ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਨਵੀਂ ਦਿੱਲੀ ਦੇ ਇੰਡੀਅਨ ਗੇਟ ‘ਤੇ 22ਵੇਂ ਦਿਵਯ ਕਲਾ ਮੇਲੇ ਦਾ ਉਦਘਾਟਨ ਕੀਤਾ


ਅੱਜ ਤੱਕ ਭਾਰਤ ਵਿੱਚ ਆਯੋਜਿਤ ਦਿਵਯ ਕਲਾ ਮੇਲਿਆਂ ਤੋਂ ਦਿਵਿਯਾਂਗ ਕਾਰੀਗਰਾਂ ਅਤੇ ਉੱਦਮੀਆਂ ਲਈ 14 ਕਰੋੜ ਰੁਪਏ ਤੋਂ ਅਧਿਕ ਦੀ ਵਿਕਰੀ ਹੋਈ ਹੈ: ਡਾ. ਵੀਰੇਂਦਰ ਕੁਮਾਰ

Posted On: 12 DEC 2024 8:03PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਰਾਸ਼ਟਰੀ ਦਿਵਿਯਾਂਗਜਨ ਵਿੱਤ ਅਤੇ ਵਿਕਾਸ ਨਿਗਮ (ਐੱਨਡੀਐੱਫਡੀਸੀ) ਰਾਹੀਂ ਨਵੀਂ ਦਿੱਲੀ ਦੇ ਇੰਡੀਆ ਗੇਟ ‘ਤੇ 22ਵੇਂ ਦਿਵਯ ਕਲਾ ਮੇਲੇ ਦਾ ਆਯੋਜਨ ਕਰਨ ਲਈ ਤਿਆਰ ਹੈ। ਇਸ ਦਾ ਆਯੋਜਨ 12 ਤੋਂ 22 ਦਸੰਬਰ 2024 ਤੱਕ ਕੀਤਾ ਜਾਵੇਗਾ।

 

    https://static.pib.gov.in/WriteReadData/userfiles/image/image002XXIP.jpg

 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ 11 ਦਿਨਾਂ ਤੱਕ ਚਲਣ ਵਾਲੇ ਇਸ ਸ਼ਾਨਦਾਰ ਆਯੋਜਨ ਦਾ ਅੱਜ ਉਦਘਾਟਨ ਕੀਤਾ। ਇਸ ਵਿੱਚ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 100 ਦਿਵਿਯਾਂਗ ਉੱਦਮੀ ਅਤੇ ਕਾਰੀਗਰ ਹਿੱਸਾ ਲੈ ਰਹੇ ਹਨ। ਇਸ ਅਵਸਰ ‘ਤੇ ਮੌਜੂਦ ਪਤਵੰਤਿਆਂ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਅਤੇ ਸ਼੍ਰੀ ਬੀਐੱਲ ਵਰਮਾ ਦੇ ਨਾਲ-ਨਾਲ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡਾ. ਵੀਰੇਂਦਰ ਕੁਮਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਦਿਵਿਯਾਂਗ’ ਸ਼ਬਦ ਦੇਣ ਦੇ ਦ੍ਰਿਸ਼ਟੀਕੋਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਜੋ ਅਸਲ ਵਿੱਚ ਇਸ ਸਮੁਦਾਇ ਦੀ ਅਪਾਰ ਸਮਰੱਥਾ ਦਾ ਸਨਮਾਨ ਕਰਦਾ ਹੈ। ਦੇਸ਼ ਭਰ ਵਿੱਚ ਆਯੋਜਿਤ 20 ਤੋਂ ਵਧ ਦਿਵਯ ਕਲਾ ਮੇਲਿਆਂ ਦੀਆਂ ਉਪਲਬਧਤਾਵਾਂ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਪਹਿਲ ਨੇ ਇਸ ਸਮੁਦਾਇ ਨੂੰ ਆਰਥਿਕ ਤੌਰ ‘ਤੇ ਸਸ਼ਕਤ ਹੋਣ ਅਤੇ ਨਾ ਕੇਵਲ ਆਪਣੀ ਆਜੀਵਿਕਾ ਕਮਾਉਣ ਬਲਕਿ ਰੋਜ਼ਗਾਰ ਸਿਰਜਕ ਬਣਨ ਲਈ ਇੱਕ ਵਿਲੱਖਣ ਪਲੈਟਫਾਰਮ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਇਸ ਪਲੈਟਫਾਰਮ ਦੀ ਸਮਰੱਥਾ ‘ਤੇ ਸੰਤੋਸ਼ ਵਿਅਕਤ ਕੀਤਾ ਜਦੋਂ ਉਨ੍ਹਾਂ ਨੇ ਦੱਸਿਆ ਕਿ ਅੱਜ ਤੱਕ ਇਨ੍ਹਾਂ ਮੇਲਿਆਂ ਨੇ ਦਿਵਿਯਾਂਗ ਕਾਰੀਗਰਾਂ ਅਤੇ ਉੱਦਮੀਆਂ ਲਈ 14 ਕਰੋੜ ਰੁਪਏ ਤੋਂ ਅਧਿਕ ਦੀ ਵਿਕਰੀ ਕੀਤੀ ਹੈ।

 

ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਦਿਵਿਯਾਂਗਜਨਾਂ ਦੀ ਸਥਿਤੀ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ ਜੋ ਸਮਾਵੇਸ਼ਿਤਾ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਦਿਵਯ ਕਲਾ ਮੇਲਾ ਦਿਵਿਯਾਂਗਜਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਆਪਣੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਉਤਪਾਦਾਂ ਨੂੰ ਵੇਚਣ ਲਈ ਇੱਕ ਸ਼ਾਨਦਾਰ ਪਲੈਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ “ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ  ਦੁਆਰਾ ਨਿਰਦੇਸ਼ਿਤ, ਸਾਡਾ ਮੰਤਰਾਲਾ ਦਿਵਿਯਾਂਗਜਨਾਂ ਦੀਆਂ ਇੱਛਾਵਾਂ ਦਾ ਸਮਰਥਨ ਕਰਨ ਲਈ ਸਮਰਪਿਤ ਹੈ ਅਤੇ ਉਹ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਨ੍ਹਾਂ ਦੇ ਕੋਲ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਅਤੇ ਸਮਾਜ ਵਿੱਚ ਸਾਰਥਕ ਯੋਗਦਾਨ ਦੇਣ ਲਈ ਸੰਸਾਧਨ ਅਤੇ ਅਵਸਰ ਹੋਣ।”

 

ਰਾਜ ਮੰਤਰੀ ਸ਼੍ਰੀ ਬੀ ਐੱਲ ਵਰਮਾ ਨੇ ਕਿਹਾ ਕਿ ਖੇਡਾਂ ਤੋਂ ਲੈ ਕੇ ਸ਼ਿਲਪ ਤੱਕ ਦਿਵਿਯਾਂਗਜਨ ਜ਼ਿਕਰਯੋਗ ਉਪਲਬਧੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਜਿਵੇਂ ਕਿ ਅਸੀਂ ਵਿਕਸਿਤ ਭਾਰਤ@2047 ਵੱਲ ਪ੍ਰਯਾਸ ਕਰ ਰਹੇ ਹਾਂ ਦਿਵਿਯਾਂਗਜਨ ਇਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਦਿਵਿਯਾਂਗਜਨ ਲਈ ਅਨੁਕੂਲ ਪਹਿਲਾਂ ਦੇ ਨਾਲ ਉਨ੍ਹਾਂ ਦੀ ਪ੍ਰਗਤੀ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਦੀਆਂ ਅਕਾਂਖਿਆਵਾਂ ਨੂੰ ਪ੍ਰਾਪਤ ਕਰਨ ਲਈ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਸਾਡੀ ਪ੍ਰਤੀਬੱਧਤਾ ਅਟਲ ਹੈ।

 

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਕਿਹਾ ਕਿ ਦਿਵਿਯਾਂਗਜਨਾਂ ਵਿੱਚ ਸਮਾਜ ਅਤੇ ਅਰਥਵਿਵਸਥਾ ਵਿੱਚ ਯੋਗਦਾਨ ਦਿੰਦੇ ਹੋਏ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਅਸਾਧਾਰਣ ਸਮਰੱਥਾ ਹੁੰਦੀ ਹੈ। ਦਿਵਯ ਕਲਾ ਮੇਲਾ ਉਨ੍ਹਾਂ ਦੀ ਅਪਾਰ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਖੂਬਸੂਰਤੀ ਨਾਲ ਪ੍ਰਦਰਸ਼ਿਤ ਕਰਦਾ ਹੈ। ਸਹੀ ਅਸਵਰਾਂ ਅਤੇ ਸਮਰਥਨਾਂ ਦੇ ਨਾਲ ਉਹ ਉੱਦਮਤਾ ਵਿੱਚ ਅਸਾਧਾਰਣ ਉਪਲਬਧੀਆਂ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਿਵਿਯਾਂਗਜਨਾਂ ਨੂੰ ਸਸ਼ਕਤ ਬਣਾਉਣ ਲਈ ਪ੍ਰਤੀਬੱਧ ਹੈ ਅਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤ ਰਾਸ਼ਟਰ ਦੀ ਪ੍ਰਗਤੀ ਵਿੱਚ ਅਨਿੱਖੜਵਾਂ ਯੋਗਦਾਨਕਰਤਾ ਬਣਨ ਲਈ ਪ੍ਰੋਤਸਾਹਿਤ ਕਰਨ ਅਤੇ ਸਮਰੱਥ ਬਣਾਉਣ ਲਈ ਪਹਿਲਾਂ ਨੂੰ ਸਰਗਰਮ ਤੌਰ ‘ਤੇ ਲਾਗੂ ਕਰ ਰਹੀ ਹੈ।

ਇਹ ਵਿਲੱਖਣ ਆਯੋਜਨ ਦੇਸ਼ ਭਰ ਦੇ ਦਿਵਿਯਾਂਗ ਕਾਰੀਗਰਾਂ, ਉੱਦਮੀਆਂ ਅਤੇ ਕਲਾਕਾਰਾਂ ਦੀ ਅਸਾਧਾਰਣ ਪ੍ਰਤਿਭਾ, ਰਚਨਾਤਮਕਤਾ ਅਤੇ ਉੱਦਮਸ਼ੀਲਤਾ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ। ਇਹ ਆਯੋਜਨ ਦਿਵਿਯਾਂਗਾਂ ਦੀ ਸਮਰੱਥਾ, ਦ੍ਰਿੜ੍ਹ ਸੰਕਲਪ ਅਤੇ ਕੌਸ਼ਲ ਦਾ ਇੱਕ ਪ੍ਰੇਰਕ ਉਤਸਵ ਹੋਣ ਦਾ ਵਾਅਦਾ ਕਰਦਾ ਹੈ। 11 ਦਿਨਾਂ ‘ਦਿਵਯ ਕਲਾ ਮੇਲਾ’ ਹਰ ਦਿਨ ਸਵੇਰੇ 11:00 ਵਜੇ ਤੋਂ ਰਾਤ 9:00 ਵਜੇ ਤੱਕ ਖੁੱਲ੍ਹਾ ਰਹੇਗਾ ਜਿਸ ਨਾਲ ਵਿਜ਼ਟਰਾਂ ਨੂੰ ਸੱਭਿਆਚਾਰਕ ਉਤਸਵ ਨੂੰ ਦੇਖਣ, ਖਰੀਦਦਾਰੀ ਕਰਨ ਅਤ ਉਸ ਦਾ ਆਨੰਦ ਲੈਣ ਲਈ ਉਚਿਤ ਸਮਾਂ ਮਿਲੇਗਾ।

ਈਵੈਂਟ ਹਾਈਲਾਈਟਸ

  • ਵਿਲੱਖਣ ਉਤਪਾਦਾਂ ਦਾ ਪ੍ਰਦਰਸ਼ਨ: ਇੱਥੇ ਆਉਣ ਵਾਲਿਆਂ ਨੂੰ ਉਤਪਾਦਾਂ ਦੀ ਇੱਕ ਵਿਸਤ੍ਰਿਤ ਲੜੀ ਦਾ ਅਨੁਭਵ ਅਤੇ ਖਰੀਦਾਰੀ ਕਰਨ ਦਾ ਮੌਕਾ ਮਿਲੇਗਾ, ਜਿਨ੍ਹਾਂ ਵਿੱਚ ਸ਼ਾਮਲ ਹਨ:-

  • ਹੈਂਡੀਕ੍ਰਾਫਟ, ਹੈਂਡਲੂਮ, ਕਢਾਈ ਦਾ ਕੰਮ

  • ਵਾਤਾਵਰਣ ਅਨੁਕੂਲ ਸਟੇਸ਼ਨਰੀ ਅਤੇ ਜੀਵਨ ਸ਼ੈਲੀ ਉਤਪਾਦ

  • ਘਰ ਦੀ ਸਜਾਵਟ

  • ਪੈਕਡ ਫੂਡ ਅਤੇ ਜੈਵਿਕ ਉਤਪਾਦ

  • ਖਿਡੌਣੇ, ਤੋਹਫ਼ੇ, ਗਹਿਣੇ ਅਤੇ ਨਿੱਜੀ ਸਮਾਨ

  • ਕਲਚ ਬੈਗ ਅਤੇ ਹੋਰ ਵਿਲੱਖਣ ਵਸਤੂਆਂ

 

  • ਦਿਵਿਯਾਂਗ ਕਲਾਕਾਰਾਂ ਦੁਆਰਾ ਸੰਗੀਤ, ਡਾਂਸ ਅਤੇ ਹੋਰ ਪ੍ਰਦਰਸ਼ਨ ਕਲਾਵਾਂ ਵਿੱਚ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। 22 ਦਸੰਬਰ 2024 ਨੂੰ ‘ਦਿਵਯ ਕਲਾ ਸ਼ਕਤੀ’ ਨਾਮਕ ਇੱਕ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਸਮਾਪਤੀ ਹੋਵੇਗੀ, ਜਿਸ ਵਿੱਚ ਦਿਵਿਯਾਂਗਜਨਾਂ ਦੀ ਪ੍ਰਤਿਭਾ ਅਤੇ ਕਲਾਤਮਕ ਪ੍ਰਤਿਭਾ ਨੂੰ ‘ਵਿਕਲਾਂਗਤਾ ਵਿੱਚ ਸਮਰੱਥਾ’ ਥੀਮ ਦੇ ਤਹਿਤ ਪ੍ਰਦਰਸ਼ਿਤ ਕੀਤਾ ਜਾਵੇਗਾ।

  • ਪਾਕਕਲਾ ਦਾ ਆਨੰਦ: ਵਿਜ਼ਿਟਰ ਮੇਲੇ ਵਿੱਚ ਵਿਭਿੰਨ ਸਟਾਲਾਂ ‘ਤੇ ਦੇਸ਼ ਦੇ ਵਿਭਿੰਨ ਖੇਤਰਾਂ ਦੇ ਪਕਵਾਨਾਂ ਦਾ ਸੁਆਦ ਲੈ ਸਕਦੇ ਹਨ।

 

ਇਹ ਆਯੋਜਨ ਸਥਾਨਕ ਕਾਰੀਗਰਾ ਦਾ ਸਮਰਥਨ ਕਰਨ ਅਤੇ ਦਿਵਿਯਾਂਗਜਨਾਂ ਦੀ ਆਰਥਿਕ ਸੁਤੰਤਰਤਾ ਵਿੱਚ ਯੋਗਦਾਨ ਕਰਨ ਦਾ ਇੱਕ ਵਿਲੱਖਣ ਅਵਸਰ ਪ੍ਰਦਾਨ ਕਰਦਾ ਹੈ। ਅਤਿਰਿਕਤ ਦ੍ਰਿੜ੍ਹ ਸੰਕਲਪ ਅਤੇ ਕੌਸ਼ਲ ਦੇ ਨਾਲ ਤਿਆਰ ਕੀਤੇ ਗਏ ਉਤਪਾਦ ਖਰੀਦ ਲਈ ਉਪਲਬਧ ਹੋਣਗੇ, ਜੋ ਸਮਾਵੇਸ਼ਿਤਾ ਅਤੇ ਆਤਮਨਿਰਭਰਤਾ ਨੂੰ ਹੁਲਾਰਾ ਦੇਣਗੇ। ਦਿਵਯ ਕਲਾ ਮੇਲਾ ਕੇਵਲ ਇੱਕ ਆਯੋਜਨ ਨਹੀਂ ਹੈ, ਬਲਕਿ ਦਿਵਿਯਾਂਗਜਨਾਂ (PwDs)  ਦੇ ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਅੰਦੋਲਨ ਹੈ। ਇਹ ਦਿਵਿਯਾਂਗਜਨਾਂ ਦੇ ਕੌਸ਼ਲ, ਸ਼ਿਲਪ ਕੌਸ਼ਲ ਅਤੇ ਉੱਦਮਸ਼ੀਲਤਾ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਰਾਸ਼ਟਰੀ ਪਲੈਟਫਾਰਮ ਪ੍ਰਦਾਨ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਦ੍ਰਿਸ਼ਟਤਾ, ਬਜ਼ਾਰ ਤੱਕ ਪਹੁੰਚ ਅਤੇ ਨਵੇਂ ਅਵਸਰ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। 2022 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਦਿਵਯ ਕਲਾ ਮੇਲਾ ਦਿੱਲੀ, ਮੁੰਬਈ, ਭੋਪਾਲ, ਗੁਵਾਹਾਟੀ, ਬੰਗਲੁਰੂ ਅਤੇ ਪੁਣੇ ਸਮੇਤ ਭਾਰਤ ਭਰ ਦੇ 21 ਸ਼ਹਿਰਾਂ ਵਿੱਚ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ ਹੈ।

ਉਦਘਾਟਨੀ ਸਮਾਰੋਹ ਦਾ ਵੀਡੀਓ ਲਿੰਕ:

 https://www.youtube.com/live/uDuZO2s6xzw?feature=shared

 

*****

ਵੀਐੱਮ


(Release ID: 2084780) Visitor Counter : 12


Read this release in: English , Urdu , Hindi