ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ ਸੰਗੀਤ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਨੌਜਵਾਨਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਾਲ ਜੋੜ ਰਿਹਾ ਹੈ
ਆਂਧਰ ਪ੍ਰਦੇਸ਼ ਦੇ ਵਿਜੈਵਾੜਾ ਵਿੱਚ 6 ਤੋਂ 8 ਦਸੰਬਰ ਤੱਕ ਆਯੋਜਿਤ ਹੋਣ ਵਾਲੇ ਕ੍ਰਿਸ਼ਣਾਵੇਣੀ ਸੰਗੀਤ ਨੀਰਜਾਨਮ ਮਹੋਤਸਵ ਵਿੱਚ ਪ੍ਰੀਕਵਲ ਪ੍ਰੋਗਰਾਮਾਂ ਲਈ ਪਲੈਟਫਾਰਮ ਤਿਆਰ
Posted On:
02 DEC 2024 12:45PM by PIB Chandigarh
ਆਂਧਰ ਪ੍ਰਦੇਸ਼ ਵਿੱਚ 1 ਦਸੰਬਰ, 2024 ਨੂੰ ਆਯੋਜਿਤ ਪ੍ਰੀਕਵਲ ਪ੍ਰੋਗਰਾਮਾਂ ਦੀ ਇੱਕ ਚੇਨ ਦੇ ਨਾਲ ਕ੍ਰਿਸ਼ਣਾਵੇਣੀ ਸੰਗੀਤ ਨੀਰਜਾਨਮ ਮਹੋਤਸਵ 2024 ਦਾ ਸ਼ਾਨਦਾਰ ਤੌਰ ‘ਤੇ ਸ਼ੁਰੂਆਤ ਹੋਈ।
ਸੱਭਿਆਚਾਰਕ ਮੰਤਰਾਲਾ ਅਤੇ ਆਂਧਰ ਪ੍ਰਦੇਸ਼ ਦੇ ਸਹਿਯੋਗ ਨਾਲ ਟੂਰਿਜ਼ਮ ਮੰਤਰਾਲੇ ਦੁਆਰਾ ਆਯੋਜਿਤ ਇਨ੍ਹਾਂ ਪ੍ਰੋਗਰਾਮਾਂ ਵਿੱਚ ਰਾਜ ਦੀ ਜੀਵੰਤ ਸੰਗੀਤ ਵਿਰਾਸਤ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਮਹੋਤਸਵ ਮਨਾਇਆ ਗਿਆ। ਇਸ ਮੁੱਖ ਉਤਸਵ ਦੇ ਦੌਰਾਨ ਵਿਜੈਵਾੜਾ ਵਿੱਚਚ 6 ਤੋਂ 8 ਦਸੰਬਰ, 2024 ਤੱਕ ਆਯੋਜਿਤ ਹੋਣ ਵਾਲੇ ਪ੍ਰੀਕਵਲ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਵਾਲੇ ਦਰਸ਼ਕਾਂ ਅਤੇ ਇੱਥੇ ਆਯੋਜਿਤ ਕੀਤੇ ਜਾਣ ਵਾਲੇ ਸ਼ਾਨਦਾਰ ਪ੍ਰਦਰਸ਼ਨਾਂ ਲਈ ਪਲੈਟਫਾਰਮ ਤਿਆਰ ਹੋ ਚੁੱਕਿਆ ਹੈ।
ਸ਼੍ਰੀਕਾਕੁਲਮ ਵਿੱਚ ਇਸ ਪ੍ਰੋਗਰਾਮ ਦਾ ਆਯੋਜਨ ਅਰਾਸਵੱਲੀ ਸਥਿਤ ਸ਼੍ਰੀ ਸੂਰਯਨਾਰਾਇਣ ਸਵਾਮੀ ਮੰਦਿਰ ਵਿੱਚ ਕੀਤਾ ਗਿਆ ਸੀ ਅਤੇ ਇਸ ਦੀ ਪ੍ਰਧਾਨਗੀ ਸ਼੍ਰੀ ਕਾਕੁਲਮ ਦੇ ਵਿਧਾਇਕ ਸ਼੍ਰੀ ਗੋਂਡੂ ਰਾਓ ਨੇ ਮੁੱਖ ਮਹਿਮਾਨ ਵਜੋਂ ਕੀਤੀ। ਇਸ ਪ੍ਰੋਗਰਾਮ ਵਿੱਚ ਨਰਸੱਨਪੇਟਾ ਦੇ ਵਿਧਾਇਕ ਬੱਗੂ ਰਾਮਨਮੂਰਤੀ ਅਤੇ ਸ਼੍ਰੀਕਾਕੁਲਮ ਜ਼ਿਲ੍ਹੇ ਦੇ ਆਰਡੀਓ ਸਾਈ ਪ੍ਰਤਯੁਸ਼ਾ ਵੀ ਸ਼ਾਮਲ ਹੋਏ। ਮੁੱਖ ਆਕਰਸ਼ਣ ਵਿੱਚ ਸ਼੍ਰੀਮਤੀ ਮੰਦਾ ਸੁਧਾਰਾਣੀ ਅਤੇ ਉਨ੍ਹਾਂ ਦੇ ਸਮੂਹ ਦਾ ਭਾਵਪੂਰਨ ਪ੍ਰਦਰਸ਼ਨ ਰਿਹਾ। ਪ੍ਰੋਗਰਾਮ ਸਥਾਨ ਦੇ ਅਧਿਆਤਮਿਕ ਸਰੂਪ ਨੂੰ ਵਰਣਿਤ ਕਰਨ ਵਾਲੇ ਇਸ ਪ੍ਰਦਰਸ਼ਨ ਨੇ ਮਹੋਤਸਵ ਵਿੱਚ ਸ਼ਾਮਲ 300 ਤੋਂ ਅਧਿਕ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਰਾਜਮਹੇਂਦਰਵਰਮ ਵੱਲ ਵਧਦੇ ਹੋਏ, ਤੁਲਸੀ ਵਿਸ਼ਵਨਾਥ ਅਤੇ ਉਨ੍ਹਾਂ ਦੇ ਸਮੂਹ ਦੇ ਮੰਤਰ ਮੁਗਧ ਕਰ ਦੇਣ ਵਾਲੇ ਪ੍ਰਦਰਸ਼ਨ ਨਾਲ ਅਨਮ ਕਲਾਕੇਂਦ੍ਰਮ ਜੀਵੰਤ ਹੋ ਉਠਿਆ। ਇਸ ਪ੍ਰੋਗਰਾਮ ਵਿੱਚ ਪੂਰਬੀ ਗੋਦਾਵਰੀ ਦੇ ਸੰਯੁਕਤ ਕਲੈਕਟਰ ਐੱਸ.ਚਿੱਨਾ ਰਾਮੁਡੂ ਦੀ ਮੌਜੂਦਗੀ ਵਿੱਚ ਰਾਜਮੁੰਦਰੀ ਮਿਊਜ਼ਿਕ ਕਾਲਜ ਦੇ ਪ੍ਰਿੰਸੀਪਲ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਸਮੇਤ ਸਥਾਨਕ ਪਤਵੰਤਿਆਂ ਨੇ ਹਿੱਸਾ ਲਿਆ। ਇਸ ਪ੍ਰੋਗਾਰਮ ਵਿੱਚ ਲਗਭਗ 750 ਲੋਕ ਮੌਜੂਦ ਰਹੇ। ਇਹ ਸ਼ਹਿਰ ਦੀ ਸਮ੍ਰਿੱਧ ਕਲਾਤਮਕ ਵਿਰਾਸਤ ਨੂੰ ਦਰਸਾਉਂਦਾ ਹੈ।
ਮੰਗਲਾਗਿਰੀ ਵਿੱਚ ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਮੰਦਿਰ ਨੇ ਨਰਸਿਮਹਾ ਸਵਾਮੀ ਕ੍ਰਿਤਿਸ ‘ਤੇ ਅਧਾਰਿਤ ਇੱਕ ਭਗਤੀਪੂਰਨ ਸੰਗੀਤ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਵਿਜੈਵਾੜਾ ਦੇ ਮਿਊਜ਼ਿਕ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਕ੍ਰਿਸ਼ਣਾਦੇਵੀ ਅਤੇ ਏਪੀਟੀਏ ਦੀ ਸਹਾਇਕ ਡਾਇਰਕੈਟਰ ਸ਼੍ਰੀਮਤੀ ਲਾਜਵੰਤੀ ਨਾਇਡੂ ਮੌਜੂਦ ਸਨ। ਇਸ ਪ੍ਰੋਗਰਾ ਦੌਰਾਨ ਸ਼੍ਰੀ ਮਲਾੱਦੀ ਨਾਰਾਇਣ ਸਰਮਾ, ਸ਼੍ਰੀ ਮੱਲਾਦੀ ਯਮੁਨਾ ਰਮਨ ਅਤੇ ਉਨ੍ਹਾਂ ਦੀ ਟੀਮ ਨੇ ਮੰਦਿਰ ਵਿੱਚ ਭਗਤੀਪੂਰਵਕ ਭਾਵ ਪ੍ਰਸਤੁਤੀ ਰਾਹੀਂ ਇੱਥੇ ਮੌਜੂਦ 100 ਤੋਂ ਅਧਿਕ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਅਹੋਬਿਲਮ ਦੇ ਸ਼੍ਰੀ ਲਕਸ਼ਮੀਨਰਸਿੰਘ ਸਵਾਮੀ ਮੰਦਿਰ ਦੇ ਪਵਿੱਤਰ ਪ੍ਰਾਂਗਣ ਵਿੱਚ ਕੁਮਾਰੀ ਦੀਪਿਕਾ ਵਰਦਰਾਜਨ ਅਤੇ ਉਨ੍ਹਾਂ ਦੇ ਸਮੂਹ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਵਿੱਚ ਅੱਲਾਗੱਡਾ ਚੋਣ ਖੇਤਰ ਦੀ ਵਿਧਾਇਕ ਸ਼੍ਰੀਮਤੀ ਭੂਮਾ ਅਖਿਲਾ ਪ੍ਰਿਆ, ਨੰਦਯਾਲ ਦੀ ਜ਼ਿਲ੍ਹਾ ਕਲੈਕਟਰ ਸ਼੍ਰੀਮਤੀ ਰਾਜਕੁਮਾਰੀ ਗਨੀਆ ਅਤੇ ਮੰਦਿਰ ਦੇ ਪਤਵੰਤੇ ਸ਼੍ਰੀ ਰਾਮਮੋਹਨ ਰਾਓ ਦੇ ਨਾਲ-ਨਾ ਸ਼੍ਰੀ ਕਿਦੰਬੀ ਵੇਣੂਗੋਪਾਲਾਚਾਰੀ ਵੀ ਮੌਜੂਦ ਰਹੇ। ਪ੍ਰੋਗਰਾਮ ਵਿੱਚ ਕਰੀਬ 250 ਲੋਕ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਇਤਿਹਾਸਿਕ ਪਿਛੋਕੜ ਨਾਲ ਜੁੜੀ ਸ਼ਾਸਤਰੀ ਰਚਨਾਵਾਂ ਦੀ ਪੇਸ਼ਕਾਰੀ ਵੀ ਕੀਤੀ ਗਈ।
ਤਿਰੂਪਤੀ ਵਿੱਚ ਸ਼੍ਰੀ ਪਦਮਾਵਤੀ ਮਹਿਲਾ ਵਿਸ਼ਵ ਵਿਦਿਆਲਯਮ ਦੇ ਇੰਦਰਾ ਪ੍ਰਿਯਦਰਸ਼ਨੀ ਆਡੀਟੋਰੀਅਮ ਵਿੱਚ ਵਿਦਵਾਨ ਸ਼੍ਰੀ ਗਰਿਮੇਲਾ ਬਾਲਕ੍ਰਿਸ਼ਣ ਪ੍ਰਸਾਦ ਅਤੇ ਵਿਦੁਸ਼ੀ ਸ਼੍ਰੀਮਤੀ ਬੁੱਲੇਮਮਾ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਪ੍ਰੋਗਰਾਮ ਦੀ ਪ੍ਰਧਾਨਗੀ ਵਿਧਾਇਕ ਅਰਾਨੀ ਸ਼੍ਰੀਨਿਵਾਸੁਲੁ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਐੱਸਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅੱਪਾ ਰਾਓ ਅਤੇ ਸਗੀਤ ਨਾਟਕ ਅਕਾਦਮੀ ਦੀ ਡਿਪਟੀ ਸਕੱਤਰ ਰੀਤਾ ਚੌਧਰੀ ਸਮੇਤ ਕਈ ਪਤਵੰਤੇ ਮੌਜੂਦ ਰਹੇ। ਅੰਨਾਮਾਚਾਰੀਆ ਕ੍ਰਿਤੀਆਂ ਦੀ ਸਮ੍ਰਿੱਧ ਪਰੰਪਰਾ ਦਾ ਮਹੋਤਸਵ ਮਨਾਉਂਦੇ ਹੋਏ 1000 ਤੋਂ ਅਧਿਕ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਨੇ ਨਾ ਕੇਵਲ ਆਂਧਰ ਪ੍ਰਦੇਸ਼ ਦੀ ਸ਼ਾਸਤਰੀ ਸੰਗੀਤ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕੀਤਾ ਹੈ, ਬਲਕਿ ਸੰਗੀਤ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਟੂਰਿਜ਼ਮ ਮੰਤਰਾਲੇ ਦੇ ਅਭਿਨਵ ਦ੍ਰਿਸ਼ਟੀਕੋਣ ਨੂੰ ਵੀ ਉਜਾਗਰ ਕੀਤਾ ਹੈ। ਸੱਭਿਆਚਾਰਕ ਵਿਰਾਸਤ ਨੂੰ ਟੂਰਿਜ਼ਮ ਦੇ ਨਾਲ ਏਕੀਕ੍ਰਿਤ ਕਰਕੇ ਇਨ੍ਹਾਂ ਪ੍ਰੋਗਰਾਮਾਂ ਨੇ ਨੌਜਵਾਨਾਂ ਨੂੰ ਜੋੜਨ ਅਤੇ ਭਾਰਤ ਦੀ ਵਿਭਿੰਨ ਪਰੰਪਰਾਵਾਂ ਦਾ ਉਤਸਵ ਮਨਾਉਣ ਲਈ ਇੱਕ ਵਿਲੱਖਣ ਪਲੈਟਫਾਰਮ ਵੀ ਤਿਆਰ ਕੀਤਾ ਹੈ।
ਵਿਜੈਵਾੜਾ ਵਿੱਚ ਆਗਾਮੀ ਮੁੱਖ ਉਤਸਵ ਤੁੱਮਲਪੱਲੀ ਕਲਾਕਸ਼ੇਤਰਮ ਆਡੀਟੋਰੀਅਮ, ਦੁਰਗਾ ਘਾਟ ਅਤੇ ਕਣਕ ਦੁਰਗਾ ਮੰਦਿਰ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਆਯੋਜਨ ਵਿੱਚ ਸ਼ਾਮਲ ਹੋਣ ਵਾਲੇ ਦਰਸ਼ਕ ਭਾਵਪੂਰਨ ਸੰਗੀਤ, ਖੇਤਰੀ ਪਕਵਾਨ, ਹੈਂਡੀਕ੍ਰਾਫਟ ਅਤੇ ਹੈਂਡਲੂਮ ਦੇ ਮਿਲੇ-ਜੁਲੇ ਸਰੂਪ ਦਾ ਆਨੰਦ ਲੈ ਸਕਦੇ ਹਨ ਨਾਲ ਹੀ ਇਹ ਉਨ੍ਹਾਂ ਨੂੰ ਇੱਕ ਸਮੁੱਚੇ ਸੱਭਿਆਚਾਰਕ ਅਨੁਭਵ ਵੀ ਪ੍ਰਦਾਨ ਕਰੇਗਾ।
ਸੰਗੀਤ, ਭਗਤੀ ਅਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਰਮਿਆਨ ਸ਼ਾਸ਼ਵਤ ਸਬੰਧ ਨੂੰ ਮਹੋਤਸਵ ਮਨਾਉਣ ਲਈ ਟੂਰਿਜ਼ਮ ਮੰਤਰਾਲਾ 6 ਤੋਂ 8 ਦਸਬੰਰ, 2024 ਤੱਕ ਵਿਜੈਵਾੜਾ ਵਿੱਚ ਆਯੋਜਿਤ ਹੋਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਦਿੱਲੋਂ ਸੱਦਾ ਦਿੰਦਾ ਹੈ।
*****
ਬੀਨਾ ਯਾਦਵ
(Release ID: 2080116)
Visitor Counter : 18