ਇਸਪਾਤ ਮੰਤਰਾਲਾ
ਆਰਆਈਐੱਨਐੱਲ ਵਿਖੇ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ
Posted On:
14 DEC 2024 7:00PM by PIB Chandigarh
ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਲਰਨਿੰਗ ਐਂਡ ਡਿਵੈਲਪਮੈਂਟ ਸੈਂਟਰ ਦੇ ਡਾ. ਤੇਨੈੱਤੀ ਵਿਸ਼ਵਨਾਥਮ ਆਡੀਟੋਰੀਅਮ ਵਿਖੇ ਅੱਜ ਰਾਸ਼ਟਰੀ ਊਰਜਾ ਸੁਰੱਖਿਆ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਸ੍ਰੀ ਏ.ਕੇ. ਬਾਗਚੀ ਡਾਇਰੈਕਟਰ (ਪ੍ਰੋਜੈਕਟ) ਆਰਆਈਐੱਨਐੱਲ ਅਤੇ ਵਾਧੂ ਚਾਰਜ ਡਾਇਰੈਕਟਰ (ਆਪ੍ਰੇਸ਼ਨ) ਨੇ ਸ੍ਰੀ ਐਸ.ਸੀ. ਪਾਂਡੇ, ਡਾਇਰੈਕਟਰ (ਪਰਸੋਨਲ), ਸ੍ਰੀ ਸੀ.ਐਚ.ਐਸ.ਵੀ.ਜੀ. ਗਣੇਸ਼, ਡਾਇਰੈਕਟਰ (ਵਿੱਤ), ਸ੍ਰੀ ਜੀਵੀਐਨ ਪ੍ਰਸਾਦ, ਡਾਇਰੈਕਟਰ (ਕਮਰਸ਼ੀਅਲ) ਅਤੇ ਸ੍ਰੀ ਆਰ.ਮੋਹੰਤੀ, ਸੀਜੀਐਮ (ਵਰਕਸ)-ਇੰਚਾਰਜ ਅਤੇ ਸ੍ਰੀ ਏ.ਕੇ. ਸੋਬਤੀ, ਆਰਆਈਐੱਨਐੱਲ ਦੇ ਸੀਜੀਐੱਮ (Mktg) ਦੇ ਨਾਲ ਕੀਤਾ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸ੍ਰੀ ਏ.ਕੇ. ਬਾਗਚੀ ਡਾਇਰੈਕਟਰ (ਪ੍ਰੋਜੈਕਟ) ਆਰ.ਆਈ.ਐੱਨ.ਐੱਲ ਅਤੇ ਵਾਧੂ ਚਾਰਜ ਡਾਇਰੈਕਟਰ (ਅਪ੍ਰੇਸ਼ਨ) ਨੇ ਕਰਮਚਾਰੀਆਂ ਅਤੇ ਪਰਿਵਾਰਾਂ ਨੂੰ ਰੋਜ਼ਾਨਾ ਜੀਵਨ ਵਿੱਚ ਊਰਜਾ ਦੀ ਸੰਭਾਲ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਊਰਜਾ ਦੀ ਖਪਤ ਅਤੇ ਲਾਗਤਾਂ ਨੂੰ ਘਟਾਉਣ ਲਈ ਸਾਰੀਆਂ ਸਹੂਲਤਾਂ ਨੂੰ ਨਿਰਧਾਰਿਤ ਸਮਰੱਥਾ ਮੁਤਾਬਕ ਚਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਆਰ.ਆਈ.ਐੱਨ.ਐੱਲ ਨੂੰ ਛੇ ਵਾਰ ਨੈਸ਼ਨਲ ਐਨਰਜੀ ਲੀਡਰ ਅਵਾਰਡ ਅਤੇ ਅੱਠ ਵਾਰ ਐਕਸੀਲੈਂਟ ਐਨਰਜੀ ਐਫੀਸ਼ੀਐਂਟ ਯੂਨਿਟ ਅਵਾਰਡ ਜਿੱਤਣ ਲਈ ਵਧਾਈ ਦਿੱਤੀ ਅਤੇ ਕਿਹਾ ਇਹ ਸਨਮਾਨ ਪ੍ਰਾਪਤ ਕਰਨਾ ਕਿਸੇ ਵੀ ਪੀਐਸਯੂ ਅਤੇ ਏਕੀਕ੍ਰਿਤ ਸਟੀਲ ਪਲਾਂਟ ਲਈ ਇੱਕ ਦੁਰਲਭ ਪ੍ਰਾਪਤੀ ਹੈ। ਉਨ੍ਹਾਂ ਨੇ 1 ਦਸੰਬਰ ਤੋਂ 14 ਦਸੰਬਰ, 2024 ਤੱਕ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਾਰੇ ਵਿਭਾਗਾਂ ਅਤੇ ਸਕੂਲਾਂ ਵਿੱਚ ਇੱਕ ਵਿਆਪਕ ਊਰਜਾ ਸੰਭਾਲ ਜਾਗਰੂਕਤਾ ਮੁਹਿੰਮ ਚਲਾਉਣ ਲਈ ਊਰਜਾ ਪ੍ਰਬੰਧਨ ਵਿਭਾਗ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ, ਜੀਐਮ (ਈਐਮਡੀ)-ਇੰਚਾਰਜ ਸ਼੍ਰੀ ਕੇ. ਸੁਧਾਕਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਆਰਆਈਐੱਨਐੱਲ ਵਿੱਚ ਲਾਗੂ ਕੀਤੇ ਜਾ ਰਹੇ ਵੱਖ-ਵੱਖ ਊਰਜਾ ਸੁਰੱਖਿਆ ਉਪਾਵਾਂ ਨੂੰ ਉਜਾਗਰ ਕੀਤਾ।
ਆਰਆਈਐੱਨਐੱਲ ਊਰਜਾ ਸੰਭਾਲ ਟੈਕਨੋਲੋਜੀਆਂ ਨੂੰ ਅਪਣਾਉਣ ਵਿੱਚ ਮੋਹਰੀ ਹੈ ਅਤੇ ਇਸ ਨੇ CDQ, ਟੌਪ ਪ੍ਰੈਸ਼ਰ ਰਿਕਵਰੀ ਟ੍ਰਬਾਇਨ, ਐੱਲਡੀ ਗੈਸ ਰਿਕਵਰੀ, ਸਿੰਟਰ ਕੂਲਰ ਵੇਸਟ ਹੀਟ ਰਿਕਵਰੀ, ਬਲਾਸਟ ਫਰਨੈੱਸ ਵਿੱਚ ਪੀਸੀਆਈ, ਬਿਲੇਟ ਕੈਸਟਰ ਅਤੇ ਬੀਐੱਫ ਗੈਸ ਤੋਂ ਬਿਜਲੀ ਉਤਪਾਦਨ ਨੂੰ ਅਪਣਾਇਆ ਹੈ।
ਸੀਜੀਐੱਮ (ਵਰਕਸ)-ਇੰਚਾਰਜ ਸ਼੍ਰੀ ਆਰ. ਮੋਹੰਤੀ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਭਾਰਤ ਸਰਕਾਰ ਦੀ ਪੰਚਾਮ੍ਰਿਤ ਊਰਜਾ ਨੀਤੀ ਦੇ ਅਨੁਸਾਰ ਸਟੀਲ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ‘ਗ੍ਰੀਨ ਸਟੀਲ ਟੈਕਸੋਨੌਮੀ’ ਪਹਿਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਆਰਆਈਐਨਐਲ RINL-ਵਿਜ਼ੈਗ ਸਟੀਲ ਦੀ ਸੱਚੀ ਭਾਵਨਾ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਡਾਇਰੈਕਟਰਾਂ, ਸੀਜੀਐੱਮ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਵੱਖ-ਵੱਖ ਵਿਭਾਗਾਂ ਨੂੰ ਉਨ੍ਹਾਂ ਦੇ ਨਵੀਨਤਾਕਾਰੀ ਊਰਜਾ ਸੰਭਾਲ ਪ੍ਰੋਜੈਕਟਾਂ ਅਤੇ ਸਮੁੱਚੀ ਊਰਜਾ ਕਾਰਗੁਜ਼ਾਰੀ ਲਈ ਪੁਰਸਕਾਰ ਪ੍ਰਦਾਨ ਕੀਤੇ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਆਰ.ਆਈ.ਐਨ.ਐਲ. ਵਿਖੇ ਊਰਜਾ ਪ੍ਰਬੰਧਨ ਵਿਭਾਗ ਦੁਆਰਾ ਆਯੋਜਿਤ ਊਰਜਾ ਸੰਭਾਲ ਜਾਗਰੂਕਤਾ ਪਖਵਾੜੇ ਦੇ ਹਿੱਸੇ ਵਜੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਬਣੇ ਵੱਡੀ ਗਿਣਤੀ ਸਕੂਲੀ ਬੱਚਿਆਂ ਅਤੇ ਕਰਮਚਾਰੀਆਂ ਨੂੰ ਇਨਾਮ ਵੀ ਦਿੱਤੇ।
ਵਿਸ਼ਾਖਾਪਟਨਮ ਸਟੀਲ ਜਨਰਲ ਹਸਪਤਾਲ ਵਿਭਾਗ ਅਤੇ ਛੋਟੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਊਰਜਾ ਸੰਭਾਲ ਦੇ ਮਹੱਤਵ ਨੂੰ ਉਜਾਗਰ ਕਰਦੇ ਦੋ ਪੁਰਸਕਾਰ ਜੇਤੂ ਨਾਟਕਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।
ਊਰਜਾ ਬਚਾਓ ਜਾਗਰੂਕਤਾ ਮੁਹਿੰਮ ਵਿੱਚ ਲਗਭਗ 3500 ਵਿਅਕਤੀਆਂ ਨੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸਟੀਲ ਐਗਜ਼ੈਕਟਿਵਜ਼ ਐਸੋਸੀਏਸ਼ਨ, ਟ੍ਰੇਡ ਯੂਨੀਅਨਾਂ, ਐੱਸਸੀ ਐਂਡ ਐੱਸਟੀ ਐਸੋਸੀਏਸ਼ਨ, ਓਬੀਸੀ ਐਸੋਸੀਏਸ਼ਨ, ਡਬਲਿਊਆਈਪੀਐੱਸ ਦੇ ਪ੍ਰਤੀਨਿਧਾਂ ਅਤੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਆਰਆਈਐੱਨਐੱਲ ਵਿੱਚ ਊਰਜਾ ਸੰਭਾਲ਼ ਦਿਵਸ ਸਮਾਰੋਹ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।
*****
ਐਮਜੀ/ਕੇਐਸਆਰ
(Release ID: 2084783)
Visitor Counter : 14