ਇਸਪਾਤ ਮੰਤਰਾਲਾ
azadi ka amrit mahotsav

ਲੋਹਾ ਅਤੇ ਸਟੀਲ ਖੇਤਰ ਵਿੱਚ ਊਰਜਾ ਸੁਰੱਖਿਆ ਵਿੱਚ ਉੱਤਮਤਾ (Excellence) ਦੇ ਲਈ ਆਰਆਈਐੱਨਐੱਲ (RINL) ਨੇ ਏਪੀ ਰਾਜ ਊਰਜਾ ਸੁਰੱਖਿਆ ਪੁਰਸਕਾਰ-2024 ਪ੍ਰਤੀਯੋਗਿਤਾ ਵਿੱਚ ਗੋਲਡ ਅਵਾਰਡ ਜਿੱਤਿਆ

Posted On: 26 DEC 2024 3:19PM by PIB Chandigarh

ਵਿਸ਼ਾਖਾਪਟਨਮ ਸਟੀਲ ਪਲਾਂਟ ਦੀ ਕਾਰਪੋਰੇਟ ਇਕਾਈ ਆਰਆਈਐੱਨਐੱਲ (RINL) ਨੇ ਲੋਹਾ ਅਤੇ ਸਟੀਲ ਸ਼੍ਰੇਣੀ ਵਿੱਚ ਊਰਜਾ ਸੰਭਾਲ ਵਿੱਚ ਮਹੱਤਵਪੂਰਨ ਪਹਿਲ ਦੇ ਲਈ ਆਂਧਰਾ ਪ੍ਰਦੇਸ਼ ਦੇ ਰਾਜ ਊਰਜਾ ਸੁਰੱਖਿਆ ਮਿਸ਼ਨ ਦੁਆਰਾ ਆਯੋਜਿਤ ਰਾਜ ਊਰਜਾ ਸੁਰੱਖਿਆ ਪੁਰਸਕਾਰ 2024 ਪ੍ਰਤੀਯੋਗਿਤਾ ਵਿੱਚ ਪ੍ਰਤਿਸ਼ਠਿਤ ‘’ਗੋਲਡ ਅਵਾਰਡ’’ ਜਿੱਤਿਆ ਹੈ। 

ਹਾਲ ਹੀ ਵਿੱਚ ਵਿਜੈਵਾੜਾ ਵਿੱਚ ਆਯੋਜਿਤ ਊਰਜਾ ਸੁਰੱਖਿਆ ਸਪਤਾਹ ਦੇ ਸਮਾਪਤੀ ਸਮਾਰੋਹ ਵਿੱਚ ਆਂਧਰ ਪ੍ਰਦੇਸ਼ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ (ਊਰਜਾ) ਸ਼੍ਰੀ ਕੇ. ਵਿਜੈਆਨੰਦ, ਆਈਏਐੱਸ ਨੇ ਆਰਆਈਐੱਨਐੱਲ (RINL) ਦੇ ਜਨਰਲ ਮੈਨੇਜਰ (ਊਰਜਾ, ਵਾਤਾਵਰਨ ਅਤੇ ਉਪਯੋਗਤਾਵਾਂ) ਸ਼੍ਰੀ ਉੱਤਮ ਬ੍ਰਹਮਾ, ਅਤੇ ਉਪ ਜਨਰਲ ਮੈਨੇਜਰ (ਊਰਜਾ ਪ੍ਰਬੰਧਨ ਵਿਭਾਗ) ਸ਼੍ਰੀ ਵੀਵੀਵੀਐੱਸ ਪੁੱਲਾ ਰੈੱਡੀ ਨੂੰ ਗੋਲਡ ਅਵਾਰਡ ਨਾਲ ਸਨਮਾਨਿਤ ਕੀਤਾ।

ਆਰਆਈਐੱਨਐੱਲ (RINL) ਨੂੰ ਇਹ ਪ੍ਰਤਿਸ਼ਠਿਤ ਗੋਲਡ ਅਵਾਰਡ ਪਿਛਲੇ ਤਿੰਨ ਸਾਲਾਂ ਦੇ ਦੌਰਾਨ ਊਰਜਾ ਸੁਰੱਖਿਆ ਯਤਨਾਂ ਦੇ ਲਾਗੂਕਰਨ ਅਤੇ ਰਹਿੰਦ-ਖੂੰਦ ਊਰਜਾ ਵਿੱਚ ਸਮਰੱਥਾ ਦੇ ਲਈ ਪ੍ਰਦਾਨ ਕੀਤਾ ਗਿਆ। 

 ਆਰਆਈਐੱਨਐੱਲ (RINL) ਦੇ ਸੀਐੱਮਡੀ(ਵਾਧੂ ਚਾਰਜ) ਸ਼੍ਰੀ ਏ.ਕੇ. ਸਕਸੈਨਾ ਨੇ ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਊਰਜਾ ਪ੍ਰਬੰਧਨ ਅਤੇ ਸਹਿਯੋਗੀ ਵਿਭਾਗਾਂ ਨੂੰ ਆਰਆਈਐੱਨਐੱਲ (RINL) ਨੂੰ ਇੱਕ ਵਾਰ ਫਿਰ ਮਾਣ ਦਿਵਾਉਣ ਦੇ ਲਈ ਵਧਾਈ ਦਿੱਤੀ ਗਈ ਹੈ। 

 

ਐੱਮਜੀ/ਕੇਐੱਸਆਰ


(Release ID: 2088434) Visitor Counter : 5


Read this release in: English , Urdu , Hindi , Tamil