ਪੇਂਡੂ ਵਿਕਾਸ ਮੰਤਰਾਲਾ
ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ ਦੇ ਲਈ ਰਾਸ਼ਟਰੀ ਮੋਬਾਈਲ ਨਿਗਰਾਨੀ ਸਾਫਟਵੇਅਰ (ਐੱਨਐੱਮਐੱਮਐੱਸ)
Posted On:
10 DEC 2024 3:06PM by PIB Chandigarh
ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਐੱਨਐੱਮਐੱਮਐੱਸ) ਨੂੰ ਲਾਗੂ ਕਰਨ ਵਿੱਚ ਵਧੇਰੇ ਪਾਰਦਰਸ਼ਤਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਾਰੇ ਕੰਮਾਂ (ਵਿਅਕਤੀਗਤ ਲਾਭਾਰਥੀ ਨਾਲ਼ ਜੁੜੇ ਕੰਮਾਂ ਨੂੰ ਛੱਡ ਕੇ) ਦੇ ਲਈ ਮਹਾਤਮਾ ਗਾਂਧੀ ਨਰੇਗਾ ਵਰਕਰਾਂ ਦੀ ਤੁਰੰਤ ਹਾਜ਼ਰੀ ਨੂੰ ਦਿਨ ਵਿੱਚ ਦੋ ਵਾਰ ਦਰਜ ਕਰਨ ਦੇ ਲਈ ਰਾਸ਼ਟਰੀ ਮੋਬਾਈਲ ਨਿਗਰਾਨੀ ਸਾਫਟਵੇਅਰ (ਐੱਨਐੱਮਐੱਮਐੱਸ) ਦੀ ਵਰਤੋਂ ਕੀਤੀ ਜਾਂਦੀ ਹੈ।
ਮਹਾਤਮਾ ਗਾਂਧੀ ਨਰੇਗਾ ਲਾਭਾਰਥੀ ਸੀਪੀਜੀਆਰਏਐੱਮ ਪੋਰਟਲ ਦੇ ਮਾਧਿਅਮ ਨਾਲ਼ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ। ਇਸ ਤੋਂ ਇਲਾਵਾ, ਮਹਾਤਮਾ ਗਾਂਧੀ ਨਰੇਗਾ ਦੇ ਤਹਿਤ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ ਦੇ ਹੋਰ ਤਰੀਕੇ ਵੀ ਹਨ। ਉਨ੍ਹਾਂ ਤਰੀਕਿਆਂ ਵਿੱਚ ਨਿਯਮਿਤ ਸਮਾਜਿਕ ਆਡਿਟ, ਲੋਕਪਾਲ ਦੇ ਕੋਲ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਅਤੇ ਗ੍ਰਾਮ ਪੰਚਾਇਤ ਪੱਧਰ ’ਤੇ ਬਣਾਏ ਗਏ ਸ਼ਿਕਾਇਤ ਰਜਿਸਟਰ ਵਿੱਚ ਸ਼ਿਕਾਇਤ ਦਰਜ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਜਨਮਨਰੇਗਾ ਮੋਬਾਈਲ ਐਪ ਵਿੱਚ ਸ਼ਿਕਾਇਤਾਂ ਨੂੰ ਦਰਜ ਕਰਨ ਦੇ ਲਈ ਇੱਕ ਨਵਾਂ ਵਿਕਲਪ ‘ਰੇਜ਼ ਯੂਅਰ ਕੰਸਰਨ’ ਉਪਲਬਧ ਕਰਵਾਇਆ ਗਿਆ ਹੈ।
ਐੱਨਐੱਮਐੱਮਐੱਸ ਮੋਬਾਈਲ ਐਪਲੀਕੇਸ਼ਨ ਵਰਤਮਾਨ ਵਿੱਚ ਅੰਗਰੇਜ਼ੀ, ਹਿੰਦੀ, ਤਮਿਲ, ਤੇਲਗੂ ਅਤੇ ਮਲਿਆਲਮ ਵਿੱਚ ਉਪਲਬਧ ਹੈ। ਐੱਨਐੱਮਐੱਮਐੱਸ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਸਾਥੀ/ ਪਿੰਡ ਰੋਜ਼ਗਾਰ ਸਹਾਇਕ ਦੁਆਰਾ ਹਾਜ਼ਰੀ ਦਰਜ ਕੀਤੀ ਜਾਂਦੀ ਹੈ।
ਮੰਤਰਾਲਾ ਨਿਯਮਿਤ ਤੌਰ ’ਤੇ ਐੱਨਐੱਮਐੱਮਐੱਸ ਦੇ ਲਾਗੂ ਕਰਨ ਦੀ ਸਮੀਖਿਆ ਕਰਦਾ ਹੈ। ਐਪਲੀਕੇਸ਼ਨ ਦੀ ਵਰਤੋਂ ਕਰਦੇ ਸਮੇਂ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਦਰਪੇਸ਼ ਕਿਸੇ ਵੀ ਤਕਨੀਕੀ ਚੁਣੌਤੀ ਦਾ ਮੰਤਰਾਲੇ ਦੁਆਰਾ ਤੁਰੰਤ ਹੱਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਮੰਤਰਾਲਾ ਲੋੜ ਅਨੁਸਾਰ ਸਿਖਲਾਈ ਸੈਸ਼ਨ ਵੀ ਆਯੋਜਿਤ ਕਰਦਾ ਹੈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਐੱਨਐੱਮਐੱਮਐੱਸ ਐਪ ਦੀ ਵਰਤੋਂ ਦੇ ਬਾਰੇ ਵਿੱਚ ਅੱਪਡੇਟ ਰਹਿਣ।
ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਐੱਸਐੱਸ/ 2353
(Release ID: 2083205)
Visitor Counter : 11