ਬਿਜਲੀ ਮੰਤਰਾਲਾ
ਸ਼੍ਰੀ ਮਨੋਹਰ ਲਾਲ ਨੇ ਅੱਜ ਤਿਰੂਵਨੰਤਪੁਰਮ ਵਿੱਚ ਕੇਰਲ ਦੇ ਬਿਜਲੀ ਅਤੇ ਸ਼ਹਿਰੀ ਵਿਕਾਸ ਖੇਤਰ ਦੀ ਸਮੀਖਿਆ ਕੀਤੀ
Posted On:
22 DEC 2024 6:12PM by PIB Chandigarh
ਕੇਂਦਰੀ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਤਿਰੂਵਨੰਤਪੁਰਮ ਦੇ ਹੋਟਲ ਲੀਲਾ ਰਵਿਸ ਵਿੱਚ ਕੇਰਲ ਰਾਜ ਦੇ ਬਿਜਲੀ ਖੇਤਰ ਦੀ ਸਮੀਖਿਆ ਕੀਤੀ।
ਬੈਠਕ ਵਿੱਚ ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਅਤੇ ਕੇਰਲ ਸਰਕਾਰ ਦੇ ਬਿਜਲੀ ਮੰਤਰੀ ਸ਼੍ਰੀ ਕੇ ਕ੍ਰਿਸ਼ਣਨਕੁੱਟੀ ਮੌਜੂਦ ਰਹੇ। ਬੈਠਕ ਵਿੱਚ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ, ਭਾਰਤ ਸਰਕਾਰ ਦੇ ਅਧਿਕਾਰੀ (ਜੀਓਆਈ) ਅਤੇ ਪਾਵਰ ਫਾਇਨਾਂਸ ਕਾਰਪੋਰੇਸ਼ਨ (ਪੀਐੱਫਸੀ) ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।
ਬੈਠਕ ਦੇ ਦੌਰਾਨ ਕੇਰਲ ਬਿਜਲੀ ਖੇਤਰ ਦੇ ਸਮੁੱਚੇ ਦ੍ਰਿਸ਼ ਨਾਲ ਸਬੰਧਿਤ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬਿਜਲੀ ਦੀ ਮੰਗ ਅਤੇ ਸਪਲਾਈ, ਨਵਿਆਉਣਯੋਗ, ਹਾਈਡ੍ਰੋ ਅਤੇ ਪਰਮਾਣੂ ਖੇਤਰ ਅਤੇ ਬਿਜਲੀ ਵੰਡ ਖੇਤਰ ਵਿੱਚ ਸੰਭਾਵਨਾਵਾਂ ਸਮੇਤ ਸਮਰੱਥਾ ਵਾਧੇ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਪੁਨਰਗਠਿਤ ਵੰਡ ਖੇਤਰ ਯੋਜਨਾ (ਆਰਡੀਐੱਸਐੱਸ) ਅਧੀਨ ਐਗਜ਼ੀਕਿਊਸ਼ਨ ਦੇ ਤਹਿਤ ਕਾਰਜਾਂ ਦੀ ਮੌਜੂਦਾ ਸਥਿਤੀ ਅਤੇ ਸੰਭਾਵਿਤ ਕਾਰਜ ਯੋਜਨਾਵਾਂ ਬਾਰੇ ਚਰਚਾ ਕੀਤੀ ਗਈ।
ਰਾਜ ਸਰਕਾਰ ਨੇ ਬਿਜਲੀ ਖੇਤਰ ਨਾਲ ਸਬੰਧਿਤ ਚਿੰਤਾਵਾਂ ਅਤੇ ਭਵਿੱਖ ਦੀ ਮੰਗ ਨੂੰ ਪੂਰਾ ਕਰਨ ਲਈ ਸੰਭਾਵਿਤ ਸਮਾਧਾਨਾਂ ਬਾਰੇ ਜਾਣਕਾਰੀ ਦਿੱਤੀ।
ਕੇਰਲ ਦੇ ਬਿਜਲੀ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਬਿਜਲੀ ਖੇਤਰ ਨਾਲ ਸਬੰਧਿਤ ਮੁੱਦਿਆਂ ਦੇ ਸਬੰਧ ਵਿੱਚ ਕੇਰਲ ਰਾਜ ਦੀ ਸਮੀਖਿਆ ਲਈ ਤਿਰੂਵਨੰਤਪੁਰਮ ਦੀ ਯਾਤਰਾ ਕਰਨ ਲਈ ਮਾਣਯੋਗ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ ਅਤੇ ਰਾਜ ਦੀਆਂ ਚਿੰਤਾਵਾਂ ਨੂੰ ਉਨ੍ਹਾਂ ਦੇ ਸਾਹਮਣੇ ਪ੍ਰਮੁੱਖਤਾ ਨਾਲ ਰੱਖਿਆ। ਉਨ੍ਹਾਂ ਨੇ 500 ਮੈਗਾਵਾਟ ਲਈ ਕੋਲਾ ਲਿੰਕੇਜ ਐਲੋਕੇਸ਼ਨ, ਬੈਟਰੀ ਐਨਰਜੀ ਸਟੋਰੇਜ ਸਿਸਟਮ ਲਈ 135 ਕਰੋੜ ਰੁਪਏ ਦੀ ਵਿਏਬਿਲਟੀ ਗੈਪ ਫੰਡਿੰਗ ਸਪੋਰਟ ਅਤੇ ਐੱਨਟੀਪੀਸੀ ਬੜ੍ਹ (NTPC Barh) ਤੋਂ ਮਾਰਚ 2025 ਤੱਕ ਬਿਜਲੀ ਦੀ ਵੰਡ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
ਮੰਤਰੀ ਨੇ ਐੱਨਟੀਪੀਸੀ ਬੜ੍ਹ (ਕੇਂਦਰੀ ਉਤਪਾਦਨ ਪਲਾਂਟ) ਤੋਂ ਵਾਧੂ ਬਿਜਲੀ ਦੀ ਅਲਾਟਮੈਂਟ ਕਰਨ ਅਤੇ ਜੂਨ 2025 ਤੱਕ ਪਲਾਂਟ ਤੋਂ ਬਿਜਲੀ ਦੀ ਵੰਡ ਲਈ ਸਮੇਂ ਵਧਾਉਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਸਰਕਾਰ ਨੇ ਏਟੀਐਂਡਸੀ ਘਾਟੇ ਨੂੰ ਘੱਟ ਕਰਨ ਦੇ ਲਈ ਲਗਾਤਾਰ ਕੰਮ ਕੀਤਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਰਾਜ ਅਖੁੱਟ ਊਰਜਾ ਨੇ ਵੱਡੇ ਪੱਧਰ ‘ਤੇ ਏਕੀਕਰਣ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਟੇਟ ਡੇਟਾ ਸੈਂਟਰਾਂ ਦੇ ਆਉਣ ਲਈ ਢੁਕਵਾਂ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਮੰਗ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਬਿਜਲੀ ਖੇਤਰ ਵਿੱਚ ਸਮੁੱਚੇ ਸੁਧਾਰ ਲਈ ਹਰ ਸੰਭਵ ਪ੍ਰਯਾਸ ਕਰੇਗਾ।
ਆਪਣੇ ਸਬੰਧੋਨ ਵਿੱਚ ਕੇਂਦਰੀ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਬੈਠਕ ਵਿੱਚ ਆਏ ਸਾਰੇ ਪਤਵੰਤਿਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਉਨ੍ਹਾਂ ਦੇ ਦੌਰੇ ਦੀਆਂ ਸਮੱਸਿਆਵਾਂ ਲਈ ਸਮਾਧਾਨ ਅਤੇ ਰਾਜ ਦੇ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਅਤੇ ਸੁਧਾਰ ਲਈ ਚੁੱਕੇ ਜਾਣ ਵਾਲੇ ਨਵੇਂ ਕਦਮਾਂ ਦੀ ਪਹਿਚਾਣ ਵਿੱਚ ਮਦਦ ਮਿਲੇਗੀ।
ਮਾਣਯੋਗ ਮੰਤਰੀ ਨੇ ਰਾਜ ਨੂੰ ਉਨ੍ਹਾਂ ਪਹਿਲਾਂ ਲਈ ਵਧਾਈ ਦਿੱਤੀ, ਜਿਨ੍ਹਾਂ ਨਾਲ ਵੰਡ ਉਪਯੋਗਿਤਾ ਨੂੰ ਆਪਣੇ ਏਟੀਐਂਡਸੀ ਘਾਟੇ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੀ ਹੈ, ਜਿਸ ਨਾਲ ਅੰਤ ਵਿੱਚ: ਉਪਭੋਗਤਾਵਾਂ ਨੂੰ ਦਿੱਤੀ ਜਾਣ ਵਾਲੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਰਾਜ ਨੂੰ ਵੰਡ ਉਪਯੋਗਤਾਵਾਂ ਦੇ ਸੰਚਿਤ ਨੁਕਸਾਨ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ।
ਮਾਣਯੋਗ ਮੰਤਰੀ ਨੇ ਬਿਜਲੀ ਵੰਡ ਖੇਤਰ ਵਿੱਚ ਸੁਧਾਰ ਲਿਆਉਣ ਅਤੇ ਬਿਜਲੀ ਵੰਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਆਰਡੀਐੱਸਐੱਸ ਦੀ ਭੂਮਿਕਾ ‘ਤੇ ਚਾਣਨਾ ਪਾਇਆ ਅਤੇ ਰਾਜ ਨੂੰ ਆਰਡੀਐੱਸਐੱਸ ਦੇ ਤਹਿਤ ਪ੍ਰਵਾਨਿਤ ਕੰਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਰਾਜ ਨੂੰ ਪੜਾਅਵਾਰ ਢੰਗ ਨਾਲ ਸਮਾਰਟ ਮੀਟਰਿੰਗ ਕਾਰਜ ਸ਼ੁਰੂ ਕਰਨ ਦੀ ਸਲਾਹ ਦਿੱਤੀ, ਜਿਸ ਦੀ ਸ਼ੁਰੂਆਤ ਸਰਕਾਰੀ ਅਦਾਰਿਆਂ ਤੋਂ ਕੀਤਾ ਜਾਵੇਗੀ ਅਤੇ ਉਸ ਤੋਂ ਬਾਅਦ ਵਪਾਰਕ ਅਤੇ ਉਦਯੋਗਿਕ ਉਪਭੋਗਤਾਵਾਂ ਦਾ ਨੰਬਰ ਆਵੇਗਾ। ਤਜਰਬੇ ਅਤੇ ਲਾਭਾਂ ਦੇ ਪ੍ਰਦਰਸ਼ਨ ਦੇ ਅਧਾਰ 'ਤੇ, ਸਮਾਰਟ ਮੀਟਰਾਂ ਨੂੰ ਹੋਰ ਸ਼੍ਰੇਣੀਆਂ ਦੇ ਉਪਭੋਗਤਾਵਾਂ ਦੇ ਲਈ ਵੀ ਸ਼ੁਰੂ ਕੀਤਾ ਜਾ ਸਕਦਾ ਹੈ।
ਮਾਣਯੋਗ ਮੰਤਰੀ ਨੇ ਰਾਜ ਨੂੰ ਮੌਜੂਦਾ ਸਮੇਂ ਵਿੱਚ ਏਪੀਟੀਈਐੱਲ ਦੇ ਸਾਹਮਣੇ ਲੰਬਿਤ ਪਏ ਪ੍ਰੋਜੈਕਟਾਂ ਲਈ ਡੀਬੀਐੱਫਓਓ ਕੰਟਰੈਕਟ ਰੱਦ ਕਰਨ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਰਾਜ ਨੂੰ ਪਰਮਾਣੂ ਊਰਜਾ ਪ੍ਰੋਜੈਕਟ ਲਈ ਸਾਈਟ ਦੀ ਪਹਿਚਾਣ ਕਰਨ ਅਤੇ ਜ਼ਮੀਨ ਅਲਾਟ ਕਰਨ ਵਿੱਚ ਸਹਾਇਤਾ ਕਰਨ ਲਈ ਕਿਹਾ। ਮਾਨਯੋਗ ਮੰਤਰੀ ਨੇ ਬਿਜਲੀ ਮੰਤਰਾਲੇ ਨੂੰ ਵੇਅ ਲੀਵ ਚਾਰਜਿਜ਼ ਨਾਲ ਸਬੰਧਿਤ ਮੁੱਦਿਆਂ ਦੀ ਜਾਂਚ ਕਰਨ ਅਤੇ ਮਾਮਲੇ ਨੂੰ ਰੇਲਵੇ ਮੰਤਰਾਲੇ ਦੇ ਸਾਹਮਣੇ ਉਠਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਨਵੇਂ ਬਿਜਲੀ ਪ੍ਰਾਜੈਕਟਾਂ ਲਈ ਸਿੰਗਲ ਵਿੰਡੋ ਕਲੀਅਰੈਂਸ ਦੇ ਤੰਤਰ ‘ਤੇ ਕੰਮ ਕਰ ਰਹੀ ਹੈ।
ਕੇਂਦਰੀ ਬਿਜਲੀ ਮੰਤਰੀ ਨੇ ਰਾਜ ਦੇ ਸਮੁੱਚੇ ਵਿਕਾਸ ਵਿੱਚ ਭਾਰਤ ਸਰਕਾਰ ਵੱਲੋਂ ਲਗਾਤਾਰ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਰਾਜ ਦੇ ਲੋਕਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ।
*****
ਜੇਐੱਨ/ਐੱਸਕੇ
(Release ID: 2087718)