ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸੰਸਦ ਸਵਾਲ: ਦੇਸ਼ ਭਰ ਵਿੱਚ ਬੋਲ਼ੇ ਲੋਕਾਂ ਲਈ ਸੰਕੇਤਿਕ ਭਾਸ਼ਾ ਦਾ ਪ੍ਰਾਵਧਾਨ

Posted On: 04 DEC 2024 2:44PM by PIB Chandigarh

ਸਰਕਾਰ ਦਿਵਿਯਾਂਗਜਨਾਂ ਦੇ ਜਨਸੰਖਿਆ ਅੰਕੜਿਆਂ ਲਈ ਮੁੱਖ ਤੌਰ ‘ਤੇ ਜਨਗਣਨਾ ਦੇ ਅੰਕੜਿਆਂ ‘ਤੇ ਨਿਰਭਰ ਕਰਦੀ ਹੈ। ਜਨਗਣਨਾ 2011 ਦੇ ਅਨੁਸਾਰ, ਭਾਰਤ ਵਿੱਚ ਕੁੱਲ 2.68 ਕਰੋੜ ਲੋਕ ਦਿਵਿਯਾਂਗ ਦੱਸੇ ਗਏ ਹਨ, ਜਿਨ੍ਹਾਂ ਵਿੱਚੋਂ 19% ਲੋਕ ਸੁਣਨ ਵਿੱਚ ਅਸਮਰਥ ਹਨ। ਬੋਲ਼ੇ ਵਿਦਿਆਰਥੀਆਂ ਲਈ 42 ਇੰਸਟੀਟਿਊਟ ਡਿਪਲੋਮਾ ਇਨ ਸਾਇਨ ਲੈਂਗਵੇਜ਼ ਇੰਟਰਪ੍ਰਿਟੈਸ਼ਨ (ਡੀਆਈਐੱਸਐੱਲਆਈ) ਅਤੇ 13 ਇੰਸਟੀਟਿਊਟ ਡਿਪਲੋਮਾ ਇਨ ਟੀਚਿੰਗ ਇੰਡੀਅਨ ਸਾਇਨ ਲੈਂਗਵੇਜ਼ (ਡੀਟੀਆਈਐੱਸਐੱਲ) ਦਾ ਸੰਚਾਲਨ ਕਰ ਰਹੇ ਹਨ। ਵਰ੍ਹੇ 2024-25 ਵਿੱਚ, ਡੀਟੀਆਈਐੱਸਐੱਲ ਕੋਰਸ ਸੰਚਾਲਿਤ ਕਰਨ ਵਾਲੇ ਸੰਸਥਾਨਾਂ ਦੀ ਸੰਖਿਆ 7 ਤੋ ਵਧ ਕੇ 13 ਹੋ ਗਈ ਹੈ ਅਤੇ ਡੀਆਈਐੱਸਐੱਲਆਈ ਕੋਰਸ ਸੰਚਾਲਿਤ ਕਰਨ ਵਾਲੇ ਸੰਸਥਾਨਾਂ ਦੀ ਸੰਖਿਆ 20 ਤੋਂ ਵਧ ਕੇ 42 ਹੋ ਗਈ ਹੈ।

 ਭਾਰਤੀ ਸੰਕੇਤਿਕ ਭਾਸ਼ਾ ਰਿਸਰਚ ਅਤੇ ਟ੍ਰੇਨਿੰਗ ਸੈਂਟਰ (ਆਈਐੱਸਐੱਲਆਰਟੀਸੀ) ਨੇ ਬੋਲ਼ੇ ਅਤੇ ਸੁਣਨ ਸ਼ਕਤੀ ਦੇ ਨੁਕਸਾਨ ਬਾਰੇ ਜਾਗਰੂਕਤਾ ਫੈਲਾਉਣ ਲਈ ਹੇਠਾਂ ਦਿੱਤੇ ਗਏ ਕਦਮ ਚੁੱਕੇ ਹਨ:

       i.            ਵਰਤਮਾਨ ਵਿੱਚ, ਇਸ ਵਿਭਾਗ ਦੇ ਅਧੀਨ ਰਾਸ਼ਟਰੀ ਸੰਸਥਾਨਾਂ ਅਤੇ ਸਮੁੱਚੇ ਖੇਤਰੀ ਕੇਂਦਰ ਵਿੱਚ 665 ਵਿਦਿਆਰਥੀ ਡੀਆਈਐੱਸਐੱਲਆਈ ਅਤੇ ਡੀਟੀਆਈਐੱਸਐੱਲ ਵਿੱਚ ਟ੍ਰੇਨਿੰਗ ਲੈ ਰਹੇ ਹਨ।

     ii.            ਆਈਐੱਸਐੱਲਆਰਟੀਸੀ ਨੇ ਕਾਰਪੋਰੇਟ, ਕਾਲਜ, ਯੂਨੀਵਰਸਿਟੀ ਆਦਿ ਸਥਾਨਾਂ ‘ਤੇ ਮੁਫ਼ਤ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਹਨ ਅਤੇ 1,000 ਤੋ ਅਧਿਕ ਪ੍ਰਤੀਭਾਗੀਆਂ ਨੂੰ ਘੱਟ ਸੁਣਨ ਅਤੇ ਆਈਐੱਸਐੱਲ ਬਾਰੇ ਜਾਗਰੂਕ ਕੀਤਾ ਹੈ।

  iii.            ਆਈਐੱਸਐੱਲਆਰਟੀਸੀ ਦੁਆਰਾ ਵਿਕਸਿਤ ਆਈਐੱਸਐੱਲ ਡਿਕਸ਼ਨਰੀ ਨੂੰ ਖੇਤਰੀ ਭਾਸ਼ਾ ਉਪਯੋਗਕਰਤਾਵਾਂ ਲਈ ਪਹੁੰਚਯੋਗ ਬਣਾਉਣ ਅਤੇ ਇਸ ਦੇ ਦਾਇਰੇ ਦਾ ਵਿਸਤਾਰ ਕਰਨ ਲਈ 10 ਵਾਧੂ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤਾ ਗਿਆ ਹੈ। (ਪਹਿਲਾਂ ਤੋਂ ਸ਼ਾਮਲ ਅੰਗ੍ਰੇਜ਼ੀ ਅਤੇ ਹਿੰਦੀ ਦੇ ਇਲਾਵਾ) 10 ਭਾਸ਼ਾਵਾਂ- ਅਸਮੀਆ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਓਡੀਸ਼ਾ, ਪੰਜਾਬੀ, ਤਮਿਲ ਅਤੇ ਤੇਲਗੂ- ਨੂੰ ਆਈਐੱਸਐੱਲ ਡਿਕਸ਼ਨਰੀ ਵਿੱਚ ਅੱਪਡੇਟ ਕੀਤਾ ਗਿਆ ਹੈ।

  iv.            ਆਈਐੱਸਐੱਲਆਰਟੀਸੀ ਹਰ ਸਾਲ ਬੋਲੇ ਸਕੂਲੀ ਬੱਚਿਆਂ ਅਤੇ ਆਈਐੱਸਐੱਲ ਕੋਰਸਾਂ ਜਿਵੇਂ ਡੀਆਈਐੱਸਐੱਲਆਈ, ਡੀਟੀਆਈਐੱਸਐੱਲ, ਡੀ.ਐਡ/ਬੀ.ਐਡ/ਐੱਮ.ਐਡ ਵਿਸ਼ੇਸ਼ ਸਿੱਖਿਆ (ਐੱਚਆਈ) ਦੇ ਟ੍ਰੇਨਰਸ ਲਈ ਆਈਐੱਸਐੱਲ ਪ੍ਰਤੀਯੋਗਿਤਾ ਆਯੋਜਿਤ ਕਰਦਾ ਹੈ, ਤਾਕਿ ਸਕੂਲਾਂ ਨੂੰ ਆਈਐੱਸਐੱਲ ਦੇ ਉਪਯੋਗ ਨੂੰ ਹੁਲਾਰਾ ਦੇਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ।

ਸਰਕਾਰ ਨੇ ਦੇਸ਼ ਭਰ ਦੇ ਸਾਰੇ ਕੇਂਦਰਾਂ ਵਿੱਚ ਡੀਆਈਐੱਸਐੱਲਆਈ ਅਤੇ ਡੀਟੀਆਈਐੱਸਐੱਲ ਕੋਰਸਾਂ ਦੇ ਪ੍ਰਵੇਸ਼ ਅਤੇ ਬੈਚਾਂ ਨੂੰ ਵਧਾਇਆ ਹੈ।

ਇਹ ਜਾਣਕਾਰੀ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਬੀ.ਐੱਲ.ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

*****

ਵੀਐੱਮ

ਰਾਜ ਸਭਾ (US Q1090)


(Release ID: 2081762) Visitor Counter : 9


Read this release in: English , Urdu , Hindi , Tamil , Telugu