ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਅਰਮੀਨੀਆ ਦੇ ਸੰਸਦੀ ਵਫ਼ਦ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 16 DEC 2024 3:22PM by PIB Chandigarh

ਅਰਮੀਨੀਆ ਗਣਰਾਜ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਮਹਾਮਹਿਮ ਸ਼੍ਰੀ ਐਲਨ ਸਿਮੋਨੀਅਨ (H.E. Mr Alen Simonyan)  ਦੀ ਅਗਵਾਈ ਹੇਠ ਉੱਥੋਂ ਦੇ ਸੰਸਦੀ ਵਫ਼ਦ  ਨੇ ਅੱਜ (16 ਦਸੰਬਰ,  2024) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਵਫ਼ਦ  ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਭਾਰਤ ਅਤੇ ਅਰਮੀਨੀਆ ਦੇ ਦਰਮਿਆਨ ਸਦੀਆਂ ਪੁਰਾਣੇ ਸੱਭਿਆਚਾਰਕ ਸੰਪਰਕਾਂ ਅਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ‘ਤੇ ਅਧਾਰਿਤ ਬਹੁਮੁਖੀ ਸਮਕਾਲੀਨ ਸਬੰਧਾਂ ਦੀ ਚਰਚਾ ਕੀਤੀ

ਰਾਸ਼ਟਰਪਤੀ ਨੇ ਆਲਮੀ ਬਹੁਪੱਖੀ ਮੰਚਾਂ ‘ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਨਿਕਟ ਸਹਿਯੋਗ ਦਾ ਭੀ ਉਲੇਖ ਕੀਤਾ ਅਤੇ ਅਰਮੀਨੀਆ ਦੀ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਮੈਂਬਰਸ਼ਿਪ ਅਤੇ ਵਾਇਸ ਆਵ੍ ਗਲੋਬਲ ਸਾਊਥ ਦੇ ਤਿੰਨੋਂ ਸਮਿਟਸ (all three Voice of Global South Summits) ਵਿੱਚ ਭਾਗੀਦਾਰੀ ਦੀ ਸ਼ਲਾਘਾ ਕੀਤੀ

ਰਾਸ਼ਟਰਪਤੀ ਨੇ ਵਿਭਿੰਨ ਵਿਕਾਸ ਸਾਂਝੇਦਾਰੀ ਪ੍ਰੋਗਰਾਮਾਂ ਦੇ ਜ਼ਰੀਏ ਅਰਮੀਨੀਆ ਵਿੱਚ ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਵਿੱਚ ਯੋਗਦਾਨ ਜਾਰੀ ਰੱਖਣ ਦੀ ਭਾਰਤ ਦੀ ਇੱਛਾ ਵਿਅਕਤ ਕੀਤੀ ਉਨ੍ਹਾਂ ਨੇ ਦੁਵੱਲੇ ਵਪਾਰ ਦਾ ਵਿਸਤਾਰ ਕਰਨ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਭੌਤਿਕ ਅਤੇ ਵਿੱਤੀ ਸੰਪਰਕ ਵਧਾਉਣ ਦੀ ਜ਼ਰੂਰਤ ‘ਤੇ ਭੀ ਪ੍ਰਕਾਸ਼ ਪਾਇਆ

 

 

ਰਾਸ਼ਟਰਪਤੀ ਨੇ ਕਿਹਾ ਕਿ ਨਿਯਮਿਤ ਸੰਸਦੀ ਵਾਰਤਾ ਇੱਕ-ਦੂਸਰੇ ਦੀਆਂ ਸ਼ਾਸਨ ਪ੍ਰਣਾਲੀਆਂ ਅਤੇ ਕਾਨੂੰਨਾਂ ਦੀ ਸਮਝ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਉਨ੍ਹਾਂ ਨੇ ਇਹ ਭੀ ਕਿਹਾ ਕਿ ਅਰਮੀਨੀਆ ਦੇ ਸੰਸਦੀ ਵਫ਼ਦ  ਦੀ ਇਹ ਯਾਤਰਾ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ

***

ਐੱਮਜੇਪੀਐੱਸ/ਐੱਸਆਰ


(Release ID: 2085061) Visitor Counter : 14