ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਆਈਟੀ ਰੋਪੜ ਨੇ ਸ਼ੀਟ ਮੈਟਲ ਫਾਰਮਿੰਗ 2024 ਸੰਮੇਲਨ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ
Posted On:
09 DEC 2024 5:58PM by PIB Chandigarh
ਆਈਆਈਟੀ ਰੋਪੜ ਨੇ ਸ਼ੀਟ ਮੈਟਲ ਫਾਰਮਿੰਗ (ਐੱਸਐੱਮਐੱਫ) 2024 ਸੰਮੇਲਨ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਸ ਵਿੱਚ ਵੱਡੀ ਸੰਖਿਆ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀ ਸ਼ਾਮਲ ਹੋਏ। ਸੰਮੇਲਨ ਵਿੱਚ ਵਿਭਿੰਨ ਆਈਆਈਟੀ ਅਤੇ ਆਟੋਫਾਰਮ, ਇਲੈਕਟ੍ਰੋਪਿਊਮੈਟਿਕਸ ਅਤੇ ਹਾਈਡ੍ਰੌਲਿਕਸ, ਅਲਟੇਅਰ, ਟਾਟਾ ਸਟੀਲ, ਟਾਟਾ ਟੈਕਨੋਲੋਜੀਜ਼ ਲਿਮਟਿਡ, ਫੋਰਡ ਇੰਡੀਆ, ਫੇਲੈਸ ਸਿਸਟਮ ਜੀਐੱਮਬੀਐੱਚ ਅਤੇ ਜੇਬੀਐੱਮ ਆਟੋ ਲਿਮਟਿਡ ਸਮੇਤ ਪ੍ਰਮੁੱਖ ਉਦਯੋਗਿਕ ਭਾਗੀਦਾਰਾਂ ਦੇ ਉੱਘੇ ਬੁਲਾਰਿਆਂ ਨੇ ਹਿੱਸਾ ਲਿਆ। ਸ਼ੀਟ ਮੈਟਲ ਫਾਰਮਿੰਗ ਰਿਸਰਚ ਐਸੋਸੀਏਸ਼ਨ (ਐੱਸਐੱਮਐੱਫਆਰਏ) ਦਾ ਪ੍ਰਮੁੱਖ ਸੰਮੇਲਨ ਐੱਸਐੱਮਐੱਫ 2024, ਭਾਰਤ ਅਤੇ ਵਿਦੇਸ਼ਾਂ ਦੇ ਖੋਜਕਰਤਾਵਾਂ ਅਤੇ ਡਿਵੈਲਪਰਜ਼ ਨੂੰ ਧਾਤੂ ਬਣਾਉਣ ਵਾਲੀਆਂ ਤਕਨੀਕਾਂ ’ਤੇ ਵਿਚਾਰਾਂ ਨੂੰ ਪੇਸ਼ ਕਰਨ ਅਤੇ ਅਦਾਨ-ਪ੍ਰਦਾਨ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।
ਸੰਮੇਲਨ ਦਾ ਉਦਘਾਟਨੀ ਸਮਾਰੋਹ 5 ਦਸੰਬਰ ਨੂੰ ਹੋਇਆ। ਆਈਆਈਟੀ ਰੋਪੜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਨੁਪਮ ਅਗਰਵਾਲ ਅਤੇ ਐੱਸਐੱਮਐੱਫ 2024 ਦੇ ਆਯੋਜਨ ਸਕੱਤਰ ਨੇ ਬੁਲਾਰਿਆਂ, ਐੱਸਐੱਮਐੱਫਆਰਏ ਮੈਂਬਰਾਂ, ਵਿਦਵਾਨਾਂ ਅਤੇ ਉਦਯੋਗ ਦੇ ਮਹਿਮਾਨਾਂ ਸਮੇਤ ਮੌਜੂਦ ਲੋਕਾਂ ਦਾ ਸਵਾਗਤ ਕੀਤਾ। ਆਈਆਈਟੀ ਰੋਪੜ ਦੇ ਨਿਰਦੇਸ਼ਕ ਪ੍ਰੋਫੈਸਰ ਰਾਜੀਵ ਆਹੂਜਾ ਨੇ ਸੰਮੇਲਨ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਬਾਅਦ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਪ੍ਰਮੁੱਖ ਅਤੇ ਸੰਮੇਲਨ ਦੇ ਚੇਅਰਮੈਨ ਡਾ. ਪ੍ਰਭਾਤ ਕੇ ਅਗਨੀਹੋਤਰੀ ਨੇ ਸੰਬੋਧਨ ਕੀਤਾ। ਮੁੱਖ ਮਹਿਮਾਨ ਜਿੰਦਲ ਸਟੇਨਲੈਸ ਲਿਮਟਿਡ ਦੇ ਵਾਈਸ ਪ੍ਰੈਜ਼ੀਡੈਂਟ ਡਾ. ਸੰਤੋਸ਼ ਕੁਮਾਰ ਨੇ ਰਸਕਿਨਹਾ ਮੈਮੋਰੀਅਲ ਲੈਕਚਰ ਦਿੱਤਾ, ਜਿਸ ਵਿੱਚ ਸ਼ੀਟ ਮੈਟਲ ਫਾਰਮਿੰਗ ਦੇ ਖੇਤਰ ਵਿੱਚ ਨਵੀਨਤਮ ਤਰੱਕੀ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਐੱਸਐੱਮਐੱਫਆਰਏ ਦੇ ਸਕੱਤਰ ਅਤੇ ਆਈਆਈਟੀ ਬੰਬੇ ਦੇ ਪ੍ਰੋਫੈਸਰ ਪ੍ਰੋ. ਕੇ ਨਰਸਿਮਹਨ ਨੇ ਸਿੱਖਿਆ ਜਗਤ ਦੇ ਲਈ ਧਾਤੂ ਨਿਰਮਾਣ ਵਿੱਚ ਪ੍ਰਮੁੱਖ ਚੁਣੌਤੀਆਂ ’ਤੇ ਚਾਨਣਾ ਪਾਇਆ। ਸਮਾਰੋਹ ਦੀ ਸਮਾਪਤੀ ਆਈਆਈਟੀ ਰੋਪੜ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਨਵੀਨ ਕੁਮਾਰ ਅਤੇ ਐੱਸਐੱਮਐੱਫ 2024 ਦੇ ਸਹਿ-ਆਯੋਜਨ ਸਕੱਤਰ ਦੇ ਧੰਨਵਾਦ ਪ੍ਰਸਤਾਵ ਨਾਲ ਹੋਈ।
ਇਸ ਪ੍ਰੋਗਰਾਮ ਨੂੰ ਪਲੈਟੀਨਮ ਸਪਾਂਸਰ ਆਟੋਫੋਰਮੈਂਡ ਇਲੈਕਟ੍ਰੋਨਿਊਮੈਟਿਕ ਐਂਡ ਹਾਈਡ੍ਰੌਲਿਕਸ (ਆਈ) ਪ੍ਰਾਈਵੇਟ ਲਿਮਟਿਡ ਅਤੇ ਸਿਲਵਰ ਸਪਾਂਸਰ ਅਲਟੇਅਰ ਇੰਜੀਨੀਅਰਿੰਗ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਸਮਰਥਿਤ ਕੀਤਾ ਗਿਆ ਸੀ।
ਸੰਮੇਲਨ ਦੇ ਪਹਿਲੇ ਦਿਨ ਸ਼ੀਟ ਮੈਟਲ ਫਾਰਮਿੰਗ ਵਿੱਚ ਨਵੀਨਤਮ ਪ੍ਰਗਤੀ ’ਤੇ ਪ੍ਰਮੁੱਖ ਖੋਜਕਰਤਾਵਾਂ, ਪ੍ਰੋਫੈਸਰਾਂ ਅਤੇ ਉਦਯੋਗ ਦੇ ਨੇਤਾਵਾਂ ਦੁਆਰਾ ਪੇਸ਼ਕਾਰੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਦੂਜੇ ਦਿਨ ਹਲਕੇ ਧਾਤੂ ਨਿਰਮਾਣ, ਹਲਕੇ ਨਿਰਮਾਣ ਦੇ ਲਈ ਗਰਮ ਨਿਰਮਾਣ ਅਤੇ ਸਕਿਨ ਪੈਨਲ ਪੈਨਲ ਨਿਰਮਾਣ ਵਿੱਚ ਚੁਣੌਤੀਆਂ ਜਿਹੇ ਵੱਖ-ਵੱਖ ਵਿਸ਼ਿਆਂ ’ਤੇ ਤਕਨੀਕੀ ਸੈਸ਼ਨ ਸ਼ਾਮਲ ਸੀ। ਮੌਜੂਦ ਲੋਕਾਂ ਨੂੰ ਮਾਹਿਰਾਂ ਦੇ ਨਾਲ ਗੱਲਬਾਤ ਕਰਨ ਅਤੇ ਸ਼ੀਟ ਮੈਟਲ ਫਾਰਮਿੰਗ ਵਿੱਚ ਅਤਿ-ਆਧੁਨਿਕ ਖੋਜ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਅਵਸਰ ਮਿਲਿਆ।
ਐੱਸਐੱਮਐੱਫ 2024 ਦੇ ਦੂਸਰੇ ਦਿਨ ਪੈਨਲ ਚਰਚਾ ਹੋਈ, ਜਿਸ ਦਾ ਸੰਚਾਲਨ ਟੂਲ ਮੇਕਰਜ਼ ਫੈਸੀਲਿਟੀ, ਇੰਡੀਆ ਦੇ ਕੰਸਲਟੈਂਟ ਸ਼੍ਰੀ ਅਵਿਨਾਸ਼ ਖਰੇ ਨੇ ਕੀਤਾ। ਪੈਨਲ ਵਿੱਚ ਪ੍ਰੋਫੈਸਰ ਹਰੀਹਰਨ ਕੇ. (ਐਸੋਸੀਏਟ ਪ੍ਰੋਫੈਸਰ, ਆਈਆਈਟੀ ਮਦਰਾਸ), ਸ਼੍ਰੀ ਪ੍ਰਸ਼ਾਂਤ ਕੁਲਕਰਨੀ (ਖੇਤਰੀ ਪ੍ਰਬੰਧਕ, ਅਲਟੇਅਰ ਇੰਜੀਨੀਅਰਿੰਗ ਇੰਡੀਆ ਪ੍ਰਾਈਵੇਟ ਲਿਮਟਿਡ), ਡਾ. ਰਾਹੁਲ ਕੁਮਾਰ (ਟਾਟਾ ਸਟੀਲ) ਅਤੇ ਪ੍ਰੋਫੈਸਰ ਏਕਤਾ ਸਿੰਗਲਾ (ਐਸੋਸੀਏਟ ਪ੍ਰੋਫੈਸਰ, ਆਈਆਈਟੀ ਰੋਪੜ) ਜਿਹੇ ਪ੍ਰਸਿੱਧ ਮਾਹਰ ਸ਼ਾਮਲ ਸਨ।
ਸਾਲ ਵਿੱਚ ਦੋ ਵਾਰ ਹੋਣ ਵਾਲੇ ਐੱਸਐੱਮਐੱਫ 2024 ਦਾ ਉਦੇਸ਼ ਧਾਤੂ ਨਿਰਮਾਣ ਖੋਜ ਦੇ ਭਵਿੱਖ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਮਾਹਿਰਾਂ ਵਿੱਚ ਗਿਆਨ ਸਾਂਝਾ ਕਰਨਾ ਹੈ। ਪ੍ਰੋਗਰਾਮ ਦੀ ਸਫ਼ਲਤਾਪੂਰਵਕ ਸਮਾਪਤੀ ਦੇ ਲਈ ਐੱਸਐੱਮਐੱਫ 2024 ਦੇ ਆਯੋਜਨ ਸਕੱਤਰ ਪ੍ਰੋ. ਅਨੁਪਮ ਅਗਰਵਾਲ ਅਤੇ ਸਹਿ-ਆਯੋਜਨ ਸਕੱਤਰ ਪ੍ਰੋ. ਨਵੀਨ ਕੁਮਾਰ ਅਤੇ ਪ੍ਰੋ. ਏਕਤਾ ਸਿੰਗਲਾ ਨੂੰ ਉਨ੍ਹਾਂ ਦੇ ਯਤਨਾਂ ਦੇ ਲਈ ਵਿਆਪਕ ਸ਼ਲਾਘਾ ਮਿਲੀ। ਸੰਮੇਲਨ ਦੀ ਸਮਾਪਤੀ ਦੂਸਰੇ ਦਿਨ ਪ੍ਰੋ. ਅਨੁਪਮ ਅਗਰਵਾਲ ਦੇ ਸਮਾਪਤੀ ਭਾਸ਼ਣ ਦੇ ਨਾਲ ਹੋਈ।
*********
ਐੱਨਕੇਆਰ/ ਕੇਐੱਸ
(Release ID: 2082678)
Visitor Counter : 9