ਟੈਕਸਟਾਈਲ ਮੰਤਰਾਲਾ
“ਵਿਰਾਸਤ”- ਭਾਰਤ ਦੀਆਂ ਹੱਥ ਨਾਲ ਬੁਣੀਆਂ ਸਾੜੀਆਂ ਦਾ ਉਤਸਵ
ਨਵੀਂ ਦਿੱਲੀ ਦੇ ਜਨਪਥ ਸਥਿਤ ਨੈਸ਼ਨਲ ਸੈਂਟਰ ਫਾਰ ਹੈਰੀਟੇਜ਼ ਟੈਕਸਟਾਈਲ (ਹੈਂਡਲੂਮ ਹਾਟ)ਵਿੱਚ ਹੈਂਡਲੂਮ ਸਾੜੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ
Posted On:
16 DEC 2024 9:25PM by PIB Chandigarh
ਕੇਂਦਰੀ ਟੈਕਸਟਾਇਲ ਮੰਤਰਾਲੇ ਦੇ ਸਕੱਤਰ ਨੇ ਨਵੀਂ ਦਿੱਲੀ ਦੇ ਜਨਪਥ ਵਿੱਚ ਸਥਿਤ ਹੈਂਡਲੂਮ ਹਾਟ ਵਿੱਚ ‘ਵਿਰਾਸਤ ਸਾੜੀ ਮਹੋਤਸਵ 2024’ ਦੇ ਤੀਸਰੇ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਦੇ ਤਹਿਤ ਭਾਰਤ ਦੇ ਵਿਭਿੰਨ ਹਿੱਸਿਆਂ ਦੀਆਂ ਹੈਂਡਲੂਮ ਸਾੜੀਆਂ ਆਕਰਸ਼ਣ ਦੇ ਕੇਂਦਰ ਵਿੱਚ ਰਹਿਣਗੀਆਂ। ਇਹ ਆਯੋਜਨ ਦੇਸ਼ ਦੇ ਹੈਂਡਲੂਮ ਬੁਣਕਰਾਂ, ਸਾੜੀ ਡਿਜ਼ਾਈਨਰਾਂ, ਸਾੜੀ ਪ੍ਰੇਮੀਆਂ ਅਤੇ ਖਰੀਦਦਾਰਾਂ ਨੂੰ ਇਕੱਠਿਆਂ ਲਿਆਏਗਾ। ਇਸ ਪ੍ਰੋਗਰਾਮ ਵਿੱਚ ਭਾਰਤ ਦੀ ਹੈਂਡਲੂਮ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਸ ਆਯੋਜਨ ਦਾ ਉਦੇਸ਼ ਹੈਂਡਲੂਮ ਸੈਕਟਰ ਦੀ ਪਰੰਪਰਾ ਅਤੇ ਉਸ ਦੀ ਸਮਰੱਥਾ ਨੂੰ ਪਹਿਚਾਣਨਾ ਹੈ। ਇਸ ਆਯੋਜਨ ਨਾਲ ਸਾੜੀ ਬੁਣਾਈ ਦੀ ਸਦੀਆਂ ਪੁਰਾਣੀ ਪਰੰਪਰਾ ‘ਤੇ ਨਵੇਂ ਸਿਰ੍ਹੇ ਤੋਂ ਧਿਆਨ ਕੇਂਦ੍ਰਿਤ ਕਰਨ ਅਤੇ ਇਸ ਦੇ ਮਾਧਿਅਮ ਨਾਲ ਹੈਂਡਲੂਮ ਕਮਿਊਨਿਟੀ ਦੀ ਆਮਦਨ ਵਿੱਚ ਸੁਧਾਰ ਆਉਣ ਦੀ ਸੰਭਾਵਨਾ ਹੈ।
ਇਸ ਆਯੋਜਨ ਦੇ ਪ੍ਰਮੁੱਖ ਆਕਰਸ਼ਣਂ:
-
ਹੱਥ ਨਾਲ ਬੁਣੀਆਂ ਹੋਈਆਂ ਸਾੜੀਆਂ ਦੀ ਰਿਟੇਲ ਵਿਕਰੀ ਲਈ 90 ਸਟਾਲਾਂ (ਹੈਂਡਲੂਮ ਅਤੇ ਹੈਂਡੀਕ੍ਰਾਫਟ ਦੀ ਪ੍ਰਤੀਨਿਧਤਾ ਕਰਦੇ 23 ਰਾਜਾਂ ਤੋਂ)
-
73 ਹੈਂਡਲੂਮ (18 ਰਾਜਾਂ ਤੋਂ)
-
18 ਹੈਂਡੀਕ੍ਰਾਫਟਸ (14 ਰਾਜਾਂ ਤੋਂ)
-
ਭਾਰਤ ਦੀਆਂ ਉੱਤਮ ਹੈਂਡਲੂਮ ਸਾੜੀਆਂ ਦਾ ਕਿਊਰੇਟਿਡ ਥੀਮ ਪ੍ਰਦਰਸ਼ਨ
-
ਲਾਈਵ ਲੂਮ ਅਤੇ ਕ੍ਰਾਫਟ ਦੀ ਪ੍ਰਦਰਸ਼ਨੀ
-
ਸਾੜੀਆਂ ਅਤੇ ਸਸਟੇਨੇਬਿਲਿਟੀ ‘ਤੇ ਵਰਕਸ਼ਾਪਸ ਅਤੇ ਸੰਵਾਦ
-
ਭਾਰਤ ਦੇ ਲੋਕ ਨ੍ਰਿਤ
-
ਸੁਆਦੀ ਖੇਤਰੀ ਵਿਅੰਜਨ ਆਦਿ
ਕੇਂਦਰ ਸਰਕਾਰ ਦਾ ਟੈਕਸਟਾਇਲ ਮੰਤਰਾਲਾ 15 ਤੋਂ 28 ਦਸੰਬਰ 2024 ਤੱਕ ਨਵੀਂ ਦਿੱਲੀ ਦੇ ਜਨਪਥ ਸਥਿਤ ਹੈਂਡਲੂਮ ਹਾਟ ਵਿੱਚ ‘ਵਿਰਾਸਤ ਸਾੜੀ ਮਹੋਤਸਵ 2024’ ਦਾ ਆਯੋਜਨ ਕਰ ਰਿਹਾ ਹੈ। 2022-23 ਅਤੇ 2023-24 ਵਿੱਚ ਇਸ ਆਯੋਜਨ ਵਿੱਚ ਵਿਭਿੰਨ ਉਮਰ-ਵਰਗਾਂ ਦੇ ਲਗਭਗ 20,000 ਲੋਕਾਂ ਨੇ ਹਿੱਸਾ ਲਿਆ ਸੀ।
ਹੈਂਡਲੂਮ ਸੈਕਟਰ ਸਾਡੇ ਦੇਸ਼ ਦੀ ਸਮ੍ਰਿੱਧ ਅਤੇ ਵਿਵਿਧ ਸੱਭਿਆਚਾਰਕ ਵਿਰਾਤਸ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਇਹ ਵੱਡੀ ਸੰਖਿਆ ਵਿੱਚ ਲੋਕਾਂ ਦੇ ਖਾਸ ਕਰਕੇ ਮਹਿਲਾਵਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਵਾਲੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹੈ। ਭਾਰਤ ਦਾ ਹੈਂਡਲੂਮ ਸੈਕਟਰ 35 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਹੈਂਡਲੂਮ ਬੁਣਾਈ ਦੀ ਕਲਾ ਦੇ ਨਾਲ ਪਰੰਪਰਾਗਤ ਕਦਰਾਂ-ਕੀਮਤਾਂ ਹਨ ਅਤੇ ਹਰੇਕ ਖੇਤਰ ਵਿੱਚ ਸ਼ਾਨਦਾਰ ਕਿਸਮਾਂ ਹਨ। ਵੈਂਕਟਗਿਰੀ, ਉੱਪਦਾ ਜਾਮਦਾਨੀ, ਮੰਗਲਗਿਰੀ, ਤੁਸ਼ਾਰ, ਮੁਗਾ, ਮੇਖੇਲਾ ਚਾਦਰ, ਕੋਟਾ ਡੋਰੀਆ, ਤੰਗੇਲ, ਗੁਜਰਾਤ ਇੱਕਟ, ਪਟੋਲਾ, ਕੱਛੀ ਪਸ਼ਮੀਨਾ, ਪੋਚਮਪੱਲੀ, ਨਾਰਾਇਣਪੇਟ, ਗੜਵਾਲ, ਚੰਦੇਰੀ ਕੌਟਨ ਅਤੇ ਸਿਲਕ, ਸੰਭਲਪੁਰੀ, ਕੋਟਪਾੜ, ਕਰਵਾਥ ਕਾਟੀ, ਮੋਇਰਾਂਗ ਫੀ, ਬਨਾਰਸੀ ਬ੍ਰੋਕੇਡ, ਤਨਛੋਈ, ਭਾਗਲਪੁਰੀ ਸਿਲਕ, ਬਲੌਕ ਪ੍ਰਿੰਟਿਡ ਸਾੜੀਆਂ ਵਿਸ਼ੇਸ਼ ਕਲਾ, ਬੁਣਾਈ, ਡਿਜ਼ਾਈਨ ਅਤੇ ਰਵਾਇਤੀ ਨਮੂਨਿਆਂ ਨਾਲ ਪੂਰੀ ਦੁਨੀਆ ਨੂੰ ਆਕਰਸ਼ਿਤ ਕਰਦਾ ਹੈ।
ਭਾਰਤ ਸਰਕਾਰ ਨੇ ਹੈਂਡਲੂਮ ਲਈ ਵੱਖ-ਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿੱਚ ਜ਼ੀਰੋ ਡਿਫੈਕਟ ਅਤੇ ਵਾਤਾਵਰਣ ‘ਤੇ ਜ਼ੀਰੋ ਪ੍ਰਭਾਵ ਵਾਲੇ ਉੱਚ ਗੁਣਵੱਤਾ ਉਤਪਾਦਾਂ ਦੀ ਬ੍ਰਾਂਡਿੰਗ ਕੀਤੀ ਜਾਂਦੀ ਹੈ ਤਾਕਿ ਉਤਪਾਦਾਂ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਨ ਦੇ ਇਲਾਵਾ ਇਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਅਤੇ ਇੱਕ ਵੱਖਰੀ ਪਹਿਚਾਣ ਦਿੱਤੀ ਜਾ ਸਕੇ। ਇਹ ਖਰੀਦਦਾਰ ਦੇ ਲਈ ਇੱਕ ਗਰੰਟੀ ਵੀ ਹੈ ਕਿ ਖਰੀਦਿਆ ਜਾ ਰਿਹਾ ਉਤਪਾਦ ਅਸਲ ਵਿੱਚ ਹੱਥ ਨਾਲ ਤਿਆਰ ਹੈ। ਪ੍ਰਦਰਸ਼ਨੀ ਵਿੱਚ ਸਾਰੇ ਪ੍ਰਦਰਸ਼ਕਾਂ ਨੂੰ ਆਪਣੇ ਉਤਕ੍ਰਿਸ਼ਟ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ ਅਤੇ ਇਸ ਪ੍ਰਕਾਰ ਹੈਂਡਲੂਮ ਸਾੜੀਆਂ ਲਈ ਬਜ਼ਾਰ ਅਤੇ ਇਸ ਨਾਲ ਜੁੜੇ ਲੋਕਾਂ ਦੀ ਆਮਦਨ ਵਿੱਚ ਸੁਧਾਰ ਕਰਨ ਦਾ ਟੀਚਾ ਰੱਖਿਆ ਗਿਆ ਹੈ।
‘ਵਿਰਾਸਤ-ਮੇਰੀ ਸਾੜੀ ਮੇਰਾ ਅਭਿਆਨ’ ਸਾੜੀ ਮਹੋਤਸਵ ਅਤੇ ਪ੍ਰਦਰਸ਼ਨੀ 15 ਤੋਂ 28 ਦਸੰਬਰ 2024 ਤਕ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਜਨਤਾ ਦੇ ਲਈ ਖੁੱਲ੍ਹੀ ਰਹੇਗੀ।
#MySariMyPride, #MyProductMyPride,
ਵਧੇਰੇ ਜਾਣਕਾਰੀ ਦੇ ਲਈ ਕਿਰਪਾ ਕਰਕੇ ਐੱਨਐੱਚਡੀਸੀ ਨਾਲ ਸੰਪਰਕ ਕਰੋ; ਈ-ਮੇਲ silkfab@nhdc.org.in; ਫੋਨ: 0120-2329600
*****
ਡੀਐੱਸਕੇ
(Release ID: 2085570)
Visitor Counter : 15