ਰੇਲ ਮੰਤਰਾਲਾ
ਗਤੀ ਸ਼ਕਤੀ ਵਿਸ਼ਵਵਿਦਿਆਲਿਆ ਅਤੇ ਭਾਰਤੀ ਜਲ ਸੈਨਾ ਨੇ ਲੌਜਿਸਟਿਕਸ ਸਬੰਧੀ ਸਿੱਖਿਆ, ਖੋਜ ਅਤੇ ਟ੍ਰੇਨਿੰਗ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
ਲੌਜਿਸਟਿਕਸ ਮੁਹਾਰਤ ਵਧਾਉਣ, ਕਾਰਜਕਾਰੀ ਟ੍ਰੇਨਿੰਗ ਅਤੇ ਰਾਸ਼ਟਰੀ ਵਿਕਾਸ ਯੋਜਨਾਵਾਂ ਦਾ ਸਮਰਥਨ ਕਰਨ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ
ਇਹ ਸਾਂਝੇਦਾਰੀ ਆਤਮਨਿਰਭਰ ਭਾਰਤ ਅਤੇ ਸੰਚਾਲਨ ਕੁਸ਼ਲਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ
ਭਾਰਤੀ ਜਲ ਸੈਨਾ ਨੇ ਅਤਿਆਧੁਨਿਕ ਲੌਜਿਸਟਿਕਸ ਸਮਾਧਾਨਾਂ ਦੇ ਲਈ ਗਤੀ ਸ਼ਕਤੀ ਵਿਸ਼ਵਵਿਦਿਆਲਿਆ ਦੀ ਮੁਹਾਰਤ ਦਾ ਲਾਭ ਉਠਾਇਆ
Posted On:
16 DEC 2024 6:44PM by PIB Chandigarh
ਗਤੀ ਸ਼ਕਤੀ ਵਿਸ਼ਵਵਿਦਿਆਲਿਆ, ਵਡੋਦਰਾ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਜਲ ਸੈਨਾ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤੀ ਜਲ ਸੈਨਾ ਦੇ ਲਈ ਲੌਜਿਸਟਿਕਸ ਨਾਲ ਸਬੰਧੀ ਸਿੱਖਿਆ, ਖੋਜ ਅਤੇ ਟ੍ਰੇਨਿੰਗ ਨੂੰ ਵਧਾਉਣਾ ਹੈ।
ਵਾਈਸ ਐਡਮਿਰਲ ਦੀਪਕ ਕਪੂਰ (ਭਾਰਤੀ ਜਲ ਸੈਨਾ ਦੇ ਲੌਜਿਸਟਿਕਸ ਕੰਟੋਰਲਰ) ਅਤੇ ਪ੍ਰੋਫੈਸਰ ਮਨੋਜ ਚੌਧਰੀ (ਗਤੀ ਸ਼ਕਤੀ ਵਿਸ਼ਵਵਿਦਿਆਲਿਆ ਦੇ ਚਾਂਸਲਰ) ਦੁਆਰਾ ਹਸਤਾਖਰ ਇਹ ਸਮਝੌਤਾ ਭਾਰਤੀ ਜਲ ਸੈਨਾ ਦੀ ਲੌਜਿਸਟਿਕਸ ਸਮੱਰਥਾਵਾਂ ਅਤੇ ਸੰਚਾਲਨ ਕੁਸ਼ਲਤਾ ਨੂੰ ਵਧਾਉਣ ਵਿੱਚ ਇੱਕ ਪ੍ਰਮੁੱਖ ਮੀਲ ਪੱਥਰ ਹੈ।
ਇਹ ਸਹਿਯੋਗ ਸਪਲਾਈ ਚੇਨ ਮੈਨਜਮੈਂਟ, ਮਲਟੀ ਮਾਡਲ ਟ੍ਰਾਂਸਪੋਰਟੇਸ਼ਨ ਅਤੇ ਲੌਜਿਸਟਿਕਸ ਵਿੱਚ ਸਥਿਰਤਾ ‘ਤੇ ਧਿਆਨ ਕੇਂਦ੍ਰਿਤ ਕਰਕੇ ਭਾਰਤੀ ਜਲ ਸੈਨਾ ਦੇ ਲੌਜਿਸਟਿਕਸ ਢਾਂਚੇ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ। ਇਹ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ 2021 ਅਤੇ ਰਾਸ਼ਟਰੀ ਲੌਜਿਸਟਿਕਸ ਨੀਤੀ 2022 ਜਿਹੀਆਂ ਰਾਸ਼ਟਰੀ ਵਿਕਾਸ ਪਹਿਲਾਂ ਦੇ ਨਾਲ ਵੀ ਮੇਲ ਖਾਂਦਾ ਹੈ।
ਇਹ ਸਹਿਮਤੀ ਪੱਤਰ ਏਆਈ ਐਪਲੀਕੇਸ਼ਨਾਂ, ਪੂਰਵ ਅਨੁਮਾਨ ਵਿਸ਼ਲੇਸ਼ਣ ਅਤੇ ਬਲਾਕਚੇਨ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਮੁਹਾਰਤ ਅਤੇ ਕੇਸ ਸਟੱਡੀ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਤਾਕਿ ਲੌਜਿਸਟਿਕਸ ਪ੍ਰਥਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ। ਭਾਰਤੀ ਜਲ ਸੈਨਾ ਦੇ ਕੁਝ ਅਧਿਕਾਰੀਆਂ ਨੂੰ ਗਤੀ ਸ਼ਕਤੀ ਵਿਸ਼ਵਵਿਦਿਆਲਿਆ (ਜੀਐੱਸਵੀ) ਵਿੱਚ ਅਕਾਦਮਿਕ ਡਿਗਰੀ ਹਾਸਲ ਕਰਨ ਦਾ ਅਵਸਰ ਮਿਲੇਗਾ, ਨਾਲ ਹੀ ਉਨ੍ਹਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਗਏ ਪ੍ਰਬੰਧਨ ਵਿਕਾਸ ਪ੍ਰੋਗਰਾਮ ਵੀ ਹੋਣਗੇ।
ਭਾਰਤੀ ਸੈਨਾ ਅਤੇ ਭਾਰਤੀ ਹਵਾਈ ਸੈਨਾ ਦੇ ਨਾਲ ਆਪਣੀ ਮੌਜੂਦਾ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਹੋਏ, ਗਤੀ ਸ਼ਕਤੀ ਵਿਸ਼ਵਵਿਦਿਆਲਿਆ ਹੁਣ ਤਿੰਨਾਂ ਰੱਖਿਆ ਸੇਵਾਵਾਂ ਦੀ ਸਿੱਖਿਆ ਅਤੇ ਖੋਜ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਟ੍ਰਾਂਸਪੋਰਟੇਸ਼ਨ ਅਤੇ ਲੌਜਿਸਟਿਕਸ ‘ਤੇ ਯੂਨੀਵਰਸਿਟੀ ਦਾ ਮੁੱਖ ਧਿਆਨ ਇਸ ਨੂੰ ਇਸ ਮਹੱਤਵਪੂਰਨ ਖੇਤਰ ਵਿੱਚ ਕੌਸ਼ਲ ਵਿਕਾਸ ਅਤੇ ਇਨੋਵੇਸ਼ਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਰੱਖਦਾ ਹੈ।
ਵਾਈਸ ਐਡਮਿਰਲ ਦੀਪਕ ਕਪੂਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸਹਿਯੋਗ ਜਲ ਸੈਨਾ ਨੂੰ ਐਡਵਾਂਸਡ ਲੌਜਿਸਟਿਕਸ ਸਮਰੱਥਾਵਾਂ ਅਤੇ ਵਿਵਹਾਰਿਕ ਸੂਝ ਨਾਲ ਸਸ਼ਕਤ ਬਣਾਏਗਾ, ਜਦਕਿ ਗਤੀ ਸ਼ਕਤੀ ਵਿਸ਼ਵਵਿਦਿਆਲਿਆ ਨੂੰ ਜਲ ਸੈਨਾ ਦੀ ਸੰਚਾਲਨ ਮੁਹਾਰਤ ਤੋਂ ਲਾਭ ਹੋਵੇਗਾ। ਪ੍ਰੋਫੈਸਰ. ਮਨੋਜ ਚੌਧਰੀ ਨੇ ਸੈਨਾਵਾਂ ਨੂੰ ਤੇਜ਼ੀ ਨਾਲ ਜੁਟਾਉਣ ਵਿੱਚ ਕੁਸ਼ਲ ਲੌਜਿਸਟਿਕਸ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਇਨੋਵੇਸ਼ਨ ਅਤੇ ਸਹਿਯੋਗ ਰਾਹੀਂ ਆਪਣੇ ਰਾਸ਼ਟਰੀ ਜਨਾਦੇਸ਼ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ।
ਰੇਲ ਮੰਤਰਾਲੇ ਦੇ ਤਹਿਤ ਇੱਕ ਕੇਂਦਰੀ ਯੂਨੀਵਰਸਿਟੀ ਦੇ ਰੂਪ ਵਿੱਚ 2022 ਵਿੱਚ ਸਥਾਪਿਤ ਗਤੀ ਸ਼ਕਤੀ ਵਿਸ਼ਵਵਿਦਿਆਲਿਆ, ਲੌਜਿਸਟਿਕਸ ਅਤੇ ਟ੍ਰਾਂਸਪੋਰਟੇਸ਼ਨ ਖੇਤਰਾਂ ਵਿੱਚ ਵਿਸ਼ਵ ਪੱਧਰੀ ਪ੍ਰਤਿਭਾਵਾਂ ਨੂੰ ਤਿਆਰ ਕਰਨ ਲਈ ਸਮਰਪਿਤ ਹੈ। ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਪਹਿਲੇ ਚਾਂਸਲਰ ਦੇ ਰੂਪ ਵਿੱਚ, ਇਹ ਸੰਸਥਾਨ ਭਾਰਤ ਦੀਆਂ ਲੌਜਿਸਟਿਕਸ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਮੋਹਰੀ ਬਣਿਆ ਹੋਇਆ ਹੈ।
ਹਸਤਾਖਰ ਸਮਾਰੋਹ ਵਿੱਚ ਰੀਅਰ ਐਡਮਿਰਲ ਰਜਤ ਕਪੂਰ ਅਤੇ ਰੇਲ ਮੰਤਾਰਲੇ, ਭਾਰਤੀ ਜਲ ਸੈਨਾ ਅਤੇ ਗਤੀ ਸ਼ਕਤੀ ਵਿਸ਼ਵਵਿਦਿਆਲਿਆ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ, ਜੋ ਭਾਰਤ ਦੀ ਰੱਖਿਆ ਅਤੇ ਲੌਜਿਸਟਿਕਸ ਸਮਰੱਥਾਵਾਂ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
*****
ਡੀਕੇ/ਐੱਸਕੇ
(Release ID: 2085168)
Visitor Counter : 13