ਸੈਰ ਸਪਾਟਾ ਮੰਤਰਾਲਾ
ਪਰਯਟਨ ਮਿੱਤਰ ਅਤੇ ਪਰਯਟਨ ਦੀਦੀ ਸਕੀਮ ਅਧੀਨ 3,500 ਲੋਕਾਂ ਨੂੰ ਸਿਖਲਾਈ ਦਿੱਤੀ ਗਈ
Posted On:
05 DEC 2024 4:39PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਪਰਯਟਨ ਮਿੱਤਰ/ਪਰਯਟਨ ਦੀਦੀ ਦੇ ਨਾਮ ਨਾਲ ਇੱਕ ਰਾਸ਼ਟਰੀ ਜ਼ਿੰਮੇਵਾਰ ਟੂਰਿਜ਼ਮ ਪਹਿਲ ਸ਼ੁਰੂ ਕੀਤੀ ਸੀ। ਇਹ ਪਹਿਲ ਪੂਰੇ ਭਾਰਤ ਦੇ 6 ਟੂਰਿਸਟ ਥਾਵਾਂ- ਓਰਛਾ (ਮੱਧ ਪ੍ਰਦੇਸ਼), ਗਾਂਦੀਕੋਟਾ (ਆਂਧਰ ਪ੍ਰਦੇਸ਼), ਬੋਧਗਯਾ (ਬਿਹਾਰ), ਆਈਜ਼ੌਲ (ਮਿਜ਼ੋਰਮ), ਜੋਧਪੁਰ (ਰਾਜਸਥਾਨ) ਅਤੇ ਸ਼੍ਰੀ ਵਿਜੈ ਪੁਰਮ (ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ) ਵਿੱਚ ਸ਼ੁਰੂ ਕੀਤੀ ਗਈ ਸੀ।
'ਅਤਿਥੀ ਦੇਵੋ ਭਵ’ (‘Athithi Devo Bhava’) ਤੋਂ ਪ੍ਰੇਰਿਤ ਹੋਣ ਵਾਲਿਆਂ ਵਿੱਚ ਕੈਬ ਡਰਾਈਵਰਾਂ, ਆਟੋ ਚਾਲਕਾਂ, ਰੇਲਵੇ ਸਟੇਸ਼ਨਾਂ ਦੇ ਸਟਾਫ਼, ਏਅਰਪੋਰਟਸ, ਬੱਸ ਸਟੇਸ਼ਨਸ, ਹੋਟਲ ਸਟਾਫ, ਰੈਸਟੋਰੈਂਟ ਵਰਕਰਸ, ਹੋਮਸਟੇ ਮਾਲਕਾਂ, ਟੂਰ ਗਾਈਡਸ, ਪੁਲਿਸ ਕਰਮਚਾਰੀ, ਸੜਕ ਵਿਕਰੇਤਾਵਾਂ, ਦੁਕਾਨਦਾਰਾਂ, ਵਿਦਿਆਰਥੀਆਂ ਅਤੇ ਹੋਰ ਬਹੁਤ ਸਾਰਿਆ ਨੂੰ ਟੂਰਿਜ਼ਮ ਦੇ ਮਹੱਤਵ, ਆਮ ਸਫ਼ਾਈ, ਸੁਰੱਖਿਆ, ਸਥਿਰਤਾ ਅਤੇ ਟੂਰਿਸਟਾਂ ਨੂੰ ਪਰਾਹੁਣਚਾਰੀ ਅਤੇ ਦੇਖਭਾਲ ਦੇ ਉੱਚੇ ਮਿਆਰ ਪ੍ਰਦਾਨ ਕਰਨ ਦੇ ਮਹੱਤਵ ਬਾਰੇ ਟ੍ਰੇਨਿੰਗ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਹ ਪ੍ਰੋਗਰਾਮ 15 ਅਗਸਤ, 2024 ਨੂੰ ਸ਼ੁਰੂ ਕੀਤਾ ਗਿਆ ਸੀ, ਉਦੋਂ ਤੋਂ 3,500 ਤੋਂ ਜ਼ਿਆਦਾ ਲੋਕਾਂ ਨੂੰ ਸਿਖਲਾਈ ਦਿੱਤੀ ਗਈ ਹੈ। ਵਰਲਡ ਟੂਰਿਜ਼ਮ ਡੇਅ 2024, ਟੂਰਿਜ਼ਮ ਮੰਤਰਾਲੇ ਨੇ ਦੇਸ਼ ਦੇ 50 ਟੂਰਿਸਟ ਸਥਾਨਾਂ ਵਿੱਚ ਪਰਯਟਨ ਮਿੱਤਰ ਅਤੇ ਪਰਯਟਨ ਦੀਦੀ ਦਾ ਵਿਸਤਾਰ ਕੀਤਾ, ਜਿਨ੍ਹਾਂ ਵਿੱਚ ਝਾਰਖੰਡ ਸਥਿਤ ਰਾਂਚੀ ਵੀ ਸ਼ਾਮਲ ਹੈ।
ਇਹ ਜਾਣਕਾਰੀ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰਕ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿੱਖਤ ਜਵਾਬ ਵਿੱਚ ਦਿੱਤੀ।
***
ਬੀਵਾਈ/ਐੱਸਕੇਟੀ
(Release ID: 2081908)
ਵਿਜ਼ੀਟਰ ਕਾਊਂਟਰ : 48