ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲੇ ਨੇ ਨਕਲੀ ਦਵਾਈਆਂ ਦੇ ਖਿਲਾਫ ਕਾਰਵਾਈ ਕੀਤੀ: ਕੋਲਕਾਤਾ ਵਿੱਚ ਵੱਡੀ ਮਾਤਰਾ ਵਿੱਚ ਜ਼ਬਤੀ

Posted On: 31 DEC 2024 9:49AM by PIB Chandigarh

ਨਕਲੀ ਦਵਾਈਆਂ ਦੇ ਅਵੈਧ ਕਾਰੋਬਾਰ ਦੇ ਖਿਲਾਫ ਠੋਸ ਕਾਰਵਾਈ ਕਰਦੇ ਹੋਏ, ਸੈਂਟਰਲ ਡ੍ਰਗਸ ਸਟੈਂਡਰਡ ਕੰਟ੍ਰੋਲ ਔਰਗੇਨਾਈਜ਼ੇਸ਼ਨ (ਸੀਡੀਐੱਸਸੀਓ), ਪੂਰਬੀ ਖੇਤਰ ਅਤੇ ਪੱਛਮ ਬੰਗਾਲ ਦੇ ਡ੍ਰਗਸ ਕੰਟ੍ਰੋਲ ਡਾਇਰੈਕਟੋਰੇਟ ਨੇ ਕੋਲਕਾਤਾ ਵਿੱਚ ਇੱਕ ਥੋਕ ਪਰਿਸਰ ਵਿੱਚ ਸੰਯੁਕਤ ਜਾਂਚ ਕੀਤੀ। ਮੈਸਰਸ ਕੇਅਰ ਐਂਡ ਕਿਓਰ ਫਾਰ ਯੂ  ਦੀ ਕੀਤੀ ਗਈ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਨਕਲੀ ਕੈਂਸਰ ਰੋਧੀ, ਸ਼ੁਗਰ ਰੋਧੀ ਅਤੇ ਹੋਰ ਦਵਾਈਆਂ ਜ਼ਬਤ ਕੀਤੀਆਂ ਗਈਆਂ।

 

ਆਇਰਲੈਂਡ, ਤੁਰਕੀ, ਅਮਰੀਕਾ ਅਤੇ ਬੰਗਲਾਦੇਸ਼ ਸਹਿਤ ਵਿਭਿੰਨ ਦੇਸ਼ਾਂ ਵਿੱਚ ਤਿਆਰ ਹੋਣ ਦੇ ਲੇਬਲ ਵਾਲੀਆਂ ਇਹ ਦਵਾਈਆਂ ਭਾਰਤ ਵਿੱਚ ਉਨ੍ਹਾਂ ਦੇ ਵੈਧ ਆਯਾਤ ਨੂੰ ਸਾਬਿਤ ਕਰਨ ਦੇ ਲਈ ਕਿਸੇ ਵੀ ਸਹਾਇਕ ਦਸਤਾਵੇਜ਼ ਦੇ ਬਿਨਾ ਪਾਈਆਂ ਗਈਆਂ। ਅਜਿਹੇ ਦਸਤਾਵੇਜ਼ ਨਾ ਹੋਣ ‘ਤੇ ਇਨ੍ਹਾਂ ਦਵਾਈਆਂ ਨੂੰ ਨਕਲੀ ਮੰਨਿਆ ਜਾਂਦਾ ਹੈ। ਜਾਂਚ ਦਲ ਨੂੰ ਕਈ ਖਾਲੀ ਪੈਕਿੰਗ ਸਮੱਗਰੀ ਵੀ ਮਿਲੀ, ਜਿਸ ਨਾਲ ਜ਼ਬਤ ਉਤਪਾਦਾਂ ਦੀ ਪ੍ਰਮਾਣਿਕਤਾ ਨੂੰ ਲੈ ਕੇ ਹੋਰ ਵੀ ਸ਼ੰਕਾ ਵਧ ਗਈ।

 

ਜ਼ਬਤ ਕੀਤੀਆਂ ਗਈਆਂ ਦਵਾਈਆਂ ਦਾ ਕੁੱਲ ਅਨੁਮਾਨਿਤ ਬਜ਼ਾਰ ਮੁੱਲ ਲਗਭਗ 6.60 ਕਰੋੜ ਰੁਪਏ ਹੈ। ਉਪਯੁਕਤ ਜਾਂਚ ਸੁਨਿਸ਼ਚਿਤ ਕਰਨ ਦੇ ਲਈ ਦਵਾਈਆਂ ਦੇ ਨਮੂਨੇ ਗੁਣਵੱਤਾ ਟੈਸਟਿੰਗ ਲਈ ਭੇਜੇ ਗਏ ਹਨ। ਬਾਕੀ ਜ਼ਬਤ ਮਾਤਰਾ ਨੂੰ ਸੈਂਟਰਲ ਡ੍ਰਗਸ ਸਟੈਂਡਰਡ ਕੰਟ੍ਰੋਲ ਔਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੁਆਰਾ ਸੁਰੱਖਿਅਤ ਰੱਖਿਆ ਜਾ ਰਿਹਾ ਹੈ।

 

ਜਾਂਚ ਦੇ ਬਾਅਦ ਇੱਕ ਦੋਸ਼ੀ ਨੂੰ ਗਿਰਫਤਾਰ ਕੀਤਾ ਗਿਆ ਜਿਸ ਦੀ ਪਹਿਚਾਣ ਥੋਕ ਵਿਕ੍ਰੇਤਾ ਫਰਮ ਦੀ ਮਾਲਕਿਨ ਦੇ ਰੂਪ ਵਿੱਚ ਕੀਤੀ ਗਈ ਹੈ। ਦੋਸ਼ੀ ਮਹਿਲਾ ਨੂੰ ਸੈਂਟਰਲ ਡ੍ਰਗਸ ਸਟੈਂਡਰਡ ਕੰਟ੍ਰੋਲ ਔਰਗਨਾਈਜ਼ੇਸ਼ਨ, ਪੂਰਬੀ ਖੇਤਰ ਦੇ ਡ੍ਰਗਸ ਇੰਸਪੈਕਟਰ ਨੇ ਹਿਰਾਸਤ ਵਿੱਚ ਲਿਆ ਹੈ। ਕੋਰਟ ਨੇ ਦੋਸ਼ੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਉਸ ਤੋਂ ਪੁੱਛ-ਗਿਛ ਦੀ ਮਨਜ਼ੂਰੀ ਦਿੱਤੀ ਹੈ। ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਜਨਤਾ ਦੀ ਸੁਰੱਖਿਆ ਅਤੇ ਭਲਾਈ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ। ਇਹ ਜ਼ਬਤੀ ਅਤੇ ਜਾਂਚ ਬਜ਼ਾਰ ਵਿੱਚ ਨਕਲੀ ਅਤੇ ਘਟੀਆ ਦਵਾਈਆਂ ਦੇ ਪ੍ਰਚਲਨ ਦੇ ਪ੍ਰਤੀ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਨੂੰ ਰੇਖਾਂਕਿਤ ਕਰਦੀ ਹੈ। ਸੈਂਟਰਲ ਡ੍ਰਗਸ ਸਟੈਂਡਰਡ ਕੰਟ੍ਰੋਲ ਔਰਗੇਨਾਈਜ਼ੇਸ਼ਨ ਅਤੇ ਰਾਜ ਅਥਾਰਿਟੀਜ਼, ਨਕਲੀ ਦਵਾਈਆਂ ਤੋਂ ਉਤਪੰਨ ਖਤਰੇ ਨਾਲ ਨਿਪਟਣ ਅਤੇ ਉਪਭੋਗਤਾਵਾਂ ਦੇ ਹਿਤਾਂ ਦੀ ਰੱਖਿਆ ਦੇ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।

****

ਐੱਮਵੀ


(Release ID: 2089326) Visitor Counter : 11