ਇਸਪਾਤ ਮੰਤਰਾਲਾ
ਮੌਇਲ ਨੇ ਨਵੰਬਰ ਵਿੱਚ ਸਰਵੋਤਮ ਪ੍ਰਦਰਸ਼ਨ ਹਾਸਲ ਕੀਤਾ
Posted On:
04 DEC 2024 12:01PM by PIB Chandigarh
ਮੌਇਲ ਨੇ ਨਵੰਬਰ, 2024 ਵਿੱਚ 1.63 ਲੱਖ ਟਨ ਮੈਂਗਨੀਜ਼ ਓਰ ਦਾ ਉਤਪਾਦਨ ਦਰਜ ਕੀਤਾ ਹੈ, ਜੋ ਕਿ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵਧੀਆ ਨਵੰਬਰ ਦਾ ਪ੍ਰਦਰਸ਼ਨ ਹੈ। ਵਿੱਤੀ ਸਾਲ 2025 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ, ਕੰਪਨੀ ਨੇ 11.80 ਲੱਖ ਟਨ ਦਾ ਉਤਪਾਦਨ ਦਰਜ ਕੀਤਾ ਹੈ, ਜੋ ਕਿ ਪਿਛਲੇ ਸਾਲ ਦੀ ਸਮਾਨ ਮਿਆਦ (CPLY) ਦੀ ਤੁਲਨਾ ਨਾਲੋਂ 8.46% ਵੱਧ ਹੈ।

ਵਿਕਰੀ ਦੇ ਮੋਰਚੇ 'ਤੇ ਵੀ, ਕੰਪਨੀ ਨੇ 1.33 ਲੱਖ ਟਨ ਦੀ ਨਵੰਬਰ ਦੀ ਸਭ ਤੋਂ ਵਧੀਆ ਵਿਕਰੀ ਹਾਸਲ ਕੀਤੀ ਹੈ, ਜੋ ਕਿ ਸੀਪੀਐੱਲਵਾਈ ਨਾਲੋਂ 32% ਵੱਧ ਹੈ। ਵਿੱਤੀ ਸਾਲ 2025 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ, ਕੰਪਨੀ ਨੇ 9.90 ਲੱਖ ਟਨ ਦੀ ਵਿਕਰੀ ਦਰਜ ਕੀਤੀ ਹੈ, ਜੋ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਨਾਲੋਂ 4.76% ਵੱਧ ਹੈ।
ਕੰਪਨੀ ਨੇ ਵਿੱਤੀ ਸਾਲ 2025 ਦੇ 8 ਮਹੀਨਿਆਂ ਦੇ ਅੰਦਰ 1,000 ਕਰੋੜ ਰੁਪਏ ਦੇ ਟਰਨਓਵਰ ਨੂੰ ਪਾਰ ਕਰ ਲਿਆ ਹੈ, ਉਸ ਨੇ ਪਿਛਲੇ ਸਾਲ ਦੇ ਮੁਕਾਬਲੇ ਇੱਕ ਮਹੀਨੇ ਪਹਿਲਾਂ ਇਸ ਮੀਲ ਪੱਥਰ ਨੂੰ ਪ੍ਰਾਪਤ ਕੀਤਾ ਹੈ।
ਖੋਜ ’ਤੇ ਜ਼ਿਆਦਾ ਜ਼ੋਰ ਦਿੰਦੇ ਹੋਏ, ਮੌਇਲ ਨੇ ਅਪ੍ਰੈਲ-ਨਵੰਬਰ, 2024 ਦੌਰਾਨ 63,654 ਮੀਟਰ ਦੀ ਐਕਸਪਲੋਰੇਟ੍ਰੀ ਕੋਰ ਡ੍ਰਿਲਿੰਗ ਹਾਸਲ ਕੀਤੀ ਹੈ, ਜੋ ਕਿ ਸੀਪੀਐੱਲਵਾਈ ਦੇ ਮੁਕਾਬਲੇ ਵਿੱਚ 1.28 ਗੁਣਾ ਵੱਧ ਹੈ।
ਸ਼੍ਰੀ ਅਜੀਤ ਕੁਮਾਰ ਸਕਸੈਨਾ, ਸੀ.ਐੱਮ.ਡੀ. ਮੌਇਲ, ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕੰਪਨੀ ਨੇ ਉਤਪਾਦਨ ਅਤੇ ਵਿਕਰੀ ਦੋਵਾਂ ਵਿੱਚ ਉੱਚ ਪ੍ਰਦਰਸ਼ਨ ਦੀ ਗਤੀ ਨੂੰ ਜਾਰੀ ਰੱਖਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੌਇਲ ਦੀ ਟੀਮ ਇੱਕ ਹੋਰ ਸਫਲ ਵਿੱਤੀ ਸਾਲ ਨੂੰ ਦਰਜ ਕਰਨ ਲਈ ਤਿਆਰ ਹੈ।
****
ਐੱਮਜੀ/ਕੇਐੱਸਆਰ
(Release ID: 2081090)
Visitor Counter : 44