ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ 23 ਦਸੰਬਰ, 2024 ਨੂੰ ਗੁੱਡ ਗਵਰਨੈਂਸ ਪ੍ਰਥਾਵਾਂ ਬਾਰੇ ਨੈਸ਼ਨਲ ਵਰਕਸ਼ਾਪ ਦਾ ਉਦਘਾਟਨ ਕਰਨਗੇ
ਡਾ. ਜਿਤੇਂਦਰ ਸਿੰਘ, ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਵਿਸ਼ੇਸ਼ ਅਭਿਯਾਨ 4.0 ਦੀ ਮੁਲਾਂਕਣ ਰਿਪੋਰਟ ਜਾਰੀ ਕਰਨਗੇ ਅਤੇ ਵਿਸ਼ੇਸ਼ ਅਭਿਯਾਨ 4.0 ਦੇ ਦੌਰਾਨ ਮੰਤਰਾਲਿਆਂ/ਵਿਭਾਗਾਂ ਦੁਆਰਾ ਸਰਵੋਤਮ ਪ੍ਰਥਾਵਾਂ ‘ਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ
ਵਿਸ਼ੇਸ਼ ਅਭਿਯਾਨ 4.0 ਦੇ ਦੌਰਾਨ ਸਰਵੋਤਮ ਪ੍ਰਥਾਵਾਂ ਦੇ ਪ੍ਰਸਾਰ ਦੇ ਲਈ ਵਰਕਸ਼ਾਪਸ ਵਿੱਚ ਮੰਤਰਾਲਿਆਂ/ਵਿਭਾਗਾਂ ਦੇ 750 ਅਧਿਕਾਰੀ ਹਿੱਸਾ ਲੈਣਗੇ
Posted On:
22 DEC 2024 5:24PM by PIB Chandigarh
ਡਾ. ਜਿਤੇਂਦਰ ਸਿੰਘ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ, ਧਰਤੀ ਵਿਗਿਆਨ ਮੰਤਰਾਲੇ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਪਰਮਾਣੂ ਊਰਜਾ ਅਤੇ ਵਿਭਾਗ ਪੁਲਾੜ ਵਿਭਾਗ, ਭਾਰਤ ਸਰਕਾਰ, 23 ਦਸੰਬਰ 2024 ਨੂੰ ਭੀਮ ਆਡੀਟੋਰੀਅਮ, ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ ਆਯੋਜਿਤ ਹੋਣ ਵਾਲੀ ਗੁੱਡ ਗਵਰਨੈਂਸ ਪ੍ਰਥਾਵਾਂ ‘ਤੇ ਅਧਾਰਿਤ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕਰਨਗੇ। ਉਹ ਮੰਤਰਾਲੇ/ਵਿਭਾਗਾਂ ਦੁਆਰਾ ਸਵੱਛਤਾ ਅਭਿਯਾਨ 4.0 ਦੀ ਸਰਵੋਤਮ ਪ੍ਰਥਾਵਾਂ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਵੀ ਉਦਘਾਟਨ ਕਰਨਗੇ ਅਤੇ ਮੁਲਾਂਕਣ ਰਿਪੋਰਟ ਜਾਰੀ ਕਰਨਗੇ। ਟੈਕਨੋਲੋਜੀ ਸੈਸ਼ਨਾਂ ਨੂੰ ਐੱਮਓਆਰਟੀਐੱਚ ਸਕਤੱਰ, ਡਾਕ ਸਕਤੱਰ, ਐੱਮਈਐੱਸ ਸਕੱਤਰ, ਰੇਲਵੇ ਬੋਰਡ ਸਕੱਤਰ, ਐੱਨਆਈਸੀ ਦੇ ਡਾਇਰੈਕਟਰ ਜਨਰਲ ਅਤੇ ਐੱਨਏਆਈ ਦੇ ਡਾਇਰੈਕਟਰ ਜਨਰਲ ਦੁਆਰਾ ਸੰਬੋਧਨ ਕੀਤਾ ਜਾਵੇਗਾ। ਵਰਕਸ਼ਾਪਸ ਵਿਚਾਰ-ਵਟਾਂਦਰੇ ਵਿੱਚ ਸਾਰੇ ਮੰਤਰਾਲਿਆਂ/ਵਿਭਾਗਾਂ ਦੇ 750 ਅਧਿਕਾਰੀ ਹਿੱਸਾ ਲੈਣਗੇ। ਡੀਏਆਰਪੀਜੀ ਦੁਆਰਾ 2021-2024 ਤੱਕ ਗੁੱਡ ਗਵਰਨੈਂਸ ਪ੍ਰਥਾਵਾਂ ‘ਤੇ ਆਯੋਜਿਤ ਇਹ ਚੌਥੀ ਨੈਸ਼ਨਲ ਵਰਕਸ਼ਾਪ ਹੈ। ਇਹ ਹਰ ਵਰ੍ਹੇ 19 ਦਸੰਬਰ ਤੋਂ 25 ਦਸੰਬਰ ਤੱਕ ਮਨਾਏ ਜਾਣ ਵਾਲੇ ਗੁਡ ਗਵਰਨੈਂਸ ਵੀਕ ਪ੍ਰੋਗਰਾਮਾਂ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੌਥੇ ਗੁੱਡ ਗਵਰਨੈਂਸ ਸਪਤਾਹ ਦੀ ਸਫ਼ਲਤਾ ਦੇ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਗੁੱਡ ਗਵਰਨੈਂਸ ਹੀ ਰਾਸ਼ਟਰ ਦੀ ਤਰੱਕੀ ਦੀ ਕੁੰਜੀ ਹੈ। ਇੱਕ ਪਾਰਦਰਸ਼ੀ, ਕੁਸ਼ਲ ਅਤੇ ਜਵਾਬਦੇਹ ਪ੍ਰਸ਼ਾਸਨ ਪ੍ਰਦਾਨ ਕਰਨਾ ਇੱਕ ਅਹਿਮ ਪਹਿਲੂ ਹੈ, ਜੋ ਲੋਕਾਂ ਦੇ ਸਮੁੱਚੇ ਕਲਿਆਣ ਅਤੇ ਬਿਹਤਰੀ ਦੇ ਲਈ ਕੰਮ ਕਰਦਾ ਹੈ।”
ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ 2 ਤੋਂ 31 ਅਕਤੂਬਰ 2024 ਤੱਕ ਵਿਸ਼ੇਸ਼ ਅਭਿਯਾਨ 4.0,5.97 ਲੱਖ ਦਫ਼ਤਰਾਂ ਵਿੱਚ ਚਲਾਇਆ ਗਿਆ, ਜਿਸ ਵਿੱਚ 25.19 ਲੱਖ ਫਾਈਲਾਂ ਨੂੰ ਹਟਾਇਆ ਗਿਆ, ਸਕਰੈਪ ਨਿਪਟਾਰੇ ਤੋਂ 650.10 ਕਰੋੜ ਰੁਪਏ ਦਾ ਮਾਲੀਆ ਪੈਦਾ ਕੀਤਾ ਅਤੇ 190 ਲੱਖ ਵਰਗ ਫੁੱਟ ਸਥਾਨ ਖਾਲੀ ਹੋਇਆ। ਕੁੱਲ ਮਿਲਾ ਕੇ 4 ਵਿਸ਼ੇਸ਼ ਅਭਿਯਾਨਾਂ ਨੇ 2021-2024 ਦੀ ਮਿਆਦ ਵਿੱਚ ਸਕਰੈਪ ਦੇ ਨਿਪਟਾਰੇ ਤੋਂ 2364 ਕਰੋੜ ਰੁਪਏ ਦਾ ਮਾਲੀਆ ਪੈਦਾ ਕੀਤਾ। ਪ੍ਰਧਾਨ ਮੰਤਰੀ ਨੇ 10 ਨਵੰਬਰ 2024 ਨੂੰ ਐਕਸ 'ਤੇ ਆਪਣੀ ਪੋਸਟ ਵਿੱਚ ਕਿਹਾ,
“ਪ੍ਰਸ਼ੰਸਾਯੋਗ!
ਕੁਸ਼ਲ ਪ੍ਰਬੰਧਨ ਅਤੇ ਸਰਗਰਮ ਕਾਰਵਾਈ ‘ਤੇ ਧਿਆਨ ਕੇਂਦ੍ਰਿਤ ਕਰਨ ਨਾਲ ਇਸ ਪ੍ਰਯਾਸ ਦੇ ਚੰਗੇ ਨਤੀਜੇ ਮਿਲੇ ਹਨ। ਇਹ ਦਿਖਾਉਂਦਾ ਹੈ ਕਿ ਕਿਵੇਂ ਸਾਮੂਹਿਕ ਪ੍ਰਯਾਸਾਂ ਨਾਲ ਸਵੱਛਤਾ ਅਤੇ ਆਰਥਿਕ ਵਿਵੇਕਸ਼ੀਲਤਾ, ਦੋਹਾਂ ਨੂੰ ਉਤਸ਼ਾਹਿਤ ਕਰਕੇ ਸਥਾਈ ਨਤੀਜੇ ਮਿਲ ਸਕਦੇ ਹਨ।''
ਵੇਸਟ ਟੂ ਵੈਲਥ
Waste to Wealth
|

|
ਸਕਰੈਪ ਸਮੱਗਰੀ ਤੋਂ ਬਣਾਈ ਗਈ ਭਗਵਾਨ ਗਣੇਸ਼ ਦੀ 12.5 ਫੁੱਟ ਉੱਚੀ ਮੂਰਤੀ ਰਾਏਪੁਰ, ਰੇਲਵੇ ਮੰਤਰਾਲੇ
|

|

|
ਵੇਸਟ ਤੋਂ ਬਣਾਏ ਗਏ ਐੱਨਐੱਸਜੀ ਹੈਲੀਕਾਪਟਰ ਮਾਡਲ, ਗ੍ਰਹਿ ਮੰਤਰਾਲੇ
|
************
ਐੱਨਕੇਆਰ/ਕੇਐੱਸ
(Release ID: 2087717)
Visitor Counter : 39