ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸੰਸਦੀ ਸਵਾਲ: - ਮਹੱਤਵਾਕਾਂਖੀ ਭਾਰਤਮਾਲਾ ਪਰਿਯੋਜਨਾ ਦੀ ਸਥਿਤੀ

Posted On: 18 DEC 2024 1:58PM by PIB Chandigarh

ਭਾਰਤ ਸਰਕਾਰ ਨੇ 2017 ਵਿੱਚ ਭਾਰਤਮਾਲਾ ਪਰਿਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦੇ ਅਧੀਨ ਦੇਸ਼ ਵਿੱਚ ਸੜਕ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਲੌਜਿਸਟਿਕ ਲਾਗਤ ਨੂੰ ਘਟਾਉਣ ਲਈ 34,800 ਕਿਲੋਮੀਟਰ ਲੰਬੇ ਰਾਜਮਾਰਗਾਂ ਅਤੇ ਅਧੂਰੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਸੀ। 31-10-2024 ਤੱਕ, ਕੁੱਲ 26,425 ਕਿਲੋਮੀਟਰ ਲੰਬਾਈ ਵਾਲੀ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 18,714 ਕਿਲੋਮੀਟਰ ਦਾ ਨਿਰਮਾਣ ਕੀਤਾ ਗਿਆ ਹੈ। ਭਾਰਤਮਾਲਾ ਦੇ ਪੜਾਅ- I ਦੇ ਤਹਿਤ ਪ੍ਰੋਜੈਕਟ ਦੀ ਪ੍ਰਗਤੀ ਦਾ ਰਾਜ/ਸੰਘ ਰਾਜ ਅਤੇ ਖੇਤਰ-ਵਾਰ ਵੇਰਵੇ ਨੱਥੀ ਹਨ।

ਭਾਰਤਮਾਲਾ ਪਰਿਯੋਜਨਾ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੂੰ ਰਾਜ-ਵਾਰ ਫੰਡ ਅਲਾਟ ਨਹੀਂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਭਾਰਤਮਾਲਾ ਪਰਿਯੋਜਨਾ ਦੇ ਤਹਿਤ ਐੱਨਐੱਚਏਆਈ ਦੁਆਰਾ ਕੀਤੇ ਗਏ ਕੁੱਲ ਖਰਚੇ 30.11.2024 ਤੱਕ  4.72 ਲੱਖ ਕਰੋੜ ਰੁਪਏ ਹਨ।

ਹੁਣ ਤੱਕ, 424 ਕਿਲੋਮੀਟਰ ਦੀ ਲੰਬਾਈ ਵਾਲੇ 18 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਪੋਰਟ ਅਤੇ ਕੋਸਟਲ ਕਨੈਕਟੀਵਿਟੀ ਰੋਡ ਸ਼੍ਰੇਣੀ ਦੇ ਤਹਿਤ 189 ਕਿਲੋਮੀਟਰ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ। ਭਾਰਤਮਾਲਾ ਯੋਜਨਾ ਦੇ ਤਹਿਤ ਕਲਪਿਤ ਵੱਖ-ਵੱਖ ਪ੍ਰੋਜੈਕਟਸ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਮਿਲ ਨਾਡੂ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ਸਮੇਤ ਵੱਖ-ਵੱਖ ਤੱਟਵਰਤੀ ਰਾਜਾਂ ਵਿੱਚ ਵੱਖ-ਵੱਖ ਪ੍ਰਮੁੱਖ/ਛੋਟੇ ਪੋਰਟਸ ਨੂੰ ਸੰਪਰਕ/ਲਿੰਕਜ ਪ੍ਰਦਾਨ ਕਰ ਰਹੇ ਹਨ।

ਅਨੁਬੰਧ

 

ਮਹੱਤਵਾਕਾਂਖੀ ਭਾਰਤਮਾਲਾ ਪਰਿਯੋਜਨਾ ਦੀ ਸਥਿਤੀ ਬਾਰੇ ਸ਼੍ਰੀ ਪਰਿਮਲ ਨਾਥਵਾਨੀ ਦੁਆਰਾ ਪੁੱਛੇ ਗਏ ਰਾਜ ਸਭਾ ਦੀ ਮਿਤੀ 18/12/2024 ਦੇ ਰਾਜਸਭਾ ਅਨਸਟਾਰਡ ਸਵਾਲ ਨੰਬਰ 2657 ਦੇ ਭਾਗ (ਏ) ਦੇ ਜਵਾਬ ਵਿੱਚ ਸੰਦਰਭ ਅਨੁਬੰਧ।

ਭਾਰਤਮਾਲਾ ਪਰਿਯੋਜਨਾ ਲਈ ਰਾਜਵਾਰ ਪ੍ਰਗਤੀ ਵੇਰਵਾ

ਰਾਜ

ਕੁੱਲ ਲੰਬਾਈ (ਕਿ.ਮੀ.)

ਨਿਰਧਾਰਤ ਲੰਬਾਈ (ਕਿ.ਮੀ.)

31 ਅਕਤੂਬਰ 2024 ਤੱਕ ਪ੍ਰਾਪਤ ਕੀਤਾ ਟੀਚਾ (ਕਿ.ਮੀ.)

ਆਂਧਰਾ ਪ੍ਰਦੇਸ਼

2,525

1,936

994

ਅਸਾਮ

433

431

378

ਬਿਹਾਰ

1,572

1,159

641

ਛੱਤੀਸਗੜ੍ਹ

571

471

221

ਦਿੱਲੀ

203

203

178

ਗੋਆ

26

26

26

ਗੁਜਰਾਤ

1,577

1,194

923

ਹਰਿਆਣਾ

1,058

1,058

870

ਹਿਮਾਚਲ ਪ੍ਰਦੇਸ਼

167

167

113

ਜੰਮੂ ਅਤੇ ਕਸ਼ਮੀਰ

433

251

115

ਝਾਰਖੰਡ

1,000

801

440

ਕਰਨਾਟਕ

2,059

1,603

1,043

ਕੇਰਲ

1,126

708

396

ਮੱਧ ਪ੍ਰਦੇਸ਼

3,063

2,017

1,407

ਮਹਾਰਾਸ਼ਟਰ

3,029

2,174

1,837

ਮਣੀਪੁਰ

635

635

394

ਮੇਘਾਲਿਆ

170

170

107

ਮਿਜ਼ੋਰਮ

593

593

451

ਨਾਗਾਲੈਂਡ

208

208

155

ਓਡੀਸ਼ਾ

1,586

967

871

ਪੰਜਾਬ

1,764

1,553

603

ਰਾਜਸਥਾਨ

2,503

2,360

2,241

ਤਮਿਲ ਨਾਡੂ

2,414

1,476

1,185

ਤੇਲੰਗਾਨਾ

1,719

1,026

746

ਤ੍ਰਿਪੁਰਾ

94

94

68

ਉੱਤਰ ਪ੍ਰਦੇਸ਼

3,127

2,496

1,854

ਉੱਤਰਾਖੰਡ

273

264

146

ਪੱਛਮ ਬੰਗਾਲ

874

385

314

ਕੁੱਲ

34,800

26,425

18,714

 

ਇਹ ਜਾਣਕਾਰੀ ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰਾਜਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। 

*******

ਡੀਐੱਸ/ਏਕੇ


(Release ID: 2087725)
Read this release in: English , Urdu , Hindi , Tamil