ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਗ੍ਰਾਮੀਣ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ (ਆਰਐੱਸਈਟੀਆਈ) ਯੋਜਨਾ

Posted On: 10 DEC 2024 3:08PM by PIB Chandigarh

ਗ੍ਰਾਮੀਣ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ (ਆਰਐੱਸਈਟੀਆਈ) ਬੈਂਕਾਂ ਦੁਆਰਾ ਚਲਾਏ ਜਾ ਰਹੇ ਹਨ। ਇਹ ਸੰਸਥਾਨ ਗ਼ਰੀਬੀ ਰੇਖਾ ਤੋਂ ਹੇਠਾਂ (ਬੀਪੀਐੱਲ) ਵਾਲੇ ਨੌਜਵਾਨਾਂ ਸਮੇਤ ਗ੍ਰਾਮੀਣ ਖੇਤਰ ਦੇ ਗ਼ਰੀਬ ਨੌਜਵਾਨਾਂ ਨੂੰ ਸਿਖਲਾਈ ਦੇਣ ਦੇ ਲਈ ਚੰਗੀ ਤਰ੍ਹਾਂ ਲੈਸ ਹਨ। ਆਰਐੱਸਈਟੀਆਈ ਸਥਾਨਕ ਜ਼ਰੂਰਤਾਂ ਅਤੇ ਉਮੀਦਵਾਰਾਂ ਦੀਆਂ ਰੁਚੀਆਂ ਦੇ ਆਧਾਰ ’ਤੇ ਸਾਲਾਨਾ ਕਾਰਜ ਯੋਜਨਾ ਵਿਕਸਿਤ ਕਰਦੇ ਹਨ। ਨੈਸ਼ਨਲ ਕੌਂਸਲ ਆਵ੍ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਐੱਨਸੀਵੀਈਟੀ) ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ 64 ਪ੍ਰਵਾਨਿਤ ਸਿਖਲਾਈ ਪ੍ਰੋਗਰਾਮ ਹਨ। ਉਮੀਦਵਾਰ ਆਪਣੀ ਪਸੰਦ ਦਾ ਪ੍ਰੋਗਰਾਮ ਚੁਣ ਸਕਦੇ ਹਨ।

ਆਰਐੱਸਈਟੀਆਈ ਯੋਜਨਾ ਦੇ ਤਹਿਤ ਸ਼੍ਰੇਣੀ ਅਨੁਸਾਰ ਰਕਮ ਜਾਰੀ ਨਹੀਂ ਕੀਤੀ ਗਈ ਹੈ, ਹਾਲਾਂਕਿ, ਵਿੱਤ ਵਰ੍ਹੇ 2014-15 ਤੋਂ ਵਿੱਤ ਵਰ੍ਹੇ 2024-25 ਤੱਕ (30 ਨਵੰਬਰ, 2024 ਤੱਕ) ਬੀਪੀਐੱਲ ਵਾਲੇ ਨੌਜਵਾਨਾਂ ਸਮੇਤ ਗ੍ਰਾਮੀਣ ਖੇਤਰ ਦੇ ਗ਼ਰੀਬ ਨੌਜਵਾਨਾਂ ਦੀ ਸਿਖਲਾਈ ਦੀ ਲਾਗਤ ਦੇ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਨੁਸਾਰ ਰਕਮ ਜਾਰੀ ਕਰਨ ਦੇ ਵੇਰਵੇ ਅਨੁਬੰਧ ਵਿੱਚ ਦਿੱਤੇ ਗਏ ਹਨ।

ਨਵੰਬਰ, 2024 ਤੱਕ ਵਿੱਤ ਵਰ੍ਹੇ 2014-15 ਤੋਂ ਵਿੱਤ ਵਰ੍ਹੇ 2024-25 ਤੱਕ ਆਰਐੱਸਈਟੀਆਈ ਦੇ ਤਹਿਤ ਸਿਖਲਾਈ ਲਾਗਤਾਂ ਦੀ ਭਰਪਾਈ ਦੇ ਲਈ ਜਾਰੀ ਕੀਤੀ ਗਈ ਰਾਜ-ਅਨੁਸਾਰ ਰਕਮ

 (ਰੁਪਏ ਲੱਖਾਂ ਵਿੱਚ)

ਲੜੀ ਨੰਬਰ 

ਰਾਜ/ਕੇਂਦਰ ਸ਼ਾਸਤ ਪ੍ਰਦੇਸ਼

ਜਾਰੀ ਕੀਤੀ ਗਈ ਕੁੱਲ ਰਕਮ

(ਵਿੱਤ ਵਰ੍ਹੇ 2014-15 ਤੋਂ ਵਿੱਤ ਵਰ੍ਹੇ 2024-25 ਤੱਕ)

1

ਅੰਡੇਮਾਨ ਅਤੇ ਨਿਕੋਬਾਰ ਟਾਪੂ

22.21

2

ਆਂਧਰ ਪ੍ਰਦੇਸ਼

4455.87

3

ਅਰੁਣਾਚਲ ਪ੍ਰਦੇਸ਼

0.00

4

ਅਸਾਮ

3050.35

5

ਬਿਹਾਰ

6032.15

6

ਛੱਤੀਸਗੜ੍ਹ

4674.07

7

ਦਾਦਰਾ ਅਤੇ ਨਗਰ ਹਵੇਲੀ

45.24

8

ਗੁਜਰਾਤ

4790.70

9

ਹਰਿਆਣਾ

1821.26

10

ਹਿਮਾਚਲ ਪ੍ਰਦੇਸ਼

210.23

11

ਜੰਮੂ ਅਤੇ ਕਸ਼ਮੀਰ

686.15

12

ਝਾਰਖੰਡ

5019.92

13

ਕਰਨਾਟਕ

7624.34

14

ਕੇਰਲ

1808.72

15

ਲਕਸ਼ਦੀਪ

0.00

16

ਮੱਧ ਪ੍ਰਦੇਸ਼

10694.94

17

ਮਹਾਰਾਸ਼ਟਰ

8236.90

18

ਮਣੀਪੁਰ

128.05

19

ਮੇਘਾਲਿਆ

408.85

20

ਮਿਜ਼ੋਰਮ

125.94

21

ਨਾਗਾਲੈਂਡ

124.59

22

ਓਡੀਸ਼ਾ

6872.02

23

ਪੁਡੁਚੇਰੀ

24.39

24

ਪੰਜਾਬ

2505.78

25

ਰਾਜਸਥਾਨ

4245.43

26

ਸਿੱਕਮ

9.02

27

ਤਮਿਲ ਨਾਡੂ

5962.05

28

ਤੇਲੰਗਾਨਾ

2478.94

29

ਤ੍ਰਿਪੁਰਾ

389.71

30

ਉੱਤਰ ਪ੍ਰਦੇਸ਼

4846.20

31

ਉੱਤਰਾਖੰਡ

802.56

32

ਪੱਛਮੀ ਬੰਗਾਲ

1542.51

 

ਕੁੱਲ

89639.09

 

ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਐੱਸਐੱਸ/ 2337


(Release ID: 2083210) Visitor Counter : 14


Read this release in: English , Urdu , Hindi , Tamil