ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਆਂਧਰ ਪ੍ਰਦੇਸ਼ ਦੁਆਰਾ ਲਾਗੂ ਕੀਤੇ ਜਾ ਰਹੇ ਆਵਾਸ ਅਤੇ ਸ਼ਹਿਰੀ ਸੈਕਟਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ
Posted On:
07 DEC 2024 9:03PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਆਂਧਰ ਪ੍ਰਦੇਸ਼ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਆਵਾਸ ਅਤੇ ਸ਼ਹਿਰੀ ਖੇਤਰ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ। ਇਹ ਸਮੀਖਿਆ 7 ਦਸੰਬਰ, 2024 ਨੂੰ ਹੋਟਲ ਨੋਵੋਟੇਲ, ਵਿਜਯਵਾੜਾ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਸ਼੍ਰੀ ਪੋਂਗੁਰੂ ਨਰਾਇਣ, ਮਿਉਂਸੀਪਲ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ, ਸ਼੍ਰੀ ਗੋੱਟੀਪਤੀ ਰਵੀ ਕੁਮਾਰ (Shri. Gottipati Ravi Kumar), ਊਰਜਾ ਵਿਭਾਗ ਦੇ ਮੰਤਰੀ ਅਤੇ ਸ਼੍ਰੀ ਕੋਲੁਰੂ ਪਾਰਥਸਾਰਥੀ, ਆਵਾਸ ਵਿਭਾਗ ਦੇ ਮੰਤਰੀ ਨੇ ਵੀ ਹਿੱਸਾ ਲਿਆ।
ਕੇਂਦਰੀ ਮੰਤਰੀ ਨੇ ਰਾਜ ਵੱਲੋਂ ਲਾਗੂ ਕੀਤੇ ਜਾ ਰਹੇ ਆਵਾਸ ਅਤੇ ਸ਼ਹਿਰੀ ਖੇਤਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਅਮਰੁਤ, ਸਮਾਰਟ ਸਿਟੀ, ਪੀਐੱਮਏਵਾਈ (ਯੂ), ਐੱਨਯੂਐੱਲਐੱਮ, ਪੀਐੱਮ ਸਵਨਿਧੀ, ਐੱਸਬੀਐੱਮ ਅਤੇ ਮੈਟਰੋ ਰੇਲ ਪ੍ਰੋਜੈਕਟਾਂ ਜਿਹੀਆਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਜਿਵੇਂ ਕਿ ਵਿੱਚ ਰਾਜ ਦੀ ਪ੍ਰਗਤੀ ਪੇਸ਼ ਕੀਤੀ ਗਈ।
ਐੱਸਬੀਐੱਮ ਵਿੱਚ ਪ੍ਰਗਤੀ ਬਾਰੇ ਚਰਚਾ ਕਰਦੇ ਹੋਏ, ਮਾਨਯੋਗ ਕੇਂਦਰੀ ਮੰਤਰੀ ਨੇ ਟ੍ਰੀਟਿਡ ਉਪਯੋਗ ਕੀਤੇ ਗਏ ਪਾਣੀ ਦੇ ਉਪਯੋਗ ਦੀ ਨਿਗਰਾਨੀ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰੋਸੈੱਸਡ ਵੇਸਟ ਤੋਂ ਊਰਜਾ ਅਤੇ ਵੇਸਟ ਤੋਂ ਖਾਦ ਬਣਾਉਣ ਜਿਹੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਆਵਾਸ ਯੋਜਨਾ (ਅਰਬਨ-ਸ਼ਹਿਰੀ) ਦੇ ਸਬੰਧ ਵਿੱਚ ਉਨ੍ਹਾਂ ਨੇ ਪੀਐੱਮਏਵਾਈ(ਯੂ)-1.0 ਦੇ ਤਹਿਤ ਪਹਿਲਾਂ ਹੀ ਮਨਜ਼ੂਰ ਕੀਤੇ ਘਰਾਂ ਨੂੰ ਪੂਰਾ ਕਰਨ ਅਤੇ ਲੇਆਉਟ ਵਿੱਚ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਦਾ ਸੁਝਾਅ ਦਿੱਤਾ। ਰਾਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਉਪਰੋਕਤ ਕਾਰਜਾਂ ਨੂੰ ਪੂਰਾ ਕਰਨ ਲਈ ਕਰਜ਼ੇ ਦੀ ਪ੍ਰਵਾਨਗੀ ਲਈ ਹੁਡਕੋ ਦੇ ਸੰਪਰਕ ਵਿੱਚ ਹਨ।
ਆਵਸਾ, ਸ਼ਹਿਰੀ ਅਤੇ ਬਿਜਲੀ ਵਿਭਾਗ ਲਈ ਰਾਜ ਦੁਆਰਾ ਪੇਸ਼ ਕੀਤੀ ਵਿੱਤੀ ਜ਼ਰੂਰਤ ਦੇ ਸਬੰਧ ਵਿੱਚ, ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਭਰੋਸਾ ਦਿੱਤਾ ਕਿ ਸਰਕਾਰ ਅਗਲੇ ਬਜਟ ਵਿੱਚ ਇਸ 'ਤੇ ਵਿਚਾਰ ਕਰੇਗੀ।
***
ਜੈਐੱਨ/ਐੱਸਕੇ
(Release ID: 2082391)
Visitor Counter : 15