ਟੈਕਸਟਾਈਲ ਮੰਤਰਾਲਾ
azadi ka amrit mahotsav

ਮਿਲਕਵੀਡ ਫਾਈਬਰ ਟਿਕਾਊਤਾ ਲਈ ਚਰਚਾ ਦਾ ਵਿਸ਼ਾ ਹੈ ਅਤੇ ਟੈਕਸਟਾਈਲ ਮੰਤਰਾਲਾ ਟਿਕਾਊਤਾ ਅਤੇ ਪਤਾ ਲਗਾਉਣ ਦੀ ਪ੍ਰਤੀਬੱਧਤਾ ਦੇ ਨਾਲ ਅੱਗੇ ਵਧ ਰਿਹਾ ਹੈ: ਗਿਰੀਰਾਜ ਸਿੰਘ


ਗਿਰੀਰਾਜ ਸਿੰਘ ਨੇ ਜਾਪਾਨੀ ਬ੍ਰਾਂਡ ਯੂਨੀਕਲੋ ਨੂੰ ਪ੍ਰਧਾਨ ਮੰਤਰੀ ਦੇ ਮੇਗਾ ਇੰਟੀਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰਾ) ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ

ਭਾਰਤ ਦੇ ਟੈਕਟਾਈਲ ਵਿਕਾਸ ਦਾ ਟੀਚਾ 2030 ਤੱਕ 350 ਬਿਲੀਅਨ ਡਾਲਰ ਦਾ ਬਜ਼ਾਰ ਅਤੇ 100 ਬਿਲੀਅਨ ਡਾਲਰ ਨਿਰਯਾਤ ਹੈ

Posted On: 17 DEC 2024 11:34AM by PIB Chandigarh

ਮਾਣਯੋਗ ਟੈਕਸਟਾਈਲ ਮੰਤਰੀ ਨੇ ਇਨਵੈਸਟ ਇੰਡੀਆ ਰਾਹੀਂ ਯੂਨੀਕਲੋ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ, ਜਿਸ ਵਿੱਚ ਭਾਰਤ ਦੇ ਟੈਕਸਟਾਈਲ ਖੇਤਰ ਨੂੰ ਮਜ਼ਬੂਤ ਕਰਨ ਲਈ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਗਈ। ਇਹ ਮੀਟਿੰਗ, ਜਾਪਾਨੀ ਬ੍ਰਾਂਡ ਯੂਨੀਕਲੋ ਦੀ ਮਾਣਯੋਗ ਪ੍ਰਧਾਨ ਮੰਤਰੀ ਦੇ ਨਾਲ ਪਹਿਲਾ ਹੋ ਚੁੱਕੀ ਗੱਲਬਾਤ ਦੇ ਬਾਅਦ ਹੋਈ ਹੈ।

ਇਸ ਮੀਟਿੰਗ ਵਿੱਚ ਉਨ੍ਹਾਂ ਨੇ ਕਪਾਹ ਉਤਪਾਦਨ ਸਮਰੱਥਾਵਾਂ, ਉਤਪਾਦਕਤਾ ਅਤੇ ਗੁਣਵੱਤਾ ਨੂੰ ਵਧਾਉਣ ਲਈ ਭਾਰਤ ਦੀ ਟੈਕਸਟਾਈਲ ਇੰਡਸਟ੍ਰੀ ਵਿੱਚ ਸਹਿਯੋਗ ਕਰਨ ਦੀ ਗਹਿਰੀ ਦਿਲਚਸਪੀ ਸਾਹਮਣੇ ਆਈ ਸੀ। ਇਹ ਮੀਟਿੰਗ ਯੂਨੀਕਲੋ ਦੇ ਵਿਜ਼ਨ ਅਤੇ ਗਲੋਬਲ ਤੌਰ ‘ਤੇ ਮੁਕਾਬਲੇਬਾਜ਼ੀ ਅਤੇ ਟਿਕਾਊ ਟੈਕਸਟਾਈਲ ਸੈਕਟਰ ਨੂੰ ਹੁਲਾਰਾ ਦੇਣ ਦੇ ਭਾਰਤ ਦੇ ਟੀਚੇ ਦੇ ਨਾਲ ਤਾਲਮੇਲ ਨੂੰ ਰੇਖਾਂਕਿਤ ਕਰਦੀ ਹੈ।

ਦੇਸ਼ ਭਰ ਵਿੱਚ 15 ਸਟੋਰਾਂ ਰਾਹੀਂ 31 ਮਾਰਚ, 2024 ਤੱਕ 814 ਕਰੋੜ ਰੁਪਏ ਦੇ ਰਿਟੇਲ ਰੈਵੇਨਿਊ ਦੇ ਨਾਲ, ਯੂਨੀਕਲੋ ਨੇ 30 ਪ੍ਰਤੀਸ਼ਤ ਦੀ ਮਜ਼ਬੂਤ ਵਾਧਾ ਦਰ ਦਾ ਪ੍ਰਦਰਸ਼ਨ ਕੀਤਾ ਹੈ, ਜੋ ਭਾਰਤ ਵਿੱਚ ਪ੍ਰਚੂਨ ਅਤੇ ਟੈਕਸਟਾਈਲ ਈਕੋ-ਸਿਸਟਮ ਵਿੱਚ ਮਹੱਤਵਪੂਰਨ ਯੋਗਦਾਨ ਹੈ। 9 ਵਿਕਰੇਤਾਵਾਂ ਤੋਂ ਪ੍ਰਾਪਤ 18 ਸਵਿੰਗ ਫੈਕਟਰੀਆਂ ਅਤੇ 6 ਫੈਬ੍ਰਿਕ ਮਿਲਾਂ ਦੇ ਨਾਲ ਸਹਿਯੋਗ ਸਮੇਤ ਉਨ੍ਹਾਂ ਦੇ ਸੰਚਾਲਨ, ਕੱਪੜਿਆਂ ਵਿੱਚ ਗੁਣਵੱਤਾ ਅਤੇ ਇਨੋਵੇਸ਼ਨ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।

ਯੂਨੀਕਲੋ ਨੇ ਭਾਰਤ ਵਿੱਚ ਕਪਾਹ ਉਤਪਾਦਨ ਸਮਰੱਥਾ, ਉਤਪਾਦਕਤਾ ਅਤੇ ਗੁਣਵੱਤਾ ਨੂੰ ਵਧਾਉਣ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ। ਦੁਨੀਆ ਦੇ ਸਭ ਤੋਂ ਵੱਡੇ ਕਪਾਹ ਉਤਪਾਦਕ ਦੇ ਰੂਪ ਵਿੱਚ, 11.9 ਮਿਲੀਅਨ ਹੈਕਟੇਅਰ ਤੋਂ ਵਧ ਜ਼ਮੀਨ ‘ਤੇ ਖੇਤੀ ਕਰਨ ਵਾਲਾ ਭਾਰਤ ਅਜਿਹੀਆਂ ਪਹਿਲਾਂ ਲਈ ਆਦਰਸ਼ ਸਥਿਤੀਆਂ ਪ੍ਰਦਾਨ ਕਰਦਾ ਹੈ। ਭਾਰਤ ਪਹਿਲਾਂ ਤੋਂ ਹੀ ਅਕੋਲਾ ਵਿੱਚ ਉੱਚ ਘਣਤਾ ਵਾਲੇ ਗੁਣਵੱਤਾ ਵਾਲੇ ਬੀਜਾਂ ਦਾ ਉਪਯੋਗ ਕਰ ਰਿਹਾ ਹੈ, ਜਿੱਥੇ ਉਤਪਾਦਕਤਾ ਦਾ ਪੱਧਰ 1,500 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੱਕ ਹੈ। ਕੰਪਨੀ ਦਾ ਪਾਇਲਟ ਪ੍ਰੋਜੈਕਟ ਵੀ ਇਸੇ ਤਰ੍ਹਾਂ ਦੀ ਤਰਜ਼ ‘ਤੇ ਕੰਮ ਕਰ ਰਿਹਾ ਹੈ, ਜਿੱਥੇ ਉਤਪਾਦਕਤਾ ਅਤੇ ਗੁਣਵੱਤਾ ਦਾ ਪੱਧਰ 1,000 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੱਕ ਹੈ। ਮੰਤਰਾਲਾ ਇਸ ਪਹਿਲ ਨੂੰ ਅੱਗੇ ਵਧਾਉਣ ਲਈ ਜ਼ਮੀਨ ਲਈ ਯੂਨੀਕਲੋ ਦੀ ਅਪੀਲ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ, ਜੋ ਭਾਰਤ ਨੂੰ ਉੱਚ ਗੁਣਵੱਤਾ ਵਾਲੇ ਕਪਾਹ ਸਰੋਤ ਲਈ ਇੱਕ ਗਲੋਬਲ ਸੈਂਟਰ ਬਣਾਉਣ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਲਿਆਉਂਦਾ ਹੈ।

ਭਾਰਤ ਦੇ ਕੱਪੜਾ ਵਿਕਾਸ ਟੀਚਿਆਂ ਦੇ ਅਨੁਰੂਪ, 2030 ਤੱਕ 350 ਬਿਲੀਅਨ ਡਾਲਰ ਦੇ ਬਜ਼ਾਰ ਆਕਾਰ ਅਤੇ 100 ਬਿਲੀਅਨ ਡਾਲਰ ਦੇ ਨਿਰਯਾਤ ਤੱਕ ਪਹੁੰਚਣ ਲਈ, ਮੰਤਰਾਲੇ ਨੇ ਪ੍ਰਧਾਨ ਮੰਤਰੀ ਦੇ ਮੇਗਾ ਇੰਟੀਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰਾ) ਪਾਰਕਾਂ ਵਿੱਚ ਨਿਵੇਸ਼ ਕਰਨ ਲਈ ਯੂਨੀਕਲੋ ਨੂੰ ਸੱਦਾ ਦਿੱਤਾ ਹੈ। ਇਹ ਪਾਰਕ ਬਿਲਡ-ਟੂ-ਸੂਟ ਮਾਡਲ ਦੇ ਨਾਲ ਕੰਮ ਕਰਨ ਲਈ ਬਿਲਕੁਲ ਤਿਆਰ ਈਕੋਸਿਸਟਮ ਪ੍ਰਦਾਨ ਕਰਦੇ ਹਨ, ਜੋ ਟਿਕਾਊ ਅਤੇ ਕੁਸ਼ਲ ਸੰਚਾਲਨ ਦੀ ਚਾਹੁਣ ਵਾਲੀਆਂ ਕੰਪਨੀਆਂ ਲਈ ਨਿਰਵਿਘਨ ਏਕੀਕਰਣ ਸੁਨਿਸ਼ਚਿਤ ਕਰਦਾ ਹੈ।

ਫਰਵਰੀ ਵਿੱਚ ਹੋਣ ਵਾਲੇ ਆਗਾਮੀ “ਭਾਰਤ ਟੈਕਸ” ਗਲੋਬਲ ਟੈਕਸਟਾਈਲ ਐਕਸਪੋ ਵਿੱਚ ਯੂਨੀਕਲੋ ਦੀ ਭਾਗੀਦਾਰੀ ਟੈਕਸਟਾਈਲ ਖੇਤਰ ਵਿੱਚ ਇਨੋਵੇਸ਼ਨ, ਸਥਿਰਤਾ ਅਤ ਟ੍ਰੈਸੇਬਿਲਿਟੀ ਨੂੰ ਹੁਲਾਰਾ ਦੇਣ ਦੀ ਸਾਂਝੀ ਪ੍ਰਤੀਬੱਧਤਾ ਨੂੰ ਹੋਰ ਅਧਿਕ ਰੇਖਾਂਕਿਤ ਕਰੇਗੀ। ਗਲੋਬਲ ਧਿਆਨ ਟਿਕਾਊ ਅਤੇ ਪਤਾ ਲਗਾਉਣ ਯੋਗ ਤੌਰ-ਤਰੀਕਿਆਂ ‘ਤੇ ਕੇਂਦ੍ਰਿਤ ਹੋਣ ਦੇ ਨਾਲ, ਮੰਤਰਾਲੇ ਨੇ, ਯੂਨੀਕਲੋ ਨੂੰ ਖੋਜ ਅਤੇ ਵਿਕਾਸ ਪ੍ਰਯਾਸਾਂ ਨੂੰ ਨਵੇਂ ਕੁਦਰਤੀ ਰੇਸ਼ਿਆਂ ਵਿੱਚ ਵਿਸਤਾਰਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ, ਜਿਸ ਵਿੱਚ ਇਸ ਮਹੱਤਵਪੂਰਨ ਖੇਤਰ ਵਿੱਚ ਭਾਰਤ ਦੀਆਂ ਆਪਣੀਆਂ ਪਹਿਲਾਂ ਦੇ ਨਾਲ ਮਿਲਕਵੀਡ ਫਾਈਬਰ ਵੀ ਸ਼ਾਮਲ ਹੈ।

ਮੰਤਰਾਲੇ ਦਾ ਮੰਨਣਾ ਹੈ ਕਿ ਇਹ ਸਾਂਝੇਦਾਰੀ ਭਾਰਤ ਦੀ ਸੰਪੂਰਨ ਟੈਕਸਟਾਈਲ ਵੈਲਿਊ ਚੇਨ ਨੂੰ ਮਜ਼ਬੂਤ ਕਰੇਗੀ, ਮਹਿਲਾਵਾਂ ਦੀ ਅਗਵਾਈ ਵਾਲੀ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ ਅਤੇ ਇਸ ਨਾਲ ਗਲੋਬਲ ਪਲੈਟਫਾਰਮ ‘ਤੇ ਟੈਕਸਟਾਈਲ ਸੈਕਟਰ ਵਿੱਚ ਭਾਰਤ ਦੀ ਭੂਮਿਕਾ ਮੋਹਰੀ ਹੋ ਜਾਵੇਗੀ।

*********

ਡੀਐੱਸਕੇ


(Release ID: 2085898) Visitor Counter : 10