ਇਸਪਾਤ ਮੰਤਰਾਲਾ
azadi ka amrit mahotsav

ਸੇਲ ਨੇ ਅੰਤਰਰਾਸ਼ਟਰੀ ਦਿਵਿਯਾਂਗ ਦਿਵਸ ਮਨਾਇਆ

Posted On: 03 DEC 2024 5:39PM by PIB Chandigarh

ਜਨਤਕ ਖੇਤਰ ਦੀ ਮਹਾਰਤਨ ਕੰਪਨੀ ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਿਟਿਡ (ਸੇਲ) ਨੇ ਅੱਜ 03.12.2024 ਨੂੰ ਨਵੀਂ ਦਿੱਲੀ ਸਥਿਤ ਆਪਣੇ ਕਾਰਪੋਰੇਟ ਦਫ਼ਤਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦਿਵਿਯਾਂਗਜਨਾਂ ਨੂੰ ਸਹਾਇਕ ਉਪਕਰਣ ਵੰਡ ਕੇ ਅੰਤਰਰਾਸ਼ਟਰੀ ਦਿਵਿਯਾਂਗ ਦਿਵਸ ਮਨਾਇਆ। ਕੰਪਨੀ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਪਹਿਲ ਦੇ ਤਹਿਤ ਇਸ ਪ੍ਰਾਥਮਿਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ALIMCO) ਦੇ ਸਹਿਯੋਗ ਨਾਲ ਆਯੋਜਿਤ ਇਸ ਪਹਿਲ ਤੇ ਤਹਿਤ ਲਾਭਾਰਥੀਆਂ ਦੀ ਗਤੀਸ਼ੀਲਤਾ ਅਤੇ ਸੰਚਾਰ ਨੂੰ ਵਧਾਉਣ ਲਈ ਟ੍ਰਾਈਸਾਈਕਲ, ਮੋਟਰ ਚਾਲਿਤ ਟ੍ਰਾਈਸਾਈਕਲ, ਸਮਾਰਟ ਕੇਨ, ਨੇਤਰਹੀਣ ਲੋਕਾਂ ਲਈ ਸਮਾਰਟ ਫੋਨ ਅਤੇ ਹਿਅਰਿੰਗ ਏਡਸ (ਸੁਣਨ ਵਾਲੇ ਯੰਤਰ) ਜਿਹੇ ਸਹਾਇਕ ਉਪਕਰਣ ਵੰਡੇ ਗਏ। 

ਇਹ ਆਯੋਜਨ ਲਗਾਤਾਰ ਤੀਸਰੇ ਵਰ੍ਹੇ ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਿਟਿਡ (ਸੇਲ) ਦੇ ਇਸ ਪ੍ਰਯਾਸ ਨੂੰ ਚਿੰਨ੍ਹਿਤ ਕਰਦਾ ਹੈ। ਇਸ ਵਰ੍ਹੇ ਦੇ ਲੜੀਬੱਧ ਵੰਡ (ਵਿਤਰਣ) ਅਭਿਯਾਨ ਦੀ ਸ਼ੁਰੂਆਤ ਸੇਲ ਦੇ ਵਿਭਿੰਨ ਪਲਾਂਟਾਂ ਅਤੇ ਯੂਨਿਟਾਂ ਵਿੱਚ ਇਸ ਪ੍ਰੋਗਰਾਮ ਦੇ ਨਾਲ ਹੋਈ। ਸੇਲ ਦੇ ਚੇਅਰਮੈਨ, ਸ਼੍ਰੀ ਅਮਰੇਂਦੁ ਪ੍ਰਕਾਸ਼ ਨੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਉਦਘਾਟਨ 

 

ਸਮਾਰੋਹ ਦੀ ਅਗਵਾਈ ਕੀਤੀ ਅਤੇ ਸਮਾਜਿਕ ਸਮਾਵੇਸ਼ਿਤਾ ਅਤੇ ਦਿਵਿਯਾਂਗਜਨਾਂ ਦੇ ਸਮਰਥਨ ਲਈ ਕੰਪਨੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ। 

ਇਸ ਅਵਸਰ ’ਤੇ ਸੇਲ ਦੇ ਚੇਅਰਮੈਨ ਸ਼੍ਰੀ ਅਮਰੇਂਦੁ ਪ੍ਰਕਾਸ਼ ਨੇ ਕਿਹਾ, “ਸੇਲ ਵਿੱਚ ਅਸੀਂ ਦਿਵਿਯਾਂਗਜਨਾਂ ਦੀ ਅਦੁੱਤੀ ਭਾਵਨਾ ਨੂੰ ਸਲਾਮ ਕਰਦੇ ਹਾਂ। ਉਹ ਅਦੁੱਤੀ ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਦੇ ਪ੍ਰਤੀਕ ਹਨ। ਸੇਲ ਹਮੇਸ਼ਾ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।”

ਸੇਲ ਵਰਤਮਾਨ ਵਿੱਚ ਆਪਣੇ ਪਲਾਂਟਾਂ ਵਿੱਚ ਦਿਵਿਯਾਂਗਜਨਾਂ ਲਈ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ, ਜਿਨ੍ਹਾਂ ਵਿੱਚ ਰਾਊਰਕੇਲਾ (Rourkela) ਵਿੱਚ ਨੇਤਰਹੀਣ, ਘੱਟ ਸੁਣਨ ਵਾਲੇ ਅਤੇ ਮਾਨਸਿਕ ਤੌਰ ’ਤੇ ਵਿਕਲਾਂਗ ਬੱਚਿਆਂ ਲਈ ਸਕੂਲ ਅਤੇ ਹੋਮ ਐਂਡ ਹੋਪ, ਬੋਕਾਰੋ ਵਿੱਚ ਆਸ਼ਾਲਤਾ ਕੇਂਦਰ (Ashalata Kendra), ‘ਦਿਵਿਯਾਂਗ ਮੁਖੀ ਸਿੱਖਿਆ ਪ੍ਰੋਗਰਾਮ, ਦੁਰਗਾਪੁਰ ਵਿੱਚ ਦੁਰਗਾਪੁਰ ਦਿਵਿਯਾਂਗ ਹੈਪੀ ਹੋਮ ਅਤੇ ਬਰਨਪੁਰ ਵਿੱਚ ਚੈਸ਼ਾਇਰ ਹੋਮ (Cheshire Home) ਸ਼ਾਮਲ ਹਨ। 

 

****

 

ਐੱਮਜੀ/ਕੈਐੱਸਆਰ


(Release ID: 2080692) Visitor Counter : 9


Read this release in: English , Urdu , Hindi