ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਦੀ ਸਹਾਇਕ ਕੰਪਨੀ ਡੀਐੱਮਈ ਵਿਕਾਸ ਲਿਮਟਿਡ (ਡੀਐੱਮਈਡੀਐੱਲ) ਨੇ ਗ੍ਰੀਨ ਬੌਂਡ ਜਾਰੀ ਕਰਕੇ 775 ਕਰੋੜ ਰੁਪਏ ਸਫ਼ਲਤਾਪੂਰਵਕ ਜੁਟਾਏ


ਐੱਨਐੱਚਏਆਈ ਦੇ ਚੇਅਰਮੈਨ ਨੇ ਗ੍ਰੀਨ ਬੌਂਡ ਨੂੰ ਟਿਕਾਊ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਇੱਕ ਬੈਂਚਮਾਰਕ ਪਹਿਲ ਦੱਸਿਆ

प्रविष्टि तिथि: 09 DEC 2024 7:57PM by PIB Chandigarh

ਐੱਨਐੱਚਏਆਈ ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਡੀਐੱਮਈ ਡਿਵੈਲਪਮੈਂਟ ਲਿਮਟਿਡ (ਡੀਐੱਮਈਡੀਐੱਲ) ਨੇ ਅੱਜ ਸੜਕ ਅਤੇ ਰਾਜਮਾਰਗ ਖੇਤਰ ਵਿੱਚ ਆਪਣੀ ਕਿਸਮ ਦੇ ਪਹਿਲੇ ‘ਗ੍ਰੀਨ ਬੌਂਡ’ ਜਾਰੀ ਕਰਕੇ 775 ਕਰੋੜ ਰੁਪਏ ਸਫ਼ਲਤਾਪੂਰਵਕ ਜੁਟਾਏ

 ‘ਗ੍ਰੀਨ ਬੌਂਡ’ ਦੇ ਸਫ਼ਲ ਮੁੱਦੇ ’ਤੇ ਬੋਲਦੇ ਹੋਏ ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ, ਆਈਏਐੱਸ, ਨੇ ਕਿਹਾ, “ਮੈਂ ਇਸ ਉਤਸ਼ਾਹਜਨਕ ਪ੍ਰਤਿਕਿਰਿਆ ਤੋਂ ਬਹੁਤ ਖੁਸ਼ ਹਾਂ ਅਤੇ ਅਜਿਹੇ ਨਿਵੇਸ਼ਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਵਿਲੱਖਣ ਪੇਸ਼ਕਸ਼ ਦਾ ਸਮਰਥਨ ਕੀਤਾ ਹੈ। ਸੜਕ ਅਤੇ ਰਾਜਮਾਰਗ ਖੇਤਰ ਦੇ ਲਈ ਆਪਣੀ ਤਰ੍ਹਾਂ ਦੀ ਇਹ ਪਹਿਲੀ ਪਹਿਲ ਇੱਕ ਮਾਪਦੰਡ ਸਥਾਪਿਤ ਕਰੇਗੀ ਅਤੇ ਨਿਵੇਸ਼ਕਾਂ ਦੇ ਵਿਭਿੰਨ ਸਮੂਹਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰੇਗੀ।

ਇਸ ਅਵਸਰ ’ਤੇ ਟਿੱਪਣੀ ਕਰਦੇ ਹੋਏ ਐੱਨਐੱਚਏਆਈ ਦੇ ਮੈਂਬਰ (ਵਿੱਤ) ਅਤੇ ਡੀਐੱਮਈਡੀਐੱਲ ਦੇ ਚੇਅਰਮੈਨ ਸ਼੍ਰੀ ਐੱਨਆਰਵੀਵੀਐੱਮਕੇ ਰਾਜੇਂਦਰ ਕੁਮਾਰ ਨੇ ਕਿਹਾ ਕਿ ਗ੍ਰੀਨ ਬੌਂਡ ਦੀ ਉੱਚ ਮੰਗ ਅਤੇ ਸਫ਼ਲ ਮੁੱਦੇ ਡੀਐੱਮਈਡੀਐੱਲ ਅਤੇ ਐੱਨਐੱਚਏਆਈ ਵਿੱਚ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਅਤੇ ਸਮੁੱਚੇ ਵਿਕਾਸ ਦੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਾਤਾਵਰਣ ਸਥਿਰਤਾ ਨੂੰ ਸੰਤੁਲਿਤ ਕਰਨ ਦੀ ਸਾਡੀ ਪ੍ਰਤੀਬੱਧਤਾ ਨੂੰ ਪ੍ਰੋਤਸਾਹਿਤ ਕਰਦਾ ਹੈ।

ਬੋਲੀ ਪ੍ਰਣਾਲੀ ਦੇ ਤਹਿਤ ਆਯੋਜਿਤ ਇਸ ਮੁੱਦੇ ਦਾ ਕੁੱਲ ਆਕਾਰ 775 ਕਰੋੜ ਰੁਪਏ ਸੀ, ਜਿਸ ਵਿੱਚ ਅਧਾਰ ਮੁੱਦੇ ਆਕਾਰ 500 ਕਰੋੜ ਰੁਪਏ ਸੀ ਅਤੇ 275 ਕਰੋੜ ਰੁਪਏ ਤੱਕ ਦੇ ਓਵਰਸਬਸਕ੍ਰਿਪਸ਼ਨ ਦੇ ਲਈ ਗ੍ਰੀਨ-ਸ਼ੂ ਵਿਕਲਪ ਸੀ, ਜਿਸ ਵਿੱਚ 7.23 ਫ਼ੀਸਦੀ ਸਲਾਨਾ ਦੀ ਦਰ ਨਾਲ ਪ੍ਰਤੀਫ਼ਲ ਸੀ

‘ਗ੍ਰੀਨ ਬੌਂਡ’ ਜਾਰੀ ਕਰਨ ਤੋਂ ਪ੍ਰਾਪਤ ਆਮਦਨ ਦੀ ਵਰਤੋਂ ਐਵੇਨਿਊ ਪਲਾਂਟੇਸ਼ਨ, ਮੀਡੀਅਨ ਪਲਾਂਟੇਸ਼ਨ, ਪਸ਼ੂਆਂ ਦੇ ਲਈ ਅੰਡਰਪਾਸ ਦਾ ਨਿਰਮਾਣ, ਕੁਦਰਤੀ ਬਰਸਾਤੀ ਪਾਣੀ ਦੀ ਨਿਕਾਸੀ, ਅਖੁੱਟ ਊਰਜਾ (ਸੋਲਰ) ’ਤੇ ਆਧਾਰਿਤ ਸਟ੍ਰੀਟ ਲਾਈਟਾਂ, ਵੇਸਟ ਰੀਸਾਇਕਲਿੰਗ ਅਤੇ ਮੁੜ ਵਰਤੋਂ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਜਿਹੀਆਂ ਗਤੀਵਿਧੀਆਂ ’ਤੇ ਖਰਚ ਦੇ ਲਈ ਕੀਤੀ ਗਈ ਹੈ।

ਅਗਸਤ 2020 ਵਿੱਚ ਸ਼ਾਮਲ, ‘ਡੀਐੱਮਈ ਡਿਵੈਲਪਮੈਂਟ ਲਿਮਟਿਡ’ ਦਿੱਲੀ-ਮੁੰਬਈ ਗ੍ਰੀਨਫੀਲਡ ਐਕਸਪ੍ਰੈਸਵੇਅ ਦੀ ਫਾਇਨਾਂਸਿੰਗ, ਨਿਰਮਾਣ ਅਤੇ ਸੰਚਾਲਨ ਦੇ ਲਈ ਐੱਨਐੱਚਏਆਈ ਦਾ ਪੂਰੀ ਮਲਕੀਅਤ ਵਾਲਾ ਸਪੈਸ਼ਲ ਪਰਪਜ਼ ਵ੍ਹੀਕਲ (ਐੱਸਪੀਵੀ) ਹੈ ਅਤੇ ਇਸਨੂੰ ਕ੍ਰਿਸਿਲ, ਕੇਅਰ ਅਤੇ ਇੰਡੀਆ ਰੇਟਿੰਗ ਤੋਂ ਏਏਏ ਰੇਟਿੰਗ ਮਿਲੀ ਹੈ। ਡੀਐੱਮਈਡੀਐੱਲ ਦਾ ਲਕਸ਼ ਕਰਜ਼ਿਆਂ ਅਤੇ ਬੌਂਡਜ਼ ਦੇ ਮਾਧਿਅਮ ਰਾਹੀਂ ਬੈਂਕਾਂ ਅਤੇ ਵਿੱਤੀ ਬਾਜ਼ਾਰਾਂ ਤੋਂ ਲਗਭਗ 48,000 ਕਰੋੜ ਰੁਪਏ ਇਕੱਠੇ ਕਰਨ ਦਾ ਹੈ ਅਤੇ ਇਸ ਨੇ ਪ੍ਰਮੁੱਖ ਦਿੱਲੀ-ਮੁੰਬਈ ਐਕਸਪ੍ਰੈਸਵੇਅ ਪ੍ਰੋਜੈਕਟ ਨੂੰ ਲਾਗੂਕਰਨ ਦੇ ਲਈ ਲਗਭਗ 43,000 ਕਰੋੜ ਰੁਪਏ ਸਫ਼ਲਤਾਪੂਰਵਕ ਜੁਟਾਏ ਹਨ।

*************

ਡੀਐੱਸਏਕੇ


(रिलीज़ आईडी: 2082681) आगंतुक पटल : 56
इस विज्ञप्ति को इन भाषाओं में पढ़ें: English , Urdu , हिन्दी