ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਗੁੱਡ ਗਵਰਨੈਂਸ: ਅੰਤਿਮ ਪੜਾਅ ‘ਤੇ ਬਦਲਾਅ ਅਤੇ ਸਸ਼ਕਤੀਕਰਣ!

Posted On: 12 DEC 2024 4:13PM by PIB Chandigarh

11 ਦਸੰਬਰ, 2024 ਦਾ ਦਿਨ ਰੇਖਾ ਦੀਆਂ ਯਾਦਾਂ ਵਿੱਚ ਬਸ ਗਿਆ ਹੈ। ਆਪਣੀਆਂ ਕੋਸ਼ਿਸ਼ਾਂ ਲਈ ਸਨਮਾਨਿਤ ਹੋਣ ਦਾ ਇੰਤਜ਼ਾਰ ਅੱਖਾਂ ਵਿੱਚ ਲੈ ਕੇ ਉਹ ਬੇਹਦ ਉਤਸ਼ਾਹ ਦੇ ਨਾਲ ਸੋ ਕੇ ਉਠੀ। ਆਪਣੀ ਸਿਹਤ ਨੂੰ ਬਿਹਤਰ ਬਣਾਉਣ ਦੀ ਪ੍ਰਤੀਬੱਧਤਾ ਲਈ ਉਸ ਨੂੰ ਮੱਧ ਪ੍ਰਦੇਸ਼ ਦੇ ਗੁਣਾ ਵਿੱਚ ਏਕੀਕ੍ਰਿਤ ਬਾਲ ਵਿਕਾਸ ਸੇਵਾ ਵਿਭਾਗ (ਆਈਸੀਡੀਐੱਸ) ਦੁਆਰਾ ਮਿਸ ਹੀਮੋਗਲੋਬਿਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਰੇਖਾ ਨੇ ਲਗਾਤਾਰ ਸੰਤੁਲਿਤ ਖੁਰਾਕ ਦਾ ਸੇਵਨ ਕਰਨ, ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਲੈਣ ਅਤੇ ਇਨ੍ਹਾਂ ਤੋਂ ਹੋਣ ਵਾਲੀ ਸ਼ੁਰੂਆਤੀ ਅਸੁਵਿਧਾ ‘ਤੇ ਕਾਬੂ ਪਾਉਣ ‘ਤੇ ਧਿਆਨ ਦਿੱਤਾ। ਆਖਰਕਾਰ, ਉਸ ਦੀ ਮਿਹਨਤ ਰੰਗ ਲਿਆਈ ਅਤੇ ਸਿਹਤਮੰਦ ਪੋਸ਼ਣ ਸਬੰਧੀ ਪ੍ਰਥਾਵਾਂ ਨੂੰ ਹੁਲਾਰਾ ਦੇਣ ਲਈ ਉਸ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੋਸ਼ਣ ਅਭਿਯਾਨ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਵਿਸ਼ੇਸ਼ ਤੌਰ ‘ਤੇ ਕਿਸ਼ੋਰ ਲੜਕੀਆਂ ਦਰਮਿਆਨ ਸਿਹਤਮੰਦ ਆਦਤਾਂ ਨੂੰ ਪ੍ਰੋਤਸਾਹਿਤ ਕਰਕੇ ਭਾਰਤ ਨੂੰ ਅਨੀਮੀਆ ਮੁਕਤ ਬਣਾਉਣਾ ਹੈ।

 

ਭਾਰਤ ਦੇ ਅਕਾਂਖੀ ਜ਼ਿਲ੍ਹਿਆਂ ਤੋਂ ਬਦਲਾਅ ਦੀਆਂ ਕਹਾਣੀਆਂ

 2018 ਵਿੱਚ ਸ਼ੁਰੂ ਕੀਤੇ ਗਏ ਅਕਾਂਖੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਦਾ ਟੀਚਾ ਗੁਨਾ ਜਿਹੇ ਭਾਰਤ ਦੇ 112 ਸਭ ਤੋਂ ਅਵਿਕਸਿਤ ਜ਼ਿਲ੍ਹਿਆਂ ਨੂੰ ਟਿਕਾਊ ਵਿਕਾਸ ਦੇ ਕੇਂਦਰਾਂ ਵਿੱਚ ਬਦਲਣਾ ਹੈ। ਸਰਕਾਰੀ ਯੋਜਨਾਵਾਂ ਦੇ ਅਭਿਸਰਣ, ਅਧਿਕਾਰੀਆਂ ਦਰਮਿਆਨ ਸਹਿਯੋਗ ਅਤੇ ਮਾਸਿਕ ਜ਼ਿਲ੍ਹਾਂ ਰੈਂਕਿੰਗ ਰਾਹੀਂ ਮੁਕਾਬਲੇਬਾਜ਼ੀ ‘ਤੇ ਕੇਂਦ੍ਰਿਤ ਏਡੀਪੀ ਸਿਹਤ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਵਿੱਤੀ ਸਮਾਵੇਸ਼ਨ ਜਿਹੇ ਪ੍ਰਮੁੱਖ ਖੇਤਰਾਂ ‘ਤੇ ਗੌਰ ਕਰਦਾ ਹੈ। ਗੁੱਡ ਗਵਰਨੈਂਸ ਦੇ ਸਿਧਾਂਤਾਂ ‘ਤੇ ਅਧਾਰਿਤ ਇਹ ਪ੍ਰੋਗਰਾਮ ਪਾਰਦਰਸ਼ਿਤਾ, ਜਵਾਬਦੇਹੀ ਅਤੇ ਨਾਗਰਿਕ ਭਾਗੀਦਾਰੀ ‘ਤੇ ਜ਼ੋਰ ਦਿੰਦਾ ਹੈ।

ਏਡੀਪੀ ਗੁਨਾ ਜਿਹੇ ਜ਼ਿਲ੍ਹਿਆਂ ਲਈ ਕਮਿਊਨਿਟੀ ਦੇ ਹਿਤ ਵਿੱਚ ਸੁਧਾਰ ਲਈ ਸਥਾਨਕ, ਨਵੀਨਤਾਕਾਰੀ ਸਮਾਧਾਨਾਂ ਨੂੰ ਪ੍ਰੋਤਸਾਹਿਤ ਕਰਦਾ ਹੈ। ਰੇਖਾ ਦਾ ਸਨਮਾਨ ਅਨੀਮੀਆ ਨਾਲ ਲੜਨ ਅਤੇ ਭਾਈਚਾਰੀਆਂ ਵਿੱਚ ਸਿਹਤਮੰਦ ਆਦਤਾਂ ਨੂੰ ਹੁਲਾਰਾ ਦੇਣ ਲਈ ਮਹਿਲਾਵਾਂ ਅਤੇ ਬੱਚਿਆਂ ਨੂੰ ਸਸ਼ਕਤ ਬਣਾਉਣ ਦੇ ਵਿੱਆਪਕ ਟੀਚੇ ਦਾ ਹਿੱਸਾ ਹੈ।

ਏਡੀਪੀ ਦੇ ਤਹਿਤ ਆਉਣ ਵਾਲੇ ਇੱਕ ਹੋਰ ਜ਼ਿਲ੍ਹੇ ਪੌੜੀ ਗੜ੍ਹਵਾਲ ਵਿੱਚ ਵੀ ਇਸੇ ਤਰ੍ਹਾਂ ਦਾ ਬਦਲਾਅ ਆ ਰਿਹਾ ਹੈ। ਕਵਿਤਾ ਨਾਮ ਦੀ ਇਸ ਖੇਤਰ ਦੀ ਇੱਕ ਕਿਸ਼ੋਰ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਦਾ ਘੱਟ ਸੇਵਨ ਕਰਨ ਦੇ ਕਾਰਨ ਅਨੀਮੀਆ ਨਾਲ ਜੂਝ ਰਹੀ ਸੀ। ਅਸੰਗਤ ਸੰਦੇਸ਼ਾਂ, ਸਾਈਡ ਇਫੈਕਟ ਦਾ ਡਰ ਅਤੇ ਉਚਿਤ ਸਲਾਹ-ਮਸ਼ਵਰੇ ਦੇ ਅਭਾਵ ਦੇ ਕਾਰਨ ਸਿਹਤਮੰਦ ਆਦਤਾਂ ਅਪਣਾਉਣਾ ਮੁਸ਼ਕਿਲ ਹੋ ਜਾਣ ਦੇ ਕਾਰਨ ਕਈ ਲੜਕੀਆਂ ਨੂੰ ਇਸੇ ਤਰ੍ਹਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ‘ਤੇ ਕਾਬੂ ਪਾਉਣ ਲਈ, ਫਰੰਟਲਾਈਨ ਵਰਕਰਸ (ਐੱਫਐੱਲਡਬਲਿਊ) ਲਈ ਕਾਉਂਸਲਿੰਗ ਕਾਰਡ ਸ਼ੁਰੂ ਕੀਤੇ ਗਏ, ਜਿਨ੍ਹਾਂ ਵਿੱਚ ਆਈਐੱਫਏ ਗੋਲੀਆਂ ਦੇ ਫਾਇਦੇ, ਸਾਈਡ ਇਫੈਕਟ ਨੂੰ ਕੰਟਰੋਲ ਕਰਨ ਅਤੇ ਸਿਹਤਮੰਦ ਆਦਤਾਂ ਨੂੰ ਮਜ਼ਬੂਤ ਬਣਾਉਣ ਬਾਰੇ ਮਾਰਗਦਰਸ਼ਨ ਕੀਤਾ ਗਿਆ। ਇਸ ਪਹਿਲ ਦੇ ਕਾਰਨ ਪੂਰੇ ਜ਼ਿਲ੍ਹੇ ਵਿੱਚ ਆਈਐੱਫਏ ਸਪਲੀਮੈਂਟੇਸ਼ਨ ਨੂੰ ਅਪਣਾਉਣ ਵਿੱਚ ਜ਼ਿਕਰਯੋਗ ਵਾਧਾ ਹੋਇਆ।

ਇਸੇ ਸਮੇਂ, ਪੌੜੀ ਗੜ੍ਹਵਾਲ ਵਿੱਚ ਸਥਾਨਕ ਸਮਾਧਾਨ ਦੇ ਰੂਪ ਵਿੱਚ ਆਇਰਨ ਨਾਲ ਭਰਪੂਰ ਝੰਗੋਰਾ ਲੱਡੂ ਸਾਹਮਣੇ ਆਏ, ਜੋ ਪੌਸ਼ਟਿਕ ਅਤੇ ਸਥਾਨਕ ਤੌਰ ‘ਤੇ ਉਪਲਬਧ ਸੰਸਾਧਨ ਬਾਰਨਯਾਰਡ ਮਿਲੇਟ ਨਾਲ ਬਣਾਏ ਗਏ ਸਨ। ਇਨ੍ਹਾਂ ਲੱਡੂਆਂ ਨੇ ਪਰੰਪਰਾਗਤ ਟੇਕ ਹੋਮ ਰਾਸ਼ਨ (ਟੀਐੱਚਆਰ) ਦਾ ਇੱਕ  ਸਵਾਦੀ, ਸੁਵਿਧਾਜਨਕ ਵਿਕਲਪ ਪ੍ਰਦਾਨ ਕੀਤਾ, ਜਿਸ ਨੂੰ ਕਈ ਮਹਿਲਾਵਾਂ ਪਸੰਦ ਨਹੀਂ ਕਰਦੀਆਂ ਸਨ। ਇਸ ਪਹਿਲ ਨੇ ਕੇਵਲ ਅਨੀਮੀਆ ਦੀ ਸਮੱਸਿਆ ਨੂੰ ਹੀ ਨਹੀਂ ਸੁਲਝਾਇਆ, ਬਲਕਿ ਸਵੈ-ਸਹਾਇਤਾ ਸਮੂਹ ਬਣਾ ਕੇ ਮਹਿਲਾਵਾਂ ਨੂੰ ਸਸ਼ਕਤ ਬਣਾਇਆ, ਜਿਨ੍ਹਾਂ ਨੇ ਵੱਡੇ ਪੈਮਾਨੇ ‘ਤੇ ਲੱਡੂ ਬਣਾਏ, ਜਿਸ ਨਾਲ ਨਵੇਂ ਵਪਾਰਕ ਅਵਸਰ ਪੈਦਾ ਹੋਏ ਅਤੇ ਸਥਾਨਕ ਉੱਦਮਤਾ ਨੂੰ ਹੁਲਾਰਾ ਮਿਲਿਆ।

ਇਹ ਕਹਾਣੀਆਂ ਸਿਹਤ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਕਮਿਊਨਿਟੀ-ਸੰਚਾਲਿਤ ਸਮਾਧਾਨਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਇਹ ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ ਟੀਚਿਆ ਨਾਲ ਨੇੜਤਾ ਨਾਲ ਜੁੜੀਆਂ ਹੋਈਆਂ ਹਨ, ਜੋ ਨਵੀਨਤਾਕਾਰੀ ਸਮਾਧਾਨਾਂ, ਵਿਅਕਤੀਆਂ ਨੂੰ ਸਸ਼ਕਤ ਬਣਾਉਣ ਅਤੇ ਸਮਾਵੇਸ਼ੀ ਵਿਕਾਸ ‘ਤੇ ਕੇਂਦ੍ਰਿਤ ਹਨ।

ਗੁੱਡ ਗਵਰਨੈਂਸ ਵੀਕ 2024 (19-24) ਦੌਰਾਨ ਭਾਰਤ ਸਰਕਾਰ ਪ੍ਰਭਾਵਪੂਰਨ ਸ਼ਾਸਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ‘ਤੇ ਹੋਰ ਵੀ ਵਧ ਜ਼ੋਰ ਦਿੰਦੀ ਹੈ। ਇਸ ਵਰ੍ਹੇ, 11 ਦਸੰਬਰ, 2024 ਨੂੰ ਇੱਕ ਸਮਰਪਿਤ ਪੋਰਟਲ  https://darpgapps.nic.in/GGW24, ਲਾਂਚ ਕੀਤੇ ਜਾਣ ਦੇ ਨਾਲ ਸ਼ੁਰੂਆਤੀ ਪੜਾਅ 11-18 ਦਸੰਬਰ ਤੱਕ ਚਲੇਗਾ। ਇਹ ਪੋਰਟਲ ਜ਼ਿਲ੍ਹਾ ਕਲੈਕਟਰਾਂ ਨੂੰ ਅਭਿਯਾਨ ਦੀ ਤਿਆਰੀ ਅਤੇ ਲਾਗੂਕਰਨ ਪੜਾਵਾਂ ਦੌਰਾਨ ਪ੍ਰਗਤੀ ਰਿਪੋਰਟ ਅਪਲੋਡ ਕਰਨ, ਗੁੱਡ ਗਵਰਨੈਂਸ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਵੀਡੀਓ ਕਲਿੱਪਾਂ ਪੇਸ਼ ਕਰਨ ਵਿੱਚ ਯੋਗ ਬਣਾਉਂਦਾ ਹੈ, ਜਿਸ ਨਾਲ ਵਧੇਰੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਹੁਲਾਰਾ ਮਿਲਦਾ ਹੈ।

ਇਸ ਤਰ੍ਹਾਂ, ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਕਿਰਿਆਸ਼ੀਲ ਗੁੱਡ ਗਵਰਨੈਂਸ ਦੀ ਇੱਕ ਪ੍ਰਮੁੱਖ ਉਦਾਹਰਣ ਹੈ। ਇਸ ਵਿੱਚ ਭਾਗੀਦਾਰੀ ਅਤੇ ਸਮਾਵੇਸ਼ਿਤਾ ਸਮੇਤ ਸੰਯੁਕਤ ਰਾਸ਼ਟਰ ਦੁਆਰਾ ਨਿਰਧਾਰਿਤ ਗੁੱਡ ਗਵਰਨੈਂਸ ਦੇ 8 ਸਿਧਾਂਤ ਸ਼ਾਮਲ ਹਨ, ਤਾਂ ਜੋ ਸਾਰੇ ਭਾਈਚਾਰਿਆਂ ਦੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਅਤੇ ਨਤੀਜਿਆਂ ਤੋਂ ਲਾਭਵੰਦ ਹੋਣਾ ਸੁਨਿਸ਼ਚਿਤ ਕੀਤਾ ਜਾ ਸਕੇ। ਪਾਰਦਰਸ਼ਿਤਾ, ਜਵਾਬਦੇਹੀ ਅਤੇ ਜਵਾਬਦੇਹੀ ‘ਤੇ ਧਿਆਨ ਦੇਣਾ ਇਹ ਸੁਨਿਸ਼ਚਿਤ ਕਰਦਾ ਹੈ ਕਿ ਜ਼ਿਲ੍ਹਾ-ਪੱਧਰੀ ਪਹਿਲ ਸਪੱਸ਼ਟ ਸੰਚਾਰ ਅਤੇ ਸੰਸਾਧਨਾਂ ਦੇ ਕੁਸ਼ਲ ਉਪਯੋਗ ਦੇ ਨਾਲ ਅੱਗੇ ਵਧਾਇਆ ਜਾਂਦਾ ਹੈ।

ਇਸ ਦੇ ਇਲਾਵਾ, ਇਕੁਇਟੀ ਅਤੇ ਕੁਸ਼ਲਤਾ ‘ਤੇ ਜ਼ੋਰ ਦੇਣ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਕੋਈ ਵੀ, ਖਾਸ ਕਰਕੇ ਹਾਸ਼ੀਏ ‘ਤੇ ਮੌਜੂਦ ਅਤੇ ਕਮਜ਼ੋਰ ਲੋਕ ਪਿੱਛੇ ਨਾ ਛੁੱਟ ਜਾਣ। ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਦਰਸਾਉਂਦਾ ਹੈ ਕਿ ਗੁੱਡ ਗਵਰਨੈਂਸ ਕਿਸ ਪ੍ਰਕਾਰ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਵਧਣ-ਫੁੱਲਣ ਵਿੱਚ ਸਮਰੱਥ ਬਣਾਉਂਦੇ ਹੋਏ ਸਮਾਵੇਸ਼ੀ ਵਿਕਾਸ ਅਤੇ ਰਾਸ਼ਟਰ ਵਿਆਪੀ ਵਿਕਾਸ ਵੱਲ ਲੈ ਜਾ ਸਕਦਾ ਹੈ।

ਸੰਦਰਭ

******

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ ਆਂਚਲ ਪਟਿਆਲ


(Release ID: 2084247) Visitor Counter : 11