ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
azadi ka amrit mahotsav

ਘਰੇਲੂ ਖਪਤ ਖਰਚ ਸਰਵੇਖਣ: 2023-24


ਸਾਲ 2022-23 ਦੀ ਤੁਲਨਾ ‘ਚ ਸਾਲ 2023-24 ਵਿੱਚ ਸ਼ਹਿਰੀ-ਗ੍ਰਾਮੀਣ ਪਾੜਾ ਘੱਟ ਹੋਣ ਨਾਲ ਗ੍ਰਾਮੀਣ ਖੇਤਰਾਂ ਵਿੱਚ ਖਪਤ ਦੀ ਗਤੀ ਜਾਰੀ ਹੈ

Posted On: 27 DEC 2024 4:00PM by PIB Chandigarh

ਜਾਣ-ਪਹਿਚਾਣ

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਸਥਿਤੀ ਆਮ ਵਾਂਗ ਹੋਣ ’ਤੇ ਸਾਲ 2022-23 ਅਤੇ 2023-24 ਦੇ ਦੌਰਾਨ ਘਰੇਲੂ ਖਪਤ ਖਰਚਿਆਂ ’ਤੇ ਦੋ ਸਰਵੇਖਣ ਕਰਵਾਏ ਹਨ। ਪਹਿਲਾ ਸਰਵੇਖਣ ਅਗਸਤ 2022 ਤੋਂ ਜੁਲਾਈ 2023 ਦੀ ਮਿਆਦ ਦੇ ਦੌਰਾਨ ਕੀਤਾ ਗਿਆ ਸੀ ਅਤੇ ਸਰਵੇਖਣ ਦੇ ਨਤੀਜੇ ਇੱਕ ਫੈਕਟਸ਼ੀਟ ਦੇ ਰੂਪ ਵਿੱਚ ਫਰਵਰੀ 2024 ਵਿੱਚ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ, ਸਰਵੇਖਣ ਦੀ ਵਿਸਤ੍ਰਿਤ ਰਿਪੋਰਟ ਅਤੇ ਇਕਾਈ ਪੱਧਰ ਦੇ ਅੰਕੜੇ ਜੂਨ 2024 ਵਿੱਚ ਜਾਰੀ ਕੀਤੇ ਗਏ ਸਨ।

ਦੂਸਰਾ ਸਰਵੇਖਣ ਪੂਰੇ ਦੇਸ਼ ਵਿੱਚ ਅਗਸਤ 2023 ਤੋਂ ਜੁਲਾਈ 2024 ਦੇ ਦੌਰਾਨ ਕੀਤਾ ਗਿਆ ਸੀ। ਘਰੇਲੂ ਖਪਤ ਖਰਚ ਸਰਵੇਖਣ: 2023-24 (ਐੱਚਸੀਈਐੱਸ: 2023-24) ਦੇ ਸੰਖੇਪ ਨਤੀਜੇ ਰਾਜ ਅਤੇ ਵਿਆਪਕ ਮਦ ਸਮੂਹ ਪੱਧਰ ’ਤੇ ਤਿਆਰ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਇੱਕ ਫੈਕਟਸ਼ੀਟ ਦੇ ਰੂਪ ਵਿੱਚ ਜਾਰੀ ਕੀਤਾ ਗਿਆ। ਐੱਚਸੀਈਐੱਸ: 2023-24 ਦੀ ਫੈਕਟਸ਼ੀਟ ਮੰਤਰਾਲੇ ਦੀ ਵੈੱਬਸਾਈਟ (https://www.mospi.gov.in ) ’ਤੇ ਉਪਲਬਧ ਹੈ।

ਐੱਚਸੀਈਐੱਸ (HCES) ਦੇ ਜ਼ਰੀਏ ਵਸਤਾਂ ਅਤੇ ਸੇਵਾਵਾਂ ’ਤੇ ਘਰੇਲੂ ਖਪਤ ਅਤੇ ਖਰਚ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਸਰਵੇਖਣ ਆਰਥਿਕ ਕਲਿਆਣ ਵਿੱਚ ਰੁਝਾਨਾਂ ਦਾ ਮੁੱਲਾਂਕਣ ਕਰਨ ਅਤੇ ਖਪਤਤਾ ਵਸਤਾਂ ਅਤੇ ਸੇਵਾਵਾਂ ਅਤੇ ਖਪਤਕਾਰ ਮੁੱਲ ਸੂਚਕ ਅੰਕ ਦੀ ਗਣਨਾ ਕਰਨ ਦੇ ਲਈ ਵਰਤੇ ਜਾਣ ਵਾਲੇ ਵਜ਼ਨ ਅਤੇ ਅਪਡੇਟ ਕਰਨ ਦੇ ਲਈ ਜ਼ਰੂਰੀ ਡੇਟਾ ਪ੍ਰਦਾਨ ਕਰਦਾ ਹੈ। ਐੱਚਸੀਈਐੱਸ ਵਿੱਚ ਇਕੱਤਰ ਕੀਤੇ ਗਏ ਡੇਟਾ ਦੀ ਵਰਤੋਂ ਗ਼ਰੀਬੀ, ਅਸਮਾਨਤਾ ਅਤੇ ਸਮਾਜਿਕ ਅਲਹਿਦਗੀ ਨੂੰ ਮਾਪਣ ਦੇ ਲਈ ਵੀ ਕੀਤੀ ਜਾਂਦੀ ਹੈ। ਐੱਚਸੀਈਐੱਸ ਤੋਂ ਪ੍ਰਾਪਤ ਮਾਸਿਕ ਪ੍ਰਤੀ ਵਿਅਕਤੀ ਖਪਤ ਖਰਚ (ਐੱਮਪੀਸੀਈ) ਜ਼ਿਆਦਾਤਰ ਵਿਸ਼ਲੇਸ਼ਣਾਤਮਕ ਉਦੇਸ਼ਾਂ ਦੇ ਲਈ ਵਰਤਿਆ ਜਾਣ ਵਾਲਾ ਪ੍ਰਾਥਮਿਕ ਸੰਕੇਤਕ ਹੈ।

ਸਾਲ 2023-24 ਦੇ ਐੱਮਪੀਸੀਈ ਦੇ ਅਨੁਮਾਨ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 2,61,953 ਪਰਿਵਾਰਾਂ (ਗ੍ਰਾਮੀਣ ਖੇਤਰਾਂ ਵਿੱਚ 1,54,357 ਅਤੇ ਸ਼ਹਿਰੀ ਖੇਤਰਾਂ ਵਿੱਚ 1,07,596) ਤੋਂ ਇਕੱਤਰ ਕੀਤੇ ਗਏ ਅੰਕੜਿਆਂ ’ਤੇ ਅਧਾਰਿਤ ਹਨ। ਐੱਚਸੀਈਐੱਸ: 2022-23 ਦੀ ਤਰ੍ਹਾਂ, ਐੱਚਸੀਈਐੱਸ: 2023-24 ਵਿੱਚ ਵੀ ਐੱਮਪੀਸੀਈ ਦੇ ਅਨੁਮਾਨਾਂ ਦੇ ਦੋ ਸੈੱਟ ਤਿਆਰ ਕੀਤੇ ਗਏ ਹਨ: (i) ਵਿਭਿੰਨ ਸਮਾਜਿਕ ਕਲਿਆਣ ਪ੍ਰੋਗਰਾਮਾਂ ਦੇ ਜ਼ਰੀਏ ਪਰਿਵਾਰਾਂ ਦੁਆਰਾ ਪ੍ਰਾਪਤ ਕੀਤੀਆਂ ਮੁਫ਼ਤ ਵਸਤਾਂ ਦੇ ਦੱਸੇ ਗਏ ਮੁੱਲਾਂ ’ਤੇ ਵਿਚਾਰ ਕੀਤੇ ਬਿਨਾ ਅਤੇ (ii) ਵਿਭਿੰਨ ਸਮਾਜਿਕ ਕਲਿਆਣ ਪ੍ਰੋਗਰਾਮਾਂ ਦੇ ਜ਼ਰੀਏ ਪਰਿਵਾਰਾਂ ਦੁਆਰਾ ਪ੍ਰਾਪਤ ਕੀਤੀਆਂ ਮੁਫ਼ਤ ਵਸਤਾਂ ਦੇ ਦੱਸੇ ਗਏ ਮੁੱਲਾਂ ’ਤੇ ਵਿਚਾਰ ਕਰਨਾ। ਅਨੁਮਾਨਾਂ ਦਾ ਪਹਿਲਾ ਸੈੱਟ ਭਾਗ ਏ ਵਿੱਚ ਪੇਸ਼ ਕੀਤਾ ਗਿਆ ਹੈ ਜਦਕਿ ਦੂਸਰਾ ਭਾਗ ਬੀ [i] ਵਿੱਚ ਪੇਸ਼ ਕੀਤਾ ਗਿਆ ਹੈ।

ਐੱਚਸੀਈਐੱਸ: 2023-24 ਦੇ ਮਹੱਤਵਪੂਰਨ ਸਿੱਟੇ

  • ਸਾਲ 2023-24 ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਔਸਤ ਐੱਮਪੀਸੀਈ ਕ੍ਰਮਵਾਰ 4,122 ਰੁਪਏ ਅਤੇ 6,996 ਰੁਪਏ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ, ਜਿਸ ਵਿੱਚ ਵਿਭਿੰਨ ਸਮਾਜਿਕ ਕਲਿਆਣ ਪ੍ਰੋਗਰਾਮਾਂ ਦੇ ਜ਼ਰੀਏ ਪਰਿਵਾਰਾਂ ਨੂੰ ਪ੍ਰਾਪਤ ਹੋਈਆਂ ਮੁਫ਼ਤ ਵਸਤਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

  • ਵਿਭਿੰਨ ਸਮਾਜਿਕ ਕਲਿਆਣ ਪ੍ਰੋਗਰਾਮਾਂ ਦੇ ਜ਼ਰੀਏ ਪ੍ਰਾਪਤ ਕੀਤੀਆਂ ਮੁਫ਼ਤ ਵਸਤਾਂ ਦੇ ਅਨੁਮਾਨਿਤ ਮੁੱਲ ’ਤੇ ਵਿਚਾਰ ਕਰਦੇ ਹੋਏ, ਇਹ ਅਨੁਮਾਨ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਲਈ 4,247 ਰੁਪਏ ਅਤੇ 7,078 ਰੁਪਏ ਹਨ।

  • ਮਾਮੂਲੀ ਕੀਮਤਾਂ ਵਿੱਚ, ਸਾਲ 2023-24 ਵਿੱਚ ਔਸਤ ਐੱਮਪੀਸੀਈ (ਬਿਨਾ ਨਿਰਧਾਰਣ ਕੀਤੇ) 2022-23 ਦੇ ਪੱਧਰ ਤੋਂ ਗ੍ਰਾਮੀਣ ਖੇਤਰਾਂ ਵਿੱਚ ਲਗਭਗ 9 ਪ੍ਰਤੀਸ਼ਤ ਅਤੇ ਸ਼ਹਿਰੀ ਖੇਤਰਾਂ ਵਿੱਚ 8 ਪ੍ਰਤੀਸ਼ਤ ਵਧ ਜਾਂਦੀ ਹੈ।

  • ਸ਼ਹਿਰੀ-ਗ੍ਰਾਮੀਣ ਐੱਮਪੀਸੀਈ ਵਿੱਚ ਪਾੜਾ 2011-12 ਵਿੱਚ 84 ਪ੍ਰਤੀਸ਼ਤ ਤੋਂ ਘਟ ਕੇ 2022-23 ਵਿੱਚ 71 ਪ੍ਰਤੀਸ਼ਤ ਰਹਿ ਗਿਆ ਹੈ। ਇਹ 2023-24 ਵਿੱਚ ਘਟ ਕੇ 70 ਪ੍ਰਤੀਸ਼ਤ ਰਹਿ ਗਿਆ ਹੈ, ਜੋ ਕਿ ਗ੍ਰਾਮੀਣ ਖੇਤਰਾਂ ਵਿੱਚ ਖਪਤ ਦੀ ਗਤੀ ਦੀ ਪੁਸ਼ਟੀ ਕਰਦਾ ਹੈ।

  • ਐੱਮਪੀਸੀਈ ਦੇ ਅਧਾਰ ’ਤੇ ਰੈਂਕਿੰਗ ਕਰਨ ’ਤੇ, 2022-23 ਦੇ ਪੱਧਰ ਤੋਂ 2023-24 ਵਿੱਚ ਔਸਤ ਐੱਮਪੀਸੀਈ ਵਿੱਚ ਵਾਧਾ ਭਾਰਤ ਦੀ ਗ੍ਰਾਮੀਣ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੀ ਹੇਠਲੀ 5 ਤੋਂ 10 ਪ੍ਰਤੀਸ਼ਤ ਆਬਾਦੀ ਦੇ ਲਈ ਸਭ ਤੋਂ ਵੱਧ ਰਿਹਾ ਹੈ।

  • ਐੱਚਸੀਈਐੱਸ: 2022-23 ਵਿੱਚ ਵੇਖੇ ਗਏ ਰੁਝਾਨ ਦੇ ਅਨੁਸਾਰ, ਗ਼ੈਰ-ਭੋਜਨ ਵਸਤਾਂ 2023-24 ਵਿੱਚ ਘਰੇਲੂ ਔਸਤ ਮਾਸਿਕ ਖਰਚਿਆਂ ਵਿੱਚ ਪ੍ਰਮੁੱਖ ਬਣੀਆਂ ਰਹਿਣਗੀਆਂ, ਜਿਨ੍ਹਾਂ ਦੀ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਐੱਮਪੀਸੀਈ ਵਿੱਚ ਲਗਭਗ 53 ਪ੍ਰਤੀਸ਼ਤ ਅਤੇ 60 ਪ੍ਰਤੀਸ਼ਤ ਹਿੱਸੇਦਾਰੀ ਹੋਵੇਗੀ।

  • ਗ੍ਰਾਮੀਣ ਅਤੇ ਸ਼ਹਿਰੀ ਪਰਿਵਾਰਾਂ ਦੇ ਖਾਣ-ਪੀਣ ਦੀਆਂ ਵਸਤਾਂ ਵਿੱਚ ਪੀਣ ਵਾਲੇ ਪਦਾਰਥਾਂ, ਜਲਪਾਨ ਅਤੇ ਪ੍ਰੋਸੈੱਸਡ ਭੋਜਨ ਪਦਾਰਥਾਂ ਦਾ 2023-24 ਵਿੱਚ ਵੀ ਪ੍ਰਮੁੱਖ ਹਿੱਸਾ ਬਣਿਆ ਰਹੇਗਾ।

  • ਆਵਾਜਾਈ, ਕੱਪੜੇ, ਬਿਸਤਰੇ ਅਤੇ ਜੁੱਤੀਆਂ, ਵਿਭਿੰਨ ਤਰ੍ਹਾਂ ਦੇ ਸਮਾਨ ਅਤੇ ਮਨੋਰੰਜਨ ਅਤੇ ਟਿਕਾਊ ਵਸਤਾਂ ’ਤੇ ਗ੍ਰਾਮੀਣ ਅਤੇ ਸ਼ਹਿਰੀ ਪਰਿਵਾਰਾਂ ਦੇ ਗ਼ੈਰ-ਭੋਜਨ ਖਰਚ ਦਾ ਵੱਡਾ ਹਿੱਸਾ ਖਰਚ ਹੁੰਦਾ ਹੈ।

  • ਮਕਾਨ ਦਾ ਕਿਰਾਇਆ, ਗੈਰਾਜ ਦਾ ਕਿਰਾਇਆ ਅਤੇ ਹੋਟਲ ਰਿਹਾਇਸ਼ ਦੇ ਖਰਚਿਆਂ ਸਮੇਤ ਕਿਰਾਇਆ, ਜਿਸਦੀ ਹਿੱਸੇਦਾਰੀ ਲਗਭਗ 7 ਪ੍ਰਤੀਸ਼ਤ ਹੈ, ਸ਼ਹਿਰੀ ਪਰਿਵਾਰਾਂ ਦੇ ਗ਼ੈਰ-ਭੋਜਨ ਖਰਚ ਦਾ ਇੱਕ ਪ੍ਰਮੁੱਖ ਘਟਕ ਹੈ।

  • ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਖਪਤ ਅਸਮਾਨਤਾ 2022-23 ਦੇ ਪੱਧਰ ਤੋਂ ਘਟੀ ਹੈ। ਗ੍ਰਾਮੀਣ ਖੇਤਰਾਂ ਲਈ ਦੇ ਲਈ ਗਿੰਨੀ ਗੁਣਾਂਕ 2022-23 ਵਿੱਚ 0.266 ਤੋਂ ਘਟ ਕੇ 2023-24 ਵਿੱਚ 0.237 ਤੱਕ ਹੋ ਗਿਆ ਹੈ ਅਤੇ ਸ਼ਹਿਰੀ ਖੇਤਰਾਂ ਦੇ ਲਈ 2022-23 ਵਿੱਚ 0.314 ਤੋਂ ਘਟ ਕੇ 2023-24 ਵਿੱਚ 0.284 ਹੋ ਗਿਆ ਹੈ।

A. ਐੱਮਪੀਸੀਈ ਦਾ ਅਨੁਮਾਨ (ਐੱਚਸੀਈਐੱਸ: 2023-24 ਵਿੱਚ ਵਿਭਿੰਨ ਸਮਾਜਿਕ ਕਲਿਆਣ ਪ੍ਰੋਗਰਾਮਾਂ ਦੇ ਜ਼ਰੀਏ ਪ੍ਰਾਪਤ ਹੋਈਆਂ ਮੁਫ਼ਤ ਵਸਤਾਂ ਦੇ ਨਿਰਧਾਰਿਤ ਮੁੱਲਾਂ ’ਤੇ ਵਿਚਾਰ ਕੀਤੇ ਬਿਨਾ)

ਐੱਚਸੀਈਐੱਸ: 2023-24, ਐੱਚਸੀਈਐੱਸ: 2022-23 (ਸਮਾਜਿਕ ਟ੍ਰਾਂਸਫਰ ਦੇ ਜ਼ਰੀਏ ਪ੍ਰਾਪਤ ਹੋਈਆਂ ਮੁਫ਼ਤ ਵਸਤਾਂ ਦੇ ਨਿਰਧਾਰਿਤ ਮੁੱਲਾਂ ’ਤੇ ਵਿਚਾਰ ਕੀਤੇ ਬਿਨਾ ਦੋਵਾਂ ਦੇ ਲਈ) ਅਤੇ ਐੱਨਐੱਸਐੱਸ 68ਵੇਂ (2011-12) ਦੌਰ ਦੇ ਲਈ ਲਈ ਸਰਬ ਭਾਰਤੀ ਪੱਧਰ ’ਤੇ ਮੌਜੂਦਾ ਮੁੱਲਾਂ ਅਤੇ 2011-12 ਮੁੱਲਾਂ ’ਤੇ ਔਸਤ ਐੱਮਪੀਸੀਈ ਦੇ ਮੁੱਲ ਹੇਠਾਂ ਟੇਬਲ 1 ਵਿੱਚ ਦਿੱਤੇ ਗਏ ਹਨ:

 

 

ਟੇਬਲ 1: ਮੌਜੂਦਾ ਮੁੱਲਾਂ ਅਤੇ 2011-12 ਮੁੱਲਾਂ ’ਤੇ ਔਸਤ ਐੱਮਪੀਸੀਈ (ਰੁਪਏ)

ਸਰਵੇਖਣ

ਮਿਆਦ

ਮੌਜੂਦਾ ਮੁੱਲਾਂ ’ਤੇ

ਸਾਲ 2011-12 ਦੀਆਂ ਕੀਮਤਾਂ ’ਤੇ

ਗ੍ਰਾਮੀਣ

ਸ਼ਹਿਰੀ

ਗ੍ਰਾਮੀਣ

ਸ਼ਹਿਰੀ

ਐੱਚਸੀਈਐੱਸ: 2023-24

ਅਗਸਤ 2023-ਜੁਲਾਈ 2024

4,122

6,996

2,079

3,632

ਐੱਚਸੀਈਐੱਸ: 2022-23

ਅਗਸਤ 2022-ਜੁਲਾਈ 2023

3,773

6,459

2,008

3,510

68ਵਾਂ ਰਾਉਂਡ (2011-12)

ਜੁਲਾਈ 2011-ਜੂਨ 2012

1,430

2,630

1,430

2,630

 

ਫ੍ਰੈਕਟਾਇਲ ਵਰਗਾਂ ਵਿੱਚ ਐੱਮਪੀਸੀਈ ਵਿੱਚ ਭਿੰਨਤਾ

ਇਸ ਤੋਂ ਇਲਾਵਾ, ਸਰਬ ਭਾਰਤੀ ਔਸਤ ਐੱਮਪੀਸੀਈ, ਐੱਮਪੀਸੀਈ ਦੇ ਫ੍ਰੈਕਟਾਇਲ ਵਰਗਾਂ ’ਤੇ ਔਸਤ ਐੱਮਪੀਸੀਈ ਨੂੰ ਐੱਚਸੀਈਐੱਸ ਵਿੱਚ ਇਕੱਤਰ ਕੀਤੇ ਅੰਕੜਿਆਂ ਨਾਲ ਸੰਕਲਿਤ ਕੀਤਾ ਗਿਆ ਹੈ: ਮੌਜੂਦਾ ਕੀਮਤਾਂ ’ਤੇ ਸਾਲ 2023-24 ਨੂੰ ਹੇਠਾਂ ਚਿੱਤਰ 1 ਵਿੱਚ ਦਿਖਾਇਆ ਗਿਆ ਹੈ। ਕਿਸੇ ਵੀ ਅੰਸ਼ f (0 < f < 1) ਦੇ ਲਈ, ਐੱਮਪੀਸੀਈ (ਵਾਈ) ਦੀ ਵੰਡ ਦਾ ਸਬੰਧਿਤ ਫ੍ਰੈਕਟਾਇਲ ਐੱਮਪੀਸੀਈ ਦਾ ਪੱਧਰ ਹੈ, ਮੰਨ ਲਓ, ਵਾਈ f ਇਸ ਤਰ੍ਹਾਂ ਹੈ ਕਿ ਆਬਾਦੀ ਦਾ ਅਨੁਪਾਤ ਜਿਸਦਾ ਘਰੇਲੂ ਐੱਮਪੀਸੀਈ ਵਾਈ f ਤੋਂ ਹੇਠਾਂ ਹੈ, f ਹੈ।

ਐੱਮਪੀਸੀਈ ਦੇ ਅਨੁਸਾਰ ਭਾਰਤ ਦੀ ਗ੍ਰਾਮੀਣ ਆਬਾਦੀ ਦੇ ਸਭ ਤੋਂ ਹੇਠਲੇ 5% ਵਰਗ ਦੀ ਔਸਤ ਐੱਮਪੀਸੀਈ 1,677 ਰੁਪਏ ਹੈ, ਜਦਕਿ ਸ਼ਹਿਰੀ ਖੇਤਰਾਂ ਵਿੱਚ ਇਸੇ ਵਰਗ ਦੀ ਆਬਾਦੀ ਦੇ ਲਈ ਇਹ 2,376 ਰੁਪਏ ਹੈ।

ਐੱਮਪੀਸੀਈ ਦੁਆਰਾ ਕ੍ਰਮਵਾਰ ਭਾਰਤ ਦੀ ਗ੍ਰਾਮੀਣ ਅਤੇ ਸ਼ਹਿਰੀ ਆਬਾਦੀ ਦੇ ਚੋਟੀ ਦੇ 5 ਪ੍ਰਤੀਸ਼ਤ ਦੀ ਔਸਤ ਐੱਮਪੀਸੀਈ 10,137 ਰੁਪਏ ਅਤੇ 20,310 ਰੁਪਏ ਹੈ।

ਐੱਮਪੀਸੀਈ ਦੁਆਰਾ ਰੈਂਕਿੰਗ ਕੀਤੇ ਜਾਣ ’ਤੇ ਦੇਸ਼ ਦੀ ਗ੍ਰਾਮੀਣ ਆਬਾਦੀ ਦੇ ਹੇਠਲੇ 5 ਪ੍ਰਤੀਸ਼ਤ ਦੇ ਲਈ 2023-24 ਵਿੱਚ ਔਸਤ ਐੱਮਪੀਸੀਈ ਵਿੱਚ 2022-23 ਦੇ ਪੱਧਰ ਤੋਂ ਸਭ ਤੋਂ ਵੱਧ (22 ਪ੍ਰਤੀਸ਼ਤ) ਵਾਧਾ ਹੋਇਆ ਹੈ, ਅਤੇ ਇਸੇ ਮਿਆਦ ਦੇ ਦੌਰਾਨ ਸ਼ਹਿਰੀ ਆਬਾਦੀ ਦੇ ਇਸ ਹਿੱਸੇ ਦੇ ਲਈ ਵਾਧਾ ਲਗਭਗ 19 ਪ੍ਰਤੀਸ਼ਤ ਰਿਹਾ ਹੈ।

 

ਚਿੱਤਰ 1: ਐੱਮਪੀਸੀਈ ਦੇ ਵਿਭਿੰਨ ਫ੍ਰੈਕਟਾਇਲ ਵਰਗਾਂ ਦੇ ਲਈ ਔਸਤ ਐੱਮਪੀਸੀਈ ਦੇ ਮੁੱਲ

 

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਐੱਮਪੀਸੀਈ ਵਿੱਚ ਭਿੰਨਤਾ

ਰਾਜਾਂ ਵਿੱਚ ਐੱਮਪੀਸੀਈ ਸਿੱਕਿਮ ਵਿੱਚ ਸਭ ਤੋਂ ਵੱਧ ਹੈ (ਗ੍ਰਾਮੀਣ - 9,377 ਰੁਪਏ ਅਤੇ ਸ਼ਹਿਰੀ - 13,927 ਰੁਪਏ) ਅਤੇ ਇਹ ਛੱਤੀਸਗੜ੍ਹ ਵਿੱਚ ਸਭ ਤੋਂ ਘੱਟ ਹੈ (ਗ੍ਰਾਮੀਣ - 2,739 ਰੁਪਏ ਅਤੇ ਸ਼ਹਿਰੀ - 4,927 ਰੁਪਏ)।

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਐੱਮਪੀਸੀਈ ਚੰਡੀਗੜ੍ਹ (ਗ੍ਰਾਮੀਣ-8,857 ਰੁਪਏ ਅਤੇ ਸ਼ਹਿਰੀ-13,425 ਰੁਪਏ) ਵਿੱਚ ਸਭ ਤੋਂ ਵੱਧ ਹੈ, ਜਦਕਿ ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ (4,311 ਰੁਪਏ) ਅਤੇ ਜੰਮੂ ਅਤੇ ਕਸ਼ਮੀਰ (6,327 ਰੁਪਏ) ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਭ ਤੋਂ ਘੱਟ ਹੈ।

ਰਾਜਾਂ ਦੇ ਵਿੱਚ ਔਸਤ ਐੱਮਪੀਸੀਈ ਵਿੱਚ ਗ੍ਰਾਮੀਣ-ਸ਼ਹਿਰੀ ਪਾੜਾ ਸਭ ਤੋਂ ਵੱਧ ਮੇਘਾਲਿਆ (104 ਪ੍ਰਤੀਸ਼ਤ) ਵਿੱਚ ਹੈ, ਇਸ ਤੋਂ ਬਾਅਦ ਝਾਰਖੰਡ (83 ਪ੍ਰਤੀਸ਼ਤ) ਅਤੇ ਛੱਤੀਸਗੜ੍ਹ (80 ਪ੍ਰਤੀਸ਼ਤ) ਦਾ ਸਥਾਨ ਹੈ।

18 ਪ੍ਰਮੁੱਖ ਰਾਜਾਂ ਵਿੱਚੋਂ 9 ਵਿੱਚ ਔਸਤ ਐੱਮਪੀਸੀਈ, ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਸਰਬ ਭਾਰਤੀ ਔਸਤ ਐੱਮਪੀਸੀਈ ਨਾਲੋਂ ਵੱਧ ਹੈ।

ਸਰਬ ਭਾਰਤੀ ਐੱਮਪੀਸੀਈ, ਐੱਮਪੀਸੀਈ ਦੇ ਸੰਦਰਭ ਵਿੱਚ ਪ੍ਰਮੁੱਖ ਰਾਜਾਂ ਦੀ ਸਾਪੇਖਿਕ ਸਥਿਤੀ ਨੂੰ ਚਿੱਤਰ 2 ਅਤੇ 3 ਵਿੱਚ ਦਰਸਾਇਆ ਗਿਆ ਹੈ।

 

ਭਾਰਤੀ ਪਰਿਵਾਰਾਂ ਦਾ ਖਪਤ ਵਿਵਹਾਰ

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਪਰਿਵਾਰਾਂ ਦੁਆਰਾ ਗ਼ੈਰ-ਭੋਜਨ ਵਸਤਾਂ ’ਤੇ ਵਧੇਰੇ ਖਰਚ ਕੀਤਾ ਜਾਂਦਾ ਹੈ, ਜਿਸ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਔਸਤ ਐੱਮਪੀਸੀਈ ਵਿੱਚ ਗ਼ੈਰ-ਭੋਜਨ ਵਸਤਾਂ ਦੀ ਭਾਗੀਦਾਰੀ 53 ਪ੍ਰਤੀਸ਼ਤ ਅਤੇ 60 ਪ੍ਰਤੀਸ਼ਤ ਹੈ। ਸਾਲ 2023-24 ਵਿੱਚ ਪਰਿਵਾਰਾਂ ਦੇ ਗ਼ੈਰ-ਭੋਜਨ ਖਰਚ ਵਿੱਚ ਪ੍ਰਮੁੱਖ ਘਟਕ ਰਹੇ ਹਨ: (i) ਆਵਾਜਾਈ, (ii) ਕੱਪੜੇ, ਬਿਸਤਰੇ ਅਤੇ ਜੁੱਤੀਆਂ, (iii) ਵਿਭਿੰਨ ਸਮਾਨ ਅਤੇ ਮਨੋਰੰਜਨ ਅਤੇ (iv) ਟਿਕਾਊ ਸਮਾਨ। ਲਗਭਗ 7 ਪ੍ਰਤੀਸ਼ਤ ਦੀ ਹਿੱਸੇਦਾਰੀ ਦੇ ਨਾਲ ਕਿਰਾਇਆ ਸ਼ਹਿਰੀ ਖੇਤਰ ਦੇ ਪਰਿਵਾਰਾਂ ਦੇ ਗ਼ੈਰ-ਭੋਜਨ ਖਰਚ ਦਾ ਇੱਕ ਹੋਰ ਪ੍ਰਮੁੱਖ ਘਟਕ ਹੈ।

ਸਾਲ 2022-23 ਦੀ ਤੁਲਨਾ ‘ਚ ਸਾਲ 2023-24 ਵਿੱਚ ਸ਼ਹਿਰੀ-ਗ੍ਰਾਮੀਣ ਪਾੜਾ ਘੱਟ ਹੋਣ ਨਾਲ ਗ੍ਰਾਮੀਣ ਖੇਤਰ ਵਿੱਚ ਖਪਤ ਦੀ ਗਤੀ ਜਾਰੀ ਹੈ। ਇਸ ਤੋਂ ਬਾਅਦ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਅਤੇ ਸਬਜ਼ੀਆਂ ਹਨ। ਸਾਲ 2022-23 ਅਤੇ 2023-24 ਦੇ ਲਈ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਪਰਿਵਾਰਾਂ ਦੇ ਕੁੱਲ ਖਪਤ ਖਰਚ ਵਿੱਚ ਵਿਭਿੰਨ ਵਸਤਾਂ ਦੀਆਂ ਸ਼੍ਰੇਣੀਆਂ ਦੀ ਤੁਲਨਾ ਚਿੱਤਰ 4, 5, 6 ਅਤੇ 7 ਵਿੱਚ ਦਰਸਾਈ ਗਈ ਹੈ।

 

B. ਐੱਮਪੀਸੀਈ ਦਾ ਅਨੁਮਾਨ (ਐੱਚਸੀਈਐੱਸ: 2023-24 ਵਿੱਚ ਵਿਭਿੰਨ ਸਮਾਜਿਕ ਕਲਿਆਣ ਪ੍ਰੋਗਰਾਮਾਂ ਦੇ ਜ਼ਰੀਏ ਪ੍ਰਾਪਤ ਹੋਈਆਂ ਮੁਫ਼ਤ ਵਸਤਾਂ ਦੇ ਅਨੁਮਾਨਿਤ ਮੁੱਲਾਂ ’ਤੇ ਵਿਚਾਰ ਕਰਦੇ ਹੋਏ)

ਮੌਜੂਦਾ ਮੁੱਲਾਂ ’ਤੇ ਅਤੇ 2011-12 ਮੁੱਲਾਂ ’ਤੇ ਸਰਬ ਭਾਰਤੀ ਪੱਧਰ ’ਤੇ ਐੱਚਸੀਈਐੱਸ: 2023-24, ਐੱਚਸੀਈਐੱਸ: 2022-23 (ਸਮਾਜਿਕ ਟ੍ਰਾਂਸਫਰ ਦੇ ਜ਼ਰੀਏ ਪ੍ਰਾਪਤ ਹੋਈਆਂ ਮੁਫ਼ਤ ਵਸਤਾਂ ਦੇ ਨਿਰਧਾਰਿਤ ਮੁੱਲਾਂ ’ਤੇ ਵਿਚਾਰ ਕਰਦੇ ਹੋਏ ਦੋਵਾਂ ਦੇ ਲਈ) ਅਤੇ ਐੱਨਐੱਸਐੱਸ 68ਵੇਂ (2011- 12) ਦੌਰ ਦੇ ਲਈ ਔਸਤ ਐੱਮਪੀਸੀਈ ਦੇ ਮੁੱਲ ਹੇਠਾਂ ਟੇਬਲ 2 ਵਿੱਚ ਦਿੱਤੇ ਗਏ ਹਨ:

 

 

 

 

ਟੇਬਲ 2: ਮੌਜੂਦਾ ਮੁੱਲਾਂ ਅਤੇ 2011-12 ਮੁੱਲਾਂ ’ਤੇ ਔਸਤ ਐੱਮਪੀਸੀਈ (ਰੁਪਏ)

ਸਰਵੇਖਣ

ਮਿਆਦ

ਮੌਜੂਦਾ ਮੁੱਲਾਂ ’ਤੇ

2011-12 ਦੀਆਂ ਕੀਮਤਾਂ ’ਤੇ

 

ਗ੍ਰਾਮੀਣ

ਸ਼ਹਿਰੀ

ਗ੍ਰਾਮੀਣ

ਸ਼ਹਿਰੀ

 

ਐੱਚਸੀਈਐੱਸ: 2023-24

ਅਗਸਤ 2023-ਜੁਲਾਈ 2024

4,247

7,078

2,142

3,674

 

ਐੱਚਸੀਈਐੱਸ: 2022-23

ਅਗਸਤ 2022-ਜੁਲਾਈ 2023

3,860

6,521

2,054

3,544

 

68ਵਾਂ ਰਾਉਂਡ (2011-12)

ਜੁਲਾਈ 2011-ਜੂਨ 2012

1,430

2,630

1,430

2,630

 

 

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਐੱਮਪੀਸੀਈ ਵਿੱਚ ਭਿੰਨਤਾ

ਰਾਜਾਂ ਵਿੱਚ, ਐੱਮਪੀਸੀਈ (ਵਿਭਿੰਨ ਸਮਾਜਿਕ ਕਲਿਆਣ ਪ੍ਰੋਗਰਾਮਾਂ ਦੇ ਜ਼ਰੀਏ ਪ੍ਰਾਪਤ ਹੋਈਆਂ ਮੁਫ਼ਤ ਵਸਤਾਂ ਦੇ ਨਿਰਧਾਰਿਤ ਮੁੱਲਾਂ ’ਤੇ ਵਿਚਾਰ ਕਰਦੇ ਹੋਏ) ਸਿੱਕਿਮ ਵਿੱਚ ਸਭ ਤੋਂ ਵੱਧ ਹੈ (ਗ੍ਰਾਮੀਣ - 9,474 ਰੁਪਏ ਅਤੇ ਸ਼ਹਿਰੀ - 13,965 ਰੁਪਏ) ਅਤੇ ਇਹ ਛੱਤੀਸਗੜ੍ਹ ਵਿੱਚ ਸਭ ਤੋਂ ਘੱਟ ਹੈ (ਗ੍ਰਾਮੀਣ - 2,927 ਰੁਪਏ ਅਤੇ ਸ਼ਹਿਰੀ - 5,114 ਰੁਪਏ)।

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਐੱਮਪੀਸੀਈ ਚੰਡੀਗੜ੍ਹ (ਗ੍ਰਾਮੀਣ - 8,857 ਰੁਪਏ ਅਤੇ ਸ਼ਹਿਰੀ - 13,425 ਰੁਪਏ) ਵਿੱਚ ਸਭ ਤੋਂ ਵੱਧ ਹੈ, ਜਦਕਿ ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ (4,450 ਰੁਪਏ) ਅਤੇ ਜੰਮੂ ਅਤੇ ਕਸ਼ਮੀਰ (6,375 ਰੁਪਏ) ਵਿੱਚ ਕ੍ਰਮਵਾਰ: ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਭ ਤੋਂ ਘੱਟ ਹੈ।

ਸਰਬ ਭਾਰਤੀ ਐੱਮਪੀਸੀਈ, ਐੱਮਪੀਸੀਈ ਦੇ ਸੰਦਰਭ ਵਿੱਚ ਪ੍ਰਮੁੱਖ ਰਾਜਾਂ ਦੀ ਸਥਿਤੀ ਚਿੱਤਰ 8 ਅਤੇ 9 ਵਿੱਚ ਦਰਸਾਈ ਗਈ ਹੈ।


 

 [i] @ਐੱਚਸੀਈਐੱਸ: 2023-24 ਵਿੱਚ, (i) ਘਰੇਲੂ/ਘਰੇਲੂ ਉਤਪਾਦਿਤ ਸਟਾਕ ਅਤੇ (ii) ਤੋਹਫ਼ੇ, ਕਰਜ਼ੇ, ਮੁਫ਼ਤ ਸੰਗ੍ਰਹਿ ਅਤੇ ਵਸਤਾਂ ਅਤੇ ਸੇਵਾਵਾਂ ਦੇ ਬਦਲੇ ਵਿੱਚ ਪ੍ਰਾਪਤ ਕੀਤੀਆਂ ਵਸਤਾਂ ਆਦਿ ਤੋਂ ਖਪਤ ਦੇ ਲਈ ਮੁੱਲ ਅੰਕੜਿਆਂ ਦੇ ਨਿਰਧਾਰਣ ਦੀ ਆਮ ਵਿਧੀ ਜਾਰੀ ਰੱਖੀ ਗਈ ਹੈ ਅਤੇ ਇਸ ਅਨੁਸਾਰ, ਐੱਮਪੀਸੀਈ ਦੇ ਅਨੁਮਾਨ ਤਿਆਰ ਕੀਤੇ ਗਏ ਹਨ। ਇਹ ਸੈਕਸ਼ਨ ਏ ਵਿੱਚ ਪੇਸ਼ ਕੀਤੇ ਗਏ ਹਨ।

ਵਿਭਿੰਨ ਸਮਾਜਿਕ ਕਲਿਆਣ ਪ੍ਰੋਗਰਾਮਾਂ ਦੇ ਜ਼ਰੀਏ ਪਰਿਵਾਰਾਂ ਦੁਆਰਾ ਪ੍ਰਾਪਤ ਮੁਫ਼ਤ ਅਤੇ ਖਪਤ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਖ਼ਪਤ ਦੀ ਮਾਤਰਾ ’ਤੇ ਜਾਣਕਾਰੀ ਇਕੱਤਰ ਕਰਨ ਦਾ ਪ੍ਰਾਵਧਾਨ ਐੱਚਸੀਈਐੱਸ: 2022-23 ਵਿੱਚ ਕੀਤਾ ਗਿਆ ਹੈ ਅਤੇ ਐੱਚਸੀਈਐੱਸ: 2023-24 ਵਿੱਚ ਜਾਰੀ ਰੱਖਿਆ ਗਿਆ ਹੈ। (i) ਭੋਜਨ ਪਦਾਰਥਾਂ ਦੇ ਲਈ ਮੁੱਲ ਅੰਕੜੇ: ਚੌਲ, ਕਣਕ/ਆਟਾ, ਜਵਾਰ, ਬਾਜਰਾ, ਮੱਕੀ, ਰਾਗੀ, ਜੌਂ, ਛੋਟਾ ਬਾਜਰਾ, ਦਾਲ਼ਾਂ, ਛੋਲੇ, ਨਮਕ, ਖੰਡ, ਖਾਣ ਵਾਲੇ ਤੇਲ ਅਤੇ (ii) ਗ਼ੈਰ-ਭੋਜਨ ਪਦਾਰਥ: ਇਨ੍ਹਾਂ ਪ੍ਰੋਗਰਾਮਾਂ ਦੇ ਜ਼ਰੀਏ ਪਰਿਵਾਰਾਂ ਨੂੰ ਮੁਫ਼ਤ ਪ੍ਰਾਪਤ ਕੀਤੇ ਲੈਪਟੌਪ/ਪੀਸੀ, ਟੈਬਲੈਟ, ਮੋਬਾਈਲ ਹੈਂਡਸੈੱਟ, ਸਾਈਕਲ, ਮੋਟਰ ਸਾਈਕਲ/ਸਕੂਟੀ, ਕੱਪੜੇ (ਸਕੂਲ ਦੀ ਵਰਦੀ), ਜੁੱਤੀਆਂ (ਸਕੂਲ ਦੀਆਂ ਜੁੱਤੀਆਂ ਆਦਿ) ਦਾ ਮੁੱਲਾਂਕਣ ਇੱਕ ਢੁੱਕਵੀਂ ਵਿਧੀ ਦੁਆਰਾ ਕੀਤਾ ਗਿਆ ਹੈ। ਇਨ੍ਹਾਂ ਵਸਤਾਂ ਦੇ ਅਨੁਮਾਨਿਤ ਮੁੱਲਾਂ ਅਤੇ ਘਰੇਲੂ ਉਪਜ, ਮੁਫ਼ਤ ਸੰਗ੍ਰਹਿ, ਤੋਹਫ਼ੇ, ਕਰਜ਼ੇ ਆਦਿ ਦੇ ਖਪਤ ’ਤੇ ਵਿਚਾਰ ਕਰਦੇ ਹੋਏ ਐੱਮਪੀਸੀਈ ਦੇ ਅਨੁਮਾਨਾਂ ਦਾ ਇੱਕ ਹੋਰ ਸੈੱਟ ਵੀ ਐੱਚਸੀਈਐੱਸ: 2023-24 ਦੇ ਲਈ ਸੰਕਲਿਤ ਕੀਤਾ ਗਿਆ ਹੈ। ਇਹ ਅਨੁਮਾਨ ਸੈਕਸ਼ਨ ਬੀ ਵਿੱਚ ਪੇਸ਼ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮ – ਜੇਏਵਾਈ) ਜਾਂ ਕੋਈ ਹੋਰ ਸਮਾਨ ਰਾਜ ਵਿਸ਼ੇਸ਼ ਯੋਜਨਾ ਲਾਭਾਰਥੀਆਂ ਨੂੰ ਸੇਵਾ ਦੇ ਮਾਧਿਅਮ ਨਾਲ ਸਿਹਤ ਦੇਖਭਾਲ ਸੇਵਾਵਾਂ ਤੱਕ ਨਕਦ ਰਹਿਤ ਸੇਵਾ ਪ੍ਰਦਾਨ ਕਰਦੀ ਹੈ। ਹਸਪਤਾਲ ਅਤੇ ਲਾਭਾਰਥੀ ਨੂੰ ਪ੍ਰਾਪਤ ਸੇਵਾਵਾਂ ਦੀ ਲਾਗਤ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਹੈ। ਅਜਿਹੀਆਂ ਯੋਜਨਾਵਾਂ ਦੇ ਲਈ, ਪੂਰਾ ਪ੍ਰੀਮੀਅਮ ਸਰਕਾਰ ਦੁਆਰਾ ਸਹਿਣ ਕੀਤਾ ਜਾਂਦਾ ਹੈ। ਐੱਚਸੀਈਐੱਸ ਇੱਕ ਰਿਕਾਰਡ-ਅਧਾਰਿਤ ਸਰਵੇਖਣ ਨਹੀਂ ਹੈ, ਇਸਲਈ ਅਕਸਰ ਇਹ ਪਤਾ ਲਗਾਉਣਾ ਸੰਭਵ ਨਹੀਂ ਹੁੰਦਾ ਹੈ ਕਿ ਕਿਸ ਬਿਮਾਰੀ ਜਾਂ ਰੋਗ ਦੇ ਲਈ ਲਾਭ ਉਠਾਇਆ ਗਿਆ ਹੈ। ਇਸ ਲਈ, ਅਜਿਹੀਆਂ ਸੇਵਾਵਾਂ ਦੇ ਲਈ ਖਰਚ ਦੇ ਮੁੱਲਾਂਕਣ ਵਿੱਚ ਸ਼ਾਮਲ ਜਟਿਲਤਾ ਨੂੰ ਦੇਖਦੇ ਹੋਏ, ਪਰਿਵਾਰਾਂ ਦੁਆਰਾ ਪ੍ਰਾਪਤ ਮੁਫ਼ਤ ਸਿਹਤ ਸੇਵਾਵਾਂ ’ਤੇ ਖਰਚ ਦਾ ਮੁੱਲਾਂਕਣ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਹੈ।

ਇਸ ਤਰ੍ਹਾਂ ਦੇ ਕਾਰਨਾਂ ਕਰਕੇ, ਮੁਫ਼ਤ ਸਿੱਖਿਆ ਸੇਵਾਵਾਂ (ਅਰਥਾਤ ਸਕੂਲ ਜਾਂ ਕਾਲੇਜ ਦੀਆਂ ਫ਼ੀਸਾਂ ਦੀ ਅਦਾਇਗੀ/ਮੁਆਫ਼ੀ) ’ਤੇ ਹੋਣ ਵਾਲੇ ਖਰਚ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ।

 

*********

 

ਐੱਸਬੀ


(Release ID: 2088667) Visitor Counter : 9