ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਗਵਰਨੈਂਸ ਟ੍ਰੇਨਿੰਗ ਨੂੰ ਮਜ਼ਬੂਤ ਕਰਨ ਲਈ ‘ਅੰਮ੍ਰਿਤ ਗਿਆਨ ਕੋਸ਼’ ਪੋਰਟਲ ਲਾਂਚ ਕੀਤਾ
ਐਡਵਾਂਸਡ ਕੇਸ ਰਾਈਟਿੰਗ ਅਤੇ ਟੀਚਿੰਗ ਵਰਕਸ਼ਾਪ ਭਾਰਤ ਵਿੱਚ ਲੋਕ ਪ੍ਰਸ਼ਾਸਕਾਂ ਲਈ ਸਮਰੱਥਾ ਨਿਰਮਾਣ ਲਈ ਇੱਕ ਇਤਿਹਾਸਿਕ ਪਹਿਲ ਹੈ
ਸਮਰੱਥਾ ਨਿਰਮਾਣ ਕਮਿਸ਼ਨ ਸਰਕਾਰ ਦੇ ਵਿਭਿੰਨ ਵਿਭਾਗਾਂ ਦਰਮਿਆਨ ਇੰਟਰਫੇਸ ਬਣ ਰਿਹਾ ਹੈ : ਡਾ. ਜਿਤੇਂਦਰ ਸਿੰਘ
ਅੰਮ੍ਰਿਤ ਕੋਸ਼ ਪੋਰਟਲ ਦੀ ਸ਼ੁਰੂਆਤ ਕੀਤੀ ਗਈ
ਵਿਕਸਿਤ ਭਾਰਤ 2047 ਦੇ ਲਕਸ਼ ਲਈ ਆਲਮੀ ਮਾਪਦੰਡਾਂ ਦੇ ਨਾਲ-ਨਾਲ ਭਾਰਤੀ ਲੋਕਾਚਾਰ ਦਾ ਪਾਲਣ ਵੀ ਜ਼ਰੂਰੀ ਹੈ : ਡਾ. ਜਿਤੇਂਦਰ ਸਿੰਘ
Posted On:
09 DEC 2024 5:50PM by PIB Chandigarh
ਕੇਂਦਰੀ ਸਾਇੰਸ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਵਿਭਾਗ, ਡਾ. ਜਿਤੇਂਦਰ ਸਿੰਘ ਨੇ ਅੱਜ ਗਵਰਨੈਂਸ ਟ੍ਰੇਨਿੰਗ ਨੂੰ ਮਜ਼ਬੂਤ ਕਰਨ ਦੇ ਲਈ ‘ਅੰਮ੍ਰਿਤ ਗਿਆਨ ਕੋਸ਼’ ਪੋਰਟਲ ਲਾਂਚ ਕੀਤਾ।
ਮੰਤਰੀ ਨੇ ਸਟੈਨਫੋਰਡ ਲੀਡਰਸ਼ਿਪ ਅਕਾਦਮੀ ਫੌਰ ਡਿਵੈਲਪਮੈਂਟ ਅਤੇ ਏਸ਼ਿਆਈ ਵਿਕਾਸ ਬੈਂਕ ਦੇ ਨਾਲ ਸਾਂਝੇਦਾਰੀ ਵਿੱਚ ਸਮਰੱਥਾ ਨਿਰਮਾਣ ਕਮਿਸ਼ਨ ਦੀ ਸਰਪ੍ਰਸਤੀ ਵਿੱਚ ਆਯੋਜਿਤ ‘ਐਡਵਾਂਸਡ ਕੇਸ ਰਾਈਟਿੰਗ ਅਤੇ ਟੀਚਿੰਗ ਵਰਕਸ਼ਾਪ’ ਦਾ ਵੀ ਉਦਘਾਟਨ ਕੀਤਾ। ਇਹ ਵਰਕਸ਼ਾਪ ਭਾਰਤ ਵਿਚ ਲੋਕ ਪ੍ਰਸ਼ਾਸਕਾਂ ਲਈ ਗਵਰਨੈਂਸ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨ ਦੀ ਇੱਕ ਇਤਿਹਾਸਿਕ ਪਹਿਲ ਹੈ।

ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਡਾ. ਜਿਤੇਂਦਰ ਸਿੰਘ ਨੇ ਗਵਰਨੈਂਸ ਟ੍ਰੇਨਿੰਗ ਵਿੱਚ ਸਿਧਾਂਤ ਅਤੇ ਵਿਵਹਾਰ ਦਰਮਿਆਨ ਪਾੜੇ ਨੂੰ ਖਤਮ ਕਰਨ ਵਿੱਚ ਕੇਸ ਸਟਡੀ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਵਿੱਖ ਦੇ ਲੋਕ ਪ੍ਰਸ਼ਾਸਕਾਂ ਨੂੰ ਆਕਾਰ ਦੇਣ ਵਿੱਚ ਕੇਂਦਰੀ ਅਤੇ ਰਾਜ ਸਿਖਲਾਈ ਸੰਸਥਾਨਾਂ ਦੇ ਫੈਕਲਟੀ ਮੈਂਬਰਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਮੰਤਰੀ ਨੇ ਐਡਵਾਂਸਡ ਕੇਸ ਰਾਈਟਿੰਗ ਅਤੇ ਟੀਚਿੰਗ ਪ੍ਰਣਾਲੀਆਂ’ ਵਿੱਚ ਉੱਨਤ ਕੌਸ਼ਲ ਦੇ ਨਾਲ ਸਿੱਖਿਅਕਾਂ ਨੂੰ ਸਸ਼ਕਤ ਬਣਾਉਣ ਲਈ ਡਿਜ਼ਾਈਨ ਕੀਤੀ ਗਈ ਇਸ ਵਰਕਸ਼ਾਪ ਦੇ ਪਰਿਵਰਤਨਕਾਰੀ ਨਤੀਜਿਆਂ ਬਾਰੇ ਆਸ਼ਾ ਵਿਅਕਤ ਕੀਤੀ।
ਸੰਬੋਧਨ ਦੇ ਦੌਰਾਨ, ਮੰਤਰੀ ਨੇ ਸਮਰੱਥਾ ਨਿਰਮਾਣ ਕਮਿਸ਼ਨ ਅਤੇ ਕਰਮਯੋਗੀ ਭਾਰਤ ਦੁਆਰਾ ਸੰਯੁਕਤ ਤੌਰ ‘ਤੇ ਵਿਕਸਿਤ ਆਈਜੀਓਟੀ ਪਲੈਟਫਾਰਮ ‘ਤੇ ਅੰਮ੍ਰਿਤ ਗਿਆਨ ਕੋਸ਼ ਲਈ ਸਮਰਪਿਤ ਪੋਰਟ ਦੀ ਸ਼ੁਰੂਆਤ ਜਿਹੀ ਉਪਲਬਧੀ ਦਾ ਉਦਘਾਟਨ ਕੀਤਾ। ਇਸ ਵਰ੍ਹੇ ਅਗਸਤ ਵਿੱਚ ਲਾਂਚ ਕੀਤਾ ਗਿਆ ਇਹ ਵਿਆਪਕ ਸੰਗ੍ਰਹਿ, ਜੋ 17 ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਵਿੱਚੋਂ 15 ਦੇ ਨਾਲ ਇਕਸਾਰ ਕੀਤਾ ਗਿਆ ਹੈ ਅਤੇ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਡਿਜੀਟਲ ਗਵਰਨੈਂਸ ਜਿਹੇ ਵਿਭਿੰਨ ਨੀਤੀ ਵਿਸ਼ਿਆਂ ਨੂੰ ਸ਼ਾਮਲ ਕਰਦਾ ਹੈ, ਪੂਰੇ ਭਾਰਤ ਤੋਂ ਸਰਵੋਤਮ ਪ੍ਰਥਾਵਾਂ ਨੂੰ ਇਕੱਠਾ ਕਰਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਸੰਗ੍ਰਹਿ ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਦੀ ਸਮਾਵੇਸ਼ਿਤਾ ਅਤੇ ਸੁਗਮਤਾ ਜ਼ਰੀਏ ‘ਸਰਕਾਰ ਦਾ ਸਮੁੱਚਾ ਦ੍ਰਿਸ਼ਟੀਕੋਣ’ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ, ਜਿਸ ਵਿੱਚ ਕੇਸ ਸਟਡੀ, ਟੀਚਿੰਗ ਨੋਟਸ ਅਤੇ ਹਿੰਦੀ ਅਤੇ ਬ੍ਰੇਲ ਵਿੱਚ ਸੰਸਕਰਣ ਸ਼ਾਮਲ ਹਨ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਇਸ ਸੰਸਾਧਨ ਦਾ ਲਾਭ ਲੈਣ ਅਤੇ ਸੰਗ੍ਰਹਿ ਨੂੰ ਹੋਰ ਸਮ੍ਰਿੱਧ ਬਣਾਉਣ ਲਈ ਨਵੇਂ ਕੇਸ ਸਟਡੀਜ਼ ਦਾ ਯੋਗਦਾਨ ਦੇਣ ਦੀ ਤਾਕੀਦ ਕੀਤੀ।

ਵਰਕਸ਼ਾਪ ਵਿੱਚ ਗਵਰਨੈਂਸ ਟ੍ਰੇਨਿੰਗ ਵਿੱਚ ਕੇਸ ਅਧਾਰਿਤ ਦ੍ਰਿਸ਼ਟੀਕੋਣਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਤੀਭਾਗੀ, ਢਾਂਚਾਗਤ ਕੇਸ ਸਟਡੀ ਕਰਨਾ, ਆਪਣੀਆਂ ਸਿੱਖਿਆ ਵਿਧੀਆਂ ਨੂੰ ਮਜ਼ਬੂਤ ਕਰਨਾ ਅਤੇ ਅੰਮ੍ਰਿਤ ਗਿਆਨ ਕੋਸ਼ ਵਿੱਚ ਨਵੀਂ ਸਮੱਗਰੀ ਦਾ ਯੋਗਦਾਨ ਕਰਨਾ ਸਿੱਖਣਗੇ। ਸਟੈਨਫੋਰਡ ਲੀਡਰਸ਼ਿਪ ਅਕਾਦਮੀ ਫਾਰ ਡਿਵੈਲਪਮੈਂਟ ਦੇ ਮਾਹਰਾਂ ਦੀ ਅਗਵਾਈ ਵਿੱਚ ਸੈਸ਼ਨ ਸਮਾਪਨ ਪ੍ਰਕਾਸ਼ਨ ਯੋਗ ਕੇਸ ਸਟਡੀ ਦੇ ਨਿਰਮਾਣ ਵਿੱਚ ਹੋਵੇਗਾ ਜੋ ਅਸਲ ਦੁਨੀਆ ਦੀਆਂ ਪ੍ਰਸ਼ਾਸਨਿਕ ਚੁਣੌਤੀਆਂ ਨੂੰ ਸੰਬੋਧਨ ਕਰਦੇ ਹਨ।
ਡਾ. ਜਿਤੇਂਦਰ ਸਿੰਘ ਨੇ ਸਖ਼ਤ ਚੋਣ ਪ੍ਰਕਿਰਿਆ ਦੀ ਵੀ ਸ਼ਲਾਘਾ ਕੀਤੀ, ਜਿਸ ਦੇ ਤਹਿਤ 300 ਤੋਂ ਵੱਧ ਨੋਮੀਨੇਸ਼ਨਜ਼ ਵਿੱਚੋਂ 60 ਟੌਪ ਫੈਕਲਟੀ ਮੈਂਬਰਾਂ ਦੀ ਪਹਿਚਾਣ ਕੀਤੀ ਗਈ। ਦੋ –ਸਮੂਹ ਵਰਕਸ਼ਾਪ ਇੱਕ ਇੰਟੈਂਸਿਵ ਟ੍ਰੇਨਿੰਗ ਫੇਜ ਦੀ ਸ਼ੁਰੂਆਤ ਹੈ, ਜਿਸ ਤੇ ਸਿੱਟੇ ਵਜੋਂ ਆਈਜੀਓਟੀ ਪਲੈਟਫਾਰਮ ’ਤੇ ਸਮੂਹਿਕ ਗਿਆਨ ਅਧਾਰ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਲਈ ਤਿਆਰ ਹਨ।
ਮੰਤਰੀ ਨੇ ਅੰਮ੍ਰਿਤ ਗਿਆਨ ਕੋਸ਼ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਇੱਕ ਸੰਗ੍ਰਹਿ ਤੋਂ ਕਿਤੇ ਵੱਧ ਹੈ –ਇਹ ਗਵਰਨੈਂਸ ਟ੍ਰੇਨਿੰਗ ਵਿੱਚ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਦਾ ਇੱਕ ਮੰਚ ਹੈ। ਕਿਊਰੇਟਿਡ ਸੰਸਾਧਨ ਫੈਕਲਟੀ ਨੂੰ ਭਾਰਤ ਦੀਆਂ ਅਨੋਖੀਆਂ ਪ੍ਰਸ਼ਾਸਨਿਕ ਚੁਣੌਤੀਆਂ ਦਾ ਸਮਾਧਾਨ ਕਰਦੇ ਹੋਏ ਆਪਣੀ ਸਿਖਲਾਈ ਨੂੰ ਆਲਮੀ ਮਾਪਦੰਡਾਂ ਦੇ ਅਨੁਸਾਰ ਬਣਾਉਣ ਵਿੱਚ ਸਮਰੱਥ ਬਣਾਉਂਦੇ ਹਨ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਸਿੱਖਣ ਦੇ ਮੌਕੇ ਨੂੰ ਵਧਾਉਣ, ਸਾਥੀਆਂ ਦੇ ਨਾਲ ਸਹਿਯੋਗ ਕਰਨ ਅਤੇ ਆਪਣੇ ਸੰਸਥਾਨਾਂ ਦੇ ਨਾਲ ਪ੍ਰਾਪਤ ਅੰਤਰਦ੍ਰਿਸ਼ਟੀ ਨੂੰ ਸਾਂਝਾ ਕਰਨ ਲਈ ਪ੍ਰੋਤਸਾਹਿਤ ਕੀਤਾ। ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਵਰਕਸ਼ਾਪ ਵਿੱਚ ਵਿਕਸਿਤ ਕੀਤੇ ਗਏ ਇਨੋਵੇਟਿਵ ਕੇਸ ਸਟਡੀਜ਼ ਅਤੇ ਸਿੱਖਿਆ ਪ੍ਰਣਾਲੀਆਂ ਭਾਰਤ ਵਿੱਚ ਗਵਰਨੈਂਸ ਟ੍ਰੇਨਿੰਗ ਨੂੰ ਮਹੱਤਵਪੂਰਨ ਤੌਰ ’ਤੇ ਵਧਾਉਣਗੀਆਂ।

ਆਪਣੇ ਸਮਾਪਤੀ ਭਾਸ਼ਣ ਵਿੱਚ ਡਾ. ਜਿਤੇਂਦਰ ਸਿੰਘ ਨੇ ਵਰਕਸ਼ਾਪ ਦੇ ਆਯੋਜਨ ਵਿੱਚ ਸਮਰੱਥਾ ਨਿਰਮਾਣ ਕਮਿਸ਼ਨ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਪਹਿਲ ਦੇ ਨਤੀਜੇ ਜਨਤਕ ਪ੍ਰਸ਼ਾਸਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਸਮਰੱਥਾ ਨਿਰਮਾਣ ਈਕੋਸਿਸਟ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ, ‘ਇਹ ਪਹਿਲ ਸ਼ਾਸਨ ਮਾਪਦੰਡਾਂ ਨੂੰ ਬਿਹਤਰ ਕਰਨ ਅਤੇ ਲੋਕ ਪ੍ਰਸ਼ਾਸਕਾਂ ਨੂੰ ਵਿਕਸਤਿ ਭਾਰਤ 2047 ਦੇ ਮਾਰਗ ‘ਤੇ ਚਲਣ ਲਈ ਤਿਆਰ ਕਰਨ ਦੀ ਸਾਡੀ ਸਮੂਹਿਕ ਪ੍ਰਤੀਬੱਧਤਾ ਦੀ ਉਦਾਹਰਣ ਹੈ।’
ਐਡਵਾਂਸਡ ਕੇਸ ਰਾਈਟਿੰਗ ਅਤੇ ਟੀਚਿੰਗ ਵਰਕਸ਼ਾਪ ਸ਼ਾਸਨ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਦੇ ਸਰਕਾਰ ਦੀ ਵਿਆਪਕ ਪਰਿਕਲਪਨਾ ਦਾ ਹਿੱਸਾ ਹੈ। ਇਸ ਪਹਿਲ ਦੇ ਜ਼ਰੀਏ, ਸਮਰੱਥਾ ਨਿਰਮਾਣ ਕਮਿਸ਼ਨ ਦਾ ਉਦੇਸ਼ ਸਿੱਖਿਅਕਾਂ ਨੂੰ ਸਸ਼ਕਤ ਬਣਾਉਣਾ ਅਤੇ ਪੂਰੇ ਭਾਰਤ ਵਿੱਚ ਲੋਕ ਪ੍ਰਸ਼ਾਸ਼ਣ ਸਿਖਲਾਈ ਦੀ ਗੁਣਵੱਤਾ ਨੂੰ ਵਧਾਉਣਾ ਹੈ।
ਇਸ ਪ੍ਰੋਗਰਾਮ ਵਿੱਚ ਸਮਰੱਥਾ ਨਿਰਮਾਣ ਕਮਿਸ਼ਨ, ਕਰਮਯੋਗੀ ਭਾਰਤ, ਏਸ਼ਿਆਈ ਵਿਕਾਸ ਬੈਂਕ, ਏਸ਼ਿਆਈ ਵਿਕਾਸ ਬੈਂਕ ਸੰਸਥਾਨ ਅਤੇ ਸਟੈਨਫੋਰਡ ਲੀਡਰਸ਼ਿਪ ਅਕਾਦਮੀ ਫੌਰ ਡਿਵੈਲਪਮੈਂਟ ਦੇ ਪ੍ਰੋਗਰਾਮ ਇੰਸਟ੍ਰਕਟਰਸ ਨੇ ਹਿੱਸਾ ਲਿਆ।
************
ਐੱਨਕੇਆਰ/ਕੇਐੱਸ
(Release ID: 2083674)
Visitor Counter : 51