ਜਹਾਜ਼ਰਾਨੀ ਮੰਤਰਾਲਾ
ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਰਾਜ ਮੰਤਰੀ, ਸ਼੍ਰੀ ਸ਼ਾਂਤਨੂ ਠਾਕੁਰ ਨੇ ਅੰਡੇਮਾਨ ਲਕਸ਼ਦ੍ਵੀਪ ਹਾਰਬਰ ਵਰਕਸ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਦ੍ਵੀਪਾਂ ਵਿੱਚ ਪੋਰਟ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਇਸ ਦੀ ਭੂਮਕਾ ਦੀ ਵੀ ਸਮੀਖਿਆ ਕੀਤੀ
ਸ਼੍ਰੀ ਠਾਕੁਰ ਨੇ ਪ੍ਰਸਤਾਵਿਤ ਗਲੈਥੀਆ ਬੇਅ ਇੰਟਰਨੈਸ਼ਨਲ ਕੰਟੇਨਰ ਟ੍ਰਾਂਸਸ਼ਿਪਮੈਂਟ ਪੋਰਟ ਪ੍ਰੋਜੈਕਟ ਦੀ ਪ੍ਰਗਤੀ ਸੁਨਿਸ਼ਚਿਤ ਕਰਨ ਲਈ ਕੈਂਪਬੇਲ ਬੇਅ ਵਿੱਚ ਜ਼ਰੂਰੀ ਸਹਾਇਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਪ੍ਰਾਥਮਿਕਤਾ ਦੇਣ ਦੇ ਮਹੱਤਵ ‘ਤੇ ਜ਼ੋਰ ਦਿੱਤਾ
Posted On:
31 DEC 2024 8:34PM by PIB Chandigarh
ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਰਾਜ ਮੰਤਰੀ ਸ਼੍ਰੀ ਸ਼ਾਂਤਨੂ ਠਾਕੁਨ ਨੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅੰਡੇਮਾਨ ਲਕਸ਼ਦ੍ਵੀਪ ਹਾਰਬਰ ਵਰਕਸ (ਏਐੱਲਐੱਚਡਬਲਿਊ) ਦੇ ਕੰਮਕਾਜ ਅਤੇ ਦ੍ਵੀਪ ਸਮੂਹ ਦੇ ਪੋਰਟ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਇਸ ਦੀ ਭੂਮਿਕਾ ਦੀ ਸਮੀਖਿਆ ਕੀਤੀ।
ਮਾਣਯੋਗ ਮੰਤਰੀ ਨੇ 30 ਦਸਬੰਰ 2024 ਨੂੰ ਏਐੱਲਐੱਚਡਬਲਿਊ ਦਫ਼ਤਰ ਦਾ ਦੌਰਾ ਕੀਤਾ ਅਤੇ ਏਐੱਲਐੱਚਡਬਲਿਊ ਦੇ ਕੰਮਕਾਜ ਅਤੇ ਦ੍ਵੀਪਾਂ ਵਿੱਚ ਪੋਰਟ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਇਸ ਦੀ ਭੂਮਿਕਾ ਦੀ ਸਮੀਖਿਆ ਕੀਤੀ। ਮਾਣਯੋਗ ਮੰਤਰੀ ਦੇ ਆਉਣ ‘ਤੇ ਏਐੱਲਐੱਚਡਬਲਿਊ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ, ਉਸ ਦੇ ਬਾਅਦ ਦਫ਼ਤਰ ਕੈਂਪਸ ਵਿੱਚ ਇੱਕ ਪੌਧਾ ਲਗਾਇਆ ਅਤੇ ਇੱਕ ਸਮੀਖਿਆ ਮੀਟਿੰਗ ਕੀਤੀ।
ਏਐੱਲਐੱਚਡਬਲਿਊ ਨੇ ਪਾਵਰ ਪੁਆਇੰਟ ਪ੍ਰੈਂਜ਼ੇਂਟੇਸ਼ਨ ਰਾਹੀਂ ਦ੍ਵੀਪਾਂ ਲਈ ਆਪਣੇ ਯੋਗਦਾਨ ਨੂੰ ਪੇਸ਼ ਕੀਤਾ, ਜਿਸ ਵਿੱਚ ਮੌਜੂਦਾ ਪ੍ਰੋਜੈਕਟਾਂ ਦੀ ਪ੍ਰਗਤੀ ਨੂੰ ਰੇਖਾਂਕਿਤ ਕੀਤਾ ਗਿਆ। ਮਾਣਯੋਗ ਮੰਤਰੀ ਨੇ ਏਐੱਲਐੱਚਡਬਲਿਊ ਨੂੰ ਸਮੇਂ ‘ਤੇ ਪ੍ਰੋਜੈਕਟਸ ਪੂਰੇ ਕਰਨ ਅਤੇ ਜਨਤਕ ਉਪਯੋਗ ਲਈ ਉਨ੍ਹਾਂ ਦੀ ਡਿਲੀਵਰੀ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ। ਮੰਤਰੀ ਮਹੋਦਯ ਨੇ ਏਐੱਲਐੱਚਡਬਲਿਊ ਨੂੰ ਵਿਕਾਸ ਦੇ ਲਈ ਵਰਜਿਨ ਦ੍ਵੀਪ ਸਮੂਹ ਵਿੱਚ ਲੈਂਡਿੰਗ ਸੁਵਿਧਾਵਾਂ ਬਣਾਉਣ, ਪੀਪੀਪੀ ਮੋਡ ਰਾਹੀਂ ਸਾਰੇ ਪ੍ਰਮੁੱਖ ਪ੍ਰੋਜੈਕਟਾਂ ਨੂੰ ਲਾਗੂ ਕਰਨ, ਦ੍ਵੀਪਾਂ ‘ਤੇ ਇੱਕ ਜਹਾਜ਼ ਮੁਰੰਮਤ ਕੇਂਦਰ ਸਥਾਪਿਤ ਕਰਨ, ਟੂਰਿਜ਼ਮ ਸਥਾਨਾਂ ‘ਤੇ ਫਲੋਟਿੰਗ ਜੈੱਟੀ ਬਣਾਉਣ ਅਤੇ ਪੁਰਾਣੇ ਜੈੱਟੀ ਲਈ ਰੈਟ੍ਰੋਫਿਟਿੰਗ ਉਪਾਅ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਸ਼੍ਰੀ ਸ਼ਾਂਤਨੂ ਠਾਕੁਰ ਨੇ ਪ੍ਰਸਤਾਵਿਤ ਗੈਲੇਥੀਆ ਬੇਅ ਇੰਟਰਨੈਸ਼ਨਲ ਕੰਟੇਨਰ ਟ੍ਰਾਂਸਸ਼ਿਪਮੈਂਟ ਪੋਰਟ (ਆਈਸੀਟੀਪੀ) ਪ੍ਰੋਜੈਕਟ ਦੀ ਲੋੜੀਂਦੀ ਪ੍ਰਗਤੀ ਸੁਨਿਸ਼ਚਿਤ ਕਰਨ ਲਈ ਕੈਂਪਬੈਲ ਬੇਅ ਦੇ ਮੌਜੂਦਾ ਪੋਰਟ ਵਿੱਚ ਜ਼ਰੂਰੀ ਸਹਾਇਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਪ੍ਰਾਥਮਿਕਤਾ ਦੇਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
*****
ਜੀਡੀਐੱਚ/ਟੀਐੱਚਆਰ
(Release ID: 2089330)
Visitor Counter : 10