ਵਿੱਤ ਮੰਤਰਾਲਾ
ਯੂਪੀਆਈ: ਭਾਰਤ ਵਿਚ ਡਿਜ਼ੀਟਲ ਭੁਗਤਾਨ ਵਿਚ ਇੱਕ ਕ੍ਰਾਂਤੀ
ਅਕਤੂਬਰ 2024 ਵਿਚ 23.49 ਲੱਖ ਕਰੋੜ ਰੁਪਏ ਮੁੱਲ ਦੇ 16 ਬਿਲੀਅਨ ਤੋਂ ਜ਼ਿਆਦਾ ਲੈਣ ਦੇਣ ਕੀਤਾ ਗਿਆ
Posted On:
01 DEC 2024 6:32PM by PIB Chandigarh
ਜਾਣ-ਪਛਾਣ
ਅਕਤੂਬਰ 2024 ਵਿਚ ਯੂਨਿਫਾਇਡ ਪੇਮੇਂਟਸ ਇੰਟਰਫੇਸ (ਯੂਪੀਆਈ) ਨੇ ਇੱਕ ਮਹੀਨੇ ਵਿਚ 16.58 ਬਿਲੀਅਨ ਵਿੱਤ ਲੈਣ ਦੇਣ ਦੀ ਪ੍ਰਕਿਰਿਆ ਕਰਕੇ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ, ਜੋ ਭਾਰਤ ਦੇ ਡਿਜ਼ੀਟਲ ਪਰਿਵਰਤਨ ਵਿਚ ਇਸਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡਿਆ (ਐੱਨਪੀਸੀਆਈ) ਦੁਆਰਾ 2016 ਵਿਚ ਲਾਂਚ ਕੀਤੇ ਗਏ ਯੂਪੀਆਈ ਨੇ ਕਈ ਬੈਂਕ ਖਾਤਿਆਂ ਨੂੰ ਇੱਕ ਮੋਬਾਈਲ ਐਪੀਲਕੇਸ਼ਨ ਵਿਚ ਏਕੀਕ੍ਰਿਤ ਕਰਕੇ ਦੇਸ਼ ਦੇ ਭੁਗਤਾਨ ਇਕੋਸਿਸਟਮ ਵਿਚ ਕ੍ਰਾਂਤੀ ਲਿਆ ਦਿੱਤੀ ਹੈ। ਇਹ ਪ੍ਰਣਾਲੀ ਨਿਰਵਿਘਨ ਵਿਧੀ ਟ੍ਰਾਂਸਫਰ, ਵਪਾਰੀ ਭੁਗਤਾਨ ਅਤੇ ਪੇਅਰ-ਟੂ-ਪੇਅਰ ਲੈਣ ਦੇਣ ਨੂੰ ਸਮਰੱਥ ਬਣਾਉਂਦੀ ਹੈ, ਜੋ ਉਪਭੋਗਤਾਵਾਂ ਨੂੰ ਨਿਰਧਾਰਿਤ ਭੁਗਤਾਨ ਬੇਨਤੀਆਂ ਦੇ ਮਾਧਿਅਮ ਨਾਲ ਲਚੀਲਾਪਣ ਪ੍ਰਦਾਨ ਕਰਦੀ ਹੈ।
ਯੂਪੀਆਈ ਨੇ ਨਾ ਕੇਵਲ ਵਿੱਤ ਲੈਣ-ਦੇਣ ਨੂੰ ਤੇਜ਼, ਸੁਰੱਖਿਅਤ ਅਤੇ ਅਸਾਨ ਬਣਾ ਦਿੱਤਾ ਹੈ, ਬਲਕਿ ਇਸ ਨੇ ਆਮ ਲੋਕਾਂ, ਛੋਟੇ ਕਾਰੋਬਾਰਾਂ ਅਤੇ ਵਪਾਰੀਆਂ ਨੂੰ ਵੀ ਸਸ਼ਕਤ ਬਣਾਇਆ ਹੈ, ਜਿਸ ਨਾਲ ਦੇਸ਼ ਨਕਦੀ ਰਹਿਤ ਅਰਥ ਵਿਵਸਥਾ ਦੇ ਵੱਲ ਵਧਿਆ ਹੋਇਆ ਹੈ। ਇਹ ਵਰਣਨਯੋਗ ਉਪਲਬਧੀ ਸਮਾਵੇਸ਼ੀ ਵਿਕਾਸ ਅਤੇ ਆਰਥਿਕ ਪ੍ਰਗਤੀ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਉਜਾਗਰ ਕਰਦੀ ਹੈ।
ਅੰਕੜਿਆਂ ਵਿਚ ਯੂਪੀਆਈ
ਯੂਪੀਆਈ ਤੋਂ ਅਕਤੂਬਰ 2024 ਵਿਚ 16.58 ਬਿਲੀਅਨ ਵਿੱਤ ਲੈਣ ਦੇਣ ਦੇ ਮਾਧਿਅਮ ਨਾਲ 23.49 ਲੱਖ ਕਰੋੜ ਰੁਪਏ ਦਾ ਪ੍ਰਭਾਵਸ਼ਾਲੀ ਲੈਣ ਦੇਣ ਕੀਤਾ ਗਿਆ, ਜੋ ਅਕਤੂਬਰ 2023 ਵਿਚ ਹੋਇਆ 11.40 ਬਿਲੀਅਨ ਲੈਣ ਦੇਣ ਦੀ ਤੁਲਨਾ ਵਿਚ 45 ਪ੍ਰਤੀਸ਼ਤ ਦੇ ਸਾਲਾਨਾ ਵਾਧੇ ਨੂੰ ਦਰਸਾਉਂਦਾ ਹੈ। ਇਸ ਦੇ ਪਲੈਟਫਾਰਮ ਨਾਲ 632 ਬੈਂਕ ਜੁੜੇ ਹਨ, ਅਤੇ ਇਸ ਦੇ ਉਪਯੋਗ ਵਿਚ ਇਹ ਵਾਧਾ ਭਾਰਤ ਦੇ ਭੁਗਤਾਨ ਲੈਂਡਸਕੇਪ ਵਿਚ ਯੂਪੀਆਈ ਦੇ ਵੱਧਦੇ ਦਬਦਬੇ ਨੂੰ ਉਜਾਗਰ ਕਰਦੀ ਹੈ। ਜਿਵੇਂ-ਜਿਵੇਂ ਜ਼ਿਆਦਾ ਤੋਂ ਜ਼ਿਆਦਾ ਆਮ ਲੋਕ ਅਤੇ ਕਾਰੋਬਾਰ ਡਿਜ਼ੀਟਲ ਲੈਣ ਦੇਣ ਦੀ ਸੁਵਿਧਾ ਅਤੇ ਸੁਰੱਖਿਆ ਅਪਣਾ ਰਹੇ ਹਨ, ਲੈਣ ਦੇਣ ਦੀ ਵਧਦੀ ਸੰਖਿਆ ਅਤੇ ਮੁੱਲ ਦੇਸ਼ ਨੂੰ ਨਕਦੀ ਰਹਿਤ ਅਰਥ ਵਿਵਸਥਾ ਦੇ ਵੱਲ ਲੈ ਜਾਣ ਵਿਚ ਯੂਪੀਆਈ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹਨ।
ਯੂਪੀਆਈ ਨੂੰ ਕੀ ਵਿਲੱਖਣ ਬਣਾਉਂਦਾ ਹੈ?
ਯੂਪੀਆਈ ਨੇ ਆਪਣੀ ਸਹਿਜਤਾ, ਸੁਰੱਖਿਆ ਅਤੇ ਬਹੁਉਪਯੋਗਿਤਾ ਦੇ ਨਾਲ ਭਾਰਤ ਵਿਚ ਡਿਜ਼ੀਟਲ ਭੁਗਤਾਨ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਚੌਬੀ ਘੰਟੇ ਲੈਣ-ਦੇਣ ਦੀ ਸੁਵਿਧਾ ਪ੍ਰਦਾਨ ਕਰਕੇ ਅਤੇ ਸਿੰਗਲ-ਕਿਲਕ ਭੁਗਤਾਨ ਅਤੇ ਵਰਚੁਅਲ ਐਡਰੈਸ ਜਿਹੀਆਂ ਸੁਵਿਧਾਵਾਂ ਪ੍ਰਦਾਨ ਕਰਕੇ, ਇਹ ਉਪਯੋਗਕਰਤਾਵਾਂ ਦੇ ਲਈ ਸੁਵਿਧਾ ਅਤੇ ਗੋਪਨੀਅਤਾ ਦੋਵੇਂ ਸੁਨਿਸ਼ਚਿਤ ਕਰਦਾ ਹੈ। ਇਕ ਐੱਪ ਵਿਚ ਕਈ ਬੈਂਕਿੰਗ ਸੇਵਾਵਾਂ ਨੂੰ ਏਕੀਕ੍ਰਿਤ ਕਰਨ ਦੀ ਇਸ ਦੀ ਸਮਰੱਥਾ ਇਸ ਨੂੰ ਵਿੱਤ ਟੈਕਨੋਲੋਜੀ ਵਿਚ ਇੱਕ ਗੇਮ-ਚੇਂਜਰ ਬਣਾਉਂਦੀ ਹੈ।
ਯੂਪੀਆਈ ਕਿਉਂ ਅਲੱਗ ਹੈ, ਇੱਥੇ ਕੁਝ ਕਾਰਨ ਦਿੱਤੇ ਗਏ ਹਨ:
-
ਚੌਬੀ ਘੰਟੇ ਪਹੁੰਚ : ਮੋਬਾਈਲ ਡਿਵਾਇਸ ਦੇ ਮਾਧਿਅਮ ਨਾਲ ਸਾਲ ਦੇ 365 ਦਿਨ, 24 ਘੰਟੇ ਤਤਕਾਲ ਧਨ ਹਸਤਾਂਤਰਣ ਦੀ ਸੁਵਿਧਾ।
-
ਏਕੀਕ੍ਰਿਤ ਬੈਂਕਿੰਗ ਪਹੁੰਚ: ਉਪਯੋਗਕਰਤਾਵਾਂ ਨੂੰ ਇੱਕ ਹੀ ਮੋਬਾਈਲ ਐਪਲੀਕੇਸ਼ਨ ਦਾ ਉਪਯੋਗ ਕਰਕੇ ਕਈ ਬੈਂਕ ਖਾਤਿਆਂ ਤੱਕ ਪਹੁੰਚ ਦੀ ਇਜ਼ਾਜਤ ਦਿੰਦਾ ਹੈ।
-
ਨਿਰਵਿਘਨ ਅਤੇ ਸੁਰੱਖਿਅਤ ਭੁਗਤਾਨ: ਸਿੰਗਲ ਕਲਿੱਕ 2-ਫੈਕਟਰ ਪ੍ਰਮਾਣੀਕਰਣ ਪ੍ਰਦਾਨ ਕਰਦਾ ਹੈ, ਜੋ ਰੈਗੂਲੇਟਰੀ ਅਨੁਪਾਲਨ ਅਤੇ ਸੁਰੱਖਿਅਤ ਇੱਕ-ਕਲਿੱਕ ’ਤੇ ਲੈਣ ਦੇਣ ਸੁਨਿਸ਼ਚਿਤ ਕਰਦਾ ਹੈ।
-
ਉੱਨਤ ਗੋਪਨੀਅਤਾ: ਲੈਣ-ਦੇਣ ਦੇ ਲਈ ਵਰਚੁਅਲ ਐਡਰੈਸ ਦਾ ਉਪਯੋਗ ਹੁੰਦਾ ਹੈ, ਜਿਸ ਨਾਲ ਖਾਤਾ ਸੰਖਿਆ ਜਾਂ ਆਈਐੱਫਐੱਸਸੀ ਕੋਡ ਜਿਹੀਆਂ ਸੰਦੇਵਨਸ਼ੀਲ ਜਾਣਕਾਰੀਆਂ ਸਾਂਝੀਆਂ ਕਰਨ ਦੀ ਜ਼ਰੂਰਤ ਸਮਾਪਤ ਹੋ ਜਾਂਦੀ ਹੈ।
-
ਕਿਊਆਰ ਕੋਡ ਏਕੀਕਰਣ: ਕਿਊਆਰ ਕੋਡ ਸਕੈਨਿੰਗ ਰਾਹੀਂ ਅਸਾਨ ਭੁਗਤਾਨ ਦੀ ਸੁਵਿਧਾ, ਤੁਰੰਤ ਅਤੇ ਸੁਰੱਖਿਅਤ ਲੈਣ ਦੇਣ।
-
ਕੈਸ਼-ਔਨ-ਡਿਲੀਵਰੀ ਦਾ ਵਿਕਲਪ: ਡਿਲੀਵਰੀ ਦੇ ਦੌਰਾਨ ਨਕਦ ਭੁਗਤਾਨ ਜਾਂ ਤੁਰੰਤ ਭੁਗਤਾਨ ਦੀ ਪਰੇਸ਼ਾਨੀ ਨੂੰ ਸਮਾਪਤ ਕਰਕੇ ਲੈਣ ਦੇਣ ਨੂੰ ਅਸਾਨ ਬਣਾਉਂਦਾ ਹੈ।
-
ਵੱਖ-ਵੱਖ ਭੁਗਤਾਨ ਵਿਕਲਪ: ਇਸ ਵਿਚ ਉਪਯੋਗਿਤਾ ਵਾਲੇ ਬਿਲਾਂ ਦਾ ਭੁਗਤਾਨ, ਓਵਰ-ਦ-ਕਾਉਂਟਰ ਲੈਣ ਦੇਣ ਅਤੇ ਸਕੈਨ- ਗ੍ਰਾਹਕ ਸਹਾਇਤਾ: ਉਪਯੋਗਕਰਤਾਵਾਂ ਨੂੰ ਮੋਬਾਈਲ ਐਪਲੀਕੇਸ਼ਨ ਨਾਲ ਸਿੱਧੇ ਸ਼ਿਕਾਇਤ ਦਰਜ ਕਰਨ ਦੀ ਸੁਵਿਧਾ ਦਿੰਦਾ ਹੈ।
-
ਐਂਡ-ਪੇ ਸੁਵਿਧਾਵਾਂ ਸ਼ਾਮਲ ਹਨ।
ਯੂਪੀਆਈ ਦਾ ਪ੍ਰਭਾਵ
ਯੂਪੀਆਈ ਨੇ ਛੋਟੇ ਕਾਰੋਬਾਰਾਂ, ਰੇਹੜੀ-ਪਟਰੀ ਵਾਲਿਆਂ ਅਤੇ ਪ੍ਰਵਾਸੀ ਮਜ਼ਦੂਰਾਂ ’ਤੇ ਗਹਿਰਾ ਪ੍ਰਭਾਵ ਪਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਪੈਸੇ ਟ੍ਰਾਂਸਫਰ ਕਰਨ ਅਤੇ ਭੁਗਤਾਨ ਪ੍ਰਾਪਤ ਕਰਨ ਦਾ ਇੱਕ ਅਸਾਨ ਅਤੇ ਕੁਸ਼ਲ ਤਰੀਕਾ ਮਿਲ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਦੌਰਾਨ ਇਸ ਦਾ ਉਪਯੋਗ ਵਿਸ਼ੇਸ਼ ਰੂਪ ਨਾਲ ਤੇਜ਼ ਹੋਇਆ, ਕਿਉਂਕਿ ਲੋਕਾਂ ਨੇ ਨਕਦ ਲੈਣ ਦੇਣ ਦੇ ਲਈ ਸੁਰੱਖਿਅਤ, ਸੰਪਰਕ ਰਹਿਤ ਵਿਕਲਪ ਖੋਜੇ। ਇਹ ਇਸਦੇ ਦੁਆਰਾ ਪ੍ਰੇਰਿਤ ਵਿਵਹਾਰਗਤ ਬਦਲਾਅ ਤੋਂ ਵੀ ਉਪਜੀ ਹੈ, ਜਿੱਥੇ ਪ੍ਰਣਾਲੀ ਵਿਚ ਵਿਸ਼ਵਾਸ ਅਤੇ ਇਸਦੀ ਪਹੁੰਚ ਇਸਦੇ ਵਿਆਪਕ ਉਪਯੋਗ ਨੂੰ ਉਤਸ਼ਾਹਿਤ ਕਰਨ ਦੇ ਪ੍ਰਮੁੱਖ ਕਾਰਕ ਰਹੇ ਹਨ।
ਇਸ ਬਦਲਾਅ ਨੂੰ ਸਮਝਣਯੋਗ ਬਣਾਉਣ ਵਾਲੇ ਛੋਟੇ ਲੇਕਿਨ ਮਹੱਤਵਪੂਰਨ ਇਨੋਵੇਸ਼ਨ ਵਿੱਚੋਂ ਇੱਕ ਭੁਗਤਾਨ ਐਪਸ ਦੁਆਰਾ ਵਾਇਸ ਬਾਕਸ ਦਾ ਉਪਯੋਗ ਹੈ। ਇਹ ਡਿਵਾਇਸ ਆਮ ਤੌਰ ’ਤੇ ਸਤ੍ਰੈਕ ਕਾਰਟ ਅਤੇ ਚਾਹ ਦੀ ਦੁਕਾਨਾਂ ’ਤੇ ਪਾਏ ਜਾਂਦੇ ਹਨ, ਜੋ ਹਰੇਕ ਕਿਊਆਰ ਕੋਡ ਲੈਣ ਦੇਣ ਦੇ ਨਾਲ ਪ੍ਰਾਪਤ ਹੋਣ ਵਾਲੀ ਧਨ ਰਾਸ਼ੀ ਦੀ ਘੋਸ਼ਣਾ ਕਰਦੇ ਹਨ। ਇਹ ਸੁਨਿਸ਼ਚਿਤ ਕਰਦਾ ਹੈ ਕਿ ਵਿਕਰੇਤਾ ਜੋ ਅਕਸਰ ਫੋਨ ਸੰਦੇਸ਼ਾਂ ਦੀ ਜਾਂਚ ਕਰਨ ਵਿਚ ਬਹੁਤ ਵਿਅਸਤ ਹੁੰਦੇ ਹਨ, ਉਨ੍ਹਾਂ ਨੂੰ ਆਪਣੀ ਕਮਾਈ ਦੇ ਬਾਰੇ ਵਿਚ ਪਤਾ ਹੋਵੇ। ਇਸ ਅਸਾਨ ਲੇਕਿਨ ਪ੍ਰਭਾਵੀ ਸੁਵਿਧਾ ਨੇ ਛੋਟੇ ਵਪਾਰੀਆਂ ਦਾ ਵਿਸ਼ਵਾਸ ਜਿੱਤਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜੋ ਪਹਿਲਾ ਨਕਦ ਲੈਣ ਦੇਣ ਦੇ ਆਦੀ ਸੀ ਅਤੇ ਡਿਜ਼ੀਟਲ ਭੁਗਤਾਨ ਤੋਂ ਸਾਵਧਾਨ ਰਹਿੰਦੇ ਸਨ।
ਯੂਪੀਆਈ ਦੀ ਇੱਕ ਹੋਰ ਮਹੱਤਵਪੂਰਨ ਡਿਜਾਇਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਉਪਯੋਗਕਰਤਾਵਾਂ ਨੂੰ ਆਪਣੇ ਪਸੰਦੀਦਾ ਭੁਗਤਾਨ ਐਪ ਚੁਣਨ ਦੀ ਸੁਵਿਧਾ ਦਿੱਤੀ ਗਈ ਹੈ, ਭਾਵੇਂ ਕਿ ਉਨ੍ਹਾਂ ਦਾ ਖਾਤਾ ਕਿਸੇ ਵੀ ਬੈਂਕ ਵਿਚ ਹੋਵੇ। ਇਸ ਅਸਾਨੀ ਨੇ ਉਪਭੋਗਤਾਵਾਂ ਨੂੰ ਵਿਕਲਪ ਚੁਣਨ ਦੀ ਸ਼ਕਤੀ ਪ੍ਰਦਾਨ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਲਈ ਯੂਪੀਆਈ ਨੂੰ ਆਪਣੇ ਭੁਗਤਾਨ ਪੱਧਤੀ ਦੇ ਰੂਪ ਵਿਚ ਅਪਣਾਉਣਾ ਅਸਾਨ ਹੋ ਗਿਆ ਹੈ।
ਰੂਪੇ ਕ੍ਰੇਡਿਟ ਕਾਰਡ ਨੂੰ ਯੂਪੀਆਈ ਦੇ ਨਾਲ ਏਕੀਕ੍ਰਿਤ ਕਰਨਾ ਡਿਜ਼ੀਟਲ ਭੁਗਤਾਨ ਲੈਂਡਸਕੇਪ ਵਿਚ ਇੱਕ ਹੋਰ ਕ੍ਰਾਂਤੀਕਾਰੀ ਕਦਮ ਹੈ। ਇਹ ਸੁਵਿਧਾ ਉਪਯੋਗਕਰਤਾਵਾਂ ਨੂੰ ਲੈਣ ਦੇਣ ਦੇ ਲਈ ਕ੍ਰੈਡਿਟ ਕਾਰਡ ਅਤੇ ਯੂਪੀਆਈ ਦੋਨਾਂ ਦੇ ਲਾਭ ਤੱਕ ਪਹੁੰਚ ਦੀ ਇਜ਼ਾਜਤ ਦਿੰਦੀ ਹੈ, ਜਿਸ ਨਾਲ ਉਹ ਬਚਤ ਖਾਤਿਆਂ ਤੋਂ ਪੈਸੇ ਨਿਕਲਵਾਉਣ ਦੇ ਬਜਾਏ ਆਪਣੀਆਂ ਕ੍ਰੈਡਿਟ ਲਾਈਨਾਂ ਦੇ ਮਾਧਿਅਮ ਨਾਲ ਭੁਗਤਾਨ ਕਰ ਸਕਦੇ ਹਨ।
ਯੂਪੀਆਈ ਦਾ ਆਲਮੀ ਪੱਧਰ ’ਤੇ ਵਿਸਤਾਰ
ਭਾਰਤ ਦੀ ਡਿਜ਼ੀਟਲ ਭੁਗਤਾਨ ਕ੍ਰਾਂਤੀ ਅੰਤਰਰਾਸ਼ਟਰੀ ਪੱਧਰ ’ਤੇ ਗਤੀ ਪਕੜ ਰਹੀ ਹੈ, ਕਿਉਂਕਿ ਯੂਪੀਆਈ ਅਤੇ ਰੂਪੇ ਦੋਨੋਂ ਹੀ ਦੂਜੇ ਦੇਸ਼ਾਂ ਵਿਚ ਵੀ ਤੇਜ਼ੀ ਨਾਲ ਲੋਕ ਪ੍ਰਸਿੱਧ ਹੋ ਰਿਹਾ ਹੈ। ਵਰਤਮਾਨ ਵਿਚ, ਯੂਪੀਆਈ ਸੱਤ ਦੇਸ਼ਾਂ ਵਿਚ ਜਾਰੀ ਹੈ, ਜਿਸ ਵਿਚ ਯੂਏਈ, ਸਿੰਗਾਪੁਰ, ਭੂਟਾਨ, ਨੇਪਾਲ, ਸ਼੍ਰੀਲੰਕਾ, ਫਰਾਂਸ ਅਤੇ ਮਾਰੀਸ਼ਸ ਜਿਹੇ ਪ੍ਰਮੁੱਖ ਬਜਾਰ ਸ਼ਾਮਲ ਹਨ।
ਫਰਾਂਸ ਵਿਚ ਯੂਪੀਆਈ ਦਾ ਆਉਣਾ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈ, ਕਿਉਂਕਿ ਇਹ ਯੂਰੋਪ ਵਿੱਚ ਪਹਿਲੀ ਵਾਰ ਉਪਯੋਗ ਕੀਤਾ ਜਾ ਰਿਹਾ ਹੈ। ਇਹ ਵਿਸਥਾਰ ਭਾਰਤੀ ਉਪਭੋਗਤਾਵਾਂ ਅਤੇ ਕਾਰੋਬਾਰਾਂ ਨੂੰ ਵਿਦੇਸ਼ ਵਿਚ ਰਹਿੰਦੇ ਹੋਏ ਜਾਂ ਯਾਤਰਾ ਕਰਦੇ ਹੋਏ ਵੀ ਸਹਿਜਤਾ ਨਾਲ ਭੁਗਤਾਨ ਕਰਨ ਅਤੇ ਪ੍ਰਾਪਤ ਕਰਨ ਵਿਚ ਸਮਰੱਥ ਬਣਾਉਂਦਾ ਹੈ।
ਆਪਣੀ ਆਲਮੀ ਪਹੁੰਚ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ਸਮੂਹ ਦੇ ਦਰਮਿਆਨ ਯੂਪੀਆਈ ਦੇ ਵਿਸਥਾਰ ਦੇ ਲਈ ਸਰਗਰਮ ਰੂਪ ਵਿਚ ਯਤਨ ਕੀਤਾ ਹੈ, ਜਿਸ ਵਿਚ ਹੁਣ ਛੇ ਨਵੇਂ ਮੈਂਬਰ ਦੇਸ਼ ਸ਼ਾਮਲ ਹੋ ਗਏ ਹਨ। ਇਸ ਪਹਿਲ ਨਾਲ ਧਨ ਪ੍ਰੇਸ਼ਣ ਪ੍ਰਵਾਹ ਨੂੰ ਹੋਰ ਵਾਧਾ ਮਿਲਣ, ਵਿੱਤ ਸਮਾਵੇਸ਼ਨ ਵਿਚ ਸੁਧਾਰ ਹੋਣ ਅਤੇ ਆਲਮੀ ਵਿੱਤ ਲੈਂਡਸਕੇਪਯ ਵਿਚ ਭਾਰਤ ਦਾ ਕਦ ਹੋਰ ਉੱਚਾ ਹੋਣ ਦੀ ਉਮੀਦ ਹੈ।
ਏਸੀਆਈ ਵਰਲਡਵਾਇਡ ਰਿਪਰੋਟ 2024 ਦੇ ਅਨੁਸਾਰ 2023 ਤੱਕ ਵਿਸ਼ਵ ਵਿਚ ਰੀਅਲ-ਟਾਈਮ ਭੁਗਤਾਨ ਲੈਣ ਦੇਣ ਵਿਚ ਭਾਰਤ ਦੀ ਹਿੱਸੇਦਾਰੀ ਲਗਭਗ 49 ਪ੍ਰਤੀਸ਼ਤ ਹੈ, ਜੋ ਡਿਜ਼ੀਟਲ ਭੁਗਤਾਨ ਨਵਾਚਾਰ ਵਿਚ ਭਾਰਤ ਦੀ ਅਗਵਾਈ ਨੂੰ ਦਰਸਾਉਂਦਾ ਹੈ। ਯੂਪੀਆਈ ਦੀ ਵੱਧਦੀ ਅੰਤਰਰਾਟਰੀ ਉਪਸਥਿਤੀ ਅਤੇ ਡਿਜ਼ੀਟਲ ਲੈਣ ਦੇਣ ਵਿਚ ਨਿਰੰਤਰ ਵਾਧਾ ਦੇ ਨਾਲ ਭਾਰਤ ਵਿੱਤ ਸਮਾਵੇਸ਼ਨ ਅਤੇ ਆਰਥਿਕ ਸਸ਼ਕਤੀਕਰਣ ਦੇ ਲਈ ਨਵੇਂ ਆਲਮੀ ਮਾਪਦੰਡ ਸਥਾਪਿਤ ਕਰ ਰਿਹਾ ਹੈ।
ਸਾਰ
ਸਾਰ ਵਿਚ, ਯੂਪੀਆਈ ਨੇ ਨਾ ਕੇਵਲ ਭਾਰਤ ਵਿਚ ਵਿੱਤ ਲੈਣ ਦੇਣ ਦੇ ਤਰੀਕੇ ਵਿਚ ਕ੍ਰਾਂਤੀਕਾਰੀ ਬਦਲਾਅ ਕੀਤਾ ਹੈ, ਬਲਕਿ ਦੇਸ਼ ਨੂੰ ਡਿਜ਼ੀਟਲ ਭੁਗਤਾਨ ਵਿਚ ਇੱਕ ਆਲਮੀ ਅਗਵਾਈ ਦੇ ਰੂਪ ਵਿਚ ਵੀ ਸਥਾਪਿਤ ਕੀਤਾ ਹੈ। ਲੋਕਾਂ ਅਤੇ ਕਾਰੋਬਾਰਾਂ ਦੋਹਾਂ ਦੇ ਲਈ ਇੱਕ ਨਿਰਵਿਘਨ, ਸੁਰੱਖਿਅਤ ਅਤੇ ਸੁਲਭ ਮੰਚ ਪ੍ਰਦਾਨ ਕਰਕੇ ਯੂਪੀਆਈ ਨੇ ਵਿੱਤ ਸਮਾਵੇਸ਼ਨ ਨੂੰ ਦੇਣ ਅਤੇ ਦੇਸ਼ ਨੂੰ ਨਕਦੀ ਰਹਿਤ ਅਰਥ ਵਿਵਸਥਾ ਦੇ ਵੱਲ ਅੱਗੇ ਵੱਧਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਲੈਣ-ਦੇਣ ਦੀ ਸੰਖਿਆ ਅਤੇ ਭੌਗੋਲਿਕ ਪਹੁੰਚ ਦੋਨਾਂ ਦੇ ਸੰਦਰਭ ਵਿਚ ਇਸਦੀ ਵਰਣਨਯੋਗ ਵਧੀ ਵਿੱਤ ਲੈਂਡਸਕੇਪ ’ਤੇ ਇਸਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਉਜਾਗਰ ਕਰਦੀ ਹੈ। ਜਿਵੇਂ-ਜਿਵੇਂ ਯੂਪੀਆਈ ਆਲਮੀ ਪੱਧਰ ’ਤੇ ਆਪਣਆ ਵਿਸਤਾਰ ਕਰ ਰਿਹਾ ਹੈ, ਇਹ ਡਿਜ਼ੀਟਲ ਭੁਗਤਾਨ ਦੇ ਲਈ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ, ਦੇਸ਼ ਦੇ ਨਾਗਰਿਕਾਂ ਨੂੰ ਸਸ਼ਕਤ ਬਣਾ ਰਿਹਾ ਹੈ, ਆਰਥਿਕ ਅਵਸਰਾਂ ਨੂੰ ਵਧਾ ਰਿਹਾ ਹੈ ਅਤੇ ਆਲਮੀ ਵਿੱਤ ਖੇਤਰ ਵਿਚ ਭਾਰਤ ਦੇ ਵੱਧਦੇ ਪ੍ਰਭਾਵ ਵਿਚ ਯੋਗਦਾਨ ਦੇ ਰਿਹਾ ਹੈ।
ਸੰਦਰਭ :
***********
ਪੀਡੀਐੱਫ ਵਿਚ ਦੇਖਣ ਲਈ ਇੱਥੇ ਕਿਲਕ ਕਰੋ।
ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਸੌਰਭ ਕਾਲੀਆ
(Release ID: 2084037)
Visitor Counter : 19