ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
43ਵੇਂ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ (ਆਈਆਈਟੀਐੱਫ)-2024 ਵਿੱਚ ਵੰਚਿਤ ਕਾਰੀਗਰਾਂ ਦੁਆਰਾ ਲਗਾਏ ਗਏ ਸਟਾਲਾਂ ਤੋਂ ਲਗਭਗ 5.85 ਕਰੋੜ ਰੁਪਏ ਦੀ ਰਿਕਾਰਡ ਵਿਕਰੀ
Posted On:
01 DEC 2024 11:05AM by PIB Chandigarh
ਨਵੀਂ ਦਿੱਲੀ ਵਿੱਚ ਆਯੋਜਿਤ 43ਵੇਂ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ (ਆਈਆਈਟੀਐੱਫ) 2024 ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ (ਐੱਮ/ਓ ਐੱਸਜੇਐਂਡਈ) ਦੁਆਰਾ ਸਮਰਥਿਤ ਵੰਚਿਤ ਕਾਰੀਗਰਾਂ ਦੁਆਰਾ ਲਗਾਏ ਗਏ ਸਟਾਲ ‘ਤੇ ਪੂਰੀ ਮਿਆਦ ਦੌਰਾਨ ਅਣਕਿਆਸੀ ਸੰਖਿਆ ਵਿੱਚ ਵਿਜ਼ਿਟਰਸ ਆਏ ਅਤੇ ਲਗਭਗ 5.85 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਹੋਈ। ਕੇਂਦਰੀ ਸਮਾਜਿਕ ਨਿਆਂ ਅਤੇ ਸਹਿਕਾਰਤਾ ਮੰਤਰੀ ਡਾ. ਵੀਰੇਂਦਰ ਕੁਮਾਰ ਨੇ 15.11.2024 ਨੂੰ ਭਾਰਤ ਮੰਡਪਮ ਵਿੱਚ ਮੰਤਰਾਲੇ ਦੇ ਪਵੇਲੀਅਨ ਦਾ ਉਦਘਾਟਨ ਕੀਤਾ।
ਲੜੀ ਨੰਬਰ
|
ਸਮਾਜਿਕ ਨਿਆਂ ਅਤੇ ਸਸ਼ਕਤੀਕਰਮ ਮੰਤਰਾਲੇ ਦੇ ਨਿਗਮ (ਸਟਾਲਾਂ ਦੀ ਸੰਖਿਆ)
|
ਕੁੱਲ ਵਿਕਰੀ
|
1.
|
ਐੱਨਐੱਸਐੱਫਡੀਸੀ (30)
|
15900000
|
2.
|
ਐੱਨਬੀਸੀਐੱਫਡੀਸੀ (30)
|
12500000
|
3.
|
ਐੱਨਐੱਸਕੇਐੱਫਡੀਸੀ (30)
|
19600000
|
4.
|
ਵੀਆਈਪੀ ਹਵਾਲਾ (8)
|
10500000
|
ਕੁੱਲ
|
58500000
|
ਇਸ ਪ੍ਰੋਗਰਾਮ ਵਿੱਚ 19 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ-ਅਸਮ, ਚੰਡੀਗੜ੍ਹ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਮਣੀਪੁਰ, ਪੁਡੂਚੇਰੀ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮ ਬੰਗਾਲ ਨੇ ਹਿੱਸਾ ਲਿਆ।
ਪ੍ਰਦਰਸ਼ਨੀ ਵਿੱਚ ਸ਼ਾਮਲ ਉਤਪਾਦਾਂ ਵਿੱਚ ਰੈਡੀਮੇਡ ਗਾਰਮੈਂਟਸ, ਹੈਂਡੀਕ੍ਰਾਫਟ, ਬਲਾਕ ਪ੍ਰਿਟਿੰਗ, ਜ਼ਰੀ ਸਿਲਕ, ਚੰਦੇਰੀ ਸਾੜੀਆਂ, ਬਨਾਵਟੀ ਗਹਿਣੇ, ਚਮੜੇ ਦੀਆਂ ਵਸਤੂਆਂ, ਕਢਾਈ, ਫੁੱਟਵੇਅਰ, ਊਨੀ ਵਸਤੂਆਂ, ਹੈਂਡਮੇਡ ਬੈਗ, ਗੰਨਾ ਅਤੇ ਬਾਂਸ, ਅਚਾਰ, ਨਮਕੀਨ, ਅਗਰਬਤੀ ਅਤੇ ਪਰਫਿਊਮ, ਰਾਜਸਥਾਨੀ ਮੋਜਰੀ ਅਤੇ ਖਿਡੌਣੇ ਆਦਿ ਸ਼ਾਮਲ ਸਨ।
*****
ਵੀਐੱਮ
(Release ID: 2080107)
Visitor Counter : 6