ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਚੌਥੇ ਸੁਸ਼ਾਸਨ ਸਪਤਾਹ 2024 ਅਤੇ ਪ੍ਰਸ਼ਾਸਨ ਗਾਓਂ ਕੀ ਔਰ ਅਭਿਯਾਨ ਦਾ ਸਫਲ ਸਮਾਪਨ


ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ “ਪ੍ਰਸ਼ਾਸਨ ਗਾਓਂ ਕੀ ਔਰ” ਕੇਵਲ ਇੱਕ ਨਾਅਰਾ ਨਹੀਂ ਹੈ, ਬਲਕਿ ਪ੍ਰਭਾਵੀ ਸ਼ਾਸਨ ਨੂੰ ਗ੍ਰਾਮੀਣ ਲੋਕਾਂ ਦੇ ਕਰੀਬ ਲਿਆਉਣ ਦਾ ਇੱਕ ਪਰਿਵਰਤਨਕਾਰੀ ਪ੍ਰਯਾਸ ਹੈ”

“ਪ੍ਰਸ਼ਾਸਨ ਗਾਓਂ ਕੀ ਔਰ” – ਜਨ ਸ਼ਿਕਾਇਤਾਂ ਦੇ ਨਿਪਟਾਣ ਅਤੇ ਸੇਵਾ ਵੰਡ ਵਿੱਚ ਸੁਧਾਰ ਦੇ ਲਈ ਰਾਸ਼ਟਰਵਿਆਪੀ ਅਭਿਯਾਨ 19-25 ਦਸੰਬਰ, 2024 ਤੱਕ ਪੂਰੇ ਭਾਰਤ ਵਿੱਚ 700 ਤੋਂ ਵੱਧ ਜ਼ਿਲ੍ਹਿਆਂ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ

ਤਹਿਸੀਲ/ਉਪ-ਮੰਡਲ/ਜ਼ਿਲ੍ਹਾ ਪੱਧਰ ‘ਤੇ 51,618 ਕੈਂਪ ਆਯੋਜਿਤ ਕੀਤੇ ਗਏ,

2,99,64,200 ਸੇਵਾ ਵੰਡ ਆਵੇਦਨਾਂ ਦਾ ਨਿਪਟਾਰਾ ਕੀਤਾ ਗਿਆ

ਸੀਪੀਪੀਜੀਆਰਏਐੱਮਐੱਸ ਅਤੇ ਰਾਜ ਸ਼ਿਕਾਇਤ ਪੋਰਟਲ ਵਿੱਚ 18,28,958 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ

ਸ਼ਾਸਨ ਵਿੱਚ 1167 ਇਨੋਵੇਟਿਵ ਕਾਰਜ ਪ੍ਰਣਾਲੀਆਂ ਦੀ ਜਾਣਕਾਰੀ ਦਿੱਤੀ ਗਈ

ਪ੍ਰਸ਼ਾਸਨ ਗਾਓਂ ਕੀ ਔਰ ਅਭਿਯਾਨ ਦੌਰਾਨ 272 ਡਿਸਟ੍ਰਿਕਟ ਵਿਜ਼ਨ @100 ਤਿਆਰ ਕੀਤੇ ਗਏ

Posted On: 26 DEC 2024 7:25PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਨੇ ਚੌਥੇ ਸੁਸ਼ਾਸਨ ਸਪਤਾਹ 2024 ਅਤੇ 19-25 ਦਸੰਬਰ, 2024 ਤੱਕ ਚਲਣ ਵਾਲੇ ਰਾਸ਼ਟਰਵਿਆਪੀ ਅਭਿਯਾਨ “ਪ੍ਰਸ਼ਾਸਨ ਗਾਓਂ ਕੀ ਔਰ” ਦੇ ਵਿੱਚ ਸਫਲਤਾਪੂਰਵਕ ਤਾਲਮੇਲ ਬਣਾਇਆ, ਜੋ ਨਾਗਰਿਕ ਕੇਂਦ੍ਰਿਤ ਸ਼ਾਸਨ ਅਤੇ ਸੇਵਾਵਾਂ ਦੀ ਦਰਵਾਜ਼ੇ ਤੱਕ ਡਿਲੀਵਰੀ ਦੇ ਲਈ ਭਾਰਤ ਦਾ ਸਭ ਤੋਂ ਵੱਡਾ ਅਭਿਯਾਨ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ “ਪ੍ਰਸ਼ਾਸਨ ਗਾਓਂ ਕੀ ਔਰ” ਕੇਵਲ ਇੱਕ ਨਾਅਰਾ ਨਹੀਂ ਹੈ, ਬਲਕਿ ਪ੍ਰਭਾਵੀ ਸ਼ਾਸਨ ਨੂੰ ਗ੍ਰਾਮੀਣ ਲੋਕਾਂ ਦੇ ਕਰੀਬ ਲਿਆਉਣ ਦੇ ਉਦੇਸ਼ ਨਾਲ ਇੱਕ ਪਰਿਵਰਤਨਕਾਰੀ ਯਤਨ ਹੈ।

 ਪ੍ਰਸ਼ਾਸਨ ਗਾਓਂ ਕੀ ਔਰ ਅਭਿਯਾਨ ਦਾ ਮੁੱਖ ਉਦੇਸ਼ ਜਨ ਸ਼ਿਕਾਇਤਾਂ ਦਾ ਪ੍ਰਭਾਵੀ ਨਿਪਟਾਨ, ਸੇਵਾ ਵੰਡ ਆਵੇਦਨਾਂ ਦਾ ਸਮੇਂ ‘ਤੇ ਨਿਪਟਾਨ, ਸੁਸ਼ਾਸਨ ਦੀਆਂ ਕਾਰਜ ਪ੍ਰਣਾਲੀਆਂ ਦਾ ਦਸਤਾਵੇਜ਼ੀਕਰਣ ਅਤੇ ਸੁਸ਼ਾਸਨ ਵਰਕਸ਼ਾਪਾਂ ਵਿੱਚ ਪ੍ਰਚਾਰ-ਪ੍ਰਸਾਰ ਅਤੇ 100 ਦਸਤਾਵੇਜ਼ਾਂ ‘ਤੇ ਡਿਸਟ੍ਰਿਕਟ ਵਿਜ਼ਨ ਤਿਆਰ ਕਰਨਾ ਹੈ। ਇਹ ਅਭਿਯਾਨ ਸੇਵਾਵਾਂ ਦੀ ਦਰਵਾਜ਼ੇ ਤੱਕ ਡਿਲਿਵਰੀ ਦੇ ਲਈ ਮਹੱਤਵਪੂਰਨ ਸਾਬਿਤ ਹੋਇਆ ਹੈ, ਜੋ ਇਸ ਨੂੰ ਸੁਸ਼ਾਸਨ ਦੇ ਲਈ ਭਾਰਤ ਦਾ ਸਭ ਤੋਂ ਵੱਡਾ ਜਨ-ਕੇਂਦ੍ਰਿਤ ਅਭਿਯਾਨ ਬਣਾਉਂਦਾ ਹੈ।

ਪ੍ਰਸ਼ਾਸਨ ਗਾਓਂ ਕੀ ਔਰ ਅਭਿਯਾਨ ਦੇ ਦੌਰਾਨ ਜਿਲ੍ਹਾ ਕਲੈਕਟਰਾਂ ਨੇ ਬਿਹਤਰ ਸੇਵਾ ਵੰਡ ਦੇ ਲਈ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦੇ ਲਈ ਤਹਿਸੀਲ ਹੈੱਡਕੁਆਰਟਰ/ਪੰਚਾਇਤ ਸੰਮਤੀਆਂ ਵਿੱਚ ਵਿਸ਼ੇਸ਼ ਕੈਂਪ/ਸਮਾਗਮ ਆਯੋਜਿਤ ਕੀਤੇ। ‘ਪ੍ਰਸ਼ਾਸਨ ਗਾਓਂ ਕੀ ਔਰ’ ਪੋਰਟਲ ‘ਤੇ ਇਸ ਉਦੇਸ਼ ਦੇ ਲਈ ਬਣਾਏ ਗਏ ਡੈਸ਼ਬੋਰਡ ਦੇ ਮਾਧਿਅਮ ਨਾਲ ਵਾਸਤਵਿਕ ਸਮੇਂ ਦੇ ਅਧਾਰ ‘ਤੇ  ਇੱਕ ਯੋਗ ਟੀਮ ਨੇ ਇਸ ਅਭਿਯਾਨ ਦੀ ਨਿਗਰਾਨੀ ਕੀਤੀ। ਸੁਸ਼ਾਸਨ ਸਪਤਾਹ ਦੇ ਪ੍ਰੋਗਰਾਮਾਂ ਵਿੱਚ ਡਿਸਟ੍ਰਿਕਟ @100 ਦੇ ਲਈ ਵਿਜ਼ਨ ਤਿਆਰ ਕਰਨ ਅਤੇ ਜਿਲ੍ਹਾ ਪੱਧਰ ਇਨੋਵੇਸ਼ਨਸ ਨੂੰ ਪੇਸ਼ ਕਰਨ ਦੇ ਲਈ ਸੁਸ਼ਾਸਨ ‘ਤੇ ਕਾਰਜਸ਼ਲਾਵਾਂ ਦੀ ਇੱਕ ਲੜੀ ਸਾਮਲ ਸੀ।

ਪ੍ਰਸ਼ਾਸਨ ਗਾਓਂ ਕੀ ਔਰ ਅਭਿਯਾਨ ਭਾਰਤ ਭਰ ਦੇ 700 ਤੋਂ ਵੱਧ ਜਿਲ੍ਹਿਆਂ ਵਿੱਚ ਚਲਾਇਆ ਗਿਆ ਅਤੇ ਇਸ ਨੇ ਪੂਰੇ ਦੇਸ਼ ਵਿੱਚ ਸੁਸ਼ਾਸਨ ਦੇ ਲਈ ਇੱਕ ਮਹੱਤਵਪੂਰਨ ਜਨ ਅਭਿਯਾਨ ਤਿਆਰ ਕੀਤਾ।

·         ਸੇਵਾ ਵੰਡ ਦੇ ਤਹਿਤ ਨਿਪਟਾਏ ਗਏ ਆਵੇਦਨ- 2,99,64,00

·         ਰਾਜ ਪੋਰਟਲਾਂ ‘ਤੇ ਲੋਕ ਸ਼ਿਕਾਇਤਾਂ ਦਾ ਨਿਵਾਰਣ – 14,84,990

·         ਸੀਪੀਜੀਆਰਏਐੱਮਐੱਸ ‘ਤੇ ਲੋਕ ਸ਼ਿਕਾਇਤਾਂ ਦਾ ਨਿਵਾਰਣ – 3,44,058

·         ਆਯੋਜਿਤ ਕੈਂਪਾਂ ਦੀ ਕੁੱਲ ਸੰਖਿਆ – 51,618

·         ਸ਼ਾਸਨ ਰਿਪੋਰਟ ਵਿੱਚ ਨਵਾਚਾਰ – 1,167

·         ਡਿਸਟ੍ਰਿਕਟ ਵਿਜ਼ਨ @ 100 ਦਸਤਾਵੇਜ਼ ਤਿਆਰ – 272

ਉੱਤਰ ਪ੍ਰਦੇਸ਼ ਵਿੱਚ 75 ਜਿਲ੍ਹਿਆਂ ਵਿੱਚ, ਮੱਧ ਪ੍ਰਦੇਸ਼ ਵਿੱਚ 55 ਜਿਲ੍ਹਿਆਂ ਵਿੱਚ, ਰਾਜਸਥਾਨ ਵਿੱਚ 50 ਜਿਲ੍ਹਿਆਂ ਵਿੱਚ, ਬਿਹਾਰ ਵਿੱਚ 38 ਜਿਲ੍ਹਿਆਂ ਵਿੱਚ, ਅਸਾਮ ਵਿੱਚ 35 ਜਿਲ੍ਹਿਆਂ ਵਿੱਚ, ਮਹਾਰਾਸ਼ਟਰ ਵਿੱਚ 36 ਜਿਲ੍ਹਿਆਂ ਵਿੱਚ, ਗੁਜਰਾਤ ਵਿੱਚ 33 ਜਿਲ੍ਹਿਆਂ ਵਿੱਚ, ਛੱਤੀਸਗੜ੍ਹ ਵਿੱਚ 33 ਜਿਲ੍ਹਿਆਂ ਵਿੱਚ ਕਰਨਾਟਕ ਵਿੱਚ 31 ਜਿਲ੍ਹਿਆਂ ਵਿੱਚ, ਓਡੀਸ਼ਾ ਵਿੱਚ 30 ਜਿਲ੍ਹਿਆਂ ਵਿੱਚ, ਜੰਮੂ ਅਤੇ ਕਸ਼ਮੀਰ ਵਿੱਚ 20 ਜਿਲ੍ਹਿਆਂ ਵਿੱਚ, ਝਾਰਖੰਡ ਵਿੱਚ 24 ਜਿਲ੍ਹਿਆਂ ਵਿੱਚ ਪ੍ਰਸ਼ਾਸਨ ਗਾਓਂ ਕੀ ਔਰ ਆਯੋਜਿਤ ਕੀਤਾ ਗਿਆ।

 

ਪੂਰੇ ਦੇਸ਼ ਵਿੱਚ ਮੁੱਖ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਨੇ ਪ੍ਰਸ਼ਾਸਨ ਗਾਓਂ ਕੀ ਔਰ ਅਭਿਯਾਨ ਵਿੱਚ ਹਿੱਸਾ ਲਿਆ। ਇਸ ਅਭਿਯਾਨ ਦੀ ਅਗਵਾਈ ਪੂਰੇ ਦੇਸ਼ ਵਿੱਚ ਮੁੱਖ ਸਕੱਤਰਾਂ, ਪ੍ਰਸ਼ਾਸਨਿਕ ਸੁਧਾਰ ਦੇ ਪ੍ਰਮੁੱਖ ਸਕੱਤਰਾਂ ਅਤੇ ਜਿਲ੍ਹਾ ਕਲੈਕਟਰਾਂ ਨੇ ਕੀਤੀ। ਸਾਰੇ ਰਾਜਾਂ/ਜਿਲ੍ਹਿਆਂ/ਤਹਿਸੀਲਾਂ/ਪੰਚਾਇਤਾਂ ਵਿੱਚ ਪ੍ਰਸ਼ਾਸਨ ਗਾਓਂ ਕੀ ਔਰ ਕੈਂਪਾਂ ਵਿੱਚ ਲੋਕਾਂ ਨੇ ਬੇਹੱਦ ਉਤਸਾਹ ਨਾਲ ਹਿੱਸਾ ਲਿਆ।

ਸੁਸ਼ਾਸਨ ਸਪਤਾਹ 2024 ਦੇ ਤਹਿਤ 23 ਦਸੰਬਰ, 2024 ਨੂੰ ਨਵੀਂ ਦਿੱਲੀ ਵਿੱਚ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ ਸੁਸ਼ਾਸਨ ਕਾਰਜ ਪ੍ਰਣਾਲੀਆਂ ‘ਤੇ ਨੈਸ਼ਨਲ ਵਰਕਸ਼ਾਪ ਆਯੋਜਿਤ ਕੀਤੀ ਗਈ ਅਤੇ 25 ਦਸੰਬਰ,2024 ਨੂੰ ਨਵੀਂ ਦਿੱਲੀ ਵਿੱਚ ਕਰਮਚਾਰੀ, ਲੋਕ ਸ਼ਿਕਾਇਤ ਅਤੇ ਪੈਨਸ਼ਨ ਵਿਭਾਗ ਦਾ ਸੁਸ਼ਾਸਨ ਦਿਵਸ ਮਨਾਇਆ ਗਿਆ। ਦੋਨਾਂ ਵਰਕਸ਼ਾਪਸ ਵਿੱਚ ਕਰਮਚਾਰੀ, ਲੋਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਮੁੱਖ ਮਹਿਮਾਨ ਸਨ।

ਚੌਥਾ ਸੁਸ਼ਾਸਨ ਸਪਤਾਹ ਪ੍ਰਿੰਟ ਮੀਡੀਆ ਵਿੱਚ ਬਹੁਤ ਪ੍ਰਸਿੱਧ ਰਿਹਾ, ਜਿਸ ਵਿੱਚ 1720 ਪੀਆਈਬੀ ਬਿਆਨ ਜਾਰੀ ਕੀਤੇ ਗਏ ਅਤੇ 6118 ਸ਼ੋਸ਼ਲ ਮੀਡੀਆ ਪੋਸਟ ਕੀਤੇ ਗਏ ਅਤੇ ਲੱਖਾਂ ਭਾਰਤੀ ਨਾਗਰਿਕ ਇਸ ਨਾਲ ਲਾਭ ਹੋਇਆ।

ਇਸ ਦੇ ਨਾਲ ਹੀ ਚੌਥਾ ਸੁਸ਼ਾਸਨ ਸਪਤਾਹ ਅਤੇ ਪ੍ਰਸ਼ਾਸਨ ਗਾਓਂ ਕੀ ਔਰ ਅਭਿਯਾਨ 2024 ਸਫਲਤਾਪੂਰਵਕ ਸਮਾਪਤ ਹੋ ਗਿਆ।

****

ਐੱਨਕੇਆਰ/ਕੇਐੱਸ


(Release ID: 2088436) Visitor Counter : 5


Read this release in: English , Urdu , Hindi , Marathi