕੀਤੀ: ਜਨਵਰੀ 2025: NAVIC ਵਿੱਚ ਤਰੱਕੀ ਅਤੇ ਫਰਵਰੀ 2025 ਵਿੱਚ ਮੋਬਾਈਲ ਸੰਚਾਰ ਲਈ ਇੱਕ ਯੂਐੱਸ ਸੈਟੇਲਾਈਟ ਲਾਂਚ: ਵਿਓਮਮਿਤ੍ਰਾ, ਇੱਕ ਫੀਮੇਲ ਰੋਬੋਟ, ਗਗਨਯਾਨ ਲਈ ਪੁਲਾੜ ਯਾਤਰੀ ਵਰਗੇ ਕੰਮ ਕਰੇਗੀ। ਮਿਸ਼ਨ.2026: ਪਹਿਲਾ ਮਾਨਵ-ਉਕਤ (crewed) ਗਗਨਯਾਨ ਮਿਸ਼ਨ। 2035: ਭਾਰਤ ਦਾ ਆਪਣਾ ਪੁਲਾੜ ਸਟੇਸ਼ਨ, ਭਾਰਤ ਅੰਤਰਿਕਸ਼ ਸਟੇਸ਼ਨ। 2040: ਚੰਨ 'ਤੇ ਉਤਰਨ ਵਾਲਾ ਪਹਿਲਾ ਭਾਰਤੀ ਪੁਲਾੜ ਯਾਤਰੀ।

ਡਾ. ਜਿਤੇਂਦਰ ਸਿੰਘ ਨੇ ਮੀਡੀਆ ਦੁਆਰਾ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਲੋਕ ਰਾਏ ਬਣਾਉਣ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ। ਮੋਦੀ ਸਰਕਾਰ 3.0 ਦੇ ਨਵੇਂ ਸੁਧਾਰਾਂ ਬਾਰੇ ਪੁੱਛਿਆ ਗਿਆ। ਉਨ੍ਹਾਂ ਨੇ  ਨਵੀਂ ਲਾਂਚ ਕੀਤੀ BIO-E3 (ਅਰਥਵਿਵਸਥਾ, ਰੋਜ਼ਗਾਰ ਅਤੇ ਵਾਤਾਵਰਣ ਲਈ ਬਾਇਓਟੈਕਨੋਲੋਜੀ) ਨੀਤੀ ਨੂੰ ਉਜਾਗਰ ਕੀਤਾ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਦੁਆਰਾ ਹਾਲ ਹੀ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ। ਇਹ ਅਗਾਂਹਵਧੂ ਸੋਚ ਵਾਲੀ ਨੀਤੀ ਭਾਰਤ ਦੇ ਬਾਇਓਟੈਕਨੋਲੋਜੀ ਸੈਕਟਰ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ, ਜੋ ਆਉਣ ਵਾਲੇ ਸਾਲਾਂ ਵਿੱਚ ਦੇਸ਼ ਦੀ ਅਰਥਵਿਵਸਥਾ, ਰੋਜ਼ਗਾਰ ਲੈਂਡਸਕੇਪ, ਅਤੇ ਵਾਤਾਵਰਣ ਸਥਿਰਤਾ ਨੂੰ ਆਕਾਰ ਦੇਣ ਦੀ ਆਪਣੀ ਸਮਰੱਥਾ ਨੂੰ ਮਜ਼ਬੂਤ ​​ਕਰੇਗੀ।

ਸਾਇੰਸ ਅਤੇ ਟੈਕਨੋਲੋਜੀ, ਪੁਲਾੜ ਅਤੇ ਧਰਤੀ ਵਿਗਿਆਨ ਨੂੰ ਕਵਰ ਕਰਨ ਵਾਲੇ ਬੀਟ ਪੱਤਰਕਾਰਾਂ ਨੇ ਭਾਰਤ ਦੇ ਪੁਲਾੜ ਮਿਸ਼ਨ, ਡੀਪ ਸੀ ਮਿਸ਼ਨ ਅਤੇ ਅਗਲੀ ਪੀੜ੍ਹੀ ਦੀਆਂ ਟੈਕਨੋਲੋਜੀਆਂ ਬਾਰੇ ਜਾਣਨਾ ਚਾਹੁੰਦੇ ਸਨ। ਇਸ ‘ਤੇ " ਸੰਪੂਰਨ ਵਿਗਿਆਨ, ਸੰਪੂਰਨ ਸਰਕਾਰ, ਸੰਪੂਰਨ ਰਾਸ਼ਟਰ" ਪਹੁੰਚ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡੀਪ ਸੀ ਮਿਸ਼ਨ ਵਰਗੀਆਂ ਚੱਲ ਰਹੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ, ਜਿਸ ਦਾ ਪ੍ਰਧਾਨ ਮੰਤਰੀ ਮੋਦੀ ਨੇ ਕਈ ਮੌਕਿਆਂ 'ਤੇ ਜ਼ਿਕਰ ਕੀਤਾ ਹੈ ਅਤੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ), ਜੋ 2024 ਵਿੱਚ ਪਾਸ ਕੀਤਾ ਗਿਆ ਸੀ ਅਤੇ 2025 ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਹੈ।

 

****

ਐੱਨਕੇਆਰ/ਪੀਐੱਸਐੱਮ


(Release ID: 2090510) Visitor Counter : 9


Read this release in: English , Urdu , Hindi , Tamil