ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕ੍ਰਿਸਮਸ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 24 DEC 2024 6:50PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕ੍ਰਿਸਮਸ ਦੀ ਪੂਰਵ ਸੰਧਿਆ ‘ਤੇ ਸਾਰੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਭੇਜੀਆਂ ਹਨ।

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈਕ੍ਰਿਸਮਸ ਦੇ ਉੱਲਾਸਮਈ  ਅਵਸਰ ‘ਤੇ ਮੈਂ ਸਾਰੇ ਭਾਰਤੀਆਂ   ਵਿਸ਼ੇਸ਼ ਕਰਕੇ ਇਸਾਈ ਭਾਈਆਂ ਅਤੇ ਭੈਣਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਇਸ ਪਵਿੱਤਰ ਦਿਨ ਨੂੰ ਮਨਾਉਂਦੇ ਹੋਏਆਓ ਅਸੀਂ ਆਪਣੇ ਜੀਵਨ ਵਿੱਚ ਈਸਾ ਮਸੀਹ ਦੇ ਪ੍ਰੇਮ ਅਤੇ ਸਦਭਾਵ ਦੇ ਸੰਦੇਸ਼ ਨੂੰ ਆਤਮਸਾਤ ਕਰੀਏ। ਭਾਈਚਾਰੇ ਅਤੇ ਸਭ ਦੇ ਕਲਿਆਣ ਦੀਆਂ ਉਨ੍ਹਾਂ ਦੀਆਂ ਸਿੱਖਿਆਵਾਂ ਇੱਕ ਬਿਹਤਰ ਦੁਨੀਆ ਦੇ ਲਈ ਮਾਰਗ ਰੋਸ਼ਨ ਕਰਦੀਆਂ ਰਹਿੰਦੀਆਂ ਹਨ। ਇਹ ਤਿਉਹਾਰ ਸਾਨੂੰ ਏਕਤਾ ਅਤੇ ਸ਼ਾਂਤੀ ਨੂੰ ਹੁਲਾਰਾ ਦੇਣ ਦੇ ਲਈ ਪ੍ਰੇਰਿਤ ਕਰਦਾ ਹੈ।

ਸ਼ਾਂਤੀ  ਦੇ ਇਸ ਮੌਸਮ ਵਿੱਚ,  ਮੈਨੂੰ ਉਮੀਦ  ਹੈ ਕਿ ਦੁਨੀਆ ਭਰ ਵਿੱਚ ਵਿਸ਼ਵਾਸ ਅਤੇ ਖਿਮਾ ਦੀਆਂ ਤਾਕਤਾਂ ਮਜਬੂਤ ਹੋਣਗੀਆਂ ,  ਜਿਸ ਨਾਲ ਲੋਕ ਇੱਕ-ਦੂਸਰੇ  ਦੇ ਕਰੀਬ ਆਉਣਗੇ।

 

 ਰਾਸ਼ਟਰਪਤੀ ਦੇ ਸੰਦੇਸ਼ ਨੂੰ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

***

ਐੱਮਜੇਪੀਐੱਸ


(Release ID: 2087918) Visitor Counter : 6