ਸੰਸਦੀ ਮਾਮਲੇ
“ਇਸ ਵਰ੍ਹੇ ਸੰਵਿਧਾਨ ਦਿਵਸ (26 ਨਵੰਬਰ) ਦੇ ਅਵਸਰ ‘ਤੇ ਕਈ ਗਤੀਵਿਧੀਆਂ ਸ਼ੁਰੂ ਹੋਈਆਂ ਹਨ ਜੋ ਇੱਕ ਵਰ੍ਹੇ ਤੱਕ ਚੱਲਣਗੀਆਂ”: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ
Posted On:
30 DEC 2024 3:33PM by PIB Chandigarh
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29.12.2024 ਨੂੰ ‘ਮਨ ਕੀ ਬਾਤ’ ਦੀ 117ਵੀਂ ਕੜੀ ਵਿੱਚ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ –“ਇਸ ਵਰ੍ਹੇ 26 ਨਵੰਬਰ ਨੂੰ ਸੰਵਿਧਾਨ ਦਿਵਸ ‘ਤੇ ਕਈ ਗਤੀਵਿਧੀਆਂ ਸ਼ੁਰੂ ਹੋਈਆਂ ਹਨ ਜੋ ਇੱਕ ਵਰ੍ਹੇ ਤੱਕ ਚੱਲਣਗੀਆਂ। ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦੀ ਵਿਰਾਸਤ ਨਾਲ ਜੋੜਨ ਦੇ ਲਈ constitution75.com ਨਾਮ ਨਾਲ ਇੱਕ ਵਿਸ਼ੇਸ਼ ਵੈੱਬਸਾਈਟ ਵੀ ਬਣਾਈ ਗਈ ਹੈ।” ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਅਪੀਲ ਕੀਤੀ ਕਿ ਇਸ ਵਿੱਚ ਤੁਸੀਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਸਕਦੇ ਹੋ ਅਤੇ ਆਪਣਾ ਵੀਡੀਓ ਅੱਪਲੋਡ ਕਰ ਸਕਦੇ ਹੋ। ਤੁਸੀਂ ਸੰਵਿਧਾਨ ਨੂੰ ਕਈ ਭਾਸ਼ਾਵਾਂ ਵਿੱਚ ਪੜ੍ਹ ਸਕਦੇ ਹੋ; ਤੁਸੀਂ ਸੰਵਿਧਾਨ ਨਾਲ ਸਬੰਧਿਤ ਸੁਆਲ ਵੀ ਪੁੱਛ ਸਕਦੇ ਹੋ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਸਰੋਤਿਆਂ, ਸਕੂਲੀ ਬੱਚਿਆਂ, ਕਾਲਜ ਜਾਣ ਵਾਲੇ ਨੌਜਵਾਨਾਂ ਨੂੰ ਇਸ ਵੈੱਬਸਾਈਟ ‘ਤੇ ਜਾਣ ਅਤੇ ਇਸ ਦਾ ਹਿੱਸਾ ਬਣਨ ਦੀ ਤਾਕੀਦ ਕੀਤੀ।
***
ਐੱਸਐੱਸ/ਪੀਆਰਕੇ
(Release ID: 2088883)
Visitor Counter : 23