ਰੇਲ ਮੰਤਰਾਲਾ
azadi ka amrit mahotsav

ਸਰਕਾਰ ਨੌਕਰੀਆਂ, ਮਕਾਨ ਅਤੇ ਸੰਪਰਕ ਰਾਹੀਂ ਲੋਕਾਂ ਦੇ ਜੀਵਨ ਨੂੰ ਬਦਲ ਰਹੀ ਹੈ: ਰੇਲ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ


ਮਨਰੇਗਾ ਦੇ ਉੱਨਤੀ ਪ੍ਰੋਜੈਕਟ ਦੇ ਤਹਿਤ ਲੋਕਾਂ ਨੂੰ ਟ੍ਰੇਨਿੰਗ ਅਤੇ ਪੈਸਾ ਦੋਵੇਂ ਮਿਲ ਰਹੇ ਹਨ

ਰੋਜ਼ਾਨਾ 10,000 ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਪਹਿਲਾਂ ਦੇ 314 ਦਿਨਾਂ ਦੇ ਮੁਕਾਬਲੇ ਵਿੱਚ ਹੁਣ 114 ਦਿਨਾਂ ਵਿੱਚ ਮੁਕੰਮਲ ਹੋ ਰਿਹਾ ਹੈ

ਉੱਤਰ-ਪੂਰਬ ਦਾ ਬਦਲਾਅ: ਨਕਸਲ ਪ੍ਰਭਾਵਿਤ ਖੇਤਰ ਵਿੱਚ ਸਿਰਫ਼ 100 ਦੀ ਆਬਾਦੀ ਵਾਲੇ ਪਿੰਡਾਂ ਲਈ ਸੜਕਾਂ

प्रविष्टि तिथि: 04 DEC 2024 6:29PM by PIB Chandigarh

ਸਰਕਾਰ ਨੌਕਰੀਆਂ, ਘਰ ਅਤੇ ਸੰਪਰਕ ਰਾਹੀਂ ਲੋਕਾਂ ਦੇ ਜੀਵਨ ਨੂੰ ਬਦਲ ਰਹੀ ਹੈ। ਇਹ ਦਾਅਵਾ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸੰਸਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਪੇਂਡੂ ਵਿਕਾਸ ਸਕੀਮਾਂ ਅਧੀਨ ਮਹੱਤਵਪੂਰਨ ਪ੍ਰਗਤੀ ਅਤੇ ਵਿੱਤੀ ਵੰਡ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ), ਪ੍ਰਧਾਨ ਮੰਤਰੀ ਆਵਾਸ ਯੋਜਨਾ, ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ 'ਤੇ ਧਿਆਨ ਕੇਂਦਰਿਤ ਕੀਤਾ, ਪੇਂਡੂ ਖੇਤਰਾਂ ਨੂੰ ਬਦਲਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕੀਤਾ।

 

ਫੰਡ ਅਲਾਟਮੈਂਟ ਅਤੇ ਪੇਂਡੂ ਰੋਜ਼ਗਾਰ ਗਾਰੰਟੀ ਸਕੀਮ

ਪੇਂਡੂ ਵਿਕਾਸ ਤੇ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਮਨਰੇਗਾ ਸਭ ਤੋਂ ਮਹੱਤਵਪੂਰਨ ਸਕੀਮਾਂ ਵਿੱਚੋਂ ਇੱਕ ਹੈ ਕਿਉਂਕਿ ਇਹ ਨਾ ਸਿਰਫ਼ ਪੈਸਾ ਅਤੇ ਰੋਜ਼ਗਾਰ ਪ੍ਰਦਾਨ ਕਰਦੀ ਹੈ, ਸਗੋਂ ਲੋਕਾਂ ਨੂੰ ਆਪਣੇ ਘਰ ਛੱਡੇ ਬਿਨਾ ਕੰਮ ਕਰਨ ਦੀ ਵੀ ਆਗਿਆ ਦਿੰਦੀ ਹੈ। 2006-07 ਵਿੱਚ, ਇਸ ਸਕੀਮ ਲਈ ਅਲਾਟਮੈਂਟ 11,300 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 86,000 ਕਰੋੜ ਰੁਪਏ ਹੋ ਗਈ ਹੈ। ਇਸ ਸਕੀਮ ਤਹਿਤ ਹੁਣ ਤੱਕ ਕੁੱਲ ਫੰਡ 9,85,622 ਕਰੋੜ ਰੁਪਏ ਹੈ, ਇਹ ਲਗਭਗ 10 ਲੱਖ ਕਰੋੜ ਰੁਪਏ ਹੈ। 2024 ਲਈ, ਰਾਜਾਂ ਨੂੰ 46,907 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਪਹਿਲਾਂ, ਜੌਬ ਕਾਰਡ ਪ੍ਰਾਪਤ ਕਰਨ ਦੀ ਇੱਕ ਮੁਸ਼ਕਲ ਪ੍ਰਕਿਰਿਆ ਸੀ; ਸ਼ੁਰੂ ਵਿੱਚ, ਲੋਕਾਂ ਨੂੰ 22 ਰਜਿਸਟਰੀਆਂ ਨੂੰ ਪੂਰਾ ਕਰਨਾ ਪੈਂਦਾ ਸੀ। ਹਾਲਾਂਕਿ, ਹੁਣ ਚੀਜ਼ਾਂ ਅਸਾਨ ਹੋ ਗਈਆਂ ਹਨ।

ਪੀਐੱਮ ਆਵਾਸ ਯੋਜਨਾ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ

ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੀਐੱਮ ਆਵਾਸ ਯੋਜਨਾ ਨੇ ਪਿਛਲੇ 10 ਸਾਲਾਂ ਵਿੱਚ 3 ਕਰੋੜ ਤੋਂ ਵੱਧ ਗ੍ਰਾਮੀਣ ਘਰਾਂ ਦੇ ਨਿਰਮਾਣ ਦੇ ਨਾਲ, ਪ੍ਰਤੀ ਦਿਨ ਔਸਤਨ 10,000 ਘਰ ਬਣਾਏ ਜਾਣ ਦੇ ਨਾਲ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਇਹ ਸਕੀਮ ਨਾ ਸਿਰਫ਼ ਆਵਾਸ ਪ੍ਰਦਾਨ ਕਰਦੀ ਹੈ ਬਲਕਿ ਰੋਜ਼ਗਾਰ ਵੀ ਪੈਦਾ ਕਰਦੀ ਹੈ ਅਤੇ ਟ੍ਰੇਨਿੰਗ ਵੀ ਪ੍ਰਦਾਨ ਕਰਦੀ ਹੈ। ਹੁਣ ਤੱਕ 3 ਲੱਖ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਪਹਿਲਾਂ ਇੱਕ ਮਕਾਨ ਬਣਾਉਣ ਲਈ 314 ਦਿਨ ਲੱਗਦੇ ਸਨ ਪਰ ਹੁਣ ਸਿਰਫ਼ 114 ਦਿਨ ਲੱਗਦੇ ਹਨ। ਇਹ ਸਭ ਮੋਦੀ ਜੀ ਦੀ ਸੋਚ ਸਦਕਾ ਹੀ ਸੰਭਵ ਹੋਇਆ ਹੈ।

ਪੀਐੱਮ ਗ੍ਰਾਮ ਸੜਕ ਯੋਜਨਾ

ਉਨ੍ਹਾਂ ਨੇ ਤੀਸਰੀ ਮਹੱਤਵਪੂਰਨ ਯੋਜਨਾ ਪੀਐੱਮ ਗ੍ਰਾਮ ਸੜਕ ਯੋਜਨਾ ਨੂੰ ਉਜਾਗਰ ਕੀਤਾ, ਕਿਉਂਕਿ ਇਸ ਦੇ ਤਹਿਤ ਬਣੀਆਂ ਸੜਕਾਂ ਪੇਂਡੂ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜੇਕਰ ਅਸੀਂ ਕੁੱਲ ਮਨਜ਼ੂਰ ਸੜਕਾਂ 'ਤੇ ਨਜ਼ਰ ਮਾਰੀਏ ਤਾਂ ਇਹ 8,34,457 ਕਿਲੋਮੀਟਰ ਹੈ, ਅਤੇ ਹੁਣ ਤੱਕ ਕੁੱਲ ਬਣੀਆਂ ਸੜਕਾਂ 7,69,178 ਕਿਲੋਮੀਟਰ ਹਨ। 9 ਜੂਨ 2024 ਤੋਂ 2 ਦਸੰਬਰ 2024 ਤੱਕ ਕੁੱਲ 315 ਕਿਲੋਮੀਟਰ ਸੜਕਾਂ ਬਣਾਈਆਂ ਗਈਆਂ।

ਉੱਤਰ-ਪੂਰਬੀ ਪਿੰਡਾਂ ਵਿੱਚ ਸੰਪਰਕ ਵਧਿਆ

ਉੱਤਰ-ਪੂਰਬ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਇਹ ਸੁਨਿਸ਼ਚਿਤ ਕੀਤਾ ਕਿ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ 100 ਤੋਂ ਘੱਟ ਆਬਾਦੀ ਪਿੰਡਾਂ ਲਈ ਅਤੇ ਗੈਰ-ਨਕਸਲ ਪ੍ਰਭਾਵਿਤ ਖੇਤਰਾਂ ਵਿੱਚ 250 ਤੋਂ ਵੱਧ ਆਬਾਦੀ ਵਾਲੇ ਖੇਤਰਾਂ ਲਈ ਪੀਐੱਮ ਗ੍ਰਾਮ ਸੜਕ ਯੋਜਨਾ ਦੇ ਤਹਿਤ ਸੜਕਾਂ ਦਾ ਨਿਰਮਾਣ ਕੀਤਾ ਜਾਵੇ। ਉਨ੍ਹਾਂ ਨੇ ਇਨ੍ਹਾਂ ਪ੍ਰੋਗਰਾਮਾਂ ਲਈ ਅਲਾਟ ਕੀਤੇ ਗਏ ਕਾਫੀ ਬਜਟ ਬਾਰੇ ਚਾਨਣਾ ਪਾਇਆ ਅਤੇ ਭਵਿੱਖ ਵਿੱਚ ਹੋਰ ਸਕੀਮਾਂ ਬਾਰੇ ਵੀ ਚਰਚਾ ਕੀਤੀ।

****

ਧਰਮੇਂਦਰ ਤਿਵਾਰੀ/ਬਿਨੋਇ ਕੁਮਾਰ ਸੀ.ਵੀ


(रिलीज़ आईडी: 2081095) आगंतुक पटल : 41
इस विज्ञप्ति को इन भाषाओं में पढ़ें: English , Urdu , हिन्दी